ਪੈਰਾਡਾਈਜ਼ ਪੇਪਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦੇਸ਼ ਜਿਥੇ ਦੇ ਲੋਕ ਇਸ ਘੋਟਾਲੇ 'ਚ ਸ਼ਾਮਲ

ਪੈਰਾਡਾਈਜ਼ ਪੇਪਰ ਇਹ ਸਕੈਂਡਲ ਜਰਮਨ ਦੀ ਇੱਕ ਅਖਬਾਰ ਨੇ ਸਿੰਗਾਪੁਰ ਦੇ ਟਰੱਸਟ ਅਤੇ ਟੈਕਸ ਚੋਰੀ ਕਰਨ ਵਾਲਿਆਂ ਲਈ ਸਵਰਗ ਸਮਝੇ ਜਾਂਦੇ 19 ਦੇਸ਼ਾਂ ਵਿੱਚ ਕਰਵਾਈਆਂ ਗਈਆਂ ਕਾਰਪੋਰੇਟ ਰਜਿਸਟਰੀਆਂ ਨਾਲ ਜੁੜੇ ਇੱਕ ਕਰੋੜ 34 ਲੱਖ ਦਸਤਾਵੇਜ਼ਾਂ ਦੇ ਆਧਾਰ ‘ਤੇ ਜਨਤਕ ਕੀਤਾ ਹੈ। ਪੈਰਾਡਾਈਜ਼ ਪੇਪਰ ਨੇ ਕਈ ਤਾਕਤਵਰ ਸਖਸ਼ੀਅਤਾਂ ਅਤੇ ਮਹੱਤਵਪੂਰਨ ਵਿਅਕਤੀਆਂ ਵੱਲੋਂ ਟੈਕਸ ਚੋਰੀ ਕਰਨ ਦੇ ਵੱਡੇ ਖੁਲਾਸੇ ਕੀਤੇ ਹਨ। ਫਰਮਾਂ ਅਤੇ ਕੰਪਨੀਆਂ ਦੁਨੀਆ ਭਰ ਵਿੱਚ ਅਮੀਰਾਂ ਦਾ ਪੈਸਾ ਵਿਦੇਸ਼ਾਂ ਵਿੱਚ ਭੇਜਣ ਲਈ ਉਨ੍ਹਾਂ ਦੀ ਮਦਦ ਕਰਦੀਆਂ ਹਨ। ਵਿਸ਼ਵ ਪੱਧਰ 'ਤੇ 382 ਪੱਤਰਕਾਰਾਂ ਅਤੇ 92 ਮੀਡੀਆ ਸੰਸਥਾਵਾਂ ਨਾਲ ਮਿਲ ਕੇ ਇਹ ਮਾਮਲਾ ਸਾਹਮਣੇ ਲਿਆਂਦਾ ਹੈ। ਜਰਮਨ ਪ੍ਰੈਸ ਨੇ ਟੈਕਸ ਬਚਾਉਣ ਦੇ ਲਈ ਵਿਭਿੰਨ ਦੇਸ਼ਾਂ ਦੇ ਲੋਕਾਂ ਦੁਆਰਾ ਵਿਦੇਸ਼ ਵਿੱਚ ਜਮ੍ਹਾ ਕਰਾਏ ਗਏ ਕਾਲੇ ਧਨ ਨਾਲ ਜੁੜੇ ਦਸਤਾਵੇਜ਼ 5 ਨਵੰਬਰ, 2017 ਨੂੰ ਜਨਤਕ ਕੀਤੇ ਹਨ।[1]

ਕੰਪਨੀ[ਸੋਧੋ]

ਇਹ ਸਕੈਂਡਲ ਦੁਨੀਆ ਦੇ 19 ਟੈਕਸ ਮਾਮਲਿਆਂ ਵਿੱਚ ਸਵਰਗ ਦੇਸ਼ ਸਮਝੇ ਜਾਂਦੇ ਦੇਸ਼ਾਂ ਵਿੱਚ ਤਾਕਤਵਰ ਸੰਸਥਾਵਾਂ ਅਤੇ ਸਖਸ਼ੀਅਤਾਂ ਦੀ ਨਿਵੇਸ਼ ਜਾਂਚ ਕਰਨ ਤੋਂ ਬਾਅਦ ਸਾਹਮਣੇ ਆਇਆ ਹੈ। ਇਸ ਲਿਸਟ ਵਿੱਚ 180 ਦੇਸ਼ਾਂ ਦੇ ਨਾਮ ਹਨ। ਭਾਰਤ ਦਾ ਨਾਂ ਇਸ ਲਿਸਟ ਵਿੱਚ 19ਵੇਂ ਨੰਬਰ ‘ਤੇ ਹੈ। ਸਭ ਤੋਂ ਜ਼ਿਆਦਾ ਮਾਮਲੇ ਬਰਮੂਡਾ ਦੀ ਕਾਨੂੰਨੀ ਕੰਪਨੀ ਐਪਲਬਾਈ ਦੇ ਹਨ। 119 ਸਾਲ ਪੁਰਾਣੀ ਇਹ ਕੰਪਨੀ ਅਕਾਊਂਟੈਂਟਾਂ, ਵਕੀਲਾਂ, ਬੈਂਕ ਅਧਿਕਾਰੀਆਂ ਅਤੇ ਹੋਰ ਲੋਕਾਂ ਦੇ ਨੈੱਟਵਰਕ ਵਾਲੀ ਕੰਪਨੀ ਹੈ। ਇਸ ਵਿੱਚ ਉਹ ਲੋਕ ਵੀ ਸ਼ਾਮਿਲ ਹਨ, ਜੋ ਆਪਣੇ ਗ੍ਰਾਹਕਾਂ ਲਈ ਵਿਦੇਸ਼ਾਂ ਵਿੱਚ ਪੈਸਾ ਲਗਾਉਣ ਲਈ ਕੰਪਨੀਆਂ ਨਾਲ ਸੈਟਿੰਗ ਕਰਦੇ ਹਨ ਅਤੇ ਉਨ੍ਹਾਂ ਦੇ ਬੈਂਕ ਖਾਤੇ ਵੀ ਅਪ੍ਰੇਟ ਕਰਦੇ ਹਨ। ਇਹ ਕੰਪਨੀ ਆਪਣੇ ਕਾਨੂੰਨੀ ਮਾਹਰਾਂ ਰਾਹੀਂ ਗ੍ਰਾਹਕਾਂ ਦੀ ਮਦਦ ਕਰਦੀ ਹੈ ਕਿ ਕਿਵੇਂ ਉਹ ਆਪਣੇ ਦੇਸ਼ ਵਿੱਚ ਟੈਕਸ ਦੇਣ ਤੋਂ ਬਚ ਸਕਣ ਅਤੇ ਆਪਣਾ ਦੋ ਨੰਬਰ ਦਾ ਧੰਨ ਦੂਸਰੇ ਦੇਸ਼ਾਂ ਵਿੱਚ ਨਿਵੇਸ਼ ਕਰ ਸਕਣ।

ਭਾਰਤ[ਸੋਧੋ]

ਸੈਂਟਰਲ ਸਿੱਧੇ ਟੈਕਸਾਂ ਦੇ ਡਾਇਰੈਕਟੋਰੇਟ ਨੇ ਸਰਕਾਰ ਵੱਲੋਂ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਇਹ ਜਾਂਚ ਸੀਬੀਡੀਟੀ, ਰਿਪੋਰਟ ਇਨ ਡਾਇਰੈਕਟੋਰੇਟ, ਰਿਜਰਵ ਬੈਂਕ ਅਤੇ ਐਫਆਈਯੂ ਆਦਿ ਕਰਨਗੇ। ਭਾਰਤ ਦੇ 714 ਲੋਕਾਂ ਦੇ ਜੋ ਨਾਮ ਇਸ ਲਿਸਟ ਵਿੱਚ ਆਏ ਹਨ, ਉਨ੍ਹਾਂ ਵਿੱਚ ਉੱਘੇ ਫਿਲਮੀ ਕਲਾਕਾਰ ਅਮਿਤਾਭ ਬੱਚਨ, ਕੇਂਦਰੀ ਮੰਤਰੀ ਜੈਅੰਤ ਸਿਨਹਾ, ਭਾਜਪਾ ਸੰਸਦ ਮੈਂਬਰ ਰਜਿੰਦਰ ਕਿਸ਼ੋਰ ਸਿਨਹਾ, ਕਾਰਪੋਰੇਟ ਨੀਰਾ ਰਾਡੀਆ ਅਤੇ ਸੰਜੇ ਦੱਤ ਦੀ ਪਤਨੀ ਮਾਨਤਾ ਤੋਂ ਇਲਾਵਾ ਸੰਨ ਟੀ.ਵੀ., ਐਸਾਰ ਗਰੁੱਪ, ਜੀ.ਐੱਮ.ਆਰ ਗਰੁੱਪ, ਅਪੋਲੋ ਟਾਇਰਜ਼, ਹੇਵੇਲਜ਼, ਹਿੰਦੂਜਾ ਗਰੁੱਪ, ਐਮਮਾਰ ਐੱਮ.ਜੀ.ਐੱਫ. ਤੋਂ ਇਲਾਵਾ ਹੋਰ ਅਨੇਕਾਂ ਕੰਪਨੀਆਂ ਦੇ ਨਾਂ ਸ਼ਾਮਿਲ ਹਨ।

ਹੋਰ ਦੇਸ਼[ਸੋਧੋ]

ਅਮਰੀਕੀ ਦੇ ਵਿਦੇਸ਼ ਅਤੇ ਕਾਮਰਸ ਮੰਤਰੀ ਸਮੇਤ 13 ਅਫਸਰਾਂ, ਬ੍ਰਿਟੇਨ ਦੀ ਰਾਣੀ ਐਲਿਜਾਬਿਥ, ਕੋਲੰਬਿਆਈ ਪੌਪ ਸਟਾਰ ਸ਼ਕੀਰਾ, ਸਪੇਨ ਦੇ ਬਾਰਸੀਲੋਨਾ ਵਿੱਚ ਆਪਣੇ ਫੁੱਟਬਾਲਰ ਬੁਆਇਫਰੈਂਡ ਜੇਰਾਰਡ ਪੀਕੇ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਰੂਡੋ ਲਈ ਪੈਸਾ ਇਕੱਠਾ ਕਰਨ ਵਾਲੇ ਸਟੀਫਨ ਡਰੋਨਫਮੈਨ, ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ੌਕਤ ਅਜੀਜ ਸਮੇਤ 120 ਸਿਆਸਤਦਾਨਾਂ ਦੇ ਨਾਮ ਸ਼ਾਮਿਲ ਹਨ।

ਹਵਾਲੇ[ਸੋਧੋ]