ਪ੍ਰਸ਼ਾਂਤ ਕਿਸ਼ੋਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪ੍ਰਸ਼ਾਂਤ ਕਿਸ਼ੋਰ
ਮੂਲ ਨਾਮप्रशांत किशोर
ਜਨਮਅੰ. 1978
ਰਿਹਾਇਸ਼ਦਿੱਲੀ
ਪੇਸ਼ਾਸਿਆਸੀ ਤਜ਼ਰਬੇਕਾਰ ਅਤੇ ਨੀਤੀ ਸਲਾਹਕਾਰ
ਸਰਗਰਮੀ ਦੇ ਸਾਲ2012 – ਹੁਣ
ਪ੍ਰਸਿੱਧੀ ਭਾਰਤ ਦੀਆਂ ਆਮ ਚੋਣਾਂ, 2014 ਅਤੇ ਵਿਧਾਨ ਸਭਾ ਚੋਣ, 2015

ਪ੍ਰਸ਼ਾਂਤ ਕਿਸ਼ੋਰ (ਜਨਮ ਅੰ. 1978) ਇੱਕ ਭਾਰਤੀ ਸਿਆਸੀ ਸਲਾਹਕਾਰ ਹੈ। ਉਹ ਚੋਣ-ਪ੍ਰਚਾਰ ਮੁਹਿੰਮ ਗਰੁੱਪ, ਜਵਾਬਦੇਹ ਪ੍ਰਸ਼ਾਸ਼ਕੀ ਨਾਗਰਿਕ (ਕੈਗ) ਦੀ ਸਥਾਪਨਾ ਕਰਨ, ਨਰਿੰਦਰ ਮੋਦੀ-l ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ 2014 ਲੋਕ ਸਭਾ ਚੋਣ ਦੌਰਾਨ ਪੂਰਨ ਬਹੁਮਤ ਜਿੱਤਣ ਵਿੱਚ ਮਦਦ ਕਰਨ ਵਕਤ ਚਰਚਾ ਵਿੱਚ ਆਇਆ। ਜਦ ਉਸ ਨੂੰ ਨਵੇਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਬਾਹਰ ਧੱਕ ਦਿੱਤਾ, ਕਿਸ਼ੋਰ ਨੇ ਕੈਗ ਭੰਗ ਕਰ ਦਿੱਤੀ ਅਤੇ ਭਾਰਤੀ ਪੀਪਲਜ਼ ਐਕਸ਼ਨ ਕਮੇਟੀ (IPAC) ਸ਼ੁਰੂ ਕਰ ਲਈ। IPAC ਦੇ ਮੁੱਖੀ ਦੇ ਤੌਰ 'ਤੇ, ਉਸ ਨੇ 2015 ਬਿਹਾਰ ਵਿਧਾਨ ਸਭਾ ਚੋਣ; ਲਈ ਪਾਸਾ ਬਦਲ ਲਿਆ; ਮੋਦੀ ਦੇ ਕੱਟੜ ਵਿਰੋਧੀ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਮਿਲ ਕੇ ਕੰਮ ਕਰਦਿਆਂ, ਕਿਸ਼ੋਰ ਕੁਮਾਰ ਨੇ ", ਮਹਾਗਠਜੋੜ" ਦੀ ਮਦਦ ਕੀਤੀ ਅਤੇ ਭਾਜਪਾ ਦੇ ਗਠਜੋੜ ਨੂੰ 178-58 ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਬਿਹਾਰ ਦੀ ਜਿੱਤ ਦੇ ਕੁਝ ਦਿਨ ਬਾਅਦ 19 ਨਵੰਬਰ 2015 ਨੂੰ ਇਕਨਾਮਿਕ ਟਾਈਮਜ਼ ਨੇ ਖਬਰ ਦਿੱਤੀ ਕਿ ਕਿਸ਼ੋਰ 2017 ਵਿਚ ਅਹਿਮ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣ ਦੇ ਲਈ ਇਸ ਦੀ ਮੁਹਿੰਮ ਨੂੰ ਚਲਾਉਣ ਲਈ, ਇੰਡੀਅਨ ਨੈਸ਼ਨਲ ਕਾਗਰਸ ਦੇ ਨਾਲ ਗੱਲ-ਬਾਤ ਕਰ ਰਿਹਾ ਸੀ।

References[ਸੋਧੋ]