ਸਮੱਗਰੀ 'ਤੇ ਜਾਓ

ਬੀਰਬਲ ਸਾਹਨੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਪ੍ਰੋ. ਬੀਰਬਲ ਸਾਹਨੀ ਤੋਂ ਮੋੜਿਆ ਗਿਆ)
ਬੀਰਬਲ ਸਾਹਨੀ
ਜਨਮ14 ਨਵੰਬਰ 1891
ਭੇਰਾ (ਸ਼ਾਹਪੁਰ ਜ਼ਿਲ੍ਹਾ), ਬਰਤਾਨਵੀ ਪੰਜਾਬ
ਮੌਤ10 ਅਪਰੈਲ 1949
ਲਖਨਊ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤ
ਅਲਮਾ ਮਾਤਰਗੌਰਮਿੰਟ ਕਾਲਜ, ਲਾਹੌਰ,
ਇਮੈਨੂਅਲ ਕਾਲਜ, ਕੈਂਬਰਿਜ
ਲਈ ਪ੍ਰਸਿੱਧਬੈਂਟਿਟੇਲੀਅਨ ਪਲਾਂਟ (Bennettitalean plant)
ਹੋਮੋਕਸਿਲੋਨ (Homoxylon) - ਇੱਕ ਨਵੀਂ ਕਿਸਮ ਦੀ ਪਥਰਾਈ ਲੱਕੜ
ਜੀਵਨ ਸਾਥੀਸਵਿਤਰੀ ਸੂਰੀ
ਵਿਗਿਆਨਕ ਕਰੀਅਰ
ਖੇਤਰਪੁਰਾਵਨਸਪਤੀ ਵਿਗਿਆਨ
ਅਦਾਰੇਲਖਨਊ
ਡਾਕਟੋਰਲ ਸਲਾਹਕਾਰਪ੍ਰੋਫੈਸਰ ਸੇਵਾਰਡ

ਬੀਰਬਲ ਸਾਹਨੀ (ਨਵੰਬਰ 1891-10 ਅਪ੍ਰੈਲ 1949) ਇੱਕ ਭਾਰਤੀ ਪੁਰਾਬਨਸਪਤੀ ਵਿਗਿਆਨੀ ਸਨ ਜਿਸਨੇ ਭਾਰਤੀ ਉਪਮਹਾਂਦੀਪ ਦੇ ਪਥਰਾਟਾਂ ਉੱਤੇ ਖੋਜ ਕੀਤੀ।[1]

ਜੀਵਨੀ

[ਸੋਧੋ]

ਬੀਰਬਲ ਸਾਹਨੀ ਦਾ ਜਨਮ 14 ਨਵੰਬਰ 1891 ਨੂੰ ਲਾਲਾ ਰੁਚੀ ਰਾਮ ਸਾਹਨੀ ਅਤੇ ਈਸ਼ਵਰ ਦੇਵੀ ਦੇ ਤੀਜੇ ਪੁਤਰ ਵਜੋਂ[2] ਪੱਛਮੀ ਪੰਜਾਬ ਦੇ ਸ਼ਾਹਪੁਰ ਜਿਲੇ ਦੇ ਭੇਰਾ ਨਾਮਕ ਇੱਕ ਛੋਟੇ ਜਿਹੇ ਵਪਾਰਕ ਨਗਰ ਵਿੱਚ ਹੋਇਆ ਸੀ, ਜੋ ਹੁਣ ਪਾਕਿਸਤਾਨ ਵਿੱਚ ਹੈ। ਉਹਨਾਂ ਦਾ ਪਰਵਾਰ ਉੱਥੇ ਡੇਰਾ ਇਸਮਾਈਲ ਖਾਨ ਤੋਂ ਮੁੰਤਕਿਲ ਹੋ ਕੇ ਵੱਸ ਗਿਆ ਸੀ।

ਸਿੱਖਿਆ

[ਸੋਧੋ]

ਉਸ ਨੇ ਕੇਵਲ ਵਜ਼ੀਫ਼ੇ ਦੇ ਸਹਾਰੇ ਸਿੱਖਿਆ ਪ੍ਰਾਪਤ ਕੀਤੀ। ਸੂਝਵਾਨ ਅਤੇ ਹੋਣਹਾਰ ਬਾਲਕ ਹੋਣ ਦੇ ਕਾਰਨ ਉਸ ਨੂੰ ਵਜ਼ੀਫ਼ੇ ਪ੍ਰਾਪਤ ਕਰਨ ਵਿੱਚ ਕਠਿਨਾਈ ਨਹੀਂ ਹੋਈ। ਅਰੰਭਕ ਦਿਨ ਬੜੇ ਹੀ ਕਸ਼ਟ ਵਿੱਚ ਗੁਜ਼ਰੇ।

ਪ੍ਰੋਫੈਸਰ ਰੁਚੀ ਰਾਮ ਸਾਹਨੀ ਨੇ ਉੱਚ ਸਿੱਖਿਆ ਲਈ ਆਪਣੇ ਪੰਜੇ ਪੁੱਤਰਾਂ ਨੂੰ ਇੰਗਲੈਂਡ ਭੇਜਿਆ। ਉਹ ਆਪ ਵੀ ਮੈਨਚੇਸਟਰ ਗਿਆ ਅਤੇ ਉੱਥੇ ਕੈਂਬਰਿਜ ਦੇ ਪ੍ਰੋਫੈਸਰ ਅਰਨੈਸਟ ਰਦਰਫੋਰਡ ਅਤੇ ਕੋਪਨਹੇਗਨ ਦੇ ਨੀਲਜ ਬੋਹਰ ਦੇ ਨਾਲ ਰੇਡੀਓ ਐਕਟਿਵਿਟੀ ਉੱਤੇ ਅਨਵੇਸ਼ਣ ਕਾਰਜ ਕੀਤਾ। ਪਹਿਲਾ ਮਹਾਂਯੁੱਧ ਸ਼ੁਰੂ ਹੋਣ ਦੇ ਸਮੇਂ ਉਹ ਜਰਮਨੀ ਵਿੱਚ ਸੀ ਅਤੇ ਲੜਾਈ ਛਿੜਨ ਤੋਂ ਕੇਵਲ ਇੱਕ ਦਿਨ ਪਹਿਲਾਂ ਕਿਸੇ ਤਰ੍ਹਾਂ ਸੀਮਾ ਪਾਰ ਕਰ ਸੁਰੱਖਿਅਤ ਸਥਾਨ ਉੱਤੇ ਪੁੱਜਣ ਵਿੱਚ ਸਫਲ ਹੋਇਆ। ਵਾਸਤਵ ਵਿੱਚ ਉਸ ਦੇ ਪੁੱਤਰ ਬੀਰਬਲ ਸਾਹਨੀ ਦੀ ਵਿਗਿਆਨਕ ਜਿਗਿਆਸਾ ਦੀ ਪ੍ਰਵਿਰਤੀ ਅਤੇ ਚਰਿਤਰ ਉਸਾਰੀ ਦਾ ਸਾਰਾ ਸਿਹਰਾ ਉਹਨਾਂ ਦੀ ਪਹਿਲ ਅਤੇ ਪ੍ਰੇਰਨਾ, ਉਤਸਾਹਵਰਧਨ ਅਤੇ ਸਿਰੜ, ਮਿਹਨਤ ਅਤੇ ਈਮਾਨਦਾਰੀ ਨੂੰ ਹੈ। ਇਸ ਦੀ ਪੁਸ਼ਟੀ ਇਸ ਗੱਲ ਤੋਂ ਹੁੰਦੀ ਹੈ ਕਿ ਪ੍ਰੋਫੈਸਰ ਬੀਰਬਲ ਸਾਹਨੀ ਆਪਣੇ ਖੋਜ ਕਾਰਜ ਵਿੱਚ ਕਦੇ ਹਾਰ ਨਹੀਂ ਮੰਨਦੇ ਸਨ, ਸਗੋਂ ਔਖੀ ਤੋਂ ਔਖੀ ਸਮੱਸਿਆ ਦਾ ਸਮਾਧਾਨ ਢੂੰਢਣ ਲਈ ਹਮੇਸ਼ਾ ਤਤਪਰ ਰਹਿੰਦੇ ਸਨ।

ਹਵਾਲੇ

[ਸੋਧੋ]
  1. "Birbal Sahni Institute of Palaeobotany".
  2. "Bharat Ke Mahan Vaigyanik". p. 119.