ਅਮਿਤਾਭ ਬੱਚਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਅਮਿਤਾਭ ਬੱਚਨ

2009 ਵਿੱਚ ਅਮਿਤਾਭ ਬੱਚਨ
ਜਨਮ ਅਮਿਤਾਭ ਹਰੀਵੰਸ਼ ਬੱਚਨ
(1942-10-11) 11 ਅਕਤੂਬਰ 1942 (ਉਮਰ 72)
ਅਲਾਹਾਬਾਦ, ਯੂ.ਪੀ.,
ਬਰਤਾਨਵੀ ਭਾਰਤ
ਰਿਹਾਇਸ਼ ਪ੍ਰਤੀਕਸ਼ਾ, ਮੁੰਬਈ, ਮਹਾਰਾਸ਼ਟਰ, ਭਾਰਤ
ਕਿੱਤਾ ਅਭਿਨੇਤਾ, ਨਿਰਮਾਤਾ, ਗਾਇਕ, television presenter
ਸਰਗਰਮੀ ਦੇ ਸਾਲ 1969–present
ਜੀਵਨ ਸਾਥੀ ਜਯਾ ਬਹਾਦੁਰੀ (1973–ਹੁਣ ਤੱਕ)
ਬੱਚੇ
ਮਾਪੇ ਹਰੀਵੰਸ਼ ਰਾਏ ਬੱਚਨ
ਤੇਜੀ ਬੱਚਨ
ਰਿਸ਼ਤੇਦਾਰ ਬੱਚਨ ਪਰਿਵਾਰ
ਦਸਤਖ਼ਤ
ਵੈੱਬਸਾਈਟ
srbachchan.tumblr.com

ਅਮਿਤਾਭ ਬੱਚਨ (ਜਨਮ 11 ਅਕਤੂਬਰ 1942) ਇੱਕ ਭਾਰਤੀ ਬਾਲੀਵੁੱਡ ਐਕਟਰ ਹੈ। 1970 ਦੇ ਦਸ਼ਕ ਦੇ ਦੌਰਾਨ ਉਨ੍ਹਾਂ ਨੇ ਵੱਡੀ ਲੋਕਪ੍ਰਿਅਤਾ ਪ੍ਰਾਪਤ ਕੀਤੀ ਅਤੇ ਉਦੋਂ ਤੋਂ ਭਾਰਤੀ ਸਿਨੇਮੇ ਦੇ ਇਤਹਾਸ ਵਿੱਚ ਸਭ ਤੋਂ ਪ੍ਰਮੁੱਖ ਸ਼ਖਸੀਅਤ ਬਣ ਗਏ ਹਨ।

ਬੱਚਨ ਨੇ ਆਪਣੇ ਕੈਰੀਅਰ ਵਿੱਚ ਕਈ ਇਨਾਮ ਜਿੱਤੇ ਹਨ, ਜਿਨ੍ਹਾਂ ਵਿੱਚ ਤਿੰਨ ਰਾਸ਼ਟਰੀ ਫਿਲਮ ਇਨਾਮ ਅਤੇ ਬਾਰਾਂ ਫਿਲਮਫੇਅਰ ਇਨਾਮ ਸ਼ਾਮਿਲ ਹਨ। ਉਨ੍ਹਾਂ ਦੇ ਨਾਮ ਸਭ ਤੋਂ ਜਿਆਦਾ ਸਭ ਤੋਂ ਉੱਤਮ ਐਕਟਰ ਫਿਲਮਫੇਅਰ ਅਵਾਰਡਾਂ ਦਾ ਰਿਕਾਰਡ ਹੈ। ਅਭਿਨਏ ਦੇ ਇਲਾਵਾ ਬਚਨ ਨੇ ਪਾਰਸ਼ਵਗਾਇਕ, ਫਿਲਮ ਨਿਰਮਾਤਾ ਅਤੇ ਟੀਵੀ ਪ੍ਰਸਤੋਤਾ ਅਤੇ ਭਾਰਤੀ ਸੰਸਦ ਦੇ ਇੱਕ ਚੁਣੇ ਹੋਏ ਮੈਂਬਰ ਵਜੋਂ ੧੯੮੭ ਤੋਂ ੧੯੮੪ ਤੱਕ ਭੂਮਿਕਾ ਨਿਭਾਈ।

ਬੱਚਨ ਦਾ ਵਿਆਹ ਐਕਟਰੈਸ ਜਿਆ ਭਾਦੁੜੀ ਨਾਲ ਹੋਇਆ ਹੈ। ਇਨ੍ਹਾਂ ਦੇ ਦੋ ਬੱਚੇ ਹਨ, ਸ਼ਵੇਤਾ ਨੰਦਾ ਅਤੇ ਅਭਿਸ਼ੇਕ ਬੱਚਨ, ਜੋ ਇੱਕ ਐਕਟਰ ਵੀ ਹਨ ਅਤੇ ਜਿਨ੍ਹਾਂ ਦਾ ਵਿਆਹ ਐਸ਼ਵਰਿਆ ਰਾਏ ਬੱਚਨ ਨਾਲ ਹੋਇਆ ਹੈ।