ਸਮੱਗਰੀ 'ਤੇ ਜਾਓ

ਚੰਦਰਸ਼ੇਖਰ ਵੈਂਕਟ ਰਾਮਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸੀ. ਵੀ. ਰਮਨ ਤੋਂ ਮੋੜਿਆ ਗਿਆ)
ਸੀ. ਵੀ. ਰਮਨ
1930 ਵਿੱਚ ਰਮਨ
ਜਨਮ
ਚੰਦਰਸ਼ੇਖਰ ਵੈਂਕਟ ਰਾਮਨ

(1888-11-07)7 ਨਵੰਬਰ 1888
ਮੌਤ21 ਨਵੰਬਰ 1970(1970-11-21) (ਉਮਰ 82)
ਅਲਮਾ ਮਾਤਰਯੂਨੀਵਰਸਿਟੀ ਆਫ਼ ਮਦਰਾਸ (ਬੀ.ਏ., ਐਮ.ਏ.)
ਲਈ ਪ੍ਰਸਿੱਧਰਮਨ ਪ੍ਰਭਾਵ
ਜੀਵਨ ਸਾਥੀ
ਲੋਕਸੁੰਦਰੀ ਅੰਮਾਲ
(ਵਿ. 1907)
ਬੱਚੇ2, ਵੈਂਕਟਰਮਨ ਰਾਧਾਕ੍ਰਿਸ਼ਨਨ ਸਮੇਤ
ਪੁਰਸਕਾਰ
ਵਿਗਿਆਨਕ ਕਰੀਅਰ
ਖੇਤਰਭੌਤਿਕ ਵਿਗਿਆਨ
ਡਾਕਟੋਰਲ ਵਿਦਿਆਰਥੀ
 • ਜੀ. ਐਨ. ਰਾਮਚੰਦਰਨ
 • ਵਿਕਰਮ ਅੰਬਾਲਾਲ ਸਾਰਾਭਾਈ
 • ਸ਼ਿਵਰਾਮਕ੍ਰਿਸ਼ਨਨ ਪੰਚਰਤਨਮ
ਹੋਰ ਉੱਘੇ ਵਿਦਿਆਰਥੀ
 • ਕਰਿਆਮਨੀਕਮ ਸ਼੍ਰੀਨਿਵਾਸ ਕ੍ਰਿਸ਼ਨਨ
 • ਕੇ. ਆਰ ਰਾਮਨਾਥਨ
ਦਸਤਖ਼ਤ
ਸਰ ਚੰਦਰਸ਼ੇਖਰ ਵੈਂਕਟ ਰਮਨ

ਚੰਦਰਸ਼ੇਖਰ ਵੈਂਕਟ ਰਮਨ (ਸੀ.ਵੀ ਰਮਨ) ਇੱਕ ਭਾਰਤੀ ਭੌਤਿਕ ਵਿਗਿਆਨੀ ਸੀ ਜਿਸਦਾ ਕੰਮ ਭਾਰਤ ਵਿੱਚ ਵਿਗਿਆਨ ਦੇ ਵਿਕਾਸ ਲਈ ਬੜਾ ਪ੍ਰਭਾਵਸ਼ਾਲੀ ਰਿਹਾ। ‘ਵਿਗਿਆਨ’ ਦੇ ਖੇਤਰ ਦਾ ਹੀਰਾ ਚੰਦਰ ਸ਼ੇਖਰਵੈਂਕਟ ਰਮਨ ਸਭ ਤੋਂ ਪਹਿਲਾਂ ਚਮਕਦਾ ਦਿਖਾਈ ਦਿੰਦਾ ਹੈ।

ਮੁੱਢਲਾ ਜੀਵਨ

[ਸੋਧੋ]

ਇਸ ਮਹਾਨ ਤੇ ਅਮਰ ਹੀਰੇ ਦਾ ਜਨਮ 7 ਨਵੰਬਰ, 1888 ਨੂੰ ਤਾਮਿਲਨਾਡੂ ਵਿੱਚ ਤਿਰੂਚਰਾਪੱਲੀ ਦੇ ਨੇੜੇ ਤਿਰੂਵੇਮਾ ਕਵਲ ਪਿੰਡ ਵਿੱਚ ਹੋਇਆ। ਆਪ ਦੇ ਪਿਤਾ ਦਾ ਨਾਂ ਆਰ. ਚੰਦਰਸ਼ੇਖਰ ਅਈਅਰ ਤੇ ਮਾਤਾ ਪਾਰਵਤੀ ਸੀ। ਆਪ ਦੇ ਪਿਤਾ ਪਹਿਲਾਂ ਇੱਕ ਸਕੂਲ ਵਿੱਚ ਪੜ੍ਹਾਉਂਦੇ ਸਨ ਤੇ ਬਾਅਦ ਵਿੱਚ ਵਿਸ਼ਾਖਾਪਟਨਮ ਦੇ ਇੱਕ ਕਾਲਜ ਵਿੱਚ ਹਿਸਾਬ ਤੇ ਭੌਤਿਕ ਵਿਗਿਆਨ ਪੜ੍ਹਾਉਣ ਲੱਗੇ। ਉਹ ਕਿਤਾਬਾਂ ਦੇ ਕਾਫੀ ਸ਼ੁਕੀਨ ਸਨ ਤਾਂ ਹੀ ਉਹਨਾਂ ਨੇ ਆਪਣੇ ਘਰ ਵਿੱਚ ਵਿਗਿਆਨ ਨਾਲ ਸਬੰਧਤ ਕਿਤਾਬਾਂ ਦੀ ਇੱਕ ਵੱਡੀ ਲਾਇਬਰੇਰੀ ਬਣਾ ਰੱਖੀ ਸੀ। ਛੋਟਾ ਰਮਨ ਵੀ ਆਪਣੇ ਪਿਤਾ ਦੇ ਦੱਸੇ ਮਾਰਗ ਉਪਰ ਬੜੀ ਤੇਜ਼ੀ ਨਾਲ ਚੱਲਣ ਲੱਗ ਪਿਆ।

ਪੜ੍ਹਾਈ ਅਤੇ ਖੋਜ ਪੱਤਰ

[ਸੋਧੋ]

ਰਮਨ ਇੱਕ ਹੋਣਹਾਰ ਬੱਚਾ ਸੀ। ਘਰ ਦਾ ਵਾਤਾਵਰਣ ਵਿਗਿਆਨ ਵਾਲਾ ਸੀ। ਉਸ ਦੀ ਕੁਦਰਤੀ ਸੂਝ ਦਾ ਝੁਕਾ ਵੀ ਇਸੇ ਪਾਸੇ ਹੀ ਸੀ। ਛੋਟੀ ਉਮਰ ਵਿੱਚ ਹੀ ਉਹ ਧਾਰਮਿਕ ਪੁਸਤਕਾਂ- ਰਮਾਇਣ ਅਤੇ ਮਹਾਂਭਾਰਤ ਦਾ ਅਧਿਐਨ ਕਰਨ ਲੱਗਾ। ਉਸ ਨੇ ਇਨ੍ਹਾਂ ਧਾਰਮਿਕ ਪੁਸਤਕਾਂ ਦੀ ਘੋਖ ਇੰਨੀ ਗੰਭੀਰਤਾ ਨਾਲ ਕੀਤੀ ਕਿ ਬੀ.ਏ. ਵਿੱਚ ਜਦ ਇੱਕ ਲੇਖ 'ਮਹਾਂਕਾਵਿ' ਦੇ ਵਿਸ਼ੇ ਤੇ ਲਿਖਣ ਲਈ ਦਿੱਤਾ ਗਿਆ, ਤਾਂ ਉਸ ਨੇ 'ਭਾਰਤੀ ਮਹਾਂਕਾਵਿ' ਨੂੰ ਚੁਣ ਕੇ ਸਭ ਤੋਂ ਚੰਗਾ ਲੇਖ ਲਿਖਿਆ ਤੇ ਇਨਾਮ ਪ੍ਰਾਪਤ ਕੀਤਾ। ਛੋਟੀ ਉਮਰੇ ਹੀ ਰਮਨ ਨੇ ਮੈਟ੍ਰਿਕ ਪਾਸ ਕੀਤਾ ਤੇ ਵਾਲਟੇਅਰ ਕਾਲਜ ਵਿੱਚ ਦਾਖ਼ਲ ਹੋ ਗਿਆ। ਉਹ ਅਜੇ ਤੇਰ੍ਹਾਂ ਵਰ੍ਹਿਆਂ ਦਾ ਸੀ, ਜਦ ਇੰਟਰ ਪਾਸ ਕਰ ਕੇ ਮਦਰਾਸ ਦੇ ਪ੍ਰੈਜ਼ੀਡੈਂਸੀ ਕਾਲਜ ਵਿੱਚ ਬੀ.ਏ. ਪਾਸ ਕਰਨ ਲਈ ਦਾਖ਼ਲ ਹੋਇਆ। ਰਮਨ ਦਾ ਅੰਗਰੇਜ਼ੀ ਦੇ ਪ੍ਰੋਫੈਸਰ ਈਲੀਅਟ ਤੇ ਡੂੰਘਾ ਪ੍ਰਭਾਵ ਪਿਆ ਅਤੇ ਉਹ ਪ੍ਰੋਫੈਸਰ ਦਾ ਲਾਡਲਾ ਵਿਦਿਆਰਥੀ ਬਣ ਗਿਆ। ਰਮਨ ਪੜ੍ਹਾਈ ਵਿੱਚ ਬਹੁਤ ਦਿਲਚਸਪੀ ਲੈਂਦਾ ਸੀ। ਉਸਨੇ ਬੀ.ਏ. ਦੀ ਪ੍ਰੀਖਿਆ ਪਹਿਲੇ ਦਰਜੇ ਵਿੱਚ ਪਾਸ ਕੀਤੀ ਤੇ ਸੋਨੇ ਦਾ ਤਮਗਾ ਜਿੱਤਿਆ। ਇਸ ਪ੍ਰੀਖਿਆ ਲਈ ਭੌਤਿਕ ਵਿਗਿਆਨ ਇੱਕ ਵਿਸ਼ਾ ਸੀ। ਹੁਣ ਉਸਨੇ ਐੱਮ.ਏ. ਲਈ ਤਿਆਰ ਹੋਣਾ ਸੀ। ਇਸ ਤੋਂ ਕੁਝ ਸਮਾਂ ਮਗਰੋਂ ਉਸ ਦਾ ਇੱਕ ਹੋਰ ਲੇਖ, ਜੋ 'ਪ੍ਰਕਾਸ਼' ਦੇ ਵਿਸ਼ੇ 'ਤੇ ਸੀ, ਲੰਡਨ ਤੋਂ ਪ੍ਰਕਾਸ਼ਿਤ ਹੋਣ ਵਾਲੇ ਇੱਕ ਹੋਰ ਪ੍ਰਸਿੱਧ ਰਸਾਲੇ 'ਨੇਚਰ' (ਕੁਦਰਤ) ਨੇ ਛਾਪਿਆ। ਇਸ ਦਾ ਸਿਰਲੇਖ ਸੀ, 'ਚੌਰਸ ਛਿੱਦਰ ਦੇ ਕਾਰਨ ਬੇਡੋਲ ਵਿਵਰਤਨ ਬੈਂਡ', ਇਹ ਦੋ ਲੇਖ ਉਸ ਲੰਮੀ ਖੋਜ ਦਾ ਮੁੱਢ ਸੀ, ਜੋ ਰਮਨ ਨੇ 'ਧੁਨੀ' ਅਤੇ 'ਪ੍ਰਕਾਸ਼' ਦੇ ਵਿਸ਼ਿਆਂ ਵਿੱਚ ਮਗਰੋਂ ਕੀਤੀ। ਜਿਵੇਂ ਹੀ ਰਮਨ ਨੇ ਐੱਮ.ਏ. ਦੀ ਪ੍ਰੀਖਿਆ ਪਾਸ ਕੀਤੀ, ਪ੍ਰੋਫੈਸਰ ਜੋਨਜ਼ ਅਤੇ ਵਿੱਦਿਆ ਵਿਭਾਗ ਵੱਲੋਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਕਿ ਰਮਨ ਨੂੰ ਹੋਰ ਸਿਖਲਾਈ ਲੈਣ ਲਈ ਯੂਰਪ ਭੇਜਿਆ ਜਾਏ। ਇਸ ਕੰਮ ਦੀ ਤਿਆਰੀ ਵੀ ਹੋ ਗਈ। ਹੁਣ ਯੂਰਪ ਜਹਾਜ਼ ਚੜ੍ਹਨ ਤੋਂ ਪਹਿਲਾਂ ਇਹ ਜ਼ਰੂਰੀ ਸੀ ਕਿ ਰਮਨ ਇੱਕ ਡਾਕਟਰੀ ਸਰਟੀਫਿਕੇਟ ਪ੍ਰਾਪਤ ਕਰੇ ਕਿ ਉਹ ਸਮੁੰਦਰੀ ਯਾਤਰਾ ਦੀਆਂ ਕਠਿਨਾਈਆਂ ਸਹਾਰਨ ਦੇ ਯੋਗ ਹੈ। ਰਮਨ ਦਾ ਦਿਮਾਗ ਜਿੰਨਾ ਤੇਜ਼ ਸੀ, ਓਨ੍ਹਾ ਹੀ ਸਵਸਥ ਕਮਜ਼ੋਰ ਸੀ। ਡਾਕਟਰਾਂ ਨੇ ਇਹ ਸਰਟੀਫਿਕੇਟ ਦੇਣ ਤੋਂ ਨਾਂਹ ਕਰ ਦਿੱਤੀ, ਤੇ ਰਮਨ ਦੀ ਤਿਆਰੀ ਵਿੱਚੇ ਰਹਿ ਗਈ।
ਰਮਨ ਨੇ ਭਾਰਤ ਵਿੱਚ ਹੀ ਵਿੱਤ ਵਿਭਾਗ ਦੀ ਉੱਚੀ ਨੌਕਰੀ ਲਈ ਮੁਕਾਬਲੇ ਵਿੱਚ ਬੈਠਣ ਦਾ ਮਨ ਬਣਾ ਲਿਆ। ਸਮਾਂ ਘੱਟ ਸੀ। ਪ੍ਰੀਖਿਆ ਵਿੱਚ ਬੈਠਣ ਲਈ ਕਲਕੱਤੇ ਪੁੱਜੇ, ਤਾਂ ਤਾਰ ਆ ਗਈ ਕਿ ਉਹ ਐੱਮ.ਏ. ਵਿੱਚ ਪਹਿਲੇ ਦਰਜੇ ਵਿੱਚ ਸਫ਼ਲ ਹੋ ਗਏ ਹਨ ਅਤੇ ਨਾਲ ਹੀ ਉਹ ਪਹਿਲੇ ਵਿਦਿਆਰਥੀ ਹਨ, ਜਿਹਨਾਂ ਨੇ ਮਦਰਾਸ ਯੂਨੀਵਰਸਿਟੀ ਦੇ ਇਤਿਹਾਸ ਵਿੱਚ ਇਹ ਪ੍ਰੀਖਿਆ ਪਹਿਲੇ ਦਰਜੇ ਵਿੱਚ ਪਾਸ ਕੀਤੀ ਹੈ। ਇਸ ਸਫ਼ਲਤਾ ਨੇ ਉਹਨਾਂ ਦਾ ਉਤਸ਼ਾਹ ਬਹੁਤ ਵਧਾ ਦਿੱਤਾ। ਉਹਨਾਂ ਨੇ ਵਿੱਤ ਵਿਭਾਗ ਦੇ ਮੁਕਾਬਲੇ ਦੀ ਪ੍ਰੀਖਿਆ ਵੀ ਭਾਰਤ ਵਿੱਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਪਾਸ ਕੀਤੀ ਤੇ ਡਿਪਟੀ ਅਕਾਊਂਟੈਂਟ ਜਨਰਲ ਦੀ ਪਦਵੀ 'ਤੇ ਸਥਾਪਤ ਕਰ ਦਿੱਤੇ ਗਏ। ਇਸ ਪ੍ਰਕਾਰ ਇਹ ਅਠਾਰਾਂ ਵਰ੍ਹਿਆਂ ਦਾ ਨੌਜਵਾਨ ਇੰਨੀ ਵੱਡੀ ਪਦਵੀ ਤੇ ਜਾ ਪੁੱਜਾ। ਇਨ੍ਹਾਂ ਦੀ ਪਹਿਲੀ ਨਿਯੁਕਤੀ ਕਲਕੱਤਾ ਦੀ ਹੀ ਹੋ ਗਈ। ਸੀ.ਵੀ. ਰਮਨ ਨੇ ਹੌਲੀ-ਹੌਲੀ ‘ਵਿਗਿਆਨ’ ਵਿਸ਼ੇ ’ਤੇ ਇੰਨੀ ਜ਼ਿਆਦਾ ਮੁਹਾਰਤ ਹਾਸਲ ਕਰ ਲਈ ਕਿ ਉਸ ਵੱਲੋਂ ਲਿਖੇ ਖੋਜ ਪੱਤਰਾਂ ਦੀ ਪ੍ਰਸ਼ੰਸਾ ਇੰਗਲੈਂਡ ਤੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਵੀ ਹੋਣ ਲੱਗ ਪਈ ਸੀ। ਆਪਣੇ ਜੀਵਨ ਕਾਲ ਦੌਰਾਨ ਪੌਣੇ ਪੰਜ ਸੌ ਤੋਂ ਵੱਧ ਖੋਜ ਪੱਤਰ ਭੌਤਿਕ ਵਿਗਿਆਨ ਦੇ ਵੱਖ-ਵੱਖ ਵਿਸ਼ਿਆਂ ਉੱਤੇ ਲਿਖਣ ਵਾਲਾ ਸੀ.ਵੀ ਰਮਨ ਪੂਰੇ ਸੰਸਾਰ ਵਿੱਚ ਆਪਣੀ ਪਛਾਣ ਬਣਾਉਣ ਵਿੱਚ ਕਿਸੇ ਵੀ ਗੱਲੋਂ ਘੱਟ ਨਹੀਂ ਸੀ।

ਵਿਆਹ

[ਸੋਧੋ]

ਸ੍ਰੀ ਕ੍ਰਿਸ਼ਨਾ ਸਆਮੀ ਆਇਰ ਮਦਰਾਸ ਵਿੱਚ ਸਮੁੰਦਰੀ ਚੁੰਗੀ ਦੇ ਮਹਿਕਮੇ ਵਿੱਚ ਅਫ਼ਸਰ ਸਨ। ਇਹ ਪਰਿਵਾਰ ਕਾਫ਼ੀ ਧਨਾਢ ਸੀ। ਇਨ੍ਹਾਂ ਦੀ ਸੁਪਤਨੀ ਸ੍ਰੀਮਤੀ ਰੁਕਮਨੀ ਅਮੇਲ ਨੇ ਰਮਨ ਨੂੰ ਦੇਖਿਆ, ਤਾਂ ਨਿਸਚਾ ਕਰ ਲਿਆ ਕਿ ਉਹ ਆਪਣੀ ਸਪੁੱਤਰੀ ਤਰੀਲੋਕਾ ਦਾ ਵਿਆਹ ਉਸਦੇ ਨਾਲ ਕਰਨਗੇ। ਪਰ ਦੋਹਾਂ ਪਰਿਵਾਰਾਂ ਦੀ ਜਾਤ ਇੱਕ ਨਹੀਂ ਸੀ। ਦੂਜੇ ਰਮਨ ਧਨੀ ਵੀ ਨਹੀਂ ਸਨ। ਪਰ ਸਭ ਤੋਂ ਵੱਡੀ ਔਂਕੜ ਜਾਤ ਵਾਲੀ ਸੀ। ਸ੍ਰੀ ਆਇਰ ਵੀ ਬਹੁਤੇ ਇਸ ਦੇ ਹੱਕ ਵਿੱਚ ਨਹੀਂ ਸਨ। ਪਰ ਉਹਨਾਂ ਦੀ ਸੁਪਤਨੀ ਦਾ ਨਿਸ਼ਚਾ ਅਟੱਲ ਸੀ ਤੇ ਉਹ ਵਿਰੋਧਤਾ ਹੁੰਦਿਆਂ ਹੋਇਆਂ ਵੀ ਅੰਤ ਇਹ ਵਿਆਹ ਹੋ ਗਿਆ। ਇਸ ਪ੍ਰਕਾਰ ਕੁਮਾਰੀ ਤਰੀਲੋਕਾ ਸੁੰਦਰੀ, ਰਮਨ ਦੀ ਸੁਪਤਨੀ ਬਣ ਗਈ।

ਐਸੋਸ਼ੀਏਸ਼ਨ ਵਿੱਚ ਸ਼ਾਮਿਲ ਹੋਣਾ

[ਸੋਧੋ]

ਇੱਕ ਦਿਨ ਉਹ ਆਪਣੇ ਦਫ਼ਤਰ ਵੱਲ ਜਾ ਰਹੇ ਸਨ ਕਿ ਉਹਨਾਂ ਦੀ ਨਜ਼ਰ ਇੱਕ ਮਕਾਨ ਉੱਤੇ ਲੱਗੇ ਬੋਰਡ 'ਤੇ ਪਈ, ਜਿਸ 'ਤੇ ਲਿਖਿਆ ਸੀ, "ਵਿਗਿਆਨ ਦੇ ਪ੍ਰਚਾਰ ਲਈ ਭਾਰਤੀ ਸੰਸਥਾ", ਉਹ ਝਟ ਟ੍ਰੈਮ ਤੋਂ ਉੱਤਰੇ ਤੇ ਇਸ ਮਕਾਨ ਵਿੱਚ ਜਾ ਪੁੱਜੇ। ਉੱਥੇ ਇਸ ਸੰਸਥਾ ਦੇ ਮੈਂਬਰ ਇੱਕ ਇਕੱਤਰਤਾ ਵਿੱਚ ਹਿੱਸਾ ਲੈਣ ਲਈ ਇਕੱਠੇ ਹੋ ਰਹੇ ਸਨ। ਉਹ ਸਨਮਾਨਤ ਸਕੱਤਰ ਡਾਕਟਰ ਅੰਮ੍ਰਿਤ ਲਾਲ ਸਰਕਾਰ ਨੂੰ ਮਿਲੇ। ਇਹ ਸੱਜਣ ਇਸ ਐਸੋਸ਼ੀਏਸ਼ਨ ਦੇ ਬਾਨੀ ਡਾਕਟਰ ਮਹਿੰਦਰ ਲਾਲ ਸਰਕਾਰ ਦੇ ਸਪੁੱਤਰ ਸਨ। ਉਹਨਾਂ ਤੋਂ ਸਮਾਂ ਲੈ ਕੇ ਰਮਨ ਨੇ ਵਿਗਿਆਨ ਵਿੱਚ ਕੀਤੇ ਕੰਮ ਦੀ ਉਹਨਾਂ ਨੂੰ ਵਿਆਖਿਆ ਕੀਤੀ। ਡਾਕਟਰ ਸਰਕਾਰ ਉਹਨਾਂ ਦੇ ਕੰਮ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੂੰ ਖੋਜ ਦੇ ਕੰਮ ਵਿੱਚ ਹਰ ਕਿਸਮ ਦੀ ਸਹਾਇਤਾ ਦੇਣ ਦਾ ਵਿਸ਼ਵਾਸ ਦਿਵਾਇਆ। ਨਾਲ ਹੀ ਉਹਨਾਂ ਨੂੰ ਇਸ ਸੰਸਥਾ ਦਾ ਮੈਂਬਰ ਵੀ ਬਣਾ ਲਿਆ। ਉਹਨਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਗਈਆਂ। ਇਸ ਪ੍ਰਕਾਰ ਰਮਨ ਵਿਗਿਆਨਿਕ ਖੋਜ ਵਿੱਚ ਜੁੱਟ ਪਏ। ਰਮਨ ਨੂੰ ਇੱਕ ਪ੍ਰਯੋਗਸ਼ਾਲਾ ਦੀ ਲੋੜ ਸੀ ਤੇ ਐਸੋਸ਼ੀਏਸ਼ਨ ਨੂੰ ਇੱਕ ਮਹਾਨ ਵਿਗਿਆਨੀ ਦੀ। ਸੋ ਇਸ ਮੇਲ ਨੇ ਦੋਹਾਂ ਦੀ ਲੋੜ ਨੂੰ ਪੂਰਾ ਕਰ ਦਿੱਤਾ। ਰਮਨ ਨੇ ਆਪਣਾ ਸਾਰਾ ਵਿਹਲਾ ਸਮਾਂ ਐਸੋਸ਼ੀਏਸ਼ਨ ਦੀ ਪ੍ਰਯੋਗਸ਼ਾਲਾ ਵਿੱਚ ਗੁਜ਼ਾਰਨਾ ਸ਼ੁਰੂ ਕੀਤਾ। ਉਹਨਾਂ ਦੀ ਖੋਜ ਦੇ ਸਿੱਟੇ ਇਸ ਸੰਸਥਾ ਵੱਲੋਂ ਟ੍ਰੈਕਟਾਂ ਦੇ ਰੂਪ ਵਿੱਚ ਪ੍ਰਕਾਸ਼ਿਤ ਹੋਣ ਲੱਗੇ। ਪਰ ਰਮਨ ਨੇ ਇੱਥੇ ਕੇਵਲ ਤਿੰਨ ਵਰ੍ਹੇ ਹੀ ਗੁਜ਼ਾਰੇ ਸਨ ਕਿ ਉਹਨਾਂ ਨੂੰ ਰੰਗੂਨ ਬਦਲ ਦਿੱਤਾ ਗਿਆ। ਇਸ ਪ੍ਰਕਾਰ ਕੁਝ ਸਮੇਂ ਲਈ ਉਹਨਾਂ ਨੂੰ ਐਸੋਸ਼ੀਏਸ਼ਨ ਤੋਂ ਵਿਛੜਨਾ ਪਿਆ। ਕੁਝ ਸਮਾਂ ਰੰਗੂਨ ਵਿੱਚ ਬੀਤਿਆ ਸੀ ਕਿ ਰਮਨ ਦੇ ਪਿਤਾ ਅਕਾਲ ਚਲਾਣਾ ਕਰ ਗਏ। ਸ੍ਰੀ ਰਮਨ ਛੇ ਮਹੀਨਿਆਂ ਦੀ ਛੁੱਟੀ ਲੈ ਕੇ ਮਦਰਾਸ ਆ ਗਏ। ਇੱਥੇ ਵੀ ਉਹਨਾਂ ਨੇ ਬਹੁਤਾ ਸਮਾਂ ਪ੍ਰੈਜ਼ੀਡੈਂਸੀ ਕਾਲਜ ਦੀ ਪ੍ਰਯੋਗਸ਼ਾਲਾ ਵਿੱਚ ਹੀ ਗੁਜ਼ਾਰਿਆ। ਮਦਰਾਸ ਤੋਂ ਮੁੜਨ ਤੇ ਸ੍ਰੀ ਰਮਨ ਨੂੰ ਨਾਗਪੁਰ ਤਬਦੀਲ ਕਰ ਦਿੱਤਾ ਗਿਆ। ਇੰਨ੍ਹੀ ਦਿਨੀਂ ਨਾਗਪੁਰ ਵਿੱਚ ਪਲੇਗ ਫੁੱਟ ਪਈ। ਸੋ ਉਹਨਾਂ ਨੇ ਆਪਣੇ ਦਫ਼ਤਰ ਦੇ ਸਾਰੇ ਕਰਮਚਾਰੀਆਂ ਲਈ ਦਫ਼ਤਰ ਦੇ ਇਹਾਤੇ ਵਿੱਚ ਹੀ ਤੰਬੂ ਗਡਵਾ ਦਿੱਤੇ ਅਤੇ ਆਪ ਵੀ ਉੱਥੇ ਹੀ ਰਹਿਣ ਲੱਗੇ।

ਅਫਸਰ ਅਤੇ ਵਿਗਿਆਨੀ

[ਸੋਧੋ]

ਸੰਨ 1907 ਵਿੱਚ ਸੀ.ਵੀ ਰਮਨ ਨੇ ਸਿਵਲ ਸਰਵਿਸ ਦੀ ਪ੍ਰੀਖਿਆ ਦਿੱਤੀ ਅਤੇ ਪਹਿਲੇ ਨੰਬਰ ’ਤੇ ਰਿਹਾ। ਆਪਣੇ ਜੀਵਨ ਦੇ ਸਫਰ ਨੂੰ ਅੱਗੇ ਤੋਰਿਦਆਂ ਉਸ ਨੇ ਕਲਕੱਤੇ ਵਿੱਚ ਭਾਰਤ ਦੇ ਵਿੱਤ ਵਿਭਾਗ ਦੇ ਅਧੀਨ ਅਸਿਸਟੈਂਟ ਅਕਾਊਂਟੈਂਟ ਜਨਰਲ ਵਜੋਂ ਨੌਕਰੀ ਸ਼ੁਰੂ ਕੀਤੀ। ਆਪਣੇ ਦਫਤਰ ਦੇ ਸਮੇਂ ਤੋਂ ਬਾਅਦ ਉਹ ਸਮਰਪਿਤ ਵਿਗਿਆਨੀ ਇੰਡੀਅਨ ਐਸੋਸੀਏਸ਼ਨ ਫਾਰ ਕਲਟੀਵੇਸ਼ਨ ਆਫ ਸਾਇੰਸ ਕਲਕੱਤਾ ਵਿਖੇ ਆਪਣੀ ਖੋਜ ਕਰਦਾ ਰਹਿੰਦਾ। ਸੀ.ਵੀ. ਰਮਨ ਸਵੇਰੇ ਦਸ ਤੋਂ ਪੰਜ ਵਜੇ ਤਕ ਸਰਕਾਰੀ ਨੌਕਰੀ ਕਰਦਾ ਅਤੇ ਸ਼ਾਮ ਨੂੰ ਫਿਰ ਸਾਢੇ ਪੰਜ ਤੋਂ ਰਾਤ ਦਸ ਵਜੇ ਤਕ ਇਸੇ ਸੰਸਥਾ ਵਿੱਚ ਖੋਜ ਕਰਦਾ। ਇਸ ਵਿਗਿਆਨੀ ਨੇ ਪੂਰੇ ਦਸ ਸਾਲ ਆਪਣਾ ਇਹੋ ਨਿੱਤਨੇਮ ਰੱਖਿਆ। ਉਸ ਦੀ ਇਸ ਮਿਹਨਤ ਨੂੰ ਵੇਖਦਿਆਂ ਕਲਕੱਤਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਉਸ ਨੂੰ ਯੂਨੀਵਰਸਿਟੀ ਵਿੱਚ ਭੌਤਿਕ ਵਿਗਿਆਨ ਦੀ ਵਿਸ਼ੇਸ਼ ਚੇਅਰ ’ਤੇ ਪ੍ਰੋਫੈਸਰ ਨਿਯੁਕਤ ਕਰ ਦਿੱਤਾ। ਸੰਨ 1917 ਤੋਂ 1933 ਤਕ ਕਲਕੱਤਾ ਰਹਿਣ ਉਪਰੰਤ ਇਸ ਵਿਗਿਆਨੀ ਨੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ, ਬੰਗਲੌਰ ਵਿਖੇ ਡਾਇਰੈਕਟਰ ਵਜੋਂ ਸੇਵਾ ਸੰਭਾਲ ਲਈ।

ਰਮਨ ਪ੍ਰਭਾਵ

[ਸੋਧੋ]

ਸੀ.ਵੀ ਰਮਨ ਇੱਕ ਅਜਿਹਾ ਮਹਾਨ ਵਿਅਕਤੀ ਸੀ ਜਿਸ ਨੇ ਆਪਣੀ ਸਾਰੀ ਪੜ੍ਹਾਈ ਗੁਲਾਮ ਭਾਰਤ ਵਿੱਚ ਰਹਿ ਕੇ ਪੂਰੀ ਕੀਤੀ ਅਤੇ ਗੁਲਾਮ ਭਾਰਤ ਲਈ ‘ਵਿਗਿਆਨ’ ਦੇ ਖੇਤਰ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਪੁਰਸਕਾਰ ਨੋਬਲ ਪੁਰਸਕਾਰ ਪ੍ਰਾਪਤ ਕੀਤਾ। 28 ਫਰਵਰੀ ਦਾ ਦਿਨ ਪੂਰੇ ਭਾਰਤ ਵਿੱਚ ‘ਰਾਸ਼ਟਰੀ ਵਿਗਿਆਨ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਇਸੇ ਦਿਨ ਸੰਨ 1928 ’ਚ ਭਾਰਤ ਦੇ ਇਸ ਮਹਾਨ ਵਿਗਿਆਨੀ ਨੇ ਆਪਣੀ ਮਹਾਨ ਖੋਜ ‘ਰਮਨ ਪ੍ਰਭਾਵ’ ਦਾ ਐਲਾਨ ਕੀਤਾ ਸੀ ਜਿਸ ਦੇ ਬਦਲੇ, ਸਿਰ ’ਤੇ ਛੋਟੀ ਜਿਹੀ ਪਗੜੀ ਬੰਨ੍ਹਣ ਵਾਲੇ ਤੇ ਨਿੱਕੇ ਜਿਹੇ ਕੱਦ ਵਾਲੇ ਵਿਗਿਆਨੀ ਨੂੰ 1930 ’ਚ ਨੋਬਲ ਇਨਾਮ ਮਿਲਿਆ।[1]

ਇਨਾਮ

[ਸੋਧੋ]
 • 1924 ਵਿੱਚ ਉਹਨਾਂ ਨੂੰ ਰਾਇਲ ਸੋਸਾਇਟੀ ਦੀ ਫੈਲੋਸ਼ਿਪ 'ਚ ਚੁਣਿਆ ਗਿਆ ਅਤੇ ਨਾਈਟ ਬੈਚੁਲਰ ਦੀ ਉਪਾਧੀ ਸੰਨ 1929 ਵਿੱਚ ਮਿਲੀ।
 • 1930 ਵਿੱਚ ਉਹਨਾਂ ਨੂੰ ਨੋਬਲ ਸਨਮਾਨ ਭੋਤਿਕ ਵਿਗਿਆਨ ਦੇ ਖੇਤਰ ਵਿੱਚ ਦਿਤਾ ਗਿਆ।
 • 1941 ਉਹਨਾਂ ਨੂੰ ਫਰੈਕਲਿਨ ਮੈਡਲ ਨਾਲ ਸਨਮਾਨਿਤ ਕੀਤਾ ਗਿਆ।
 • 1954 ਵਿੱਚ ਉਹਨਾਂ ਨੂੰ ਭਾਰਤ ਦਾ ਸਰਵਉੱਚ ਸਨਮਾਨ ਭਾਰਤ ਰਤਨ ਦਿੱਤਾ ਗਿਆ।[2]
 • 1957 ਵਿੱਚ ਲੈਨਿਨ ਸ਼ਾਂਤੀ ਪੁਰਸਕਾਰ ਦਿਤਾ ਗਿਆ।
 • 1998 ਵਿੱਚ ਅਮਰੀਕਾ ਕੈਮੀਕਲ ਸੁਸਾਇਟੀ ਅਤੇ ਭਾਰਤੀ ਕੈਮੀਕਲ ਸੁਸਾਇਟੀ ਨੈ ਰਮਨ ਦੀ ਖੋਜ ਨੂਮ ਅੰਤਰਰਾਸ਼ਟਰੀ ਕੈਮੀਕਲ ਲੈਂਡਮਾਰਕ ਮੰਨਿਆ।[3]
 • ਭਾਰਤ ਹਰ ਸਾਲ ਉਹਨਾਂ ਦੇ ਰਮਨ ਪ੍ਰਭਾਵ ਦੀ ਖੋਜਨ ਦੀ ਮਿਤੀ ਨੂੰ ਕੌਮੀ ਸਾਇੰਸ ਦਿਵਸ ਮਨਾਉਂਦਾ ਹੈ।[4]
21 ਨਵੰਬਰ 1970 ਨੂੰ ਮਹਾਨ ਵਿਗਿਆਨੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ

ਮੌਤ ਤੋਂ ਬਾਅਦ ਸਨਮਾਨ

[ਸੋਧੋ]
 • 7 ਨਵੰਬਰ 2013, Google doodle ਨੇ ਉਹਨਾਂ ਦੀ 125ਵੀਂ ਜਨਮ ਦਿਨ ਤੇ ਯਾਦ ਕੀਤਾ[5][6][7]
 • ਨਵੀਂ ਦਿੱਲੀ ਦੀ ਸੜਕ ਦਾ ਨਾਮ ਉਹਨਾਂ ਦੇ ਨਾਮ ਸੀ ਵੀ ਰਮਨ ਮਾਰਗ ਰੱਖਿਆ ਗਿਆ।[8]
 • ਬੰਗਲੌਰ ਦਾ ਇੱਕ ਖਾਸ ਸਥਾਨ ਨੂੰ ਸੀ ਵੀ ਰਮਨ ਨਗਰ ਕਿਹਾ ਜਾਂਦਾ ਹੈ।[9]
 • ਬੰਗਲੌਰ ਦੇ ਜੋ ਸੜਕ ਕੌਮੀ ਸੈਮੀਨਰ ਕੰਪਲੈਕਸ ਨੂੰ ਜਾਂਦੀ ਹੈ ਉਸ ਦਾ ਨਾਮ ਵੀ ਮਹਾਨ ਭੋਤਿਕ ਵਿਗਿਆਨੀ ਦੇ ਨਾਮ ਤੇ ਹੈ।"C.V.Raman road- Bangalore". Google maps. Retrieved 6 November 2013.</ref>
 • ਇੰਡੀਅਨ ਇੰਸੀਚਿਉਟ ਆਫ ਸਾਇੰਸ ਬੰਗਲੌਰ ਦੀ ਇੱਕ ਇਮਾਰਤ ਦਾ ਨਾਮ ਮਹਾਨ ਵਿਗਿਆਨੀ ਦਾ ਨਾਮ ਤੇ ਹੈ।"Center of Nano science and engineering". Indian।nstitute of Sciences. Archived from the original on 25 ਅਗਸਤ 2012. Retrieved 6 November 2013. {{cite web}}: Unknown parameter |dead-url= ignored (|url-status= suggested) (help)</ref>

ਹਵਾਲੇ

[ਸੋਧੋ]
 1. "Sri Venkata Raman - Biographical". Nobel Peace Prize - Offical website. Retrieved 6 November 2013.
 2. "Padma Awards Directory (1954–2007)" (PDF). Ministry of Home Affairs. Archived from the original (pdf) on 10 ਅਪ੍ਰੈਲ 2009. Retrieved 26 November 2010. {{cite web}}: Check date values in: |archive-date= (help); Unknown parameter |dead-url= ignored (|url-status= suggested) (help)
 3. "C. V. Raman: The Raman Effect". American Chemical Society. Retrieved 6 June 2012.
 4. "Science Day: Remembering Raman". Zee News. India. 27 February 2009. Archived from the original on 2012-01-12. {{cite news}}: Unknown parameter |dead-url= ignored (|url-status= suggested) (help)
 5. "Google doodle to honour Dr. C.V.Raman". Uncle Penkle website. Retrieved 6 November 2013.
 6. "Google doodles of 2013". Official website - Google Doodles. Retrieved 6 November 2013. {{cite web}}: |first= has generic name (help); |first= missing |last= (help)
 7. "Gogle doodle honours।ndian physist Dr. C. V. Raman". Times Feed. 6 November 2013. Archived from the original on 9 ਨਵੰਬਰ 2013. Retrieved 6 November 2013. {{cite news}}: Unknown parameter |dead-url= ignored (|url-status= suggested) (help)
 8. "C.V.Raman Marg". New Delhi. Wikimapia. Retrieved 6 November 2013.
 9. "C.V.Raman nagar". Google maps. Retrieved 6 November 2013.