ਪੰਜਾਬੀ ਸਾਹਿਤ ਦੀ ਇਤਿਹਾਸਕਾਰੀ : ਇਕ ਦ੍ਰਿਸ਼ਟੀ
ਲੇਖਕ | ਡਾ. ਨਰਿੰਦਰ ਸਿੰਘ |
---|---|
ਦੇਸ਼ | ਭਾਰਤ |
ਵਿਸ਼ਾ | ਸਾਹਿਤ ਦੀ ਇਤਿਹਾਸਕਾਰੀ |
ਪ੍ਰਕਾਸ਼ਕ | ਨੈਸ਼ਨਲ ਬੁੱਕ ਸ਼ਾਪ |
ਸਫ਼ੇ | 112 |
‘ਪੰਜਾਬੀ ਸਾਹਿਤ ਦੀ ਇਤਿਹਾਸਕਾਰੀ: ਇੱਕ ਦ੍ਰਿਸ਼ਟੀ’ ਪੁਸਤਕ ਡਾ. ਨਰਿੰਦਰ ਸਿੰਘ ਦੁਆਰਾ ਰਚਿਤ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਨਾਲ ਸਬੰਧਿਤ ਪੁਸਤਕ ਹੈ। ਇਸ ਵਿੱਚ ਉਸ ਨੇ ਸਾਹਿਤ ਦੀ ਇਤਿਹਾਸਕਾਰੀ ਦੀ ਸਿਧਾਂਤ ਤੇ ਵਿਧੀ ਦੇ ਸੰਕਲਪ ਸੰਬੰਧੀ ਤੇ ਇਤਿਹਾਸਕਾਰੀ ਲਈ ਵਿਅਕਤੀਗਤ ਅਤੇ ਸੰਸਥਾਗਤ ਯਤਨਾਂ ਬਾਰੇ ਜਾਣਕਾਰੀ ਦਿੱਤੀ ਹੈ।
ਪੁਸਤਕ ਵਿਚਲੇ ਲੇਖਾਂ ਦਾ ਸੰਖੇਪ ਸਾਰ
[ਸੋਧੋ]ਸਾਹਿਤ ਦੀ ਇਤਿਹਾਸਕਾਰੀ: ਸਿਧਾਂਤ ਤੇ ਵਿਧੀ
[ਸੋਧੋ]ਡਾ. ਨਰਿੰਦਰ ਸਿੰਘ ਸਾਹਿਤ ਦੀ ਇਤਿਹਾਸਕਾਰੀ ਤੋਂ ਪਹਿਲਾਂ ਇਤਿਹਾਸ ਅਤੇ ਇਤਿਹਾਸਕਾਰੀ ਨੂੰ ਪਰਿਭਾਸ਼ਿਤ ਇਸ ਦੇ ਸਰੂਪ ਦੀ ਵਿਆਖਿਆ ਕਰਦੇ ਹਨ। ‘ਇਤਿਹਾਸ ਇੱਕ ਅਜਿਹਾ ਅਨੁਸ਼ਾਸ਼ਨ ਹੈ ਜਿਸ ਦਾ ਸੰਬੰਧ ਕਾਲ ਦੀ ਗਤੀ ਨਾਲ ਹੈ। ਇਹ ਸਮੇਂ ਵਿੱਚ ਵਾਪਰੀਆਂ ਮਨੁੱਖੀ ਘਟਨਾਵਾਂ ਦਾ ਅਰਥ-ਭਰਪੂਰ ਬਿਰਤਾਂਤ ਹੈ, ਜਿਸ ਦਾ ਸੰਬੰਧ ਮਨੁੱਖੀ ਗਿਆਨ ਨਾਲ ਹੈ ਇਹ ਬੀਤ ਚੁੱਕੀਆਂ ਘਟਨਾਵਾਂ ਇਤਿਹਾਸਕਾਰ ਦੇ ਤੱਥ ਹਨ। ਇਹ ਤੱਥ ਇਤਿਹਾਸਕਾਰਾਂ ਦੇ ਬੁਲਾਇਆਂ ਹੀ ਬੋਲਦੇ ਹਨ।’[1] ਜੇ. ਬਰਕਹਾਟ ਦੇ ਸ਼ਬਦਾਂ ਵਿਚ, ‘ਇਤਿਹਾਸ ਦੇ ਕਿਸੇ ਕਾਲ ਦਾ ਉਹ ਰਿਕਾਰਡ ਹੈ, ਜੋ ਦੂਸਰੇ ਕਾਲ ਨੇ ਸੰਭਾਲਣ ਯੋਗ ਸਮਝਿਆ। ਇਤਿਹਾਸ ਦੀ ਇਸ ਚਰਚਾ ਦੀ ਪਿੱਠਭੂਮੀ ਵਿੱਚ ਹੀ ਸਾਹਿਤ ਇਤਿਹਾਸਕਾਰੀ ਦੇ ਸਰੂਪ ਨੂੰ ਸਪਸ਼ਟ ਕੀਤਾ ਜਾ ਸਕਦਾ ਹੈ।’[2] ਸਾਹਿਤ ਦੀ ਇਤਿਹਾਸਕਾਰੀ ਦੀ ਪ੍ਰਕਿਰਿਆ ਚੋਣ ਕਰਨ, ਵਿਆਖਿਆਉਣ ਅਤੇ ਪੁਨਰ-ਨਿਰਮਾਣ ਕਰਨ ਅਤੇ ਪੁਨਰ-ਨਿਰਮਾਣ ਕਰਨ ਦੇ ਪੜਾਵਾਂ ਵਿੱਚ ਚਲਦੀ ਹੈ। ਇਤਿਹਾਸਕਾਰ ਪਹਿਲੇ ਰਚਨਾਵਾਂ ਤੇ ਰਚਨਾਕਾਰਾਂ ਦੀ ਚੋਣ ਕਰਦਾ ਹੈ, ਫਿਰ ਉਹ ਰਚਨਾਤਮਕ ਪ੍ਰਵਿਰਤੀਆਂ ਸਾਹਿਤਕ ਦ੍ਰਿਸ਼ਟੀਆਂ ਅਤੇ ਰਚਨਾ ਸਬੰਧੀ ਵਿਧੀਆਂ ਦੇ ਪਰਿਵਰਤਨਾਂ ਦੀ ਵਿਆਖਿਆ ਕਰਦਾ ਹੈ। ਇਸ ਪ੍ਰਕਿਰਿਆ ਵਿਚੋਂ ਲੰਘ ਕੇ ਇਤਿਹਾਸਕਾਰ ਸਾਹਿਤ ਦੇ ਸਮੂਹਕ ਵਿਕਾਸ ਦੇ ਇਤਿਹਾਸ ਦਾ ਨਿਰਮਾਣ ਕਰਦਾ ਹੈ। ਸਾਹਿਤ ਦੇ ਇਤਿਹਾਸ ਵਿੱਚ ਮਹਾਨ ਰਚਨਾਵਾਂ ਤੇ ਰਚਨਾਕਾਰਾਂ ਦੇ ਨਾਲ ਨਾਲ ਸਧਾਰਨ ਰਚਨਾਵਾਂ ਤੇ ਰਚਨਾਕਾਰਾਂ ਦਾ ਯੋਗਦਾਨ ਵੀ ਵਿਚਾਰਯੋਗ ਹੈ। ’[3] ਸਾਹਿਤ ਦੇ ਇਤਿਹਾਸ ਦੀ ਪ੍ਰਕਿਰਤੀ ਦਾ ਕੇਂਦਰ ਬਿੰਦੂ ਸਾਹਿਤ ਦਾ ਵਿਕਾਸਮਈ ਸਰੂਪ ਹੈ।
ਪੰਜਾਬੀ ਸਾਹਿਤ ਦੀ ਇਤਿਹਾਸਕਾਰੀ: ਵਿਅਕਤੀਗਤ ਯਤਨ
[ਸੋਧੋ]ਇਸ ਪੁਸਤਕ ਦੇ ਇਸ ਲੇਖ ਵਿੱਚ ਡਾ. ਨਰਿੰਦਰ ਸਿੰਘ ਨੇ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੇ ਕੀਤੇ ਗਏ ਵਿਅਕਤੀਗਤ ਯਤਨਾਂ ਨੂੰ ਸੂਚੀਬੱਧ ਕੀਤਾ ਹੈ। ਡਾ. ਗੋਪਾਲ ਸਿੰਘ ਦਾ 'ਪੰਜਾਬੀ ਸਾਹਿਤ ਦਾ ਇਤਿਹਾਸ'(1946)ਛਪਿਆ।ਇਸ ਤੋਂ ਪਹਿਲਾਂ ਅੰਗਰੇਜੀ ਵਿੱਚ ਡਾ. ਮੋਹਨ ਸਿੰਘ ਨੇ 'ਪੰਜਾਬੀ ਸਾਹਿਤ ਦਾ ਇਤਿਹਾਸ'(1933)ਵਿਚ ਲਿਖਿਆ। ਇਸ ਤੋਂ ਬਾਅਦ ਪ੍ਰੋ. ਸੁਰਿੰਦਰ ਸਿੰਘ ਕੋਹਲੀ 'ਪੰਜਾਬੀ ਸਾਹਿਤ ਦਾ ਇਤਿਹਾਸ'(1943) ਲਿਖਿਆ। ਕਿਰਪਾਲ ਸਿੰਘ ਕਸੇਲ ਤੇ ਪਰਮਿੰਦਰ ਸਿੰਘ ਦੁਆਰਾ ਸਾਝੇਂ ਤੌਰ 'ਤੇ ਲਿਖੇ ਗਏ 'ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ' ਦੀ ਪਹਿਲੀ ਐਡੀਸ਼ਨ 1952 ਵਿੱਚ ਛਪਿਆ।ਇਸ ਤੋਂ ਬਾਅਦ ਡਾ. ਜੀਤ ਸਿੰਘ ਸੀਤਲ ਦਾ 'ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ'(1978)ਦੋ ਭਾਗਾਂ ਵਿੱਚ ਛਪਿਆ। ਰੂਸੀ ਵਿਦਵਾਨ ਆਈ. ਸੇਰੇਬਰੀਆਕੋਵ ਦੀ ਪੁਸਤਕ 'ਪੰਜਾਬੀ ਸਾਹਿਤ'(1971) ਵਿੱਚ ਪ੍ਰਕਾਸ਼ਤ ਹੋਇਆ। ਪਾਕਿਸਤਾਨੀ ਲੇਖਕ ਅਬਦੁਲ ਗਫੂਰ ਕੁਰੈਸ਼ੀ ਦੀ ਪੁਸਤਕ 'ਪੰਜਾਬੀ ਜੁਬਾਨ ਦਾ ਅਦਬ ਤੇ ਤਾਰੀਖ' ਉਰਦੂ ਵਿੱਚ 1956 ਵਿੱਚ ਛਪੀ। ’[4]
ਪੰਜਾਬੀ ਸਾਹਿਤ ਦੀ ਇਤਿਹਾਸਕਾਰੀ: ਸੰਸਥਾਗਤ ਯਤਨ
[ਸੋਧੋ]ਡਾ. ਨਰਿੰਦਰ ਸਿੰਘ ਇਸ ਲੇਖ ਵਿੱਚ ਪੰਜਾਬੀ ਸਾਹਿਤ ਦੇ ਇਤਿਹਾਸ ਲਿਖਣ ਵਿੱਚ ਸੰਸਥਾਗਤ ਯਤਨਾਂ ਦੀ ਗੱਲ ਕਰਦਾ ਹੈ। ਇਸ ਵਿੱਚ ਸਭ ਤੋਂ ਪਹਿਲਾਂ ਭਾਸ਼ਾ ਵਿਭਾਗ,ਪਟਿਆਲਾ ਵਲੋਂ ‘ ਸਾਹਿਤ ਦਾ ਇਤਿਹਾਸ ’ ਦਾ ਪਹਿਲਾ ਅਡੀਸ਼ਨ 1963 (ਦੂਸਰੀ ਅਡੀਸ਼ਨ 1971) ਵਿੱਚ ਛਪਿਆ। ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ‘ ਪੰਜਾਬੀ ਸਾਹਿਤ ਦਾ ਇਤਿਹਾਸ, ਜਿਸ ਦੇ ਤਿੰਨ ਭਾਗ ਹਨ, ਰਤਨ ਸਿੰਘ ਜੱਗੀ ਨੇ ਇਸ ਦਾ ਦੂਜਾ ਭਾਗ ਲਿਖਿਆ, ਤੀਸਰਾ ਭਾਗ ‘ਆਧੁਨਿਕ ਪੰਜਾਬੀ ਸਾਹਿਤ ਦੀ ਰੂਪ-ਰੇਖਾ’ ਡਾ. ਜੁਗਿੰਦਰ ਸਿੰਘ ਦੁਆਰਾ ਲਿਖਿਆ ਗਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਨੇ ਤਿੰਨ ਭਾਗਾਂ ਵਿੱਚ ਪੰਜਾਬੀ ਸਾਹਿਤ ਦਾ ਇਤਿਹਾਸ ਲਿਖਵਾਇਆ, ਪਹਿਲਾ ਭਾਗ ਡਾ. ਜਗਬੀਰ ਸਿੰਘ, ਦੂਜਾ ਭਾਗ ਡਾ. ਅਮਰਜੀਤ ਸਿੰਘ, ਤੀਜਾ ਭਾਗ ਮਹਿੰਦਰਪਾਲ ਕੋਹਲੀ ਨੇ ਲਿਖਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪਬਲੀਕੇਸ਼ਨ ਬਿਊਰੋ ਨੇ ਡਾ. ਰਤਨ ਸਿੰਘ ਜੱਗੀ ਦਾ ‘ ਪੰਜਾਬੀ ਸਾਹਿਤ ਦਾ ਸਰੋਤਮੂਲਕ ਇਤਿਹਾਸ ‘ ਛਾਪਿਆ।[5]
ਸਮੁੱਚਾ ਮੁਲਾਂਕਣ: ਪ੍ਰਾਪਤੀਆਂ ਤੇ ਸਥਾਪਨਾਵਾਂ
[ਸੋਧੋ]ਡਾ. ਨਰਿੰਦਰ ਸਿੰਘ ਇਸ ਲੇਖ ਵਿੱਚ ਪੰਜਾਬੀ ਭਾਸ਼ਾ ਦੀ ਸਾਹਿਤ ਦੀ ਇਤਿਹਾਸਕਾਰੀ ਦੇ ਸਮੁੱਚੇ ਯਤਨਾਂ ਦੀਆਂ ਪ੍ਰਾਪਤੀਆਂ ਅਤੇ ਸਥਾਪਨਾਵਾਂ ਦਾ ਨਿਰੀਖਣ ਕਰਨ ਵਲ ਵਧਦਾ ਹੈ। ਉਸ ਅਨੁਸਾਰ ਅੱਜ ਸਾਹਿਤ ਦੀ ਇਤਿਹਾਸਕਾਰੀ ਸੰਬੰਧੀ ਨਵੀਨ ਸਿਧਾਂਤ ਚਿੰਤਨ ਸਾਹਮਣੇ ਆ ਰਿਹਾ ਹੈ, ਜੋ ਭਵਿੱਖ ਵਿੱਚ ਕਿਸੇ ਨਵੇਂ ਮਾਡਲ ਦੇ ਸੰਕਲਪ ਵਲ ਵਧ ਰਿਹਾ ਹੈ।[6]
ਹਵਾਲੇ
[ਸੋਧੋ]- ↑ ਡਾ. ਨਰਿੰਦਰ ਸਿੰਘ, ਪੰਜਾਬੀ ਸਾਹਿਤ ਦੀ ਇਤਿਹਾਸਕਾਰੀ, ਸਾਹਿਤ ਦੀ ਇਤਿਹਾਸਕਾਰੀ: ਸਿਧਾਂਤ ਤੇ ਵਿਧੀ (ਲੇਖ), ਨੈਸ਼ਨਲ ਬੁੱਕ ਸ਼ਾਪ;ਦਿੱਲੀ, ਪੰਨਾ-11
- ↑ ਡਾ. ਨਰਿੰਦਰ ਸਿੰਘ, ਪੰਜਾਬੀ ਸਾਹਿਤ ਦੀ ਇਤਿਹਾਸਕਾਰੀ, ਸਾਹਿਤ ਦੀ ਇਤਿਹਾਸਕਾਰੀ: ਸਿਧਾਂਤ ਤੇ ਵਿਧੀ (ਲੇਖ), ਨੈਸ਼ਨਲ ਬੁੱਕ ਸ਼ਾਪ;ਦਿੱਲੀ, ਪੰਨਾ-13
- ↑ ਡਾ. ਨਰਿੰਦਰ ਸਿੰਘ, ਪੰਜਾਬੀ ਸਾਹਿਤ ਦੀ ਇਤਿਹਾਸਕਾਰੀ, ਸਾਹਿਤ ਦੀ ਇਤਿਹਾਸਕਾਰੀ: ਸਿਧਾਂਤ ਤੇ ਵਿਧੀ (ਲੇਖ), ਨੈਸ਼ਨਲ ਬੁੱਕ ਸ਼ਾਪ;ਦਿੱਲੀ, ਪੰਨਾ-17
- ↑ ਡਾ. ਨਰਿੰਦਰ ਸਿੰਘ, ਪੰਜਾਬੀ ਸਾਹਿਤ ਦੀ ਇਤਿਹਾਸਕਾਰੀ, ਸਾਹਿਤ ਦੀ ਇਤਿਹਾਸਕਾਰੀ: ਵਿਅਕਤੀਗਤ ਯਤਨ(ਲੇਖ), ਨੈਸ਼ਨਲ ਬੁੱਕ ਸ਼ਾਪ;ਦਿੱਲੀ, ਪੰਨਾ- 29-72
- ↑ ਡਾ. ਨਰਿੰਦਰ ਸਿੰਘ, ਪੰਜਾਬੀ ਸਾਹਿਤ ਦੀ ਇਤਿਹਾਸਕਾਰੀ, ਸਾਹਿਤ ਦੀ ਇਤਿਹਾਸਕਾਰੀ: ਸੰਸਥਾਗਤ ਯਤਨ(ਲੇਖ), ਨੈਸ਼ਨਲ ਬੁੱਕ ਸ਼ਾਪ;ਦਿੱਲੀ, ਪੰਨਾ- 76-102
- ↑ ਡਾ. ਨਰਿੰਦਰ ਸਿੰਘ, ਪੰਜਾਬੀ ਸਾਹਿਤ ਦੀ ਇਤਿਹਾਸਕਾਰੀ, ਸਮੁੱਚਾ ਮੁਲਾਂਕਣ: ਪ੍ਰਾਪਤੀਆਂ ਤੇ ਸਥਾਪਨਾਵਾਂ(ਲੇਖ), ਨੈਸ਼ਨਲ ਬੁੱਕ ਸ਼ਾਪ;ਦਿੱਲੀ, ਪੰਨਾ- 111