ਪੋਇਟਰੀ ਸੋਸਾਇਟੀ (ਇੰਡੀਆ)
ਪੋਇਟਰੀ ਸੋਸਾਇਟੀ (ਇੰਡੀਆ) ਦੀ ਸਥਾਪਨਾ ਜੁਲਾਈ 1984 ਵਿੱਚ ਨਵੀਂ ਦਿੱਲੀ ਵਿਖੇ ਭਾਰਤੀ ਕਵਿਤਾ ਨੂੰ ਉਤਸ਼ਾਹਿਤ ਕਰਨ ਅਤੇ ਭਾਰਤੀ ਕਵੀਆਂ ਦੇ ਹਿੱਤਾਂ ਦੀ ਦੇਖਭਾਲ ਕਰਨ ਲਈ ਇੱਕ ਸਵੈ-ਸੇਵੀ ਸੰਸਥਾ ਦੇ ਤੌਰ `ਤੇ ਕੀਤੀ ਗਈ ਸੀ। ਸੰਸਥਾਪਕ ਮੈਂਬਰਾਂ ਵਿੱਚ ਭਾਰਤੀ ਕਵੀ ਕੇਸ਼ਵ ਮਲਿਕ, ਜੇਪੀ ਦਾਸ, ਐਚ ਕੇ ਕੌਲ ਅਤੇ ਲਕਸ਼ਮੀ ਕੰਨਨ ਸ਼ਾਮਲ ਸਨ। ਸੁਸਾਇਟੀ ਸੈਮੀਨਾਰ, ਰਚਨਾਤਮਕ ਲੇਖਣ ਵਰਕਸ਼ਾਪਾਂ, ਕਵਿਤਾ ਪਾਠ ਅਤੇ ਰਸਾਲੇ ਅਤੇ ਸੰਗ੍ਰਹਿ ਪ੍ਰਕਾਸ਼ਨ ਕਰਦੀ ਹੈ। ਇਹ ਸਕੂਲੀ ਬੱਚਿਆਂ ਦੇ ਮੁਕਾਬਲੇ ਸਮੇਤ ਆਲ ਇੰਡੀਆ ਕਵਿਤਾ ਮੁਕਾਬਲੇ ਵੀ ਕਰਵਾਉਂਦੀ ਹੈ। [1] [2]
ਪੋਇਟਰੀ ਸੋਸਾਇਟੀ ਦਾ ਜਰਨਲ
[ਸੋਧੋ]ਪੋਇਟਰੀ ਸੋਸਾਇਟੀ ਇੱਕ ਛਿਮਾਹੀ ਪੋਇਟਰੀ ਜਰਨਲ ਵੀ ਪ੍ਰਕਾਸ਼ਿਤ ਕਰਦੀ ਹੈ। ਇਹ 1990 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਵਿੱਚ ਅੰਗਰੇਜ਼ੀ ਵਿੱਚ ਲਿਖੀਆਂ ਸਭ ਤੋਂ ਵਧੀਆ ਭਾਰਤੀ ਕਵਿਤਾਵਾਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਨ, ਜਿਸ ਵਿੱਚ ਭਾਰਤੀ ਭਾਸ਼ਾਵਾਂ ਦੇ ਅਨੁਵਾਦ ਵੀ ਸ਼ਾਮਲ ਹਨ। ਜਰਨਲ ਕਿਤਾਬਾਂ ਦੀਆਂ ਸਮੀਖਿਆਵਾਂ ਅਤੇ ਸਾਹਿਤਕ ਆਲੋਚਨਾ ਵੀ ਪ੍ਰਕਾਸ਼ਿਤ ਕਰਦਾ ਹੈ। [3] ਸੁਸਾਇਟੀ ਵੱਲੋਂ ਸਕੂਲੀ ਬੱਚਿਆਂ ਵਿੱਚ ਸਰਬ ਭਾਰਤੀ ਕਵਿਤਾ ਮੁਕਾਬਲੇ ਕਰਵਾਏ ਜਾ ਰਹੇ ਹਨ। [4]
ਇਹ ਵੀ ਵੇਖੋ
[ਸੋਧੋ]- ਮਣੀਪੁਰੀ ਸਾਹਿਤ ਪ੍ਰੀਸ਼ਦ
- ਸਾਹਿਤ ਅਕਾਦਮੀ
ਨੋਟ
[ਸੋਧੋ]- ↑ "Poetry Society - An Overview".
- ↑ "Poetry International Web - List of Indian Poetry organisations". Archived from the original on 2019-03-27. Retrieved 2023-05-08.
- ↑ "Poetry Journal".
- ↑ "Poetry Journal".