ਸਮੱਗਰੀ 'ਤੇ ਜਾਓ

ਪ੍ਰਾਚੀਨ ਮਿਸਰੀ ਦੇਵੀ ਦੇਵਤੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦੇਵੀ ਦੇਵਤੇ ਓਸੀਆਰਿਸ, ਅਨੂਬਿਸ ਅਤੇ ਹੋਰਸ

ਪ੍ਰਾਚੀਨ ਮਿਸਰ ਦੇ ਦੇਵਮਾਲਾ ਵਿੱਚ ਪ੍ਰਾਚੀਨ ਮਿਸਰ ਵਿੱਚ ਪੂਜੇ ਜਾਂਦੇ ਦੇਵੀ ਦੇਵਤੇ ਹਨ। ਇਨ੍ਹਾਂ ਦੇਵ-ਹਸਤੀਆਂ ਦੇ ਆਲੇ-ਦੁਆਲੇ ਦੇ ਵਿਸ਼ਵਾਸ ਅਤੇ ਰਸਮਾਂ ਪੂਰਵ-ਇਤਿਹਾਸਕ ਸਮਿਆਂ ਵਿੱਚ ਕਿਸੇ ਸਮੇਂ ਉਭਰੇ ਪ੍ਰਾਚੀਨ ਮਿਸਰ ਦੇ ਧਰਮ ਦੀ ਬੁਨਿਆਦ ਹਨ। ਦੇਵੀ-ਦੇਵਤੇ ਕੁਦਰਤੀ ਤਾਕਤਾਂ ਅਤੇ ਵਰਤਾਰਿਆਂ ਦੀ ਪ੍ਰਤਿਨਿਧਤਾ ਕਰਦੇ ਸਨ, ਅਤੇ ਮਿਸਰੀ ਲੋਕ ਉਹਨਾਂ ਨੂੰ ਖ਼ੁਸ਼ ਰੱਖਣ ਲਈ ਉਹਨਾਂ ਨੂੰ ਚੜ੍ਹਾਵੇ ਚੜ੍ਹਾਉਂਦੇ ਅਤੇ ਰਸਮਾਂ ਅਰਦਾਸਾਂ ਕਰਦੇ ਤਾਂ ਕਿ ਇਹ ਤਾਕਤਾਂ ਮਾਅਤ (ਬ੍ਰਹਮ ਹੁਕਮ) ਦੇ ਅਨੁਸਾਰ ਕੰਮ ਜਾਰੀ ਰੱਖ ਸਕਣ। 3100 ਈਪੂ ਦੇ ਨੇੜੇ ਮਿਸਰੀ ਰਾਜ ਦੀ ਸਥਾਪਨਾ ਤੋਂ ਬਾਅਦ, ਇਹਨਾਂ ਕਾਰਜਾਂ ਨੂੰ ਕਰਨ ਦਾ ਅਧਿਕਾਰ ਫ਼ਿਰਔਨ ਨੇ ਆਪਣੇ ਹਥ ਲੈ ਲਿਆ ਸੀ, ਜਿਸ ਨੇ ਦੇਵਤਿਆਂ ਦਾ ਪ੍ਰਤੀਨਿਧ ਹੋਣ ਦਾ ਦਾਅਵਾ ਕੀਤਾ ਸੀ ਅਤੇ ਮੰਦਿਰਾਂ ਦਾ ਪ੍ਰਬੰਧ ਕਰਨ ਲੱਗਿਆ ਜਿੱਥੇ ਧਾਰਮਿਕ ਰੀਤਾਂ ਰਸਮਾਂ ਪੂਰੀਆਂ ਕੀਤੀਆਂ ਜਾਂਦੀਆਂ ਸਨ। 

ਦੇਵਤਿਆਂ ਦੀਆਂ ਗੁੰਝਲਦਾਰ ਵਿਸ਼ੇਸ਼ਤਾਵਾਂ ਨੂੰ ਮਿਥਿਹਾਸ ਵਿੱਚ ਅਤੇ ਦੇਵਤਿਆਂ ਦੇ ਵਿਚਕਾਰ ਪੇਚੀਦਾ ਰਿਸ਼ਤਿਆਂ ਵਿੱਚ ਪ੍ਰਗਟ ਕੀਤਾ ਗਿਆ ਸੀ: ਪਰਿਵਾਰਕ ਰਿਸ਼ਤਿਆਂ, ਢਿੱਲੇ-ਮੋਕਲੇ ਸਮੂਹਾਂ ਅਤੇ ਦਰਜੇਬੰਦੀਆਂ, ਅਤੇ ਵੱਖ-ਵੱਖ ਦੇਵਤਿਆਂ ਦਾ ਇੱਕ ਵਿੱਚ ਜੋੜ। ਕਲਾ ਵਿੱਚ ਦੇਵਤਿਆਂ ਦੇ ਵੱਖੋ-ਵੱਖ ਰੂਪ ਜਿਵੇਂ ਕਿ ਜਾਨਵਰ, ਇਨਸਾਨ, ਵਸਤੂਆਂ ਅਤੇ ਵੱਖੋ-ਵੱਖ ਰੂਪਾਂ ਦੇ ਜੋੜ-ਨੂੰ, ਉਹਨਾਂ ਦੀਆਂ ਮੂਲ ਵਿਸ਼ੇਸ਼ਤਾਈਆਂ ਦੇ ਪ੍ਰਤੀ ਪ੍ਰਤੀਕਵਾਦ ਦੁਆਰਾ ਵੀ ਪਰਗਟ ਕੀਤਾ ਜਾਂਦਾ ਸੀ। 

ਵੱਖ-ਵੱਖ ਯੁਗਾਂ ਵਿਚ, ਸੂਰਜੀ ਦੇਵਤਾ ਰਾ, ਰਹੱਸਮਈ ਦੇਵਤਾ ਅਮੁਨ ਅਤੇ ਮਾਤਾ ਦੇਵੀ ਈਸਸ ਸਮੇਤ ਦੇਵਮਾਲਾ ਵਿੱਚ ਉੱਚਤਮ ਪਦਵੀ ਰੱਖਦੇ ਦੱਸੇ ਜਾਂਦੇ ਸਨ। ਸਭ ਤੋਂ ਉੱਚੇ ਦੇਵਤੇ ਨੂੰ ਆਮ ਤੌਰ 'ਤੇ ਸੰਸਾਰ ਦੀ ਰਚਨਾ ਦਾ ਸਿਹਰਾ ਜਾਂਦਾ ਸੀ ਅਤੇ ਇਹ ਅਕਸਰ ਸੂਰਜ ਦੀ ਜੀਵਨ ਦਾਤਾ ਸ਼ਕਤੀ ਨਾਲ ਜੁੜਿਆ ਹੁੰਦਾ ਸੀ। ਕੁਝ ਵਿਦਵਾਨਾਂ ਦੀ, ਮਿਸਰੀ ਲਿਖਤਾਂ ਦੇ ਅੰਸ਼ਕ ਤੌਰ 'ਤੇ ਆਧਾਰਿਤ ਦਲੀਲ ਹੈ, ਕਿ ਮਿਸਰ ਦੇ ਲੋਕ ਇੱਕ ਅਜਿਹੀ ਬ੍ਰਹਮ ਸ਼ਕਤੀ ਨੂੰ ਪਛਾਣਨ ਲੱਗ ਪਏ ਸਨ, ਜੋ ਸਾਰੀਆਂ ਚੀਜ਼ਾਂ ਦੇ ਪਿੱਛੇ ਵਿਆਪਕ ਸੀ ਅਤੇ ਦੂਸਰੇ ਸਾਰੇ ਦੇਵੀ-ਦੇਵਤਿਆਂ ਵਿੱਚ ਮੌਜੂਦ ਸੀ। ਫਿਰ ਵੀ ਉਹਨਾਂ ਨੇ ਦੁਨੀਆ ਦੇ ਆਪਣੇ ਮੂਲ ਬਹੁਦੇਵਵਾਦੀ ਦ੍ਰਿਸ਼ਟੀਕੋਣ ਨੂੰ ਕਦੇ ਨਹੀਂ ਸੀ ਤਿਆਗਿਆ। ਸ਼ਾਇਦ 14 ਵੀਂ ਸਦੀ ਈਪੂ. ਵਿੱਚ ਐਟਨਵਾਦ ਦੇ ਸਮੇਂ ਦੌਰਾਨ ਉਹ ਲਾਂਭੇ ਗਏ ਸਨ ਜਦੋਂ ਅਧਿਕਰਿਤ ਧਰਮ ਨੇ ਗ਼ੈਰ-ਮਨੁੱਖੀ ਰੂਪ ਵਿੱਚ ਸੂਰਜ ਦੇਵਤਾ ਐਟਨ ਤੇ ਹੀ ਨਿਰੋਲ ਤੌਰ 'ਤੇ ਜ਼ੋਰ ਦਿੱਤਾ ਸੀ। 

ਦੇਵਤਿਆਂ ਨੂੰ ਸੰਸਾਰ ਭਰ ਵਿੱਚ ਵਿਆਪਕ ਮੰਨਿਆ ਜਾਂਦਾ ਸੀ, ਉਹ ਕੁਦਰਤੀ ਘਟਨਾਵਾਂ ਨੂੰ ਪ੍ਰਭਾਵਿਤ ਕਰਨ ਅਤੇ ਮਨੁੱਖਾਂ ਦੇ ਜੀਵਨ ਦੇ ਕੋਰਸ ਨੂੰ ਪ੍ਰਭਾਵਿਤ ਕਰਨ ਦੇ ਯੋਗ ਮੰਨੇ ਜਾਂਦੇ ਸਨ। ਲੋਕ ਉਹਨਾਂ ਦੇ ਨਾਲ ਮੰਦਿਰਾਂ ਅਤੇ ਅਣਅਧਿਕਾਰਤ ਧਾਰਮਿਕ ਅਸਥਾਨਾਂ ਵਿੱਚ ਨਿੱਜੀ ਕਾਰਨਾਂ ਤੇ ਵਿਚਾਰ ਵਟਾਂਦਰੇ ਦੇ ਨਾਲ-ਨਾਲ ਰਾਜਕੀ ਰੀਤਾਂ ਦੇ ਵੱਡੇ ਟੀਚਿਆਂ ਲਈ ਵੀ ਗੱਲਬਾਤ ਕਰਦੇ ਸਨ। ਮਿਸਰੀ ਲੋਕ ਦੈਵੀ ਮਦਦ ਲਈ ਅਰਦਾਸ ਕਰਦੇ, ਦੇਵਤਿਆਂ ਨੂੰ ਕੰਮ ਕਰਨ ਲਈ ਮਜਬੂਰ ਕਰਨ ਲਈ ਟੂਣੇ ਟਾਮਣ ਵਰਤਦੇ, ਅਤੇ ਉਹਨਾਂ ਨੂੰ ਸਲਾਹ ਲਈ ਬੁਲਾਇਆ ਕਰਦੇ ਸਨ। ਆਪਣੇ ਦੇਵੀ ਦੇਵਤਿਆਂ ਨਾਲ ਮਨੁੱਖਾਂ ਦੇ ਸਬੰਧ ਮਿਸਰ ਦੇ ਸਮਾਜ ਦਾ ਇੱਕ ਬੁਨਿਆਦੀ ਹਿੱਸਾ ਸਨ। 

ਪਰਿਭਾਸ਼ਾ

[ਸੋਧੋ]
"Deity" in hieroglyphs
R8Z1A40

or

R8G7

or

R8

nṯr "god"

R8D21
X1
I12

nṯr.t "goddess"

ਪੁਰਾਤਨ ਮਿਸਰੀ ਪਰੰਪਰਾ ਵਿੱਚ ਇੰਨੇ ਪ੍ਰਾਣੀ ਸਨ ਜਿਹਨਾਂ ਨੂੰ ਦੇਵਤਿਆਂ ਦੇ ਤੌਰ 'ਤੇ ਲੇਬਲ ਕੀਤਾ ਜਾ ਸਕਦਾ ਸੀ, ਕਿ ਉਹਨਾਂ ਦੀ ਗਿਣਤੀ ਕਰਨਾ ਔਖਾ ਹੈ। ਮਿਸਰ ਦੀਆਂ ਕਿਤਾਬਾਂ ਵਿੱਚ ਕਈ ਦੇਵਤਿਆਂ ਦੇ ਨਾਵਾਂ ਦੀ ਸੂਚੀ ਦਿੱਤੀ ਗਈ ਹੈ ਜਿਹਨਾਂ ਦਾ ਸੁਭਾਅ ਅਗਿਆਤ ਹੈ ਅਤੇ ਹੋਰ ਅਸਪਸ਼ਟ, ਦੂਜੇ ਦੇਵਤਿਆਂ ਦਾ ਜ਼ਿਕਰ ਆਉਂਦਾ ਹੈ ਜਿਹਨਾਂ ਦਾ ਨਾਂ ਵੀ ਨਹੀਂ ਰੱਖਿਆ ਗਿਆ।  ਮਿਸਰ-ਵਿਗਿਆਨੀ ਜੇਮਜ਼ ਪੀ ਐਲਨ ਦਾ ਅੰਦਾਜ਼ਾ ਹੈ ਕਿ 1,400 ਤੋਂ ਜ਼ਿਆਦਾ ਦੇਵਤਿਆਂ ਦੇ ਮਿਸਰ ਦੀਆਂ  ਕਿਤਾਬਾਂ ਵਿੱਚ ਆਏ ਹਨ,ਜਦੋਂ ਕਿ ਉਸ ਦੇ ਸਾਥੀ ਕ੍ਰਿਸਚੀਅਨ ਲੇਟਸ ਨੇ ਕਿਹਾ ਹੈ ਕਿ "ਹਜ਼ਾਰਾਂ ਦੇ ਹਜ਼ਾਰ ਦੇਵਤੇ ਹਨ।

ਮੁਢ

[ਸੋਧੋ]

ਵਿਸ਼ੇਸ਼ਤਾਵਾਂ

[ਸੋਧੋ]

ਗੈਲਰੀ

[ਸੋਧੋ]

ਐਟਨ ਅਤੇ ਸੰਭਵ ਅਦਵੈਤਵਾਦ 

[ਸੋਧੋ]

ਰਵਾਇਤੀ ਧਰਮ ਵਿੱਚ ਬ੍ਰਹਮ ਦੀ ਏਕਤਾ 

[ਸੋਧੋ]

ਵੇਰਵੇ ਅਤੇ ਵਰਣਨ

[ਸੋਧੋ]

ਹਵਾਲੇ ਅਤੇ ਹੋਰ ਕੜੀਆਂ

[ਸੋਧੋ]

ਨੋਟਸ

ਹਵਾਲੇ

ਬਾਹਰੀ ਲਿੰਕ

[ਸੋਧੋ]
  • Leitz, Christian, ed. (2002). Lexikon der ägyptischen Götter und Götterbezeichnungen (in German). Peeters.{{cite book}}: CS1 maint: unrecognized language (link) Vol. I: ISBN 978-90-429-1146-8; Vol. II: ISBN 978-90-429-1147-5; Vol. III: ISBN 978-90-429-1148-2; Vol. IV: ISBN 978-90-429-1149-9; Vol. V: ISBN 978-90-429-1150-5; Vol. VI: ISBN 978-90-429-1151-2; Vol. VII: ISBN 978-90-429-1152-9; Vol. VIII: ISBN 978-90-429-1376-9.
  • Watterson, Barbara (1984). Gods of Ancient Egypt. Guild Publishing. ISBN 978-0-7134-4523-7.
  • Gods and goddesses in ancient Egyptian belief at Digital Egypt for Universities