ਪੰਜਨਦ ਦਰਿਆ
![]() | ਇਸ ਲੇਖ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲ਼ੀ ਲਿਖਤ ਹਟਾਉਣਯੋਗ ਹੈ। |
ਪੰਜਨਦ ਦਰਿਆ,(ਉਰਦੂ /ਪੰਜਾਬੀ ਸ਼ਾਹਮੁਖੀ : پنجند, ਪੰਜਾਬੀ ਗੁਰਮੁਖੀ ਪੰਜਨਦ) (ਪੰਜ + ਨਦ = ਪੰਜ ਨਦੀਆਂ)ਪੰਜਾਬ ਦੇ ਬਹਾਵਲਪੁਰ ਜਿਲੇ ਦੇ ਅਖੀਰ ਵਿੱਚ ਪੈਂਦਾ ਇੱਕ ਦਰਿਆ ਹੈ ਜੋ ਪੰਜਾਬ ਦੇ ਪੰਜ ਦਰਿਆਵਾਂ ਦੇ ਸੰਗਮ ਤੋਂ ਬਣਦਾ ਹੈ।ਇਹ ਪੰਜ ਦਰਿਆ ਹਨ -ਜਿਹਲਮ ,ਚਨਾਬ,ਰਾਵੀ,ਬਿਆਸ,ਅਤੇ ਸਤਲੁਜ।ਜਿਹਲਮ ਅਤੇ ਰਾਵੀ ਚਨਾਬ ਵਿੱਚ ਮਿਲਦੇ ਹਨ ਅਤੇ ਬਿਆਸ ਸਤਲੁਜ ਵਿੱਚ ਆ ਮਿਲਦਾ ਹੈ ਅਤੇ ਫਿਰ ਸਤਲੁਜ ਅਤੇ ਚਨਾਬ ਬਹਾਵਲਪੁਰ ਤੋਂ 10 ਮੀਲ ਉੱਤਰ ਵਾਲੇ ਪਾਸੇ ਉੱਚ ਸ਼ਰੀਫ਼ ਦੇ ਕੋਲ ਮਿਲ ਕੇ ਪੰਜਨਦ ਬਣਾਉਂਦੇ ਹਨ।ਪੰਜਨਦ ਦੱਖਣ-ਪੱਛਮ ਦਿਸ਼ਾ ਵੱਲ ਲਗਪਗ 45 ਮੀਲ ਵਹਿੰਦਾ ਹੋਇਆ ਮਿਠਨਕੋਟ ਲਾਗੇ ਸਿੰਧ ਦਰਿਆ ਵਿੱਚ ਜਾ ਮਿਲਦਾ ਹੈ।ਸਿੰਧ ਦਰਿਆ ਅਰਬ ਸਾਗਰ ਵਿੱਚ ਵਿਲੀਨ ਹੋ ਜਾਂਦਾ ਹੈ।ਪੰਜਨਦ ਤੇ ਇੱਕ ਬੰਨ੍ਹ ਬਣਿਆ ਹੋਇਆ ਹੈ ਅਤੇ ਇਸਦੇ ਪਾਣੀ ਦਾ ਪੰਜਾਬ ਅਤੇ ਸਿੰਧ ਦੇ ਇਲਾਕਿਆਂ ਨੂੰ ਸਿੰਜਾਈ ਲਈ ਇਸਤੇਮਾਲ ਕੀਤਾ ਜਾਂਦਾ ਹੈ। ਪੰਜਨਦ ਦੇ ਸੰਗਮ ਤੋਂ ਬਾਅਦ ਸਿੰਧ ਦਰਿਆ ਨੂੰ ਸਤਨਦ (ਸਤ ਦਰਿਆ) ਵਜੋਂ ਜਾਣਿਆ ਜਾਂਦਾ ਹੈ।ਭਾਵ ਇਸ ਵਿੱਚ ਸਿੰਧ ਦੇ ਨਾਲ ਨਾਲ ਘੱਗਰ ਹਕਰਾ ਦਰਿਆ,ਸਰਸਵਤੀ ਨਦੀ ਵੀ ਰਲ ਜਾਂਦੇ ਹਨ।