ਪੇਰੀਯਾਰ ਈ ਵੀ ਰਾਮਾਸਾਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਈ ਵੀ ਰਾਮਾਸਾਮੀ ਪੇਰੀਯਾਰ
ਜਨਮ(1879-09-17)17 ਸਤੰਬਰ 1879
ਮੌਤ24 ਦਸੰਬਰ 1973(1973-12-24) (ਉਮਰ 94)
ਹੋਰ ਨਾਮਈ ਵੀ ਆਰ, ਪੇਰੀਯਾਰ, Vaikam Veerar,
ਪੇਸ਼ਾActivist, politician, reformist
ਰਾਜਨੀਤਿਕ ਦਲIndian National Congress
Justice Party
Founder of Dravidar Kazhagam
ਲਹਿਰSelf-Respect Movement, Dravidian Nationalism
ਜੀਵਨ ਸਾਥੀNagammai (died in 1933), Maniammai(1948- 1973)
ਪੁਰਸਕਾਰUNESCO (1970)

ਇਰੋਡ ਵੇਂਕਟ ਰਾਮਾਸਾਮੀ[1] (17 ਸਤੰਬਰ 1879 – 24 ਦਸੰਬਰ 1973), ਜਿਸਨੂੰ ਆਮ ਤੌਰ 'ਤੇ ਪੇਰੀਯਾਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅਤੇ  ਈ. ਵੇ. ਰਾ. ਜਾਂ ਤਨਦਈ ਪੇਰੀਯਾਰ ਕਿਹਾ ਜਾਂਦਾ ਰਿਹਾ ਹੈ, ਇੱਕ ਸਮਾਜਿਕ ਕਾਰਕੁਨ, ਅਤੇ ਸਿਆਸਤਦਾਨ ਸੀ। ਉਸਨ ਸਵੈ-ਮਾਣ ਲਹਿਰ ਅਤੇ ਦ੍ਰਾਵਿੜਰ ਕਜ਼ਾਗਮ ਦਾ ਮੁਢ ਬੰਨਿਆ।[2][3][4]

ਜ਼ਿੰਦਗੀ[ਸੋਧੋ]

ਪੇਰੀਯਾਰ ਦਾ ਜਨਮ 17 ਸਤੰਬਰ 1879 ਨੂੰ ਪੱਛਮੀ ਤਮਿਲਨਾਡੁ ਦੇ ਇਰੋਡ ਵਿੱਚ ਇੱਕ ਸੰਪੰਨ, ਪਰੰਪਰਾਵਾਦੀ ਹਿੰਦੂ ਪਰਵਾਰ ਵਿੱਚ ਹੋਇਆ ਸੀ। 1885 ਵਿੱਚ ਉਸ ਨੇ ਇੱਕ ਮਕਾਮੀ ਮੁਢਲੀ ਪਾਠਸ਼ਾਲਾ ਵਿੱਚ ਦਾਖ਼ਲਾ ਲਿਆ। ਪਰ ਕੋਈ ਪੰਜ ਸਾਲ ਤੋਂ ਘੱਟ ਦੀ ਰਸਮੀ ਸਿੱਖਿਆ ਮਿਲਣ ਦੇ ਬਾਅਦ ਹੀ ਉਸ ਨੂੰ ਆਪਣੇ ਪਿਤਾ ਦੇ ਪੇਸ਼ੇ ਨਾਲ ਜੁੜਨਾ ਪਿਆ। ਉਹਨਾਂ ਦੇ ਘਰ ਭਜਨ ਅਤੇ ਉਪਦੇਸ਼ਾਂ ਦਾ ਸਿਲਸਿਲਾ ਚੱਲਦਾ ਹੀ ਰਹਿੰਦਾ ਸੀ। ਬਚਪਨ ਤੋਂ ਹੀ ਉਹ ਇਨ੍ਹਾਂ ਉਪਦੇਸ਼ਾਂ ਵਿੱਚ ਕਹੀਆਂ ਗੱਲਾਂ ਦੀ ਪਰਮਾਣਿਕਤਾ ਉੱਤੇ ਸਵਾਲ ਉਠਾਉਂਦਾ ਰਹਿੰਦਾ ਸੀ। ਹਿੰਦੂ ਮਹਾਂਕਾਵਾਂ ਅਤੇ ਪੁਰਾਣਾਂ ਵਿੱਚ ਕਹੀਆਂ ਗੱਲਾਂ ਦੀਆਂ ਆਪਸ ਵਿੱਚ ਵਿਰੋਧੀ ਅਤੇ ਬੇਤੁਕੀਆਂ ਗੱਲਾਂ ਦਾ ਮਾਖੌਲ ਵੀ ਉਹ ਉੜਾਉਂਦਾ ਰਹਿੰਦਾ ਸੀ। ਉਹ ਬਾਲ ਵਿਆਹ, ਦੇਵਦਾਸੀ ਪ੍ਰਥਾ, ਵਿਧਵਾ ਨੂੰ ਦੂਜੀ ਸ਼ਾਦੀ ਨਾ ਕਰਨ ਦੇਣ ਦੇ, ਇਸਤਰੀਆਂ ਅਤੇ ਦਲਿਤਾਂ ਦੇ ਸ਼ੋਸ਼ਣ ਦਾ ਘੋਰ ਵਿਰੋਧੀ ਸੀ। ਉਸ ਨੇ ਹਿੰਦੂ ਵਰਣ ਵਿਵਸਥਾ ਦਾ ਵੀ ਬਾਈਕਾਟ ਕੀਤਾ। 19 ਸਾਲ ਦੀ ਉਮਰ ਵਿੱਚ ਉਸ ਦਾ ਵਿਆਹ ਨਗੰਮਲ ਨਾਮ ਦੀ 13 ਸਾਲਾ ਇਸਤਰੀ ਨਾਲ ਹੋਇਆ। ਉਸ ਨੇ ਆਪਣੀ ਪਤਨੀ ਨੂੰ ਵੀ ਆਪਣੇ ਵਿਚਾਰਾਂ ਨਾਲਓਤ ਪੋਤ ਕੀਤਾ।

ਹਵਾਲੇ[ਸੋਧੋ]

  1. "About Periyar: A Biographical Sketch from 1879 to 1909". Dravidar Kazhagam. Archived from the original on 10 July 2005. Retrieved 4 January 2015. {{cite web}}: Unknown parameter |dead-url= ignored (help)
  2. Mehta, Vrajendra Raj; Thomas Pantham (2006). Political Ideas in Modern India: thematic explorations. Sage Publications: Thousand Oaks. p. 48. ISBN 978-0-7619-3420-2. Retrieved 4 January 2015.
  3. Arora, N.D.; S.S. Awasthy (2007). Political Theory and Political Thought. Har-Anand Publications: New Delhi. p. 425. ISBN 978-81-241-1164-2. Retrieved 4 January 2015.
  4. Thakurta, Paranjoy Guha; Shankar Raghuraman (2004). A Time of Coalitions: Divided We Stand, Sage Publications: New Delhi, p. 230.