ਪੈਰਸ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੈਰਿਸ ਯੂਨੀਵਰਸਿਟੀ ਦਾ ਇਤਿਹਾਸਕ ਕੋਟ ਆਫ਼ ਆਰਮਜ  

ਪੈਰਿਸ ਯੂਨੀਵਰਸਿਟੀ (ਫ਼ਰਾਂਸੀਸੀ: Université de Paris), ਮੈਟੋਨੀਮ ਦੇ ਤੌਰ 'ਤੇ ਸੋਰਬੋਨ (ਫਰਾਂਸੀਸੀ: [sɔʁbɔn], ਓਸ ਦੀਆਂ ਇਮਾਰਤਾਂ ਵਿੱਚੋਂ ਇੱਕ ਦਾ ਨਾਮ), ਫ੍ਰਾਂਸ ਦੇ ਰਾਜਧਾਨੀ ਸ਼ਹਿਰ ਪੈਰਿਸ ਵਿੱਚ ਇੱਕ ਯੂਨੀਵਰਸਿਟੀ ਸੀ, ਜੋ 1150 ਤੋਂ 1793 ਤਕ 1806 ਤੋਂ 1970 ਤਕ ਰਹੀ।  

1150 ਦੇ ਆਸਪਾਸ ਨੋਟਰੇ ਡੇਮ ਡੀ ਪੈਰਿਸ ਦੇ ਕੈਥੇਡ੍ਰਲ ਸਕੂਲ ਨਾਲ ਸੰਬੰਧਿਤ ਇੱਕ ਕਾਰਪੋਰੇਸ਼ਨ ਵਜੋਂ ਹੋਂਦ ਵਿੱਚ ਆਈ ਇਹ ਯੂਰਪ ਵਿੱਚ ਦੂਜੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਮੰਨੀ ਜਾਂਦੀ ਹੈ।[1] ਫ਼ਰਾਂਸ ਦੇ ਕਿੰਗ ਫਿਲਿਪ II (ਫਿਲਿਪ-ਅਗਸਟ) ਨੇ1200 ਵਿੱਚ ਸਰਕਾਰੀ ਤੌਰ 'ਤੇ ਚਾਰਟਰ ਜਾਰੀ ਕੀਤਾ ਸੀ ਅਤੇ ਪੋਪ ਇਨੋਸੈਂਟ III ਦੁਆਰਾ 1215 ਵਿੱਚ ਮਾਨਤਾ ਦਿੱਤੀ ਗਈ ਸੀ।ਬਾਅਦ ਵਿੱਚ ਇਸਨੂੰ 1257 ਵਿੱਚ ਫਰਾਂਸੀਸੀ ਕਿੰਗ ਸੇਂਟ ਲੁਈਸ ਦੁਆਰਾ ਰਾਬਰਟ ਡੀ ਸੋਰਬੋਨ ਦੁਆਰਾ ਸਥਾਪਤ ਕੀਤੀ ਗਏ ਇਸ ਦੇ ਥੀਉਲੋਜੀਕਲ ਕਾਲਜ ਆਫ ਸੌਰਬੋਨ ਦੇ ਨਾਮ ਤੇ ਇਸਦਾ ਨਾਮ ਦਿੱਤਾ ਗਿਆ।[ਹਵਾਲਾ ਲੋੜੀਂਦਾ]

ਮੱਧ ਯੁੱਗ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੇ ਮਨੁੱਖੀ ਖੇਤਰ 'ਚ ਅਕਾਦਮਿਕ ਕਾਰਗੁਜ਼ਾਰੀ ਲਈ ਬਹੁਤ ਮਸ਼ਹੂਰ - ਖ਼ਾਸ ਤੌਰ 'ਤੇ ਧਰਮ ਸ਼ਾਸਤਰ ਅਤੇ ਦਰਸ਼ਨ ਵਿੱਚ - ਇਸ ਨੇ ਕਈ ਅਕਾਦਮਿਕ ਮਿਆਰ ਅਤੇ ਪਰੰਪਰਾਵਾਂ ਪੇਸ਼ ਕੀਤੀਆਂ ਹਨ ਜੋ ਕਿ ਬਾਅਦ ਵਿੱਚ ਕਾਇਮ ਰਹੀਆਂ ਅਤੇ ਕੌਮਾਂਤਰੀ ਪੱਧਰ ਤੇ ਫੈਲ ਗਈਆਂ ਹਨ, ਜਿਵੇਂ ਕਿ ਡਾਕਟਰੀ ਡਿਗਰੀਅਨ ਅਤੇ ਵਿਦਿਆਰਥੀ ਰਾਸ਼ਟਰ। ਪੋਪਾਂ, ਵਿਗਿਆਨੀ, ਬੁੱਧੀਜੀਵੀਆਂ ਅਤੇ ਸ਼ਾਹੀ ਲੋਕਾਂ ਦੀ ਵਿਸ਼ਾਲ ਗਿਣਤੀ ਇਥੋਂ ਪੜ੍ਹੀ ਹੈ। 

1793 ਵਿੱਚ, ਫਰਾਂਸੀਸੀ ਇਨਕਲਾਬ ਦੇ ਦੌਰ ਵਿੱਚ ਯੂਨੀਵਰਸਿਟੀ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਇਨਕਲਾਬੀ ਕਨਵੈਨਸ਼ਨ ਦੀ ਆਈਟਮ -27 ਦੁਆਰਾ ਕਾਲਜ ਦੀਆਂ ਦਾਨ ਨਾਲ ਬਣੀਆਂ ਜਾਇਦਾਦਾਂ ਅਤੇ ਇਮਾਰਤਾਂ ਵੇਚ ਦਿੱਤੀਆਂ ਗਈਆਂ ਸਨ।[2] ਫਰਾਂਸ ਦੀ ਇੱਕ ਨਵੀਂ ਯੂਨੀਵਰਸਿਟੀ ਨੇ 1806 ਇਸ ਦੀ ਥਾਂ ਲੈ ਲਈ ਵਿੱਚ ਜਿਸ ਵਿੱਚ ਚਾਰ ਅਜ਼ਾਦ ਫੈਕਲਟੀਆਂ ਸਨ: ਫੈਕਲਟੀ ਆਫ ਹਿਊਮੈਨਟੀਜ਼ ("Faculté des Lettres"), ਫੈਕਲਟੀ ਆਫ਼ ਲਾਅ (ਬਾਅਦ ਵਿੱਚ ਅਰਥ-ਸ਼ਾਸਤਰ ਨੂੰ ਸ਼ਾਮਲ ਕੀਤਾ ਗਿਆ), ਫੈਕਲਟੀ ਆਫ ਸਾਇੰਸ, ਫੈਕਲਟੀ ਆਫ ਮੈਡੀਸਨ ਅਤੇ ਫੈਕਲਟੀ ਆਫ ਥੀਓਲਾਜੀ (1885 ਵਿੱਚ ਬੰਦ)। 

1970 ਵਿੱਚ, ਮਈ 1968 ਦੀਆਂ ਘਟਨਾਵਾਂ ਦੇ ਬਾਅਦ, ਯੂਨੀਵਰਸਿਟੀ ਨੂੰ 13 ਖੁਦਮੁਖਤਿਆਰ ਯੂਨੀਵਰਸਿਟੀਆਂ ਵਿੱਚ ਵੰਡਿਆ ਗਿਆ। ਭਾਵੇਂ ਕਿ ਸਾਰੀਆਂ 13 ਯੂਨੀਵਰਸਿਟੀਆਂ ਜਿਹਨਾਂ ਵਿੱਚ ਪੈਰਿਸ ਦੀ ਮੂਲ ਯੂਨੀਵਰਸਿਟੀ ਦਾ ਨਤੀਜਾ ਨਿਕਲਿਆ ਸੀ, ਉਹਨਾਂ ਨੂੰ ਉਸੇ ਦੀ ਵਿਰਾਸਤ ਮੰਨਿਆ ਜਾ ਸਕਦਾ ਹੈ, ਭਾਵੇਂ ਕਿ 1968 ਦੇ ਬਾਅਦ ਦੀਆਂ ਯੂਨੀਵਰਸਿਟੀਆਂ ਦੇ ਸਿਰਫ਼ ਤਿੰਨ ਯੂਨੀਵਰਸਿਟੀਆਂ ਨੇ ਹੀ "ਸੋਰਬੋਨ" ਨਾਮ ਦੀ ਵਿਰਾਸਤ ਨੂੰ ਲੈਟਿਨ ਕੁਆਰਟਰ ਵਿੱਚ ਇਸਦੇ ਭੌਤਿਕ ਸਥਾਨ ਨੂੰ ਅਪਣਾਇਆ (i.e. Pantheon-Sorbonne University (ਪੈਰਿਸ I); University of Paris III: Sorbonne Nouvelle; and Paris-Sorbonne University (ਪੈਰਿਸ IV)।[3][4][5][6]

2010 ਤੋਂ, ਪੈਰਿਸ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਨੇ ਆਪਣੇ ਆਪ ਨੂੰ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦੇ ਵੱਖੋ-ਵੱਖਰੇ ਸਮੂਹਾਂ (COMUE) ਵਿੱਚ ਮੁੜ ਸੰਗਠਿਤ ਕਰਨਾ ਸ਼ੁਰੂ ਕੀਤਾ, ਜੋ ਕਿ ਬਾਅਦ ਵਿੱਚ, "pôles de recherche et d'enseignement supérieur" ਦੇ ਰੂਪ ਵਿੱਚ ਅਪਗ੍ਰੇਡ ਕੀਤਾ ਗਿਆ। ਨਤੀਜੇ ਵਜੋਂ, ਅੱਜ-ਕੱਲ੍ਹ ਸਾਡੇ ਕੋਲ ਪੈਰਿਸ ਦੇ ਖੇਤਰ ਵਿੱਚ ਵੱਖਰੇ ਵੱਖਰੇ ਯੂਨੀਵਰਸਿਟੀ ਸਮੂਹ ਹਨ, ਜਿਵੇਂ ਕਿ ਸੋਰਬੋਨ ਪੈਰਿਸ ਸਿਟਏ, ਸੋਰਬੋਨ ਯੂਨੀਵਰਸਿਟੀਜ਼, ਪੈਰਿਸ ਸਕਲੇ, ਪੈਰਿਸ ਲੂਮੀਏਰਸ, ਪੈਰਿਸ-ਸੇਨ ਆਦਿ।[7]

2018 ਵਿੱਚ, ਪੈਰਿਸ-ਸੋਰਬੋਨ ਯੂਨੀਵਰਸਿਟੀ ਅਤੇ ਪੀਅਰੇ ਅਤੇ ਮੈਰੀ ਕਯੂਰੀ ਯੂਨੀਵਰਸਿਟੀ ਪੈਰਿਸ ਦੀ ਪੁਰਾਣੀ ਯੂਨੀਵਰਸਿਟੀ ਦੇ ਦੋ ਵਾਰਸ, ਸੋਰਬੋਨ ਯੂਨੀਵਰਸਿਟੀ ਨਾਮਕ ਇੱਕ ਯੂਨੀਵਰਸਿਟੀ ਬਣ ਜਾਣਗੇ।[8][9][10]

2019 ਵਿੱਚ, ਪੈਰਿਸ ਯੂਨੀਵਰਸਿਟੀ ਦੇ ਦੋ ਹੋਰ ਵਾਰਸ, ਜਿਵੇਂ ਕਿ ਪੈਰਿਸ ਡੀਡਰੋਟ ਯੂਨੀਵਰਸਿਟੀ ਅਤੇ ਪੈਰਿਸ ਡੇਕਾਰਟੇਟਸ ਯੂਨੀਵਰਸਿਟੀ, ਦੇ ਵੀ ਮਿਲ ਜਾਣ ਦੀ ਉਮੀਦ ਹੈ।[11]

ਹਵਾਲੇ[ਸੋਧੋ]

  1. Haskins, C. H.: The Rise of Universities, page 292. Henry Holt and Company, 1923.
  2. Palmer, R.R. (1975). "27, The National Convention orders the sale of all college endowments". The School of The French Revolution: A Documentary History of the College of Louis-le-Grand and its Director, Jean-François Champagne, 1762-1814. Princeton: Princeton Legacy Library. p. 127. ISBN 978-0-69-161796-1.
  3. https://www.sorbonne.fr/la-sorbonne/histoire-de-la-sorbonne/
  4. Lagadic, Université Paris 1 Panthéon-Sorbonne - Marc-Olivier. "Université Paris 1 Panthéon-Sorbonne: Présentation". www.univ-paris1.fr.
  5. "Université Sorbonne Nouvelle - Paris 3 - L'Université Sorbonne Nouvelle - Paris 3". www.univ-paris3.fr.
  6. "Histoire de la faculté". Lettres Sorbonne Université. 26 January 2011. Archived from the original on 10 ਜਨਵਰੀ 2018. Retrieved 7 ਮਈ 2018. {{cite web}}: Unknown parameter |dead-url= ignored (help)
  7. "Communauté d'universités et établissements (COMUE) - Paris, Ile de France - La Chancellerie des Universités de Paris". www.sorbonne.fr.
  8. "France's most iconic university, the Sorbonne, is reborn". 2 November 2017.
  9. "Le retour de la grande université de Paris".
  10. "Consolidation of two elite Paris universities confirmed for 2018". 18 April 2016.
  11. Nunès, Eric (29 December 2017). "Vers une grande « Université de Paris » en 2019".