ਕਿਰਪਾਲ ਸਿੰਘ ਕਸੇਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕਿਰਪਾਲ ਸਿੰਘ ਕਸੇਲ
ਜਨਮ (1928-03-19) 19 ਮਾਰਚ 1928 (ਉਮਰ 89)
ਪਿੰਡ ਕਸੇਲ, ਜਿਲ੍ਹਾ ਅੰਮ੍ਰਿਤਸਰ, ਭਾਰਤੀ ਪੰਜਾਬ
ਨਸਲੀਅਤ ਪੰਜਾਬੀ
ਕਿੱਤਾ ਕਵੀ, ਲੇਖਕ ਅਤੇ ਅਨੁਵਾਦਕ
ਰਿਸ਼ਤੇਦਾਰ ਪਿਤਾ ਸ. ਗੰਗਾ ਸਿੰਘ
ਮਾਤਾ ਮਹਿੰਦਰ ਕੌਰ
ਇਨਾਮ ਪੰਜਾਬੀ ਭਾਸ਼ਾ ਦਾ ਪੁਰਸਕਾਰ ਪੰਜਾਬੀ ਸਾਹਿਤ ਰਤਨ

ਕਿਰਪਾਲ ਸਿੰਘ ਕਸੇਲ (ਜਨਮ 19 ਮਾਰਚ 1928) ਪੰਜਾਬੀ ਸਾਹਿਤ ਦੇ ਵਿਦਵਾਨ ਲੇਖਕ ਅਤੇ ਇਤਹਾਸਕਾਰ ਹਨ। 36 ਸਾਲ ਦੀ ਉਮਰ (1964) ਵਿੱਚ ਉਨ੍ਹਾਂ ਦੀ ਨਿਗਾਹ ਚਲੀ ਗਈ ਸੀ। ਪਰ ਉਨ੍ਹਾਂ ਨੇ ਅਧਿਆਪਨ ਅਤੇ ਖੋਜ ਦਾ ਅਤੇ ਲੇਖਣੀ ਦਾ ਆਪਣਾ ਕੰਮ ਪਹਿਲਾਂ ਵਾਲੇ ਜੋਸ ਨਾਲ ਜਾਰੀ ਰਖਿਆ। ਉਸ ਤੋਂ ਬਾਅਦ ਉਨ੍ਹਾਂ ਨੇ ਇਕੱਲੇ ਪੂਰਨ ਸਿੰਘ ਤੇ ਹੀ 25 ਕਿਤਾਬਾਂ ਲਿਖੀਆਂ ਹਨ।[1] ਪ੍ਰੋਫੈਸਰ ਪੂਰਨ ਸਿੰਘ ਦੇ ਸਮੁੱਚੇ ਅੰਗਰੇਜ਼ੀ ਕਾਵਿ ਨੂੰ ਪ੍ਰੋਫੈਸਰ ਕਸੇਲ ਨੇ ਨਾਟਕਕਾਰ ਸਤਿੰਦਰ ਸਿੰਘ ਨੰਦਾ ਦੇ ਸਹਿਯੋਗ ਨਾਲ ਪੰਜਾਬੀ ਵਿੱਚ ਉਲਥਾਉਣ ਦਾ ਵੱਡਾ ਕਾਰਜ ਕੀਤਾ ਹੈ।[2] 1968 ਵਿੱਚ ਭਾਸ਼ਾ ਵਿਭਾਗ ਨੇ ਸ਼੍ਰੋਮਣੀ ਸਾਹਿਤਕਾਰ ਵਜੋਂ ਸਨਮਾਨਿਤ ਕਰਦੇ ਹੋਏ ਪੰਜਾਬੀ ਦਾ ਮਿਲਟਨ ਕਿਹਾ।[3]ਉਸਨੂੰ ਪੰਜਾਬੀ ਭਾਸ਼ਾ ਦੇ ਸਿਰਮੌਰ ਪੁਰਸਕਾਰ ਪੰਜਾਬੀ ਸਾਹਿਤ ਰਤਨ ਨਾਲ ਵੀ ਸਨਮਾਨਿਆ ਜਾ ਚੁੱਕਾ ਹੈ।[4]

ਜੀਵਨ[ਸੋਧੋ]

ਕਿਰਪਾਲ ਸਿੰਘ ਕਸੇਲ ਦਾ ਜਨਮ 19 ਮਾਰਚ 1928 ਨੂੰ ਪਿੰਡ ਕਸੇਲ ਜਿਲ੍ਹਾ ਅੰਮ੍ਰਿਤਸਰ ਵਿਖੇ ਪਿਤਾ ਸ. ਗੰਗਾ ਸਿੰਘ ਅਤੇ ਮਾਤਾ ਮਹਿੰਦਰ ਕੌਰ ਦੇ ਘਰ ਹੋਇਆ।

ਕਿੱਤਾ[ਸੋਧੋ]

ਕਿਰਪਾਲ ਸਿੰਘ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿੱਚ 1951-1952 ਪੰਜਾਬੀ ਲੈਕਚਰਾਰ ਰਹੇ। ਇਸ ਤੋਂ ਬਾਅਦ ਰਾਮਗੜੀਆ ਕਾਲਜ ਫਗਵਾੜਾ ਵਿਖੇ 1952-1953 ਲੈਕਚਰਾਰ ਰਹੇ। ਫਿਰ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ 1953-1954 ਤੱਕ ਅਧਿਆਪਨ ਦਾ ਕੰਮ ਕੀਤਾ। ਇਸੇ ਪ੍ਰਕਾਰ ਕਸੇਲ ਨੇ ਸਰਕਾਰੀ ਕਾਲਜ਼ ਗੁਰਦਸਪੂਰ ਤੇ ਸਰਕਾਰੀ ਕਾਲਜ ਲੁਧਿਆਣਾ ਵਿਖੇ 1954-1968 ਤੱਕ ਲੈਕਚਰਾਰ ਰਹੇ। 1968-1975 ਵਿੱਚ ਕਸੇਲ ਭਾਸ਼ਾ ਵਿਭਾਗ ਪੰਜਾਬ ਵਿੱਚ ਖੋਜਕਾਰ ਵਜੋਂ ਕੰਮ ਕੀਤਾ। ਇਸ ਤੋਂ ਬਾਅਦ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ 1975-1988 ਤੱਕ ਲੈਕਚਰਾਰ ਦੀ ਸੇਵਾ ਨਿਭਾਈ ਅਤੇ ਫਿਰ ਰਿਟਾਇਰ ਹੋਏ।

ਲਿਖਤਾਂ[ਸੋਧੋ]

ਮੋਟੀ ਲਿਖਤ

ਸੰਪਾਦਿਤ ਪੁਸਤਕਾਂ[ਸੋਧੋ]

ਅਨੁਵਾਦਿਤ ਪੁਸਤਕਾਂ[ਸੋਧੋ]

ਰੂਪਾਂਤਰਿਤ ਪੁਸਤਕਾਂ[ਸੋਧੋ]

ਸਨਮਾਨ[ਸੋਧੋ]

ਹਵਾਲੇ[ਸੋਧੋ]