ਪ੍ਰੀਤਮ ਸਿੰਘ ਕਾਸਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਾਸਦ ਜਵਾਨੀ ਸਮੇਂ

ਪ੍ਰੀਤਮ ਸਿੰਘ ਸਾਹਨੀ, ਜਾਂ "ਕਾਸਦ" (1924-2008)[1] ਨਵੀਂ ਦਿੱਲੀ ਤੋਂ ਪੰਜਾਬੀ ਕਵੀ ਸੀ।[2] ਉਹ ਪੰਜਾਬੀ ਨਾਟਕਕਾਰ ਵੀ ਸੀ। ਉਸਨੂੰ ਪੰਜਾਬੀ ਸਟੇਜੀ ਸ਼ਾਇਰੀ ਦਾ ਥੰਮ੍ਹ ਕਿਹਾ ਜਾਂਦਾ ਹੈ।

ਕਾਸਦ ਦਾ ਪਰਿਵਾਰ 1947 ਵਿੱਚ ਭਾਰਤ ਦੀ ਵੰਡ ਦੌਰਾਨ ਗਾਹ, ਪਾਕਿਸਤਾਨ ਤੋਂ ਚਲਾ ਗਿਆ ਸੀ। ਹਾਲਾਂਕਿ ਉਸ ਨੇ ਆਪਣੇ ਪਰਿਵਾਰ ਦੀ ਸਹਾਇਤਾ ਕਰਨ ਅਤੇ ਇੱਕ ਨਵੀਂ ਥਾਂ 'ਤੇ ਵਸਣ ਲਈ ਸੰਘਰਸ਼ ਕੀਤਾ, ਪਰ ਉਹ ਕਵਿਤਾ ਲਿਖਣ ਅਤੇ ਸਾਰੇ ਭਾਰਤ ਵਿੱਚ ਇਕੱਠਾਂ ਵਿੱਚ ਹਿੱਸਾ ਲੈਣ ਦੇ ਯੋਗ ਸੀ। 1962 ਵਿੱਚ, ਕਾਸਦ ਨੂੰ ਜਵਾਹਰ ਲਾਲ ਨਹਿਰੂ ਤੋਂ ਪ੍ਰਸ਼ੰਸਾ ਪੱਤਰ ਮਿਲਿਆ ਅਤੇ, 1999 ਵਿੱਚ, ਉਹ ਅਟਲ ਬਿਹਾਰੀ ਵਾਜਪਾਈ ਦੇ ਜਨਮਦਿਨ ਦਾ ਜਸ਼ਨ ਮਨਾਉਣ ਵਾਲੇ ਕਵੀ ਦਰਬਾਰ ਦਾ ਹਿੱਸਾ ਸੀ। ਕਾਸਦ ਦੇ ਦੋ ਪੁੱਤਰ ਅਤੇ ਚਾਰ ਧੀਆਂ ਸਨ।

2022 ਵਿੱਚ, ਇਨ੍ਹਾਂ ਦੀ 14 ਵੀਂ ਬਰਸੀ 'ਤੇ, ਜੱਸੀ ਨੇ ਆਪਣੀ ਇੱਕ ਕਲਾਸਿਕ ਕਾਵਿਕ ਸੰਗੀਤ ਵਾਲਾ ਇੱਕ ਗੀਤ ਜ਼ਾਰੀ ਕੀਤਾ।[3]

ਰਚਨਾਵਾਂ[ਸੋਧੋ]

  • ਨਵੰਬਰ 1956 - ਆਜ਼ਾਦੀ ਦੀ ਬੇਦੀ ਤੇ - ਦੇਸ਼ਭਗਤੀ ਕਾਵਿ ਦਾ ਇੱਕ ਸੰਗ੍ਰਹਿ
  • 1958 ਨਵੰਬਰ - ਜਾਗ ਮਨੁਖਤਾ ਜਾਗ - ਸਮਾਜਿਕ ਸੁਧਾਰ ਕਾਵਿ ਦਾ ਇੱਕ ਸੰਗ੍ਰਹਿ
  • 1961 ਅਪ੍ਰੈਲ - ਕੇਸਰੀ ਨਿਸ਼ਾਨ - ਸਿੱਖ ਧਰਮ ਦੀ ਪ੍ਰਭੁਤਾ ਬਾਰੇ ਕਵਿਤਾਵਾਂ
  • ਜਨਵਰੀ 1986 - ਖੜਗ ਖਾਲਸਾ - ਖਾਲਸਾ ਪੰਥ ਦੀ ਮਹਿਮਾ ਦਾ ਵਰਣਨ ਕਰਦੀਆਂ ਕਵਿਤਾਵਾਂ
  • 1990 - ਰੁੱਤਾਂ ਦੇ ਪਰਛਾਵੇਂ- ਰੋਮਾੰਟਿਕ ਕਾਵਿ ਦਾ ਇੱਕ ਸੰਗ੍ਰਹਿ

ਹਵਾਲੇ[ਸੋਧੋ]