ਪੈੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹਲਟ, ਖਰਾਸ ਤੇ ਘੁਲ੍ਹਾੜੀ ਦੀ ਉਸ ਥਾਂ ਨੂੰ, ਜਿਥੇ ਬਲਦਾਂ ਦੀ ਜੁੜੀ ਹੋਈ ਜੋੜੀ ਜਾਂ ਸੰਢਿਆਂ ਦੀ ਜੁੜੀ ਹੋਈ ਜੋੜੀ ਜਾਂ ਊਠ ਚਲਦਾ ਹੈ, ਪੈੜ ਕਹਿੰਦੇ ਹਨ। ਪੈੜ ਦੀਆਂ ਤਾਂ ਹੋਰ ਵੀ ਕਈ ਕਿਸਮਾਂ ਹਨ ਪਰ ਮੈਂ ਤੁਹਾਨੂੰ ਉਪਰੋਕਤ ਪੈੜ ਬਾਰੇ ਹੀ ਦੱਸਣ ਜਾ ਰਿਹਾ ਹਾਂ। ਹਲਟ, ਖਰਾਸ ਤੇ ਘੁਲ੍ਹਾੜੀ ਨੂੰ ਚਲਾਉਣ ਲਈ ਗਰਧਨ ਨਾਲ ਬਲਦਾਂ ਨੂੰ ਜੋੜਿਆ ਜਾਂਦਾ ਹੈ। ਬਲਦਾਂ ਦੇ ਕੰਨ੍ਹਿਆਂ ਉਪਰ ਪੰਜਾਲੀ ਪਾਈ ਜਾਂਦੀ ਹੈ। ਪੰਜਾਲੀ ਦੇ ਅੰਦਰਲੇ ਹਿੱਸੇ ਦੀ ਅਰਲ ਨਾਲ ਇਕ ਰੱਸਾ ਪਾ ਕੇ ਗਰਧਨ ਨਾਲ ਬੰਨ੍ਹਿਆ ਜਾਂਦਾ ਹੈ। ਬਲਦਾਂ ਦੀ ਜੋੜੀ ਨੂੰ ਗਰਧਨ ਦੇ ਪਿਛੇ ਕੇ ਇਕ ਬੰਦਾ ਹੱਕਦਾ ਹੈ। ਹੱਕਣ ਨਾਲ ਬਲਦਾਂ ਦੀ ਜੋੜੀ ਪੈੜ ਵਿਚ ਚਲਦੀ ਰਹਿੰਦੀ ਹੈ। ਇਸੇ ਤਰ੍ਹਾਂ ਜਦ ਗਰਧਨ ਨਾਲ ਊਠ ਜੋੜਿਆ ਜਾਂਦਾ ਹੈ ਤਾਂ ਊਠ ਦੀ ਗਰਦਨ ਹੇਠ ਇਕ ਲੰਮਾ ਢਾਂਗਾ ਬੰਨ੍ਹ ਕੇ ਗਰਧਨ ਨਾਲ ਬੰਨ੍ਹ ਦਿੱਤਾ ਜਾਂਦਾ ਹੈ। ਊਠ ਦੀਆਂ ਅੱਖਾਂ ਉਪਰ ਖੋਪੇ ਬੰਨ੍ਹ ਦਿੱਤੇ ਜਾਂਦੇ ਸਨ। ਇਸ ਤਰ੍ਹਾਂ ਊਠ ਫੇਰ ਪੈੜ ਵਿਚ ਚਲਦਾ ਰਹਿੰਦਾ ਹੈ।

ਹੁਣ ਨਾ ਹਲਟ ਰਹੇ ਹਨ। ਨਾ ਖਰਾਸ ਰਹੇ ਹਨ। ਨਾ ਹੀ ਘੁਲ੍ਹਾੜੀ ਰਹੀ ਹੈ। ਇਸ ਲਈ ਇਨ੍ਹਾਂ ਦੇ ਨਾਲ ਹੀ ਪੈੜ ਵੀ ਖਤਮ ਹੋ ਗਈ ਹੈ। ਘੁਲ੍ਹਾੜੀ ਹੁਣ ਇੰਜਣ ਨਾਲ ਚਲਾਈ ਜਾਂਦੀ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.