ਅਟਲ ਬਿਹਾਰੀ ਬਾਜਪਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Ab vajpayee.jpg
Atal Bihari Vajpayee's Autograph in Hindi

ਅਟਲ ਬਿਹਾਰੀ ਵਾਜਪਾਈ (25 ਦਸੰਬਰ 1924)ਖੁਸ਼ਕਿਸਮਤ ਰਹੇ ਕਿ ਉਨ੍ਹਾਂ ਦਾ ਜਨਮ ਵੀ ਈਸਾ ਮਸੀਹ ਦੇ ਜਨਮ ਦਿਨ ਭਾਵ 25 ਦਸੰਬਰ ਨੂੰ ਹੋਇਆ। ਕੁਝ ਅਰਥਾਂ ‘ਚ ਉਹ ਯਿਸੂ ਦੇ ਸੱਚੇ ਪੈਰੋਕਾਰ ਹਨ। ਸਰਲ, ਸੁੱਘੜ ਸੁਭਾਅ ਦੇ ਪ੍ਰਤੀਕ ਸ਼੍ਰੀ ਵਾਜਪਾਈ ਲੱਗਦਾ ਹੀ ਨਹੀਂ ਕਿ ਇੱਕ ਰਾਜਨੇਤਾ ਹਨ। ਉਹ ਤਾਂ ਕੋਮਲ ਭਾਵਨਾਵਾਂ ਦੇ ਪ੍ਰਤੀਕ ਹਨ। ਉਹ ਬੱਚਿਆਂ ਵਰਗੇ ਸੁਭਾਅ ਵਾਲੇ ਕਵੀ ਹਨ, ਜੋ ਆਪਣੇ ਬੀਮਾਰ ਹੋਣ ਤੋਂ ਪਹਿਲਾਂ ਸਿਆਸਤ ਦੀ ਸਲੀਬ ਨੂੰ ਆਪਣੇ ਗਲ ’ਚ ਲਟਕਾਈ ਲਗਾਤਾਰ ਲੋਕ ਸੇਵਾ ’ਚ ਲੱਗੇ ਰਹੇ। ਮੈਂ ਉਨ੍ਹਾਂ ਦੇ ਹੀ ਸ਼ਬਦਾਂ ਨੂੰ ਉਨ੍ਹਾਂ ਦੇ ਜਨਮ ਦਿਨ (25 ਦਸੰਬਰ) ’ਤੇ ਦੁਹਰਾਉਣਾ ਚਾਹੁੰਦਾ ਹਾਂ: ‘‘ਹਰ 25 ਦਸੰਬਰ ਨੂੰ ਜਿਊਣ ਦੀ ਨਵੀਂ ਪੌੜੀ ‘ਤੇ ਚੜ੍ਹਦਾ ਹਾਂ, ਨਵੇਂ ਮੋੜ ‘ਤੇ ਹੋਰਾਂ ਨਾਲ ਘੱਟ, ਖ਼ੁਦ ਨਾਲ ਜ਼ਿਆਦਾ ਲੜਦਾ ਹਾਂ। ਮੇਰਾ ਮਨ ਮੈਨੂੰ ਆਪਣੀ ਹੀ ਅਦਾਲਤ ’ਚ ਖੜ੍ਹਾ ਕਰ ਕੇ ਜਦੋਂ ਜਿਰਹਾ ਕਰਦਾ ਹੈ, ਮੇਰਾ ਹਲਫ਼ਨਾਮਾ ਮੇਰੇ ਹੀ ਵਿਰੁੱਧ ਪੇਸ਼ ਕਰਦਾ ਹੈ ਤਾਂ ਮੈਂ ਮੁਕੱਦਮਾ ਹਾਰ ਜਾਂਦਾ ਹਾਂ।’’

ਸਿਆਸੀ ਯਾਤਰਾ[ਸੋਧੋ]

Atal Bihari Vajpayee with Vladimir Putin in India 2-5 October 2000-11

1996 ਨੂੰ 13 ਦਿਨਾਂ ਲਈ ਪ੍ਰਧਾਨ ਮੰਤਰੀ ਬਣੇ ਤੇ ਅਹੁਦੇ ਨੂੰ ਛੱਡਦਿਆਂ ਉਨ੍ਹਾਂ ਨੇ ਭਗਵਾਨ ਰਾਮ ਦੇ ਵਚਨ ਦੁਹਰਾਏ ਕਿ ‘‘ਮੈਂ ਮੌਤ ਤੋਂ ਨਹੀਂ ਡਰਦਾ, ਡਰਦਾ ਹਾਂ ਤਾਂ ਬਦਨਾਮੀ ਤੋਂ।’’ ਸ਼੍ਰੀ ਵਾਜਪਾਈ ਦਾ ਜੀਵਨ ਬੇਦਾਗ਼ ਤੇ ਅਜਾਤਸ਼ਤਰੂ ਵਾਲਾ ਰਿਹਾ। 60 ਸਾਲਾਂ ਦੀ ਸਿਆਸੀ ਯਾਤਰਾ ‘ਚ ਉਨ੍ਹਾਂ ਨੇ ਨਾ ਕਿਸੇ ਨੂੰ ਡਰਾਇਆ ਤੇ ਨਾ ਕਿਸੇ ਤੋਂ ਡਰੇ। ਸ਼ਾਇਦ ਇਹ ਇਸੇ ਪਵਿੱਤਰ ਦਿਨ ਦਾ ਪ੍ਰਭਾਵ ਹੋਵੇ। ਭਾਜਪਾ ਦੇ ਜਲਸਿਆਂ-ਜਲੂਸਾਂ ’ਚ ਮੈਂ ਅਕਸਰ ਲੋਕਾਂ ਨੂੰ ਇਹ ਕਹਿੰਦਿਆਂ ਸੁਣਿਆ ਹੈ ਕਿ ਸ਼੍ਰੀ ਵਾਜਪਾਈ ਫਲਾਣੀ ਮੀਟਿੰਗ ‘ਚ ਹੁੰਦੇ ਤਾਂ ਸਮਾਂ ਬੰਨ੍ਹ ਦਿੰਦੇ। ਤੇਜਸਵੀ ਵਾਣੀ ਦੇ ਧਾਰਨੀ, ਭਾਸ਼ਣ ਕਲਾ ’ਚ ਮਾਹਿਰ ਤੇ ਦੁਸ਼ਮਣਾਂ ’ਤੇ ਸ਼ਬਦੀ ਤੀਰ ਚਲਾਉਂਦੇ ਵਾਜਪਾਈ ਵਰਗੇ ਨੇਤਾ ਹੁਣ ਕਿੱਥੋਂ ਲੱਭੀਏ। ਬੁਢਾਪੇ ਤੇ ਬਿਮਾਰੀ ਨੇ ਉਨ੍ਹਾਂ ਨੂੰ ਖਾਮੋਸ਼ ਕਰ ਦਿੱਤਾ। ਉਨ੍ਹਾਂ ਦੀ ਗੈਰ-ਹਾਜ਼ਰੀ ਕਾਰਨ ਅੱਜ ਪਾਰਟੀ ਦੀਆਂ ਰੈਲੀਆਂ/ਜਨ ਸਭਾਵਾਂ ’ਚ ਸੁੰਨਾਪਨ ਆ ਗਿਆ ਹੈ।

ਸਿਆਸਤਦਾਨ[ਸੋਧੋ]

ਮੁਸ਼ਕਿਲ ਤੋਂ ਮੁਸ਼ਕਿਲ ਸਥਿਤੀ ‘ਚ ਵੀ ਉਨ੍ਹਾਂ ਦੇ ਮੂੰਹੋਂ ਕਿਸੇ ਲਈ ਅੱਪਸ਼ਬਦ ਨਹੀਂ ਨਿਕਲਦਾ ਸੀ। ਨਿਸ਼ਕਪਟ ਸਿਆਸਤਦਾਨ ਹਨ ਸ਼੍ਰੀ ਵਾਜਪਾਈ। ਕਿਸੇ ਨੇ ਪੁੱਛਿਆ ਕਿ ਕੀ ਬ੍ਰਹਮਚਾਰੀ ਹੋ, ਤਾਂ ਉਨ੍ਹਾਂ ਨੇ ਜਵਾਬ ਦਿੱਤਾ-ਨਹੀਂ, ਮੈਂ ਅਣਵਿਆਹਿਆ ਹਾਂ। ਜੇ ਕਿਸੇ ਰਾਜਨੇਤਾ ਨੂੰ ਭਾਰਤ ਦੀ ਜਨਤਾ ਨੇ ਪਿਆਰ ਦਿੱਤਾ ਤਾਂ ਉਹ ਵਾਜਪਾਈ ਹਨ, ਜਿਹਨਾਂ ਨੇ ਸਿੱਧੀ-ਸਪਾਟ ਜ਼ਿੰਦਗੀ ਬਿਤਾਈ ਤੇ ਸਾਫ਼-ਸੁਥਰੀ ਸਿਆਸਤ ਕੀਤੀ। ਸਿਆਸੀ ਮੰਚ ਉਤੋਂ ਵਾਜਪਾਈ ਕੀ ਹਟੇ ਕਿ ਸਿਆਸਤ ਗਾਲੀ-ਗਲੋਚ ’ਤੇ ਉਤਰ ਆਈ, ਘਪਲੇ, ਭ੍ਰਿਸ਼ਟਾਚਾਰ, ਦੂਸ਼ਣਬਾਜ਼ੀ ਸ਼ੁਰੂ ਹੋ ਗਈ ਤੇ ਸਿਆਸਤ ‘ਚ ਪੈਸਾ ਹੀ ਪ੍ਰਧਾਨ ਹੋ ਗਿਆ। ਸੰਸਦ ਤੇ ਵਿਧਾਨ ਸਭਾਵਾਂ ਦੀਆਂ ਮਰਿਆਦਾਵਾਂ ਭੰਗ ਹੋਣ ਲੱਗੀਆਂ। ਸ਼੍ਰੀ ਵਾਜਪਾਈ 6 ਸਾਲਾਂ ’ਚ 3 ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਪਰ ਕਿਤੇ ਵੀ ਭ੍ਰਿਸ਼ਟਾਚਾਰ ਦੀ ਨੀਤੀ ਨੂੰ ਨਹੀਂ ਅਪਣਾਇਆ। ਵਿਰੋਧੀਆਂ ਨਾਲ ਵੀ ਪਿਆਰ ਨਾਲ ਪੇਸ਼ ਆਉਂਦੇ ਰਹੇ ਤੇ ਦਲੀਲ ‘ਚ ਵੀ ਮਿੱਠਾਪਣ ਹੁੰਦਾ। ਮੈਨੂੰ 1984 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਚੰਗੀ ਤਰ੍ਹਾਂ ਯਾਦ ਹਨ, ਜਦੋਂ ਭਾਜਪਾ ਨੂੰ ਸਿਰਫ਼ 2 ਸੀਟਾਂ ਮਿਲੀਆਂ ਸਨ ਤੇ ਅਟਲ ਜੀ ਨੇ ਚੁਟਕੀ ਲਈ-‘ਹਮ ਦੋ ਹਮਾਰੇ ਦੋ‘। ਪਾਕਿਸਤਾਨ ਨੂੰ ਦੋਸਤਾਨਾ ਸੰਦੇਸ਼ ਸਿਰਫ਼ ‘ਮੋਮਬੱਤੀਆਂ‘ ਬਾਲ ਕੇ ਨਹੀਂ ਦਿੱਤਾ, ਸਗੋਂ ਸਾਰੇ ਮਾਣਯੋਗ ਨੇਤਾਵਾਂ ਨੂੰ ਬੱਸ ‘ਚ ਬਿਠਾ ਕੇ ਲਾਹੌਰ ਲੈ ਗਏ।