ਸਮੱਗਰੀ 'ਤੇ ਜਾਓ

ਨਵਤੇਜ ਸਿੰਘ ਪ੍ਰੀਤਲੜੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਨਵਤੇਜ ਸਿੰਘ ਤੋਂ ਮੋੜਿਆ ਗਿਆ)
ਨਵਤੇਜ ਸਿੰਘ ਪ੍ਰੀਤਲੜੀ

ਨਵਤੇਜ ਸਿੰਘ ਪ੍ਰੀਤਲੜੀ (8 ਜਨਵਰੀ 1925 - 12 ਅਗਸਤ 1981) ਇੱਕ ਉੱਘੇ ਪੰਜਾਬੀ ਲੇਖਕ ਸਨ। ਓਹ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਵੱਡੇ ਪੁੱਤਰ ਸਨ ਅਤੇ ਉਹ ਪੰਜਾਬੀ ਰਸਾਲੇ ਪ੍ਰੀਤਲੜੀ ਵਿੱਚ ਛਪਦੇ ਆਪਣੇ ਬਾਕਾਇਦਾ ਫ਼ੀਚਰ ਮੇਰੀ ਧਰਤੀ ਮੇਰੇ ਲੋਕ ਕਰਕੇ ਹਿੰਦੁਸਤਾਨ ਦੀ ਅਜ਼ਾਦੀ ਤੋਂ ਬਾਅਦ ਪੰਜਾਬੀ ਪਾਠਕ ਜਗਤ ਵਿੱਚ ਉੱਘਾ ਨਾਮ ਰਹੇ। ਕਮਿਊਨਿਸਟ ਲਹਿਰ ਨਾਲ ਉਨ੍ਹਾਂ ਦੇ ਕਰੀਬੀ ਸੰਬੰਧ ਸਨ।[1]

ਜੀਵਨ

[ਸੋਧੋ]

ਨਵਤੇਜ ਸਿੰਘ ਦਾ ਜਨਮ 8 ਜਨਵਰੀ 1925 ਨੂੰ ਸਿਆਲਕੋਟ (ਹੁਣ ਪਾਕਿਸਤਾਨ) ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਘਰ ਹੋਇਆ।

ਉਨ੍ਹਾਂ ਦਾ ਵਿਆਹ ਸਾਬਕਾ ਟੈਨਿਸ ਖਿਡਾਰੀ ਰਹੀ ਮਹਿੰਦਰ ਕੌਰ ਨਾਲ਼ ਹੋਇਆ ਜੋ ਕਲਕੱਤਾ ਦੇ ਇੱਕ ਸਕੂਲ ਵਿੱਚ ਅਧਿਆਪਿਕ ਵੀ ਰਹੀ ਸੀ। ਮਹਿੰਦਰ ਕੌਰ ਦਾ (2 ਮਈ 2011 ਨੂੰ) ਪ੍ਰੀਤ ਨਗਰ ਵਿਚਲੇ ਆਪਣੇ ਘਰ ਵਿੱਚ 87 ਵਰ੍ਹਿਆਂ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਚਾਰ ਪੁੱਤਰ ਹਨ - ਪਾਬਲੋ, ਸੁਮਿਤ ਰਿਤੂਰਾਜ, ਰਤੀਕੰਤ। ਸੁਮੀਤ ਸਿੰਘ ਨੇ ਉਨ੍ਹਾਂ ਦੀ ਮੋਤ ਤੋਂ ਬਾਅਦ ਪ੍ਰੀਤ ਲੜੀ ਦਾ ਕੰਮ ਸੰਭਾਲਿਆ ਸੀ। ਪਰ 1984 ਵਿੱਚ ਉਸਦਾ ਦਹਿਸ਼ਤਗਰਦਾਂ ਨੇ ਕਤਲ ਕਰ ਦਿੱਤਾ।

12 ਅਗਸਤ 1981 ਵਿੱਚ ਕੈਂਸਰ ਨਾਲ਼ ਉਨ੍ਹਾਂ ਦੀ ਮੌਤ ਹੋ ਗਈ।

ਕੰਮ

[ਸੋਧੋ]

ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਨਾਲ਼ ਨਵਤੇਜ ਸ਼ੁਰੂ ਤੋਂ ਹੀ ਪ੍ਰੀਤਲੜੀ ਰਸਾਲੇ ਦੇ ਸੰਪਾਦਕੀ ਕੰਮ ਵਿੱਚ ਹਥ ਵਟਾਉਂਦੇ ਸਨ ਅਤੇ ਪਿਤਾ ਦੀ ਮੌਤ ਤੋਂ ਬਾਅਦ ਇਹ ਪੂਰਾ ਕੰਮ ਉਹਨਾਂ ਨੇ ਸੰਭਾਲ ਲਿਆ। ਉਹ ਸੰਪਾਦਕ, ਫੀਚਰ ਲੇਖਕ, ਸਰਗਰਮ ਰਾਜਸੀ ਕਾਰਕੁਨ ਦੇ ਨਾਲ਼-ਨਾਲ਼ ਕਹਾਣੀਕਾਰ ਵੀ ਸਨ।

ਰਚਨਾਵਾਂ

[ਸੋਧੋ]

ਕਹਾਣੀ ਸੰਗ੍ਰਹਿ

[ਸੋਧੋ]

ਸਫ਼ਰਨਾਮਾ

[ਸੋਧੋ]

ਬਾਲ ਸਾਹਿਤ

[ਸੋਧੋ]

ਤਰਜਮੇ

[ਸੋਧੋ]

ਸੰਪਾਦਨ

[ਸੋਧੋ]
  • ਅੰਮ੍ਰਿਤਾ ਪ੍ਰੀਤਮ ਦੀ ਚੋਣਵੀਂ ਕਵਿਤਾ
  • ਚੋਣਵੀਂ ਪੰਜਾਬੀ ਵਾਰਤਕ
  • ਪੰਜਾਬੀ ਦੀਆਂ ਚੋਣਵੀਆਂ ਕਹਾਣੀਆਂ (ਸਾਹਿਤ ਅਕਾਦਮੀ)
  • ਬੱਚਿਆਂ ਲਈ ਟੈਗੋਰ
  • ਬਾਰਾਂ ਰੰਗ (ਚੋਣਵੇਂ ਪੰਜਾਬੀ ਲੇਖਕਾਂ ਦੀਆਂ ਕਹਾਣੀਆਂ)

ਹਵਾਲੇ

[ਸੋਧੋ]