ਪੌਲ ਮੇਂਡੇਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੌਲ ਮੇਂਡੇਜ਼ (ਜਨਮ 1982)[1] ਲੰਡਨ ਵਿੱਚ ਸਥਿਤ ਇੱਕ ਬਲੈਕ ਬ੍ਰਿਟਿਸ਼ ਲੇਖਕ ਹੈ। ਉਸਨੇ 2020 ਦਾ ਅਰਧ-ਆਤਮਜੀਵਨੀ ਨਾਵਲ ਰੇਨਬੋ ਮਿਲਕ ਲਿਖਿਆ ਹੈ।[2][3][4]

ਜੀਵਨੀ[ਸੋਧੋ]

ਮੇਂਡੇਜ਼ ਦਾ ਜਨਮ ਵੈਸਟ ਮਿਡਲੈਂਡਜ਼ ਵਿੱਚ ਦੂਜੀ ਪੀੜ੍ਹੀ ਦੇ ਜਮਾਇਕਨ-ਬ੍ਰਿਟਿਸ਼ ਪਰਿਵਾਰ ਵਿੱਚ ਹੋਇਆ ਸੀ। ਉਸਦੀ ਪਰਵਰਿਸ਼ 'ਯਹੋਵਾਹ ਦੇ ਗਵਾਹ' ਵਜੋਂ ਹੋਈ।[1] ਜਦੋਂ ਉਹ ਸਤਾਰਾਂ ਸਾਲਾਂ ਦਾ ਸੀ ਤਾਂ ਉਸਨੂੰ ਉਸਦੇ ਮਾਪਿਆਂ ਦੇ ਘਰੋਂ ਕੱਢ ਦਿੱਤਾ ਗਿਆ ਅਤੇ ਉਹ ਗ੍ਰੀਨਵਿਚ ਯੂਨੀਵਰਸਿਟੀ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਲਈ ਟੋਨਬ੍ਰਿਜ ਚਲਾ ਗਿਆ ਸੀ। ਜਿਸਨੂੰ ਉਹ ਨੌਂ ਮਹੀਨਿਆਂ ਬਾਅਦ ਛੱਡ ਗਿਆ, ਪਰ 2002 ਵਿੱਚ ਬਰਮਿੰਘਮ ਜਾਣ ਤੋਂ ਪਹਿਲਾਂ ਕੈਂਟ ਵਿੱਚ ਰਿਹਾ। ਉਹ 2004 ਵਿੱਚ ਲੰਡਨ ਚਲਾ ਗਿਆ ਅਤੇ ਇੱਕ ਸੈਕਸ ਵਰਕਰ ਬਣ ਗਿਆ।[5]

2012 ਵਿੱਚ ਉਹ ਇੱਕ ਪਾਰਟੀ ਵਿੱਚ ਸ਼ਰਮੀਨ ਲਵਗਰੋਵ ਨੂੰ ਮਿਲਿਆ ਅਤੇ ਜਦੋਂ ਉਹ ਡਾਇਲਾਗ ਬੁੱਕਸ ਵਿੱਚ ਪ੍ਰਕਾਸ਼ਕ ਬਣ ਗਿਆ ਤਾਂ ਮੇਂਡੇਜ਼ ਨੇ ਉਸਨੂੰ ਖਰੜਾ ਭੇਜਿਆ ਜੋ ਉਸਦਾ ਪਹਿਲਾ ਨਾਵਲ, ਰੇਨਬੋ ਮਿਲਕ ਸੀ।[5]

ਉਹ ਗੋਲਡਸਮਿਥਸ ਤੋਂ ਬਲੈਕ ਬ੍ਰਿਟਿਸ਼ ਰਾਈਟਿੰਗ ਵਿੱਚ ਐਮ.ਏ. ਦੀ ਪੜ੍ਹਾਈ ਕਰ ਰਿਹਾ ਹੈ।[6] ਉਹ ਆਪਣੇ ਸਾਥੀ ਐਲਨ ਹੋਲਿੰਗਹਰਸਟ ਨਾਲ ਹੈਂਪਸਟੇਡ ਵਿੱਚ ਰਹਿੰਦਾ ਹੈ।[6]

ਹਵਾਲੇ[ਸੋਧੋ]

  1. 1.0 1.1 White, Ryan (17 April 2020). "The debut novelist behind a powerful new story of race, religion and sex". i-D.
  2. Leuzzi, Tony (9 March 2021). "Paul Mendez's Rainbow Milk". The Brooklyn Rail.
  3. Grant, Colin (9 May 2020). "Rainbow Milk by Paul Mendez review – a fearless debut".
  4. Novakovic, Rastko (February 2021). "Interview with Paul Mendez". The White Review.
  5. 5.0 5.1 Stichbury, Thomas (2 July 2020). "Meet author Paul Mendez, one of the most exciting voices on the queer literary scene". Attitude.co.uk.
  6. 6.0 6.1 Law, Katie (28 April 2020). "From Jehovah's Witness to gay sex worker to novelist: the extraordinary life story of Paul Mendez". Evening Standard.