ਨਰਿੰਦਰ ਮੋਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਰਿੰਦਰ ਮੋਦੀ
CM Narendra Damodardas Modi.jpg
ਪ੍ਰਧਾਨ ਮੰਤਰੀ
ਦਫ਼ਤਰ ਸੰਭਾਲ਼ਨਾ
27 ਮਈ 2014
ਪਰਧਾਨ ਪ੍ਰਨਬ ਮੁਖਰਜੀ
ਸਾਬਕਾ ਮਨਮੋਹਨ ਸਿੰਘ
14th ਗੁਜਰਾਤ ਦੇ ਮੁੱਖ ਮੰਤਰੀਆਂ ਦੀ ਸੂਚੀ
ਮੌਜੂਦਾ
ਦਫ਼ਤਰ ਸਾਂਭਿਆ
7 ਅਕਤੂਬਰ 2001
ਗਵਰਨਰ ਸੁੰਦਰ ਸਿੰਘ ਭੰਡਾਰੀ
ਕੈਲਾਸ਼ਪਤੀ ਮਿਸ਼ਰਾ
ਬਲਰਾਮ ਜਾਖਰ
ਨਵਲ ਕਿਸ਼ੋਰ ਸ਼ਰਮਾ
ਐਸ. ਸੀ. ਜਮੀਰ
ਕਮਲਾ ਬੇਨੀਵਾਲ
ਸਾਬਕਾ ਕੇਸ਼ੂਭਾਈ ਪਟੇਲ
ਉੱਤਰਾਧਿਕਾਰੀ ਅਨੰਦੀਬੇਨ ਪਟੇਲ
ਨਿੱਜੀ ਜਾਣਕਾਰੀ
ਜਨਮ ਨਰਿੰਦਰ ਦਮੋਦਰ ਦਾਸ ਮੋਦੀ
(1950-09-17) 17 ਸਤੰਬਰ 1950 (ਉਮਰ 68)
ਵਡਨਗਰ, ਭਾਰਤ
ਸਿਆਸੀ ਪਾਰਟੀ ਭਾਜਪਾ
ਪਤੀ/ਪਤਨੀ ਜਸ਼ੋਦਾਬੇਨ ਚਿਮਨਲਾਲ (Child
marriage; estranged)
ਅਲਮਾ ਮਾਤਰ ਦਿੱਲੀ ਯੂਨੀਵਰਸਿਟੀ
ਗੁਜਰਾਤ ਯੂਨੀਵਰਸਿਟੀ
ਦਸਤਖ਼ਤ
ਵੈਬਸਾਈਟ Official website ਜਾਂ pmindia.gov.in

ਨਰਿੰਦਰ ਦਾਮੋਦਰਦਾਸ ਮੋਦੀ ਭਾਰਤ ਦੇ 15ਵੇਂ ਪ੍ਰਧਾਨ ਮੰਤਰੀ ਹਨ।[ਹਵਾਲਾ ਲੋੜੀਂਦਾ] ਇਹ ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਭਾਰਤ ਦੇ ਹੁਣ ਤੱਕ ਦੇ ਸਾਰੇ ਪ੍ਰਧਾਨ ਮੰਤਰੀਆਂ ਵਿਚੋਂ ਨਰਿੰਦਰ ਦਾਮੋਦਰਦਾਸ ਮੋਦੀ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਹਨ ਜੋ ਕਿ ਸਭ ਤੋਂ ਜ਼ਿਆਦਾ ਦੇਸ਼ਾਂ ਵਿਚ ਗਏ ਹਨ।[ਹਵਾਲਾ ਲੋੜੀਂਦਾ]

ਜਨਮ ਅਤੇ ਪਰਿਵਾਰ[ਸੋਧੋ]

ਨਰਿੰਦਰ ਮੋਦੀ ਦਾ ਜਨਮ 17 ਸਤੰਬਰ, 1950 ਨੂੰ 'ਵਾਡਨਗਰ' ਜੋ ਉਸ ਵੇਲੇ ਬੰਬਈ ਰਾਜ ਦਾ ਹਿੱਸਾ ਹੁੰਦਾ ਸੀ, ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂਅ ਦਾਮੋਦਰ ਦਾਸ ਮੂਲਚੰਦ ਮੋਦੀ ਹੈ ਅਤੇ ਉਨ੍ਹਾਂ ਦੀ ਮਾਤਾ ਦਾ ਨਾਂਅ ਹੀਰਾ ਬੇਨ ਹੈ।

ਉਨ੍ਹਾਂ ਦੇ ਤਿੰਨ ਭਰਾ ਸੋਮਾ ਮੋਦੀ, ਪ੍ਰਲਾਦ ਮੋਦੀ ਅਤੇ ਪੰਕਜ ਮੋਦੀ ਹਨ।[1][2][3] ਉਨ੍ਹਾਂ ਦੇ ਭਰਾ ਸੋਮਾ ਮੋਦੀ ਇੱਕ ਸੇਵਾਮੁਕਤ ਸਿਹਤ ਅਫਸਰ ਹਨ ਅਤੇ ਭਰਾ ਪੰਕਜ ਮੋਦੀ ਸੂਚਨਾ ਵਿਭਾਗ ਗਾਂਧੀਨਗਰ ਵਿਖੇ ਕੰਮ ਕਰਦੇ ਹਨ।

ਸਿੱਖਿਆ[ਸੋਧੋ]

ਨਰਿੰਦਰ ਮੋਦੀ ਦਾ ਵਿਆਹ 13 ਸਾਲ ਦੀ ਉਮਰ ਵਿੱਚ ਜਸੋਦਾ ਬੇਨ ਨਾਲ ਹੋਇਆ ਸੀ ਪਰ ਉਸ ਨਾਲ ਉਨ੍ਹਾਂ ਨੇ ਆਪਣਾ ਵਿਆਹੁਤਾ ਜੀਵਨ ਬਤੀਤ ਨਹੀਂ ਕੀਤਾ। 17 ਸਾਲ ਦੀ ਉਮਰ ਵਿੱਚ ਹੀ ਨਰਿੰਦਰ ਮੋਦੀ ਨੇ ਆਪਣਾ ਘਰ ਛੱਡ ਦਿੱਤਾ ਸੀ। ਨਰਿੰਦਰ ਮੋਦੀ ਨੇ ਸਕੂਲ ਪੱਧਰ ਦੀ ਸਿੱਖਿਆ ਵਾਡਨਗਰ ਦੇ ਪ੍ਰਾਇਮਰੀ ਸਕੂਲ ਕੁਮਾਰਸ਼ਾਲਾ ਤੋਂ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਉਨ੍ਹਾਂ ਨੇ ਗੁਜਰਾਤ ਯੂਨੀਵਰਸਿਟੀ ਤੋਂ ਬੀ.ਏ. ਪੱਧਰ ਦੀ ਸਿੱਖਿਆ ਹਾਸਲ ਕੀਤੀ।[ਹਵਾਲਾ ਲੋੜੀਂਦਾ]ਰਾਸ਼ਟਰੀ ਸੋਇਮ ਸੇਵਕ ਸੰਘ ਦਾ ਮੁੱਖ ਦਫ਼ਤਰ ਵਿੱਚ ਵਰਕਰਾਂ ਨਾਲ ਨਰਿੰਦਰ ਮੋਦੀ ਦੇਸ਼ ਦੇ ਸਮਾਜਿਕ ਅਤੇ ਰਾਜਨੀਤਕ ਮਸਲਿਆਂ ਉੱਤੇ ਚਰਚਾ ਕਰਦੇ ਸਨ। ਇੱਥੇ ਹੀ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਇੱਕ ਸੀਨੀਅਰ ਆਗੂ ਨਾਲ ਉਨ੍ਹਾਂ ਦੀ ਖ਼ਾਸ ਨੇੜਤਾ ਹੋ ਗਈ। ਹੌਲੀ-ਹੌਲੀ ਨਰਿੰਦਰ ਮੋਦੀ ਦਾ ਸੰਘ ਦੇ ਦਫ਼ਤਰ ਵਿੱਚ ਆਉਣਾ-ਜਾਣਾ ਵਧ ਗਿਆ ਅਤੇ ਉਹ ਸੰਘ ਦੇ ਵਰਕਰ ਬਣ ਗਏ। ਪਹਿਲੀ ਵਾਰੀ ਉਨ੍ਹਾਂ ਨੂੰ ਗੁਜਰਾਤ ਵਿੱਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨੂੰ ਜਥੇਬੰਦ ਕਰਨ ਦਾ ਕੰਮ ਸੌਂਪਿਆ ਗਿਆ।

ਐਮਰਜੈਂਸੀ ਅਤੇ ਭਾਜਪਾ[ਸੋਧੋ]

ਐਮਰਜੈਂਸੀ ਦੇ ਸਮੇਂ ਦੌਰਾਨ ਸ੍ਰੀ ਨਰਿੰਦਰ ਮੋਦੀ ਭਾਜਪਾ ਦੇ ਸੀਨੀਅਰ ਆਗੂ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਦੇ ਸੰਪਰਕ ਵਿੱਚ ਆ ਗਏ। ਐਮਰਜੈਂਸੀ ਦੌਰਾਨ ਸ੍ਰੀ ਨਰਿੰਦਰ ਮੋਦੀ ਨੇ ਗੁਪਤਵਾਸ ਰਹਿ ਕੇ ਸੰਘ ਅਤੇ ਭਾਜਪਾ ਲਈ ਕਾਫੀ ਕੰਮ ਕੀਤਾ। 1987 ਵਿੱਚ ਉਨ੍ਹਾਂ ਨੂੰ ਗੁਜਰਾਤ ਵਿੱਚ ਭਾਜਪਾ ਦਾ ਜਥੇਬੰਦਕ ਸਕੱਤਰ ਬਣਾਇਆ ਗਿਆ। ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ 1987 ਵਿੱਚ ਭਾਜਪਾ ਨੇ ਅਹਿਮਦਾਬਾਦ ਮਿਊਂਸਪਲ ਕਮੇਟੀ ਦੀਆਂ ਚੋਣਾਂ ਵਿੱਚ ਸਫਲਤਾ ਹਾਸਲ ਕੀਤੀ। ਇਸ ਨਾਲ ਸ੍ਰੀ ਐਲ. ਕੇ. ਅਡਵਾਨੀ ਅਤੇ ਸ੍ਰੀ ਵਾਜਪਾਈ ਦੀਆਂ ਨਜ਼ਰਾਂ ਵਿੱਚ ਉਨ੍ਹਾਂ ਦਾ ਪ੍ਰਭਾਵ ਹੋਰ ਵਧ ਗਿਆ। 1991 ਵਿੱਚ ਸ੍ਰੀ ਮੋਦੀ ਨੇ ਹੀ ਐਲ. ਕੇ. ਅਡਵਾਨੀ ਨੂੰ ਇਹ ਸਲਾਹ ਦਿੱਤੀ ਸੀ ਕਿ ਉਹ ਗਾਂਧੀਨਗਰ ਤੋਂ ਲੋਕ ਸਭਾ ਦੀ ਚੋਣ ਲੜਨ। ਇਸ ਤੋਂ ਬਾਅਦ ਸ੍ਰੀ ਐਲ. ਕੇ. ਅਡਵਾਨੀ ਲਗਾਤਾਰ ਗਾਂਧੀਨਗਰ ਤੋਂ ਹੀ ਚੋਣ ਲੜਦੇ ਆ ਰਹੇ ਹਨ। ਰਾਮ ਮੰਦਿਰ ਦੇ ਅੰਦੋਲਨ ਵੇਲੇ ਜਦੋਂ ਸ੍ਰੀ ਐਲ. ਕੇ. ਅਡਵਾਨੀ ਨੇ ਰੱਥ ਯਾਤਰਾ ਕਰਨ ਦਾ ਫ਼ੈਸਲਾ ਕੀਤਾ ਤਾਂ ਸਾਰੇ ਪ੍ਰੋਗਰਾਮ ਦੀ ਯੋਜਨਾਬੰਦੀ ਕਰਨ ਦਾ ਕੰਮ ਸ੍ਰੀ ਨਰਿੰਦਰ ਮੋਦੀ ਨੂੰ ਸੌਂਪਿਆ ਗਿਆ ਅਤੇ ਇਹ ਕੰਮ ਬੜੀ ਕੁਸ਼ਲਤਾ ਨਾਲ ਨੇਪਰੇ ਚਾੜ੍ਹਿਆ, ਜਿਸ ਕਾਰਨ ਉਹ ਸ੍ਰੀ ਐਲ. ਕੇ. ਅਡਵਾਨੀ ਦੇ ਹੋਰ ਵੀ ਵਧੇਰੇ ਨੇੜੇ ਹੋ ਗਏ।

ਦੰਗੇ ਅਤੇ ਮੁੱਖ ਮੰਤਰੀ[ਸੋਧੋ]

2001 ਵਿੱਚ ਉਹ ਅਜੇ ਭਾਜਪਾ ਦੇ ਦਿੱਲੀ ਦਫ਼ਤਰ ਨਾਲ ਹੀ ਕੰਮ ਕਰ ਰਹੇ ਸਨ, ਜਦੋਂ ਅਟਲ ਬਿਹਾਰੀ ਬਾਜਪਾਈ ਨੇ ਉਨ੍ਹਾਂ ਨੂੰ ਗੁਜਰਾਤ ਵਿੱਚ ਕੇਸ਼ੂਭਾਈ ਪਟੇਲ ਦੀ ਥਾਂ ਉੱਤੇ ਮੁੱਖ ਮੰਤਰੀ ਵਜੋਂ ਜ਼ਿੰਮੇਵਾਰੀ ਸੰਭਾਲਣ ਲਈ ਕਿਹਾ। ਐਲ. ਕੇ. ਅਡਵਾਨੀ ਦੇ ਕਹਿਣ ਤੇ ਉਨ੍ਹਾਂ ਨੇ ਜਾ ਕੇ ਮੁੱਖ ਮੰਤਰੀ ਦਾ ਅਹੁਦਾ ਸੰਭਾਲ ਲਿਆ। 2002 ਵਿੱਚ ਗੋਧਰਾ ਕਾਂਡ ਵਾਪਰ ਗਿਆ, ਜਿਥੇ ਰੇਲ ਗੱਡੀ ਦੇ ਇੱਕ ਡੱਬੇ ਵਿੱਚ ਦਰਜਨਾਂ ਕਾਰਸੇਵਕਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ। ਇਸ ਤੋਂ ਬਾਅਦ ਗੁਜਰਾਤ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਦਰਮਿਆਨ ਫ਼ਿਰਕੂ ਫਸਾਦ ਸ਼ੁਰੂ ਹੋ ਗਏ ਅਤੇ ਜਿਸ ਵਿੱਚ ਇੱਕ ਹਜ਼ਾਰ ਦੇ ਲਗਭਗ ਲੋਕ ਮਾਰੇ ਗਏ। ਸੁਪਰੀਮ ਕੋਰਟ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੇ ਉਨ੍ਹਾਂ ਦੀ ਇਨ੍ਹਾਂ ਦੰਗਿਆਂ ਵਿੱਚ ਸ਼ਮੂਲੀਅਤ ਦੇ ਦੋਸ਼ਾਂ ਨੂੰ ਤਾਂ ਰੱਦ ਕਰ ਦਿੱਤਾ ਹੈ। ਉਨ੍ਹਾਂ ਨੇ ਲਗਾਤਾਰ ਗੁਜਰਾਤ ਦੇ ਵਿਕਾਸ ਲਈ ਕੰਮ ਕੀਤਾ। ਦੇਸ਼-ਵਿਦੇਸ਼ ਦੇ ਸਨਅਤਕਾਰਾਂ ਨੂੰ ਪੂੰਜੀ ਨਿਵੇਸ਼ ਲਈ ਉਤਸ਼ਾਹਿਤ ਕੀਤਾ। ਗੁਜਰਾਤ ਦੇ ਕਈ ਇਲਾਕਿਆਂ ਵਿੱਚ ਨਰਮਦਾ ਦਾ ਪਾਣੀ ਪਹੁੰਚਾਇਆ, ਜਿਸ ਨਾਲ ਖੇਤੀ ਦੀ ਵਿਕਾਸ ਦਰ ਵਿੱਚ ਵੀ ਕਾਫੀ ਵਾਧਾ ਹੋਇਆ। ਇਸ ਦੇ ਨਾਲ-ਨਾਲ ਗੁਜਰਾਤ ਵਿੱਚ ਭਾਜਪਾ ਦੀ ਤਾਕਤ ਵੀ ਲਗਾਤਾਰ ਵਧਦੀ ਗਈ। ਉਨ੍ਹਾਂ ਦੀ ਅਗਵਾਈ ਵਿੱਚ ਗੁਜਰਾਤ ਭਾਜਪਾ ਨੇ ਤਿੰਨ ਵਾਰ ਵਿਧਾਨ ਸਭਾ ਦੀਆਂ ਚੋਣਾਂ ਜਿੱਤੀਆਂ ਤੇ ਉਹ ਤੀਜੀ ਵਾਰ ਮੁੱਖ ਮੰਤਰੀ ਬਣੇ। ਕ੍ਮ੍ਜਿਜ9ਓਜ+

ਚੋਣ ਮੁਹਿੰਮ[ਸੋਧੋ]

ਸਤੰਬਰ 2013 ਵਿੱਚ ਉਨ੍ਹਾਂ ਨੂੰ 16ਵੀਂ ਲੋਕ ਸਭਾ ਦੀ ਚੋਣ ਲਈ ਭਾਜਪਾ ਵੱਲੋਂ ਆਪਣੀ ਚੋਣ ਮੁਹਿੰਮ ਕਮੇਟੀ ਦਾ ਇੰਚਾਰਜ ਬਣਾਇਆ ਗਿਆ ਅਤੇ ਇਸੇ ਸਾਲ ਦੇ ਅਖੀਰ ਤੱਕ ਉਹ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਬਣ ਗਏ। ਪਿਛਲੇ ਇੱਕ ਸਾਲ ਤੋਂ ਉਨ੍ਹਾਂ ਨੇ ਲੋਕ ਸਭਾ ਦੀਆਂ ਚੋਣਾਂ ਲਈ ਭਾਜਪਾ ਨੂੰ ਤੇਜ਼ੀ ਨਾਲ ਤਿਆਰ ਕਰਨਾ ਆਰੰਭ ਕਰ ਦਿੱਤਾ ਸੀ। ਇਸ ਅਰਸੇ ਦੌਰਾਨ ਉਨ੍ਹਾਂ ਨੇ ਦੇਸ਼ ਭਰ ਵਿੱਚ ਲਗਭਗ 400 ਤੋਂ ਵੱਧ ਵੱਡੀਆਂ ਰੈਲੀਆਂ ਨੂੰ ਸੰਬੋਧਨ ਕੀਤਾ ਅਤੇ 3 ਲੱਖ ਕਿਲੋਮੀਟਰ ਤੋਂ ਵੱਧ ਦਾ ਸਫ਼ਰ ਕੀਤਾ। ਚੋਣਾਂ ਜਿੱਤਣ ਲਈ ਉਨ੍ਹਾਂ ਨੇ ਗੁਜਰਾਤ ਦੇ ਵਿਕਾਸ ਨੂੰ 'ਗੁਜਰਾਤ ਮਾਡਲ' ਵਜੋਂ ਦੇਸ਼ ਦੇ ਸਾਹਮਣੇ ਪੇਸ਼ ਕੀਤਾ ਅਤੇ ਦੇਸ਼ ਦੇ ਵਿਕਾਸ ਨੂੰ ਚੋਣਾਂ ਲਈ ਮੁੱਖ ਏਜੰਡਾ ਬਣਾਇਆ।

ਚੋਣ ਮੁਹਿੰਮ ੨੦੧੯[ਸੋਧੋ]

ਅਪ੍ਰੈਲ ਮਈ ੨੦੧੯ ਵਿੱਚ ਹੋਣ ਵਾਲੀਆਂ ਲੋਕਸਭਾ ਚੋਣਾਂ ਲਈ ਉਹ ਭਾਜਪਾ ਦੇ ਮੁੱਖ ਨੇਤਾ ਹਨ । ਉਹਨਾਂ ਦੀ ਹਰ ਗੱਲ ਨੂੰ ਪਾਰਟੀ ਦੇ ਹੇਠਲੇ ਨੇਤਾ ਲਾਗੂ ਕਰਦੇ ਹਨ।[4]

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]