ਪੰਜਾਬੀ ਖੁਰਾਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਜਾਬੀ ਖੁਰਾਕ, ਪੰਜਾਬੀ ਸੱਭਿਆਚਾਰ ਵਿੱਚ ਇੱਕ ਬਹੁਤ ਹੀ ਮਹਤਵਪੂਰਨ ਭੂਮਿਕਾ ਅਦਾ ਕਰਦੀ ਹੈ। ਪੰਜਾਬੀ ਲੋਕਾਂ ਦੀ ਖੁਰਾਕ ਬਹੁਤ ਖੁੱਲ੍ਹੀ ਅਤੇ ਬੁਹਭਾਂਤ ਦੀ ਹੈ। ਜਿੰਨੀ ਵੰਨ -ਸਵੰਨਤਾ ਪੰਜਾਬੀ ਖੁਰਾਕ ਵਿੱਚ ਮਿਲਦੀ ਹੈ ਉਨੀ ਹਿੰਦੁਸਤਾਨ ਦੇ ਕਿਸੇ ਵੀ ਹੋਰ ਸੂਬੇ ਦੇ ਲੋਕਾਂ ਦੀ ਖੁਰਾਕ ਵਿੱਚ ਨਹੀਂ ਮਿਲਦੀ।

ਵਿਧੀਆਂ[ਸੋਧੋ]

ਖੁਰਾਕ ਨੂੰ ਗ੍ਰਹਿਣ ਕਰਨ ਦੇ ਦੋ ਤਰੀਕੇ ਹਨ:[1]

  • ਖਾਣ
  • ਪੀਣ

ਖਾਣ ਵਾਲੀ ਖੁਰਾਕ[ਸੋਧੋ]

ਪੰਜਾਬੀ ਖੁਰਾਕ ਵਿੱਚ ਦਾਲਾਂ, ਸਬਜ਼ੀਆਂ, ਆਂਡੇ, ਮੀਟ, ਫ਼ਲ, ਕਣਕ ਦੀ ਰੋਟੀ, ਮਿੱਸੀ ਰੋਟੀ, ਸਰਦੀਆਂ ਵਿੱਚ ਸਰੋਂ ਦਾ ਸਾਗ਼, ਮੱਕੀ ਦੀ ਰੋਟੀ ਬਣਾਈ ਜਾਂਦੀ ਹੈ। ਦਹੀਂ ਅਤੇ ਮੱਖਣ ਪੰਜਾਬੀਆਂ ਦੇ ਖਾਸ ਸਵਾਦ ਹਨ। ਕਈ ਵਾਰ ਮੋਠ ਬਾਜਰਾ ਪਾ ਕੇ ਖਿਚੜੀ ਬਣਾਈ ਜਾਂਦੀ ਹੈ, ਜਿਸ ਵਿੱਚ ਖੱਟੀ ਲੱਸੀ ਪਾ ਕੇ ਤਿਉੜ ਬਣਾ ਲਿਆ ਜਾਂਦਾ ਹੈ। ਗਰਮੀ ਵਿੱਚ ਭੁੱਜੀ ਕਣਕ ਦਾ ਦਲੀਆਂ ਅਤੇ ਭੁੱਜੇ ਜੋਂਆ ਤੋਂ ਸੱਤੂ ਬਣਾ ਕੇ ਖਾ ਲਏ ਜਾਂਦੇ ਹਨ। ਸ਼ੱਕਰ ਘਿਉ ਵਿੱਚ ਰੋਟੀ ਦੀ ਚੂਰੀ ਬਣਾ ਕੇ ਖਾ ਲੈਣੀ ਪੰਜਾਬੀ ਖੁਰਾਕ ਦਾ ਅੰਗ ਹੈ। ਇਹ ਸਧਾਰਨ ਪੱਧਰ ਦੀ ਖੁਰਾਕ ਹੈ।[2] ਪੰਜਾਬੀ ਘਰਾਂ ਵਿੱਚ ਕੁਝ ਖਾਸ ਦਿਨਾਂ ਉੱਤੇ ਸੇਵੀਆਂ,ਲਾਬਸੀ, ਮਾਲ ਪੁੜੇ, ਮਿੱਠੇ ਗੁਲਗੁਲੇ, ਖੋਆ, ਪਾਪੜ ਅਤੇ ਸੱਜਰੀ ਲਵੇਰੀ ਦੇ ਦੁੱਧ ਤੋਂ ਬਾਹੁਲੀ ਬੜੇ ਚਾਅ ਨਾਲ ਤਿਆਰ ਕੀਤੇ ਜਾਂਦੇ ਹਨ।[3] ਮਿਸੇ ਆਟੇ ਵਿੱਚ ਲੱਸੀ ਮਿਲਾ ਕੇ ਬਣਾਈ ਕੜੀ ਵੀ ਪੰਜਾਬੀਆਂ ਦਾ ਮਨ ਭਾਉਂਦੀ ਦਾਲ ਹੈ। ਖੀਰ, ਪ੍ਰਸਾਦ, ਮਹਾਂਪ੍ਰਸਾਦ ਭੋਜ ਪੱਤਰ ਲਈ ਤਿਆਰ ਕੀਤੇ ਜਾਂਦੇ ਹਨ। ਵਿਆਹ ਸਮੇਂ ਲੱਡੂ ਸ਼ਗਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

ਪੀਣ ਵਾਲੇ ਪਦਾਰਥ[ਸੋਧੋ]

ਪੀਣ ਵਾਲੇ ਪਦਾਰਥ ਦੁੱਧ, ਲੱਸੀ, ਸਰਬਤ, ਗੰਨੇ ਦਾ ਰਸ, ਦੇਸੀ ਸਰਾਬ, ਚਾਹ ਅਤੇ ਪਾਣੀ ਆਦਿ ਹਨ। ਇਸ ਤੋਂ ਬਿਨਾਂ ਘਰਾਂ ਵਿੱਚ ਗਰਮੀਆਂ ਦੀ ਰੁੱਤ ਵਿੱਚ ਹੋਰ ਵੀ ਪਦਾਰਥ ਬਣਾ ਲਏ ਜਾਂਦੇ ਹਨ।

ਵਰਗ ਵੰਡ[ਸੋਧੋ]

ਭੁਪਿੰਦਰ ਸਿੰਘ ਖਹਿਰਾ ਨੇ ਖਾਣ-ਪੀਣ ਨੂੰ ਤਿੰਨ ਵਰਗਾਂ ਵਿੱਚ ਵੰਡ ਕੀਤੀ ਹੈ[4]:

  • ਸਧਾਰਨ ਖਾਣ-ਪੀਣ - ਜਿਹੜੀਆਂ ਖੁਰਾਕਾਂ ਆਮ ਤੌਰ 'ਤੇ ਸਧਾਰਨ ਜੀਵਨ ਵਿੱਚ ਖਾਧੀਆਂ-ਪੀਤੀਆਂ ਜਾਂਦੀਆਂ ਹਨ।
  • ਵਿਸ਼ੇਸ਼ ਖਾਣ-ਪੀਣ - ਕਿਸੇ ਖ਼ਾਸ ਤਿਉਹਾਰ ਜਾਂ ਖ਼ਾਸ ਦਿਨ ਸਮੇਂ ਜਿਹੜੇ ਪਕਵਾਨ ਬਣਾਏ ਜਾਂਦੇ ਹਨ।
  • ਭੋਜ - ਜਿਹੜੇ ਖਾਣ-ਪੀਣ ਸ਼ਰਧਾ ਭਾਵ ਤੋਂ ਇਸ਼ਟਾਂ ਜਾਂ ਦੇਵਤਿਆਂ ਨੂੰ ਖੁਸ਼ ਕਰਨ ਲਈ ਬਣਾਏ ਜਾਂਦੇ ਹਨ।

ਇਸ ਤੋਂ ਇਲਾਵਾ ਖਹਿਰੇ ਨੇ ਹਰੇਕ ਸੱਭਿਆਚਾਰ ਵਿੱਚ ਨਸ਼ੇ ਦੀ ਪ੍ਰਧਾਨਤਾ ਬਾਰੇ ਵੀ ਦੱਸਿਆ ਹੈ ਅਤੇ ਜਿਸਨੂੰ ਪੀਣ ਵਾਲਿਆਂ ਵਸਤਾਂ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ।[4]

ਹਵਾਲੇ[ਸੋਧੋ]

  1. ਜੀਤ ਸਿੰਘ ਜੋਸ਼ੀ.ਸੱਭਿਆਚਾਰ ਸਿਧਾਂਤ ਤੇ ਵਿਹਾਰ.2009.ਵਾਰਿਸ ਸ਼ਾਹ ਫ਼ਾਉਂਡੇਸ਼ਨ.ਪੰਨਾ ਨੰ. 89.ISBN 978-81-7856-2254
  2. ਭੁਪਿੰਦਰ ਸਿੰਘ ਖਹਿਰਾ.ਲੋਕਧਾਰਾ ਭਾਸ਼ਾ ਅਤੇ ਸੱਭਿਆਚਾਰ.ਪੈਪਸੂ ਬੁੱਕ ਡਿਪੋ, ਪਟਿਆਲਾ.1986.ਪੰਨਾ ਨੰ. 226-227
  3. ਗਿਆਨੀ ਦਿੱਤ ਸਿੰਘ.ਮੇਰਾ ਪਿੰਡ.ਸਾਹਿਤ ਪ੍ਰਕਾਸ਼ਨ, ਚੰਡੀਗੜ੍ਹ. ਪੰਨਾ ਨੰ. 181,189
  4. 4.0 4.1 ਭੁਪਿੰਦਰ ਸਿੰਘ ਖਹਿਰਾ.ਲੋਕਧਾਰਾ ਭਾਸ਼ਾ ਅਤੇ ਸੱਭਿਆਚਾਰ.1986.ਪੈਪਸੂ ਬੁੱਕ ਡਿਪੂ, ਪਟਿਆਲਾ.ਪੰਨਾ ਨੰ. 196