ਸਤਿੰਦਰ ਨਾਥ ਬੋਸ
ਸਤੇਂਦਰ ਨਾਥ ਬੋਸ সত্যেন্দ্র নাথ বসু | |
---|---|
![]() 1925,ਵਿੱਚ ਸਤੇਂਦਰ ਨਾਥ ਬੋਸ | |
ਜਨਮ | ਕੋਲਕਾਤਾ | 1 ਜਨਵਰੀ 1894
ਮੌਤ | 4 ਫਰਵਰੀ 1974 ਕੋਲਕਾਤਾ | (ਉਮਰ 80)
ਰਿਹਾਇਸ਼ | ਭਾਰਤ |
ਕੌਮੀਅਤ | ਭਾਰਤੀ |
ਖੇਤਰ | ਭੌਤਿਕ ਵਿਗਿਆਨ ਅਤੇ ਗਣਿਤ |
ਅਦਾਰੇ | ਕੋਲਕਾਤਾ ਯੂਨੀਵਰਸਿਟੀ ਅਤੇ ਢਾਕਾ ਯੂਨੀਵਰਸਿਟੀ |
ਮਸ਼ਹੂਰ ਕਰਨ ਵਾਲੇ ਖੇਤਰ | ਬੋਸ-ਆਈਨਸਟਾਈਨ ਸਟੈਟਿਸਟੀਕਲ |
ਅਹਿਮ ਇਨਾਮ | ਪਦਮ ਵਿਭੂਸ਼ਨ ਰੋਆਇਲ ਸੋਸਾਇਟੀ ਦੀ ਫੈਲੋਸਿਪ |
ਜੀਵਨ ਸਾਥੀ | ਉਸ਼ਾਬਤੀ ਬੋਸ |
ਅਲਮਾ ਮਾਤਰ | ਕੋਲਕਾਤਾ ਯੂਨੀਵਰਸਿਟੀ |
ਸਤੇਂਦਰ ਨਾਥ ਬੋਸ ਦਾ ਨਾਂ ਭਾਰਤ ਦੇ ਮਹਾਨ ਭੌਤਿਕ ਵਿਗਿਆਨੀਆਂ ਅਤੇ ਗਣਿਤ ਸ਼ਾਸਤਰੀਆਂ 'ਚ ਆਉਂਦਾ ਹੈ। ਕੁਦਰਤ ਦੇ ਡੂੰਘੇ ਭੇਦਾਂ ਨੂੰ ਜਾਨਣ ਲਈ ਅੱਠ ਹਜ਼ਾਰ ਵਿਗਿਆਨੀਆਂ ਦੀ ਟੀਮ ਕੰਮ ਕਰ ਰਹੀ ਹੈ। ਉਸੇ ਮਹਾਨ ਤਜਰਬੇ 'ਚ ਹਿਗਸ ਬੋਸੋਨ ਦੀ ਗੱਲ ਕੀਤੀ ਜਾ ਰਹੀ ਹੈ, ਜਿਸ ਨੂੰ ਗੌਡ ਪਾਰਟੀਕਲ ਵੀ ਕਿਹਾ ਜਾਂਦਾ ਹੈ। ਦਰਅਸਲ,ਬੋਸੋਨ' ਨਾਂ ਸਤੇਂਦਰ ਨਾਥ ਬੋਸ ਦੇ ਨਾਂ ਤੋਂ ਲਿਆ ਗਿਆ ਹੈ। ਇਹ ਭਾਰਤ ਲਈ ਮਾਣ ਵਾਲੀ ਗੱਲ ਹੈ।[1]
ਜੀਵਨ[ਸੋਧੋ]
ਭਾਰਤੀ ਵਿਗਿਆਨੀ ਸਤੇਂਦਰ ਨਾਥ ਬੋਸ ਦਾ ਜਨਮ 1 ਜਨਵਰੀ 1894 ਨੂੰ ਕੋਲਕਾਤਾ 'ਚ ਹੋਇਆ ਸੀ। ਉਨ੍ਹਾਂ ਦੀ ਮੁੱਢਲ ਸਿੱਖਿਆ ਕੋਲਕਾਤਾ 'ਚ ਹੀ ਹੋਈ ਸੀ। ਸਕੂਲੀ ਸਿੱਖਿਆ ਪੂਰੀ ਕਰਨ ਪਿਛੋਂ ਉਹਨਾਂ ਨੇ ਕੋਲਕਾਤਾ ਦੇ ਪ੍ਰਸਿੱਧ ਪ੍ਰੈਜੀਡੈਂਸੀ ਕਾਲਜ ਵਿੱਚ ਦਾਖਲਾ ਲਿਆ। ਉਹਨਾਂ ਨੇ ਐਮਐਸਸੀ ਦੀ ਪ੍ਰੀਖਿਆ ਪਹਿਲੇ ਦਰਜੇ ਵਿੱਚ ਪਾਸ ਕੀਤੀ। ਉਹਨਾਂ ਦੀ ਪ੍ਰਤਿਭਾ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੂੰ ਪ੍ਰਾਅਧਿਆਪਕ ਦੇ ਅਹੁਦੇ ਉੱਤੇ ਨਿਯੁਕਤ ਕੀਤਾ ਗਿਆ।
ਬੋਸ-ਆਈਨਸਟਾਈਨ ਸਟੈਟਿਸਟੀਕਲ[ਸੋਧੋ]
ਉਹਨੀ ਦਿਨੀ ਭੌਤਿਕ ਵਿਗਿਆਨ 'ਚ ਨਵੀਆਂ ਨਵੀਆਂ ਖੋਜਾਂ ਹੋ ਰਹੀਆਂ ਸਨ। ਜਰਮਨ ਭੋਤਿਕ ਸ਼ਾਸਤਰੀ ਮੈਕਸ ਪਲਾਂਕ ਨੇ ਕਵਾਂਟਮ ਸਿਧਾਂਤ ਦੀ ਕਾਢ ਕੱਢੀ ਜਿਸ ਅਨੁਸਾਰ ਊਰਜਾ ਨੂੰ ਛੋਟੇ ਛੋਟੇ ਹਿੱਸਿਆ 'ਚ ਵੰਡਿਆ ਜਾ ਸਕਦਾ ਹੈ। ਜਦ ਬੋਸ ਨੇ ਅਲਬਰਟ ਆਈਨਸਟਾਈਨ ਨਾਲ ਮਿਲ ਕੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਉਹਨਾਂ ਨੇ ਮਿਲ ਕੇ ਦੁਨੀਆ ਦੇ ਸਾਹਮਣੇ ਨਵੀਂ ਸਟੈਟਿਸਟੀਕਲ ਥਿਊਰੀ ਪੇਸ਼ ਕੀਤੀ, ਜੋ ਇੱਕ ਖਾਸ ਤਰ੍ਹਾਂ ਦੇ ਕਣਾਂ ਦੇ ਗੁਣ ਦਸਦੀ ਹੈ। ਅਜਿਹੇ ਕਣ 'ਬੋਸੋਨ' ਅਖਵਾਉਂਦੇ ਹਨ। ਇਸ ਨੂੰ ਬੋਸ-ਆਈਨਸਟਾਈਨ ਸਟੈਟਿਸਟੀਕਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਦੇ ਸਿਧਾਂਤ ਦੇ ਅਧਾਰ ਤੇ 2001 ਦਾ ਭੌਤਿਕ ਵਿਗਿਆਨ 'ਚ ਦਿਤਾ ਨੋਬਲ ਪੁਰਸਕਾਰ ਦਿੱਤਾ ਗਿਆ।
ਸਨਮਾਨ[ਸੋਧੋ]
- ਪਦਮ ਭੂਸ਼ਣ
- 1937 ਵਿੱਚ ਰਾਬਿੰਦਰਨਾਥ ਟੈਗੋਰ ਨੇ ਆਪਣੀ ਕਿਤਾਬ ਸਤੇਂਦਰ ਨਾਥ ਬੋਸ ਨੂੰ ਸਮਰਪਤ ਕੀਤੀ।
- 1959, ਵਿੱਚ ਆਪ ਨੂੰ ਕੌਮੀ ਪ੍ਰੋਫੈਸ਼ਰ ਨਿਯੁਕਤ ਕੀਤਾ।
- 1986 ਵਿੱਚ ਸਤੇਂਦਰ ਨਾਥ ਬੋਸ ਨੈਸ਼ਨਲ ਸੈਟਰ ਫਾਰ ਬੇਸਿਕ ਸਾਇੰਸ ਸਥਾਪਿਤ ਕੀਤੀ।
- ਕੋਂਸ਼ਲ ਆਫ ਸਾਇੰਟੇਫਿਕ ਐੰਡ ਇੰਨਡੰਸਟਰੀਅਲ ਦੇ ਸਲਾਕਾਰ ਰਹੇ।
- ਭਾਰਤੀ ਭੌਤਿਕ ਸੁਸਾਇਟੀ ਅਤੇ ਨੈਸ਼ਨਲ ਸਾਇੰਸ ਸੰਸਥਾ ਦੇ ਪ੍ਰਧਾਨ ਰਹੇ।
- ਭਾਰਤੀ ਸਾਇੰਸ ਕਾਗਰਸ ਦੇ ਪ੍ਰਧਾਨ
- ਭਾਰਤੀ ਸਟੈਟਿਸਟੀਕਲ ਸੰਸਥਾ ਦੇ ਓਪ ਪ੍ਰਧਾਨ ਅਤੇ ਪ੍ਰਧਾਨ
- ਰਾਜ ਸਭਾ ਦੇ ਮੈਂਬਰ
- ਰੋਆਇਲ ਸੋਸਾਇਟੀ ਦੀ ਫੈਲੋਸਿਪ
ਹੋਰ ਦੇਖੋ[ਸੋਧੋ]
ਹਵਾਲੇ[ਸੋਧੋ]
- ↑ Sean Miller (18 March 2013). Strung Together: The Cultural Currency of String Theory as a Scientific Imaginary. University of Michigan Press. p. 63. ISBN 978-0-472-11866-3.
- ਫਰਮੇ ਦੀ ਵਰਤੋਂ ਵਿੱਚ ਦੁਹਰਾਇਆ ਕੁੰਜੀਆਂ
- Wikipedia articles with BNF identifiers
- Pages with red-linked authority control categories
- Wikipedia articles with GND identifiers
- Wikipedia articles with ISNI identifiers
- Wikipedia articles with LCCN identifiers
- Wikipedia articles with MGP identifiers
- Wikipedia articles with NKC identifiers
- Wikipedia articles with SNAC-ID identifiers
- Wikipedia articles with SUDOC identifiers
- Wikipedia articles with VIAF identifiers
- ਭਾਰਤੀ ਵਿਗਿਆਨੀ
- ਗਣਿਤ ਸ਼ਾਸਤਰੀ
- ਭੌਤਿਕ ਵਿਗਿਆਨੀ