ਸਚਿਨ ਤੇਂਦੁਲਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਚਿਨ ਤੇਂਦੁਲਕਰ
Sachin Tendulkar at MRF Promotion Event.jpg
ਕ੍ਰਿਕਟ ਵਿਸ਼ਵ ਕੱਪ ਨਾਲ ਸਚਿਨ ਤੇਂਦੁਲਕਰ
ਨਿੱਜੀ ਜਾਣਕਾਰੀ
ਪੂਰਾ ਨਾਂਮ ਸਚਿਨ ਰਮੇਸ਼ ਤੇਂਦੁਲਕਰ
ਜਨਮ (1973-04-24) 24 ਅਪ੍ਰੈਲ 1973 (ਉਮਰ 45)
ਬੰਬੇ (ਹੁਣ ਮੁੰਬਈ), ਮਹਾਂਰਾਸ਼ਟਰ, ਭਾਰਤ
ਛੋਟਾ ਨਾਂਮ ਤੇਂਦਲਿਆ, ਲਿਟਲ ਮਾਸਟਰ, ਮਾਸਟਰ ਬਲਾਸਟਰ[1][2]
ਬੱਲੇਬਾਜ਼ੀ ਦਾ ਅੰਦਾਜ਼ ਸੱਜੂ
ਗੇਂਦਬਾਜ਼ੀ ਦਾ ਅੰਦਾਜ਼ ਸੱਜੇ-ਹੱਥੀਂ ਮੱਧਮ ਗਤੀ ਨਾਲ, ਲੈੱਗ-ਬਰੇਕ, ਅਾਫ਼-ਬਰੇਕ
ਭੂਮਿਕਾ ਬੱਲੇਬਾਜ਼
ਸੰਬੰਧੀ ਪਤਨੀ: ਅੰਜਲੀ ਤੇਂਦੁਲਕਰ (ਵਿ. 1995)
ਬੇਟੀ: ਸਾਰਾ ਤੇਂਦੁਲਕਰ (ਜਨਮ 1997)
ਬੇਟਾ: ਅਰਜੁਨ ਤੇਂਦੁਲਕਰ (ਜਨਮ 1999)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 187) 15 ਨਵੰਬਰ 1989 v ਪਾਕਿਸਤਾਨ
ਆਖ਼ਰੀ ਟੈਸਟ 14 ਨਵੰਬਰ 2013 v ਵੈਸਟ-ੲਿੰਡੀਜ਼
ਓ.ਡੀ.ਆਈ. ਪਹਿਲਾ ਮੈਚ (ਟੋਪੀ 74) 18 ਦਸੰਬਰ 1989 v ਪਾਕਿਸਤਾਨ
ਆਖ਼ਰੀ ਓ.ਡੀ.ਆਈ. 18 ਮਾਰਚ 2012 v ਪਾਕਿਸਤਾਨ
ਓ.ਡੀ.ਆਈ. ਕਮੀਜ਼ ਨੰ. 10
ਕੇਵਲ ਟਵੰਟੀ20 (cap 11) 1 ਦਸੰਬਰ 2006 v ਦੱਖਣੀ ਅਫ਼ਰੀਕਾ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
1988 ਭਾਰਤੀ ਕ੍ਰਿਕਟ ਕਲੱਬ
1988–2013 ਮੁੰਬਈ
1992 ਯੋਰਕਸ਼ਿਰ
2008–2013 ਮੁੰਬਈ ਇੰਡੀਅਨਸ (squad no. 10)
2014 ਮੇਰੀਲੇਬੋਨ ਕ੍ਰਿਕਟ ਕਲੱਬ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓ.ਡੀ.ਆਈ. ਪ:ਦ: ਕ੍ਰਿਕਟ ਲਿਸਟ ਏ
ਮੈਚ 200 463 310 551
ਦੌੜਾਂ 15,921 18,426 25,396 21,999
ਬੱਲੇਬਾਜ਼ੀ ਔਸਤ 53.78 44.83 57.84 45.54
100/50 51/68 49/96 81/116 60/114
ਸ੍ਰੇਸ਼ਠ ਸਕੋਰ 248* 200* 248* 200*
ਗੇਂਦਾਂ ਪਾਈਆਂ 4,240 8,054 7,605 10,230
ਵਿਕਟਾਂ 46 154 71 201
ਸ੍ਰੇਸ਼ਠ ਗੇਂਦਬਾਜ਼ੀ 54.17 44.48 61.74 42.17
ਇੱਕ ਪਾਰੀ ਵਿੱਚ 5 ਵਿਕਟਾਂ 0 2 0 2
ਇੱਕ ਮੈਚ ਵਿੱਚ 10 ਵਿਕਟਾਂ 0 n/a 0 n/a
ਸ੍ਰੇਸ਼ਠ ਗੇਂਦਬਾਜ਼ੀ 3/10 5/32 3/10 5/32
ਕੈਚਾਂ/ਸਟੰਪ 115/– 140/– 186/– 175/–
ਸਰੋਤ: [ਕ੍ਰਿਕਇੰਫ਼ੋ], 15 ਨਵੰਬਰ 2013

ਸਚਿਨ ਰਮੇਸ਼ ਤੇਂਦੁਲਕਰ(ਸੁਣੋi/ˌsəɪn tɛnˈdlkər/; 24 ਅਪ੍ਰੈਲ 1973) ਇੱਕ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਅਤੇ ਰਾਜ ਸਭਾ ਮੈਂਬਰ ਹਨ। ਉਹ ਦੁਨੀਆ ਦੇ ਮਹਾਨ ਕ੍ਰਿਕਟ ਖਿਡਾਰੀਆਂ ਵਿੱਚੋਂ ਇੱਕ ਹਨ। ਉਹ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਜਿਆਦਾ ਦੌਡ਼ਾਂ ਬਣਾਉਣ ਵਾਲੇ ਵਿਸ਼ਵ ਦੇ ਸਰਵੋਤਮ ਖਿਡਾਰੀ ਹਨ।

ਵਿਅਕਤੀਗਤ ਜੀਵਨ[ਸੋਧੋ]

24 ਅਪ੍ਰੈਲ 1973 ਨੂੰ ਰਾਜਾਪੁਰ(ਮਹਾਂਰਾਸ਼ਟਰ) ਦੇ ਮਰਾਠੀ ਬ੍ਰਾਹਮਣ ਪਰਿਵਾਰ ਵਿੱਚ ਜਨਮੇ ਸਚਿਨ ਦਾ ਨਾਮ ਉਸਦੇ ਪਿਤਾ ਰਮੇਸ਼ ਤੇਂਦੁਲਕਰ ਨੇ ਆਪਣੇ ਚਹੇਤੇ ਸੰਗੀਤਕਾਰ ਸਚਿਨ ਦੇਵ ਬਰਮਨ ਦੇ ਨਾਮ ਤੇ ਰੱਖਿਆ ਸੀ।

ਨਿੱਜੀ ਜਿੰਦਗੀ ਅਤੇ ਪਰਿਵਾਰ[ਸੋਧੋ]

ਸਚਿਨ ਦੇ ਵੱਡੇ ਭਰਾ ਅਜੀਤ ਤੇਂਦੁਲਕਰ ਨੇ ਉਸਨੂੰ ਕ੍ਰਿਕਟ ਖੇਡਣ ਲੲੀ ਪ੍ਰੋਤਸਾਹਿਤ ਕੀਤਾ। ਸਚਿਨ ਦਾ ੲਿੱਕ ਹੋਰ ਭਰਾ ਨਿਤਿਨ ਤੇਂਦੁਲਕਰ ਅਤੇ ੲਿੱਕ ਭੈਣ ਸਵਿਤਾੲੀ ਤੇਂਦੁਲਕਰ ਵੀ ਹੈ। 1995 ਵਿੱਚ ਸਚਿਨ ਦਾ ਵਿਆਹ ਅੰਜਲੀ ਤੇਂਦੁਲਕਰ ਨਾਲ ਹੋ ਗਿਆ। ਸਚਿਨ ਦੇ ਦੋ ਬੱਚੇ ਹਨ- ਸਾਰਾ(ਲਡ਼ਕੀ) ਅਤੇ ਅਰਜੁਨ(ਲਡ਼ਕਾ)।

ਅੰਜਲੀ ਅਤੇ ਸਚਿਨ ੲਿੱਕ ਸਮਾਰੋਹ ਦੌਰਾਨ

ਸਚਿਨ ਨੇ ਸ਼ਾਰਦਾਸ਼ਰਮ ਵਿੱਦਿਆਮੰਦਰ ਤੋਂ ਆਪਣੀ ਸਿੱਖਿਆ ਗ੍ਰਹਿਣ ਕੀਤੀ ਸੀ। ਓਥੇ ਹੀ ਸਚਿਨ ਨੇ ਉਸਦੇ ਗੁਰੂ(ਕੋਚ) ਰਾਮਾਕਾਂਤ ਅਚਰੇਕਰ ਹੇਠ ਆਪਣੇ ਕ੍ਰਿਕਟ ਜੀਵਨ ਦੀ ਸ਼ੁਰੂਆਤ ਕੀਤੀ। ਤੇਜ਼ ਗੇਂਦਬਾਜ਼ ਬਣਨ ਲੲੀ ਸਚਿਨ ਨੇ 'ਐੱਮ ਆਰ ਐੱਫ ਪੇਸ ਫਾਊਂਡੇਸ਼ਨ' ਦੇ ਅਭਿਆਸ ਕਾਰਜਕ੍ਰਮ ਵਿੱਚ ਭਾਗ ਲਿਆ ਅਤੇ ਓਥੇ ਤੇਜ਼ ਗੇਂਦਬਾਜ਼ੀ ਦੇ ਕੋਚ ਡੇਨਿਸ ਲਿਲੀ ਨੇ ਉਸਨੂੰ ਆਪਣੀ ਬੱਲੇਬਾਜ਼ੀ ਤੇ ਧਿਆਨ ਕੇਂਦਰਿਤ ਕਰਨ ਲੲੀ ਕਿਹਾ, ਤਾਂ ਸਚਿਨ ਨੇ ਅਜਿਹਾ ਹੀ ਕੀਤਾ। ੲਿਸ ਤਰ੍ਹਾਂ ਬਾਅਦ ਵਿੱਚ ਸਚਿਨ ੲਿੱਕ ਮਹਾਨ ਬੱਲੇਬਾਜ਼ ਬਣ ਗਿਆ।

ਖੇਡ ਜੀਵਨ[ਸੋਧੋ]

ਸਚਿਨ ਨੂੰ ਆਮ ਤੌਰ ਤੇ ਆਪਣੇ ਸਮੇਂ ਦਾ ਸਭ ਤੋਂ ਵਧੀਆ ਬੱਲੇਬਾਜ ਮੰਨਿਆ ਜਾਂਦਾ ਹੈ।[3][4] ਇਹਨਾਂ ਨੇਂ ਇਸ ਖੇਡ ਨੂੰ 11 ਸਾਲ ਦੀ ਉਮਰ ਵਿੱਚ ਅਪਨਾਇਆ। ਇਹਨਾਂ ਨੇ ਟੈਸਟ ਕ੍ਰਿਕਟ ਦੀ ਸ਼ੁਰੂਆਤ 16 ਸਾਲ ਦੀ ਉਮਰ ਵਿੱਚ ਪਾਕਿਸਤਾਨ ਦੇ ਵਿਰੁੱਧ ਕੀਤੀ ਅਤੇ ਲੱਗਭੱਗ 24 ਸਾਲ ਤੱਕ ਘਰੇਲੂ ਪੱਧਰ ਤੇ ਮੁੰਬਈ ਅਤੇ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦਾ ਪ੍ਰਤਿਨਿਧ ਕੀਤਾ। ਉਹ 100 ਅੰਤਰਾਸ਼ਟਰੀ ਸੈਂਕੜੇ ਬਣਾਉਣ ਵਾਲੇ ਇਕੱਲੇ, ਇੱਕ ਦਿਨਾ ਅੰਤਰਾਸ਼ਟਰੀ ਮੈਚਾਂ ਵਿੱਚ ਦੂਹਰਾ ਸੈਂਕੜਾ ਬਣਾਉਣ ਵਾਲੇ ਪਹਿੱਲੇ, ਅਤੇ ਅੰਤਰਾਸ਼ਟਰੀ ਕ੍ਰਿਕਟ ਵਿੱਚ 30,000 ਦੌੜ੍ਹਾਂ ਬਣਾਉਣ ਵਾਲੇ ਇਕੱਲੇ ਖਿਡਾਰੀ ਹਨ.[5] ਅਕਤੂਬਰ 2013 ਵਿੱਚ, ਉਹ ਕ੍ਰਿਕਟ ਦੇ ਸਾਰੇ ਮੰਨੇ ਹੋਏ ਪ੍ਰਕਾਰਾਂ (ਪਹਿਲਾ ਦਰਜਾ, ਲਿਸਟ ਏ ਅਤੇ ਟਵੰਟੀ20 ਮਿਲਾ ਕੇ) ਵਿੱਚ ਕੁੱਲ 50,000 ਦੌੜ੍ਹਾਂ ਬਣਾਉਣ ਵਾਲੇ ਵਿਸ਼ਵ ਦੇ ਸੌਹਲਵੇਂ ਅਤੇ ਭਾਰਤ ਦੇ ਪਹਿੱਲੇ ਖਿਡਾਰੀ ਬਣੇ।[6][7][8]

2002 ਵਿੱਚ, ਵਿਸਡਨ ਕ੍ਰਿਕਟਰਸ ਅਲਮਨਾਕ ਨੇ ਸਚਿਨ ਨੂੰ ਟੈਸਟ ਵਿੱਚ ਡਾਨ ਬ੍ਰੈਡਮੈਨ ਬਾਅਦ ਇਤਿਹਾਸ ਦਾ ਦੂਸਰਾ ਸਭ ਤੋਂ ਮਹਾਨ, ਅਤੇ ਇੱਕ ਦਿਨਾ ਵਿੱਚ ਵਿਵਅਨ ਰਿਚਰਡਸ ਤੋਂ ਬਾਅਦ ਇਤਿਹਾਸ ਦਾ ਦੂਸਰਾ ਸਭ ਤੋਂ ਮਹਾਨ ਬੱਲੇਬਾਜ ਐਲਾਨਿਆ.[9] ਆਪਣੇ ਕੈਰਿਅਰ ਦੇ ਬਾਅਦ ਵਾਲੇ ਕਾਲ ਦੌਰਾਨ, ਤੇਂਦੁਲਕਰ 2011 ਕ੍ਰਿਕਟ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸੇ ਬਣੇ, ਜੋ ਕਿ ਉਸ ਲਈ ਉਸ ਦੁਆਰਾ ਭਾਰਤ ਵੱਲੌਂ ਖੇਡੇ ਛੇ ਵਿਸ਼ਵ ਕੱਪ ਮੁਕਾਬਲਿਆਂ ਵਿੱਚੋ ਪਹਿਲੀ ਜਿੱਤ ਸੀ।[10] ਇਸ ਤੋਂ ਪਹਿੱਲਾਂ ਉਸ ਨੂੰ ਦੱਖਣੀ ਅਫ਼ਰੀਕਾ ਵਿੱਚ ਹੋਏ 2003 ਵਿਸ਼ਵ ਕੱਪ ਦੌਰਾਣ 'ਪਲੇਅਰ ਆਫ਼ ਦਾ ਟੂਰਨਾਮੈਂਟ' (ਮੁਕਾਬਲੇ ਦੇ ਸਭ ਤੋਂ ਵਧੀਆ ਖਿਡਾਰੀ) ਦਾ ਖਿਤਾਬ ਮਿਲਿਆ। 2013 ਵਿੱਚ, ਵਿਸਡਨ ਕ੍ਰਿਕਟਰਸ ਅਲਮਨਾਕ ਦੀ 150ਵੀਂ ਵਰ੍ਹੇਗੰਢ ਦੇ ਮੌਕੇ ਬਣਾਈ ਆਲ-ਟਾਇਮ ਟੇਸਟ ਵਿਸ਼ਵ ਇੱਲੈਵਨ ਵਿੱਚ ਸ਼ਾਮਿਲ ਕਿੱਤਾ ਜਾਣ ਵਾਲਾ ਉਹ ਇੱਕਲਾ ਭਾਰਤੀ ਖਿਡਾਰੀ ਸੀ।[11][12][13][14]

ਇੰਡੀਅਨ ਪ੍ਰੀਮੀਅਰ ਲੀਗ ਅਤੇ ਚੈਂਪੀਅਨ ਲੀਗ[ਸੋਧੋ]

ਟਵੰਟੀ20 ਮੈਚਾਂ ਵਿੱਚ ਸਚਿਨ
  ਮੈਚ ਦੌੜਾਂ ਸਰਵੋਤਮ 100 50 ਔਸਤ
ਟਵੰਟੀ20[15] 1 10 10 0 0 10.00
ਆਈ.ਪੀ.ਐੱਲ.[16] 78 2334 100* 1 13 34.83
ਚੈਂਪੀਅਨ ਲੀਗ ਟਵੰਟੀ20[17] 13 265 69 0 1 20.38


ਹੋਰ ਰੌਚਕ ਤੱਥ[ਸੋਧੋ]

  • ਛੋਟੇ ਹੁੰਦਿਆਂ ਸਚਿਨ ਆਪਣੇ ਕੋਚ ਨਾਲ ਅਭਿਆਸ ਕਰਿਆ ਕਰਦਾ ਸੀ। ਉਸਦਾ ਕੋਚ ਵਿਕਟਾਂ ਉੱਪਰ ੲਿੱਕ ਸਿੱਕਾ ਰੱਖ ਦਿਆ ਕਰਦਾ ਸੀ ਅਤੇ ਜੋ ਸਚਿਨ ਨੂੰ ਆਊਟ ਕਰ ਦਿੰਦਾ ਸੀ, ਤਾਂ ਉਹ ਸਿੱਕਾ ਉਸਦਾ ਹੋ ਜਾਂਦਾ ਸੀ। ਸਚਿਨ ਆਊਟ ਨਹੀਂ ਹੁੰਦਾ ਸੀ, ਤਾਂ ੲਿਹ ਸਿੱਕਾ ਉਸਦਾ ਹੋ ਜਾਂਦਾ ਸੀ। ਸਚਿਨ ਅਨੁਸਾਰ ਉਸ ਸਮੇਂ ਜਿੱਤੇ ਗੲੇ ਉਹ 13 ਸਿੱਕੇ ਅੱਜ ਵੀ ਉਸ ਲੲੀ ਯਾਦਗਾਰੀ ਹਨ।[ਹਵਾਲਾ ਲੋੜੀਂਦਾ]
  • 1988 ਵਿੱਚ ਸਕੂਲ ਦੇ ੲਿੱਕ ਹਰਿਸ ਸ਼ੀਲਡ ਮੈਚ ਦੌਰਾਨ ਸਚਿਨ ਨੇ ਆਪਣੇ ਸਾਥੀ ਬੱਲੇਬਾਜ਼ ਵਿਨੋਦ ਕਾਂਬਲੀ ਨਾਲ 664 ਦੌਡ਼ਾਂ ਦੀ ੲਿਤਿਹਾਸਿਕ ਸਾਂਝੇਦਾਰੀ ਕੀਤੀ। ੲਿਸ ਧਮਾਕੇਦਾਰ ਪ੍ਰਦਰਸ਼ਨ ਕਾਰਨ ਵਿਰੋਧੀ ਟੀਮ ਨੇ ਮੈਚ ਅੱਗੇ ਖੇਡਣ ਤੋਂ ੲਿਨਕਾਰ ਕਰ ਦਿੱਤਾ ਸੀ। ਸਚਿਨ ਨੇ ੲਿਸ ਮੈਚ ਵਿੱਚ 320 ਦੌਡ਼ਾਂ ਅਤੇ ਪ੍ਰਤੀਯੋਗਤਾ ਵਿੱਚ ਹਜ਼ਾਰ ਤੋਂ ਵੀ ਜਿਆਦਾ ਦੌਡ਼ਾਂ ਬਣਾੲੀਆਂ ਸਨ।[ਹਵਾਲਾ ਲੋੜੀਂਦਾ]
  • ਸਚਿਨ ਹਰ ਸਾਲ 200 ਬੱਚਿਆਂ ਦੇ ਪਾਲਣ-ਪੋਸ਼ਣ ਦੀ ਜਿੰਮੇਵਾਰੀ ਅਧੀਨ ਅਪਣਾਲਯ ਨਾਮਕ ੲਿੱਕ ਗੈਰ ਸਰਕਾਰੀ ਸੰਗਠਨ ਵੀ ਚਲਾ ਰਹੇ ਹਨ।[ਹਵਾਲਾ ਲੋੜੀਂਦਾ]
  • ਭਾਰਤੀ ਟੀਮ ਦਾ ੲਿੱਕ ਅੰਤਰ-ਰਾਸ਼ਟਰੀ ਮੈਚ ਆਸਟ੍ਰੇਲੀਆ ਵਿਰੁੱਧ ੲਿੰਦੌਰ ਵਿੱਚ 31 ਮਾਰਚ 2002 ਨੂੰ ਖੇਡਿਆ ਗਿਆ। ਤਾਂ ੲਿਸ ਛੋਟੇ ਕੱਦ ਦੇ ਖਿਡਾਰੀ ਨੇ ਪਹਿਲੀ ਵਾਰ 20,000 ਦੌਡ਼ਾਂ ਦਾ ਅੰਕਡ਼ਾ ਪਾਰ ਕਰਕੇ ੲਿੰਦੌਰ ਦੇ ਸਟੇਡੀਅਮ ਵਿੱਚ ਮੀਲ ਪੱਥਰ ਖਡ਼੍ਹਾ ਕਰ ਦਿੱਤਾ।[ਹਵਾਲਾ ਲੋੜੀਂਦਾ]

ਸਚਿਨ ਦੇ ਕੁਝ ਕ੍ਰਿਕਟ ਰਿਕਾਰਡ[ਸੋਧੋ]

ਸਚਿਨ ਦਾ ੲਿੱਕ ਪ੍ਰਸ਼ੰਸ਼ਕ
  • ਮੀਰਪੁਰ ਵਿੱਚ ਬੰਗਲਾਦੇਸ਼ ਖਿਲ਼ਾਫ 100ਵਾਂ ਸੈਂਕਡ਼ਾ।
  • ੲਿੱਕ-ਦਿਨਾ ਅੰਤਰ-ਰਾਸ਼ਟਰੀ ਕ੍ਰਿਕਟ ਦੇ ੲਿਤਿਹਾਸ ਵਿੱਚ ਦੋਹਰਾ ਸੈਂਕਡ਼ਾ ਲਾਉਣ ਵਾਲੇ ਪਹਿਲੇ ਖਿਡਾਰੀ।
  • ੲਿੱਕ-ਦਿਨਾ ਅੰਤਰ-ਰਾਸ਼ਟਰੀ ਮੁਕਾਬਲੇ ਵਿੱਚ ਸਭ ਤੋਂ ਜਿਆਦਾ (28000 ਤੋਂ ਵੱਧ) ਦੌਡ਼ਾਂ।
  • ੲਿੱਕ-ਦਿਨਾ ਅੰਤਰ-ਰਾਸ਼ਟਰੀ ਮੁਕਾਬਲੇ ਵਿੱਚ ਸਭ ਤੋਂ ਜਿਆਦਾ 49 ਸੈਂਕਡ਼ੇ।
  • ੲਿੱਕ-ਦਿਨਾ ਅੰਤਰ-ਰਾਸ਼ਟਰੀ ਵਿਸ਼ਵ ਕੱਪ ਮੁਕਾਬਲਿਆਂ ਵਿੱਚ ਸਭ ਤੋਂ ਜਿਆਦਾ ਦੌਡ਼ਾਂ।
  • ਟੈਸਟ ਕ੍ਰਿਕਟ ਵਿੱਚ ਸਭ ਤੋਂ ਜਿਆਦਾ (51) ਸੈਂਕਡ਼ੇ।[18]
  • ਆਸਟ੍ਰੇਲੀਆ ਖਿਲ਼ਾਫ 4 ਨਵੰਬਰ 2009 ਨੂੰ 175 ਦੌਡ਼ਾਂ ਬਣਾ ਕੇ ੲਿੱਕ-ਦਿਨਾ ਅੰਤਰ-ਰਾਸ਼ਟਰੀ ਕ੍ਰਿਕਟ ਵਿੱਚ 27 ਹਜ਼ਾਰ ਦੌਡ਼ਾਂ ਪੂਰੀਆਂ ਕਰਨ ਵਾਲੇ ਪਹਿਲੇ ਬੱਲੇਬਾਜ਼ ਬਣੇ।
  • ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਦੌਡ਼ਾਂ ਦਾ ਕੀਰਤੀਮਾਨ।[19]
  • ਟੈਸਟ ਕ੍ਰਿਕਟ ਵਿੱਚ 13000 ਦੌਡ਼ਾਂ ਬਣਾਉਣ ਵਾਲੇ ਵਿਸ਼ਵ ਦੇ ਪਹਿਲੇ ਬੱਲੇਬਾਜ਼।
  • ੲਿੱਕ-ਦਿਨਾ ਅੰਤਰ-ਰਾਸ਼ਟਰੀ ਮੁਕਾਬਲਿਆਂ ਵਿੱਚ ਸਭ ਤੋਂ ਜਿਆਦਾ 'ਮੈਨ ਆਫ ਦ ਸੀਰੀਜ਼' ਐਵਾਰਡ।
  • ੲਿੱਕ-ਦਿਨਾ ਅੰਤਰ-ਰਾਸ਼ਟਰੀ ਮੁਕਾਬਲਿਆਂ ਵਿੱਚ ਸਭ ਤੋਂ ਜਿਆਦਾ 'ਮੈਨ ਆਫ ਦ ਮੈਚ' ਐਵਾਰਡ।
  • ਅੰਤਰ-ਰਾਸ਼ਟਰੀ ਮੁਕਾਬਲਿਆਂ ਵਿੱਚ ਸਭ ਤੋਂ ਜਿਆਦਾ 30000 ਦੌਡ਼ਾਂ ਬਣਾਉਣ ਦਾ ਕੀਰਤੀਮਾਨ।

ਪੁਰਸਕਾਰ[ਸੋਧੋ]

ਤੇਂਦੁਲਕਰ ਨੂੰ ਖੇਡਾਂ ਵਿੱਚ ਬੇਮਿਸਾਲ ਯੋਗਦਾਨ1994 ਵਿੱਚ ਅਰੁਜਨ ਪੁਰਸਕਾਰ, 1997 ਵਿੱਚ ਭਾਰਤ ਦਾ ਸਿਖਰਲਾ ਖੇਡ ਸਨਮਾਨ ਰਾਜੀਵ ਗਾਧੀਂ ਖੇਲ ਰਤਨ ਪੁਰਸਕਾਰ, ਅਤੇ 1999 ਅਤੇ 2008 ਵਿੱਚ ਭਾਰਤ ਦੇ ਚੌਥੇ ਅਤੇ ਦੂਜੇ ਸਿਖਰਲੇ ਨਾਗਰਿਕ ਸਨਮਾਨ ਪਦਮ ਸ਼੍ਰੀ ਅਤੇ ਪਦਮ ਵਿਭੂਸ਼ਣ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਨਵੰਬਰ 2013 ਵਿੱਚ ਆਪਣੇ ਆਖਰੀ ਮੁਕਾਬਲੇ ਦੇ ਖਤਮ ਹੋਣ ਦੇ ਕੁਝ ਘੰਟਿਆ ਬਾਅਦ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਸਚਿਨ ਨੂੰ ਭਾਰਤ ਦੇ ਸਿਖਰਲੇ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਨਿਵਾਜਣ ਦਾ ਐਲਾਨ ਕਿੱਤਾ ਗਿਆ। ਸਚਿਨ ਇਹ ਸਨਮਾਨ ਹਾਸਿਲ ਕਰਨ ਵਾਲੇ ਹੁਣ ਤੱਕ ਦੇ ਸਭ ਤੋ ਘੱਟ ਉਮਰ ਦੇ ਵਿਆਕਤੀ ਅਤੇ ਇੱਕੋ ਇੱਕ ਖਿਡਾਰੀ ਹਨ।[20][21] ਉਸਨੇ 2010 ਵਿੱਚ ਸਾਲ ਦੇ ਸਰਵੋਤਮ ਕ੍ਰਿਕਟ ਖਿਡਾਰੀ ਹੋਣ ਲਈ ਸਰ ਗੇਰਫੀਲਡ ਸੋਬਰਸ ਟਰਾਫ਼ੀ ਵੀ ਪ੍ਰਪਾਤ ਕੀਤੀ।[22] 2012 ਵਿੱਚ, ਤੇਂਦੁਲਕਰ ਨੂੰ ਭਾਰਤੀ ਸੰਸਦ ਦੇ ਉਪੱਰਲੇ ਸਦਨ ਰਾਜ ਸਭਾ ਦਾ ਮੈਂਬਰ ਨਿਯੁੱਕਤ ਕਿੱਤਾ ਗਿਆ।[23] ਉਹ ਭਾਰਤੀ ਹਵਾੲੀ ਸੈਨਾ ਵੱਲੋਂ ਮਾਨਦ ਪਦ ਸਮੂਹ ਕਪਤਾਨ ਤੇ ਨਿਯੁੱਕਤ ਕਿੱਤਾ ਜਾਣ ਵਾਲਾ ਪਹਿੱਲਾ ਖਿਡਾਰੀ (ਅਤੇ ਬਿਨਾਂ ਕਿਸੇ ਉੜਾਨ ਤੁਜਾਰਬੇ ਵਾਲਾ ਪਹਿੱਲਾ) ਸੀ। 2012 ਵਿੱਚ, ਉਸਨੂੰ ਆਡਰ ਆਫ਼ ਅਾਸਟਰੇਲਿਆ ਦਾ ਮਾਨਦ ਮੈਂਬਰ ਨਾਮਜਾਦ ਕੀਤਾ ਗਿਆ।.[24]

ਸੰਨਿਆਸ[ਸੋਧੋ]

ਦਸੰਬਰ 2012 ਵਿੱਚ, ਤੇਂਦੁਲਕਰ ਨੇ ਇੱਕ ਦਿਨਾ ਕ੍ਰਿਕਟ ਤੋਂ ਸਨਿਆਸ ਲੈਣ ਦੀ ਘੋਸ਼ਣਾ ਕੀਤੀ।[25] ਉਸਨੇ ਟਵੰਟੀ20 ਕ੍ਰਿਕਟ ਤੋਂ ਅਕਤੂਬਰ 2013 ਵਿੱਚ ਸਨਿਆਸ ਲਿੱਤਾ,[26] ਅਤੇ ਤੁਰੰਤ ਹੀ ਖੇਡ ਦੇ ਸਭ ਪ੍ਰਕਾਰਾਂ ਤੋਂ ਸਨਿਆਸ ਲੈਣ ਦੀ ਘੋਸ਼ਣਾ ਕਰ ਦਿੱਤੀ।[27] ਉਸਨੇ 16 ਨਵੰਬਰ 2013 ਵਿੱਚ ਮੁੰਬਈ ਦੇ ਵਾਨਖੇੜੇ ਮੈਦਾਨ ਵਿੱਚ ਵੈਸਟ ਇੰਡਿਜ਼ ਵਿੱਰੁਧ ਆਪਣਾ 200ਵਾਂ ਮੈਚ ਅਤੇ ਆਖਰੀ ਟੈਸਟ ਮੈਚ ਖੇਡ ਕੇ ਟੈਸਟ ਤੋਂ ਵੀ ਸਨਿਆਸ ਲੈ ਲਿਆ।[28][29] ਸਚਿਨ ਤੇਂਦੁਲਕਰ ਨੇ ਅੰਤਰਾਸ਼ਟਰੀ ਕ੍ਰਿਕਟ ਵਿੱਚ 664 ਮੈਚ ਖੇਡੇ ਅਤੇ 34,357 ਦੌੜਾਂ ਬਣਾਈਆਂ।[30]

ਹਵਾਲੇ[ਸੋਧੋ]

  1. "Sachin Tendulkar: How the Boy Wonder became Master Blaster". NDTV. 6 November 2013. Retrieved 17 November 2013. 
  2. "Sachin Tendulkar: Bio, Facts". Celebrity Bio, Facts. Retrieved 2017-05-30. 
  3. Boria Majumdar (19 October 2013). "Sachin's the greatest batsman of modern era: Clarke." The Times of India.
  4. Alex Brown (11 October 2013). "Cricket's greatest batsmen: Sachin Tendulkar v Don Bradman." News.com.au
  5. "Records / Combined Test, ODI and T20I records / Batting records ; Most runs in career". Stats.espncricinfo.com. 17 November 2013. Retrieved 17 November 2013. 
  6. "Records / Combined First-class, List A and Twenty20 / Batting records ; Most runs in career". Stats.espncricinfo.com. 27 September 2013. Retrieved 27 September 2013. 
  7. "CLT20: Sachin Tendulkar first Indian to reach 50,000 runs in all formats". 5 October 2013. Retrieved 27 September 2013. 
  8. PTI Oct 5, 2013, 10.44PM IST (2013-10-05). "Sachin Tendulkar reaches 50,000-run landmark across all formats - Times Of India". Timesofindia.indiatimes.com. Retrieved 2013-11-08. 
  9. "Tendulkar second-best ever: Wisden". Rediff.com. Retrieved 27 November 2008. 
  10. "Reliving a dream". The Hindu. 6 April 2011. Retrieved 6 April 2011. 
  11. "Don Bradman, Shane Warne in Wisden's XI". theaustralian.com. 23 October 2013. Retrieved 23 October 2013. 
  12. "WG Grace and Shane Warne in Wisden all-time World Test XI". BBC.co.uk. 23 October 2013. Retrieved 23 October 2013. 
  13. "Sachin Tendulkar in Wisden's All-time World Test XI". NDTV. 23 October 2013. Retrieved 23 October 2013. 
  14. "Sachin Tendulkar named in Wisden all-time World Test XI". DNA India. 23 October 2013. Retrieved 23 October 2013. 
  15. "Tendulkar profile". ESPNcricinfo. Retrieved 25 April 2012. 
  16. "IPL Records-Most Runs". ESPNcricinfo. Retrieved 25 April 2012. 
  17. "CLT20 Records-Most Runs". ESPNcricinfo. Retrieved 25 April 2012. 
  18. बीबीसी हिन्दी-स्पोर्ट स्टोरी
  19. इण्डिया क्रिकेट इन्फो डॉट कॉम-स्टोरी
  20. "Sachin first sportsperson to win country's highest civilian honour Bharat Ratna". New Delhi: Hindustan Times. 16 November 2013. Retrieved 16 November 2013. 
  21. "Bharat Ratna for Prof CNR Rao and Sachin Tendulkar". Prime Minister's Office (India). 16 November 2013. Retrieved 16 November 2013. 
  22. "Sachin Tendulkar named cricketer of the year". Retrieved 24 November 2010. 
  23. "Rajya Sabha stint". Hindustan Times. 4 June 2012. Retrieved 4 June 2012. 
  24. "Tendulkar receives Order of Australia membership". Wisden India. 6 November 2012. 
  25. "Tendulkar announces limited-overs retirement". Wisden India. Retrieved 23 December 2012. 
  26. "Tendulkar calls time on IPL career". Wisden India. 26 May 2013. 
  27. "Tendulkar to retire after 200th test - Cricinfo". espncricinfo.com. 10 October 2013. 
  28. "Sachin Tendulkar announces retirement from Test cricket". Times of India. 10 October 2013. 
  29. "Sachin Tendulkar: India batting legend to retire from all cricket". BBC Sport. 10 October 2013. Retrieved 11 October 2013. 
  30. "Records | Combined Test, ODI and T20I records | Batting records | Most runs in career | ESPN Cricinfo". Stats.espncricinfo.com. Retrieved 18 December 2012. 

ਬਾਹਰੀ ਕੜੀਆਂ[ਸੋਧੋ]