ਪ੍ਰਣਵ ਧਨਾਵੜੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪ੍ਰਣਵ ਧਨਾਵੜੇ
Personal information
ਪੂਰਾ ਨਾਮਪ੍ਰਣਵ ਪ੍ਰਸ਼ਾਂਤ ਧਨਾਵੜੇ
ਜਨਮ (2000-07-18) ਜੁਲਾਈ 18, 2000 (ਉਮਰ 19)
ਮੁੰਬਈ ਭਾਰਤ
ਬੱਲੇਵਾਜੀ ਦਾ ਸਟਾਇਲਸੱਜੇ ਹੱਥ
ਰੋਲਬੱਲੇਬਾਜੀ
ਸੰਬੰਧਪ੍ਰਸ਼ਾਂਤ ਧਨਾਵੜੇ (ਪਿਤਾ)


ਪ੍ਰਣਵ ਧਨਾਵੜੇ ਭਾਰਤ ਦੇ ਮੁੰਬਈ ਦਾ ਕ੍ਰਿਕਟਰ ਖਿਡਾਰੀ ਹੈ ਜਿਸ ਨੇ ਆਪਣੀ ਪਾਰੀ ਦੌਰਾਨ ਰਾਸ਼ਟਰੀ ਲੈਵਲ 'ਤੇ ਪਹਿਚਾਣ ਬਣਾਈ। ਉਹ ਇੱਕ ਪਾਰੀ 'ਚ 1000 ਦੌੜਾਂ[1] ਦੀ ਪਾਰੀ ਖੇਡਣ ਵਾਲਾ ਪਹਿਲਾ ਬੱਲੇਬਾਜ਼ ਬਣਿਆ। ਕ੍ਰਿਕਟ ਦੇ ਇਤਿਹਾਸ ਵਿੱਚ ਚਾਰ ਅੰਕਾਂ ਦਾ ਸਕੋਰ ਬਣਾਉਣ ਵਾਲਾ ਉਹ ਵਿਸ਼ਵ ਦਾ ਪਹਿਲਾ ਬੱਲੇਬਾਜ਼ ਬਣ ਗਿਆ ਹੈ। ਕੇਸੀ ਗਾਂਧੀ ਹਾਇਰ ਸੈਕੰਡਰੀ ਸਕੂਲ ਵੱਲੋਂ ਖੇਡਦਿਆਂ 15 ਸਾਲਾ ਧਨਵਾਡ਼ੇ ਨੇ ਮੁੁੰਬਈ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਏ ਭੰਡਾਰੀ ਕੱਪ ਅੰਤਰ ਸਕੂਲ ਟੂਰਨਾਮੈਂਟ ਵਿੱਚ ਆਰੀਆ ਗੁਰੂਕੁਲ ਖ਼ਿਲਾਫ਼ 323 ਗੇਂਦਾਂ ਵਿੱਚ 312.38 ਦੇ ਸਟਰਾਈਕ ਔਸਤ ਨਾਲ 1009 ਦੌਡ਼ਾਂ ਬਣਾਈਆਂ। 395 ਮਿੰਟਾਂ ਦੀ ਪਾਰੀ ਵਿੱਚ ਧਨਵਾਡ਼ੇ ਨੇ 129 ਚੌਕੇ ਤੇ 59 ਛੱਕੇ ਲਾਏ। ਧਨਵਾਡ਼ੇ ਨੇ ਅੱਜ ਇਤਿਹਾਸਕ ਪਾਰੀ ਖੇਡ ਕੇ ਸਾਲ 1899 ਵਿੱਚ ਬਰਤਾਨੀਆ ਦੇ ਏਈਜੇ ਕੋਲਿਨਸ ਦੇ ਕਲਾਰਕ ਹਾਊਸ ਖਿਲਾਫ਼ ਨਾਰਥ ਟਾਊਨ ਵਿੱਚ ਬਣਾਏ ਨਾਬਾਦ 628 ਦੌਡ਼ਾਂ ਦੇ ਰਿਕਾਰਡ ਨੂੰ ਮਾਤ ਪਾਈ। ਕੇਸੀ ਗਾਂਧੀ ਹਾਇਰ ਸੈਕੰਡਰੀ ਸਕੂਲ ਨੇ ਧਨਵਾਡ਼ੇ ਦੀ ਪਾਰੀ ਦੀ ਬਦੌਲਤ 1907 ਵਿੱਚ ਵਿਕਟੋਰੀਆ ਦੇ ਨਿਊ ਸਾਊਥ ਵੇਲਜ਼ ਖ਼ਿਲਾਫ਼ ਬਣਾਏ 1107 ਦੌਡ਼ਾਂ ਦੇ ਰਿਕਾਰਡ ਨੂੰ ਪਿੱਛੇ ਛੱਡਿਆ। ਥਾਨੇ ਨਜ਼ਦੀਕ ਕਲਿਆਣ ਦੇ ਵਾਯਲੇਂਗਰ ਮੈਦਾਨ ’ਤੇ ਖੇਡੇ ਗਏ ਮੈਚ ਵਿੱਚ ਧਨਵਾਡ਼ੇ ਦੀ ਟੀਮ ਨੇ ਇਹ ਦੌਡ਼ਾਂ ਦਾ ਅੰਬਾਰ ਵਿਰੋਧੀ ਟੀਮ ਦੇ ਮਹਿਜ਼ 31 ਦੌਡ਼ਾਂ ’ਤੇ ਢੇਰ ਹੋਣ ਮਗਰੋਂ ਬਣਾਇਆ। ਧਨਵਾਡ਼ੇ ਨੇ ਖੇਡ ਸਮਾਪਤੀ ’ਤੇ 652 ਦੌਡ਼ਾਂ ਤੋਂ ਅੱਗੇ ਖੇਡਦਿਆਂ ਹਜ਼ਾਰ ਦੇ ਅੰਕਡ਼ੇ ਨੂੰ ਪਾਰ ਕੀਤਾ ਸੀ।

ਜੀਵਨ[ਸੋਧੋ]

ਉਹ ਦਸਵੀਂ ਜਮਾਤ ਦਾ ਵਿਦਿਆਰਥੀ ਹੈ ਜੋ ਐਮਸੀਏ ਦੇ ਤਜਰਬੇਕਾਰ ਕੋਚ ਮੋਬਿਨ ਸ਼ੇਖ਼ ਦਾ ਚੇਲਾ ਹੈ ਤੇ ਉਹ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤ ਹੈ ਤੇ ਉਸ ਦਾ ਪਿਤਾ ਆਟੋ ਚਲਾਉਂਦਾ ਹੈ। ਪ੍ਰਣਵ ਨੇ 5 ਸਾਲ ਦੀ ਉਮਰ 'ਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਅਤੇ ਮੋਬਿਨ ਸ਼ੇਖ ਉਸ ਦੇ ਮੁੱਖ ਕੋਚ ਹਨ। 15 ਸਾਲ ਦੇ ਪ੍ਰਣਵ ਦੇ ਪਿਤਾ ਆਟੋ ਡਰਾਈਵਰ ਹਨ। ਉਸ ਨੇ ਅੰਡਰ-16 'ਚ ਪ੍ਰਣਵ ਕੇ. ਸੀ. ਗਾਂਧੀ ਸਕੂਲ, ਕਲਿਆਣ ਦੀ ਅਗਵਾਈ ਕੀਤੀ। ਇਸ ਰਿਕਾਰਡ ਤੋਂ ਬਾਅਦ ਮਹਾਰਾਸ਼ਟਰਾ ਦੀ ਸਰਕਾਰ ਉਸ ਦੀ ਪੜ੍ਹਾਈ ਅਤੇ ਕੋਚਿੰਗ ਦਾ ਖਰਚਾ ਚੁੱਕੇਗੀ। ਪ੍ਰਣਵ ਸਚਿਨ ਤੇਂਦੁਲਕਰ ਨੂੰ ਆਪਣ ਆਦਰਸ਼ ਮੰਨਦਾ ਹੈ ਅਤੇ ਇਸ ਦੇ ਨਾਲ ਉਹ ਵਿਕਟਕੀਪਰ ਬੱਲੇਬਾਜ਼ਾਂ 'ਚ ਉਹ ਆਸਟਰੇਲੀਆ ਦੇ ਬਰੈਡ ਹੈਡਿਨ ਨੂੰ ਆਪਣਾ ਆਈਡਲ ਮੰਨਦਾ ਹੈ।

ਹਵਾਲੇ[ਸੋਧੋ]