ਪ੍ਰੀਤ ਸੰਘਰੇੜੀ
ਪ੍ਰੀਤ ਸੰਘਰੇੜੀ | |
---|---|
ਜਨਮ | ਪਿੰਡ: ਸੰਘਰੇੜੀ, ਜ਼ਿਲ੍ਹਾ ਸੰਗਰੂਰ (ਭਾਰਤੀ ਪੰਜਾਬ) | 13 ਦਸੰਬਰ 1983
ਕਿੱਤਾ | ਗਾਇਕ ਅਤੇ ਗੀਤਕਾਰ |
ਭਾਸ਼ਾ | ਪੰਜਾਬੀ |
ਰਾਸ਼ਟਰੀਅਤਾ | ਭਾਰਤੀ |
ਨਾਗਰਿਕਤਾ | ਭਾਰਤੀ |
ਸਿੱਖਿਆ | ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਕਾਲ | 2008ਵਿਆਂ ਤੋਂ ਹੁਣ ਤੱਕ |
ਪ੍ਰੀਤ ਸੰਘਰੇੜੀ ਇੱਕ ਪੰਜਾਬੀ ਗੀਤਕਾਰ ਅਤੇ ਗਾਇਕ ਹੈ। ਗਾਇਕ ਰਵਿੰਦਰ ਗਰੇਵਾਲ ਅਤੇ ਸ਼ਿਪਰਾ ਗੋਇਲ ਦੀ ਆਵਾਜ਼ ਵਿੱਚ ਰਿਕਾਰਡ ਹੋਏ ‘ਵੇ ਮੈਂ ਲਵਲੀ ਜਿਹੀ ਲਵਲੀ ’ਚ ਪੜ੍ਹਦੀ, ਪੀਯੂ 'ਚ ਜੱਟ ਪੜ੍ਹਦਾ’ ਗੀਤ ਨੇ ਉਸ ਨੂੰ ਗੀਤਕਾਰਾਂ ਦੀ ਮੋਹਰਲੀ ਕਤਾਰ ਵਿੱਚ ਸ਼ਾਮਿਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਦੁਆਰਾ ਗਾਏ 'ਗੁੱਡੀਆਂ ਘਸਾਤੀਆਂ ਮੈਂ ਫੋਰਡ ਦੀਆਂ' ਗੀਤ ਨੇ ਵੀ ਪ੍ਰੀਤ ਸੰਘਰੇੜੀ ਨੂੰ ਇੱਕ ਵਿਲੱਖਣ ਪਹਿਚਾਣ ਦਿੱਤੀ।
ਜੀਵਨ
[ਸੋਧੋ]ਪ੍ਰੀਤ ਸੰਘਰੇੜੀ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਪਿੰਡ ਸੰਘਰੇੜੀ ਵਿੱਚ 13 ਦਸੰਬਰ 1983 ਨੂੰ ਪਿਤਾ ਕਰਨੈਲ ਸਿੰਘ ਦੇ ਘਰ ਅਤੇ ਮਾਤਾ ਕਰਨੈਲ ਕੌਰ ਦੀ ਕੁੱਖੋਂ ਹੋਇਆ। ਪ੍ਰੀਤ ਸੰਘਰੇੜੀ ਦਾ ਅਸਲ ਨਾਮ ਚਮਕੌਰ ਸਿੰਘ ਹੈ ਪਰ ਪੰਜਾਬੀ ਦੇ ਪ੍ਰਸਿੱਧ ਮਰਹੂਮ ਗਾਇਕ ਧਰਮਪ੍ਰੀਤ ਤੋਂ ਪ੍ਰਭਾਵਿਤ ਹੋ ਕੇ ਆਪਣਾ ਨਾਮ ਪ੍ਰੀਤ ਰੱਖ ਲਿਆ। ਪਿੰਡ ਦਾ ਨਾਂ ਸੰਘਰੇੜੀ ਇੱਕ ਤੁਖ਼ੱਲਸ ਵਜੋਂ ਰੱਖਿਆ। ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਪ੍ਰੀਤ ਸੰਘਰੇੜੀ ਦੇ ਨਾਮ ਨਾਲ ਜਾਣੇ ਜਾਣ ਵਾਲੇ ਇਸ ਗੀਤਕਾਰ ਨੇ ਵਿੱਦਿਆ ਦੇ ਖੇਤਰ ਵਿਚੋਂ ਵੀ ਬਹੁਤ ਸਾਰੀਆਂ ਡਿਗਰੀਆਂ ਹਾਸਿਲ ਕੀਤੀਆਂ। ਪ੍ਰੀਤ ਨੇ ਹੁਣ ਤੱਕ ਐਮ.ਏ (ਹਿੰਦੀ) ਅਤੇ (ਪੰਜਾਬੀ), ਬੀ.ਐੱਡ, ਪੀ. ਜੀ. ਡੀ. ਸੀ. ਏ, ਐਮ. ਐਸ. ਈ, ਐਮ. ਸੀ. ਏ. ਅਤੇ ਐਮ.ਫਿਲ ਵਰਗੀਆਂ ਸਰਵੋਤਮ ਡਿਗਰੀਆਂ ਹਾਸਿਲ ਕੀਤੀਆਂ। ਅੱਜ–ਕੱਲ੍ਹ ਪ੍ਰੀਤ ਸੰਘਰੇੜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀ–ਐੱਚ.ਡੀ ਦੀ ਡਿਗਰੀ ਕਰ ਰਿਹਾ ਹੈ। ਹੁਣ ਤੱਕ ਦੇ ਪੰਜਾਬੀ ਗੀਤਕਾਰਾਂ ਦੀ ਸ਼੍ਰੇਣੀ ਵਿੱਚ ਪ੍ਰੀਤ ਸੰਘਰੇੜੀ ਸਭ ਤੋਂ ਵੱਧ ਪੜ੍ਹਿਆ–ਲਿਖਿਆ ਗੀਤਕਾਰ ਹੈ।
ਸੰਗੀਤਕ ਕੈਰੀਅਰ
[ਸੋਧੋ]ਹੁਣ ਤੱਕ ਪ੍ਰੀਤ ਸੰਘਰੇੜੀ ਦੇ ਲਿਖੇ 50 ਦੇ ਕਰੀਬ ਗੀਤ ਰਿਕਾਰਡ ਹੋ ਚੁੱਕੇ ਹਨ, ਜਿਹਨਾਂ ਨੂੰ ਮਨਮੋਹਨ ਵਾਰਿਸ, ਕਮਲ ਹੀਰ, ਲਖਵਿੰਦਰ ਵਡਾਲੀ, ਰਵਿੰਦਰ ਗਰੇਵਾਲ, ਸ਼ਿਪਰਾ ਗੋਇਲ, ਦੀਪ ਢਿੱਲੋਂ ਤੇ ਜੈਸਮੀਨ ਜੱਸੀ, ਰੌਸ਼ਨ ਪ੍ਰਿੰਸ, ਨਛੱਤਰ ਗਿੱਲ, ਮੰਨਤ ਨੂਰ, ਸ਼ੀਰਾ ਜਸਵੀਰ, ਪ੍ਰੀਤ ਬਰਾੜ, ਗੁਰਲੇਜ਼ ਅਖ਼ਤਰ, ਮਿਸ ਪੂਜਾ, ਜੀ. ਐਸ. ਪੀਟਰ, ਗੋਲਡੀ ਬਾਵਾ, ਸੁਦੇਸ਼ ਕੁਮਾਰੀ, ਨਵੀਂ ਬਰਾੜ ਆਦਿ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ ਹੈ।
ਫ਼ਿਲਮੀ ਗੀਤਕਾਰੀ
[ਸੋਧੋ]ਪ੍ਰਸਿੱਧ ਗਾਇਕ ਰੌਸ਼ਨ ਪ੍ਰਿੰਸ ਅਤੇ ਰੁਬੀਨਾ ਬਾਜਵਾ ਦੀ ਨਵੀਂ ਫਿਲਮ 'ਨਾਨਕਾ ਮੇਲ' ਵਿੱਚ ਵੀ ਪ੍ਰੀਤ ਸੰਘਰੇੜੀ ਦੇ ਲਿਖੇ ਗੀਤ ਗਾਇਕ ਨਛੱਤਰ ਗਿੱਲ, ਰੌਸ਼ਨ ਪ੍ਰਿੰਸ਼ ਅਤੇ ਮੰਨਤ ਨੂਰ ਦੀਆਂ ਅਵਾਜ਼ਾਂ ਵਿੱਚ ਰਿਲੀਜ਼ ਹੋ ਚੁੱਕੇ ਹਨ।
ਪੁਸਤਕਾਂ
[ਸੋਧੋ]ਪ੍ਰੀਤ ਸੰਘਰੇੜੀ ਦੀਆਂ ਲਿਖੀਆਂ 6 ਪੁਸਤਕਾਂ
- 'ਮੇਰੇ ਹਾਣੀ’
- 'ਲੋਹ–ਪੁਰਸ਼' ਵੀ ਛਪ ਚੁੱਕੀਆਂ ਹਨ।