ਆਈ. ਸੇਰੇਬਰੀਆਕੋਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਈ. ਸੇਰੇਬਰੀਆਕੋਵ
ਜਨਮ(1917-11-27)27 ਨਵੰਬਰ 1917
ਮਰੀਓਪੋਲ
ਮੌਤ1998
ਵੱਡੀਆਂ ਰਚਨਾਵਾਂਪੰਜਾਬੀ ਸਾਹਿਤ, ਪੰਜਾਬੀ ਰੂਸੀ ਸ਼ਬਦਕੋਸ਼
ਕੌਮੀਅਤਰੂਸੀ
ਨਸਲੀਅਤਰੂਸੀ
ਸਿੱਖਿਆਪੀ.ਐਚ.ਡੀ
ਕਿੱਤਾਅਧਿਆਪਕ, ਖੋਜੀ
ਇਨਾਮਜਵਾਹਰ ਲਾਲ ਨਹਿਰੂ ਅਵਾਰਡ
ਵਿਧਾਖੋਜ

ਈਗਰ ਦਮਿਤਰੀਏਵਿੱਚ ਸੇਰੇਬਰੀਆਕੋਵ (Игорь Дмитриевич Серебряков; 27 ਨਵੰਬਰ 1917[1] - 1998) ਰੂਸੀ ਸੋਵੀਅਤ ਭਾਰਤ-ਵਿਗਿਆਨੀ ਅਤੇ ਕੋਸ਼ਕਾਰ ਅਤੇ ਅਨੁਵਾਦਕ ਸੀ। ਉਸਨੇ ਇਗੋਰ ਰਾਬਿਨੋਵਿਚ ਨਾਲ ਮਿਲਕੇ ਪਹਿਲੀ ਪੰਜਾਬੀ-ਰੂਸੀ ਡਿਕਸ਼ਨਰੀ ਤਿਆਰ ਕੀਤੀ।

ਮੁੱਢਲਾ ਜੀਵਨ[ਸੋਧੋ]

ਸੇਰੇਬਰੀਆਕੋਵ ਦਾ ਜਨਮ ਰੂਸ ਦੇ ਮਰੀਓਪੋਲ ਸ਼ਹਿਰ ਵਿੱਚ 27 ਨੰਵਬਰ, 1917 ਨੂੰ ਹੋਇਆ[2] ਅਤੇ ਮੌਤ 1998 ਵਿੱਚ ਹੋਈ।

ਕੈਰੀਅਰ[ਸੋਧੋ]

ਡਾ. ਈਗਰ ਨੂੰ 1959 ਵਿੱਚ ਦਿੱਲੀ ਦੇ ਰੂਸੀ ਦੂਤ ਘਰ ਦੇ ਕਲਚਰ ਵਿਭਾਗ ਦਾ ਮੁੱਖੀ ਨਿਯੁਕਤ ਕੀਤਾ ਗਿਆ ਜਿਸ ਕਾਰਨ ਇਹ ਲੇਖਕਾਂ ਅਤੇ ਵਿਦਵਾਨਾਂ ਦੇ ਸੰਪਰਕ ਵਿੱਚ ਆਇਆ।[3] ਇਸਨੇ ਮੁੱਖੀ ਦੇ ਅਹੁਦੇ ਉੱਤੇ 1961 ਤੱਕ ਕੰਮ ਕੀਤਾ ਅਤੇ ਇਸੇ ਦੌਰਾਨ ਇਸਨੇ ਪੰਜਾਬੀ-ਰੂਸੀ ਕੋਸ਼ ਨੂੰ ਸੰਪਨ ਕੀਤਾ। ਇਹ ਕੋਸ਼ ਸੋਵੀਅਤ ਰੂਸ ਵਿੱਚ 1968 ਨੂੰ ਪ੍ਰਕਾਸ਼ਿਤ ਹੋਇਆ।[3] ਈਗਰ ਨੇ 1963 ਵਿੱਚ "ਪੰਜਾਬੀ ਸਾਹਿਤ"ਨਾਂ ਦੀ ਕਿਤਾਬ ਲਿਖੀ ਜਿਸਨੂੰ ਇਸਨੇ ਆਪਣੇ ਪੀਐਚ. ਡੀ. ਦੇ ਥੀਸਿਸ ਵਜੋਂ ਜਮ੍ਹਾਂ ਕਰਵਾਇਆ (ਜਿਸਦਾ ਮਕਸੱਦ ਪੰਜਾਬੀ ਭਾਸ਼ਾ ਦਾ ਰੂਸ ਵਿੱਚ ਪ੍ਰਸਾਰ ਕਰਨਾ ਸੀ)।[4] ਇਸ ਤੋਂ ਬਾਅਦ ਇਸਨੂੰ 1964 ਵਿੱਚ ਪੀਐਚ. ਡੀ. ਦੀ ਡਿਗਰੀ ਪ੍ਰਾਪਤ ਹੋਈ।[5]

ਸਨਮਾਨ[ਸੋਧੋ]

  • ਜਵਾਹਰ ਲਾਲ ਨਹਿਰੂ ਅਵਾਰਡ 1970-1971

ਪੁਸਤਕਾਂ[ਸੋਧੋ]

  • ਸਕੈਚਜ ਆਫ਼ ਏਨਸੀਐਂਟ ਇੰਡੀਅਨ ਲਿਟਰੇਚਰ[6]
  • ਪੰਜਾਬੀ ਲਿਟਰੇਚਰ: ਏ ਬ੍ਰੀਫ਼ ਆਊਟਲਾਈਨ[7][8][9]
  • ਪੰਜਾਬੀ ਰੂਸੀ ਸ਼ਬਦਕੋਸ਼ (ਇਗੋਰ ਰਾਬਿਨੋਵਿੱਚ ਨਾਲ ਮਿਲਕੇ), ਮਾਸਕੋ, 1961

ਅਨੁਵਾਦ[ਸੋਧੋ]

  1. ਗੁਰੂ ਨਾਨਕ ਸਾਹਿਬ ਦਾ ਬਾਰਾਮਾਹ[5]
  2. ਗੁਰੂ ਅਰਜਨ ਦੇਵ ਦਾ ਬਾਰਾਮਾਹ[5]
  3. ਕਰਤਾਰ ਸਿੰਘ ਦੁੱਗਲ - ਨਹੁੰ ਤੇ ਮਾਸ (ਨਾਵਲ)
  4. ਗੁਰਬਖਸ਼ ਸਿੰਘ - ਅਣਵਿਆਹੀ ਮਾਂ (ਨਾਵਲ)[10]
  5. ਅੰਮ੍ਰਿਤਾ ਪ੍ਰੀਤਮ - ਕਾਲਾ ਗੁਲਾਬ ਅਤੇ ਦਿਲ ਦੇ ਭੇਦ (ਸੰਗ੍ਰਹਿ)
  6. "ਵੈਤਾਲਪੰਚਾਵਿੰਸ਼ਤੀ" (ਸੰਸਕ੍ਰਿਤ ਦੀ ਲਿਖਤ

ਪੰਜਾਬੀ ਲਿਟਰੇਚਰ: ਏ ਬ੍ਰੀਫ਼ ਆਊਟਲਾਈਨ[ਸੋਧੋ]

ਆਈ. ਸੇਰੇਬਰੀਆਕੋਵ ਦੁਆਰਾ ਰਚਿਤ ਪੁਸਤਕਾਂ ਵਿੱਚੋਂ ‘ਪੰਜਾਬੀ ਸਾਹਿਤ ‘ ਬਹੁਤ ਪ੍ਰਸਿੱਧ ਪੁਸਤਕ ਹੈ। ਪੰਜਾਬੀ ਵਿੱਚ ਬਹੁਤ ਸਾਰੇ ਇਤਿਹਾਸ ਲਿਖੇ ਹਨ। ਪਰੰਤੂ “ਪੰਜਾਬੀ ਸਾਹਿਤ :ਸੰਖੇਪ ਰੂਪ ਰੇਖਾ” ਸੇਰੇਬਰੀਆਕੋਵ ਦੁਆਰਾ ਲਿਖਿਆਂ ਗਿਆ ਹੈ ਜੋ ਕਿ ਇੱਕ ਰੂਸੀ ਵਿਦਵਾਨ ਹੈ। ਬਾਹਰਲੇ ਮੁਲਕ ਦੇ ਵਿਦਵਾਨ ਵੱਲੋਂ ਲਿਖਿਆਂ ਗਿਆ ਇਹ ਪਹਿਲਾ ਪੰਜਾਬੀ ਸਾਹਿਤ ਹੈ।

‘’ਹਿੰਦੀ ਸਾਹਿਤ ਦਾ ਸਭ ਤੋਂ ਪਹਿਲਾ ਇਤਿਹਾਸ ਇੱਕ ਵਿਦੇਸ਼ੀ ਵਿਦਵਾਨ ਵੱਲੋਂ ਗਰਸਾਂ-ਦ-ਤਾਸੀ ਨੇ ਲਿਖਿਆ,ਜੋ ਇੱਕ ਫ਼ਰਾਂਸੀਸੀ ਵਿਦਵਾਨ ਸੀ।‘’14

ਸੇਰੇਬਰੀਆਕੋਵ ਇੱਕ ਅਜਿਹਾ ਰੂਸੀ ਵਿਦਵਾਨ ਹੈ,ਜਿਸ ਦੀ ਪੂਰਬੀ ਸੰਸਕ੍ਰਿਤੀਆਂ ਦੇ ਅਧਿਐਨ ਵਿਚ ਵਿਸ਼ੇਸ਼ ਦਿਲਚਸਪੀ ਹੈ। ਪੰਜਾਬ ਤੇ ਪੰਜਾਬੀ ਬਾਰੇ ਉਸਦੀ ਅਜਿਹੀ ਰੁਚੀ ਦਾ ਪ੍ਰਮਾਣਿਕ ਸਬੂਤ ਉਸਦੀ ਪੁਸਤਕ ਪੰਜਾਬੀ ਸਾਹਿਤ ਤੋਂ ਮਿਲ ਜਾਂਦਾ ਹੈ। ਇਹ ਪੁਸਤਕ 1968 ਵਿਚ ਨਾਊਕਾ ਪਬਲਿਸ਼ਿੰਗ ਹਾਊਸ ਸੈਂਟਰਲ ਡੀਪਾਰਟਮੈਂਟ ਔਂਫ ਉਰੀਐਂਟਲ ਲਿਟਰੇਚਰ ਮਾਸਕੋ ਦੁਆਰਾ ਪ੍ਰਕਾਸ਼ਿਤ ਹੋਈ ਸੀ। ਮੌਲਿਕ ਰੂਪ ਵਿਚ ਇਹ ਪੁਸਤਕ ਰੂਸੀ ਭਾਸ਼ਾ ਵਿਚ ਲਿਖੀ ਗਈ ਸੀ। ਇਸ ਦਾ ਅੰਗਰੇਜੀ ਅਨੁਵਾਦ ਟੀ.ਏ. ਜੈਲੀਟ ਨੇ ਕੀਤਾ। ਇਸ ਕਿਤਾਬ ਦਾ ਪੰਜਾਬੀ ਵਿਚ ਅਨੁਵਾਦ 1971 ਵਿਚ ਹੋਇਆ।

ਸੇਰੇਬਰੀਆਕੋਵ ਨੇ ਪੰਜਾਬੀ ਸਾਹਿਤ ਪੁਸਤਕ ਵਿਚ ਸਮੁੱਚੇ ਪੰਜਾਬੀ ਸਾਹਿਤ ਨੂੰ ਦੋ ਪ੍ਰਮੁੱਖ ਸਿਰਲੇਖਾਂ ਦੇ ਅੰਤਰਗਤ ਵਿਚਾਰਿਆ ਹੈ

1.   ਸੂਰਮਿਆਂ ਦਾ ਵਿਰਸਾ        2.ਨਵੇਂ ਰਾਹਾਂ ਦੀ ਤਲਾਸ਼ ਵਿਚ

1)   ਸੂਰਮਿਆਂ ਦਾ ਵਿਰਸਾ              ਆਰੰਭ ਤੋਂ 1849 ਤੱਕ

·      ਦਰਿਆਵਾਂ ਦੀ ਧਰਤੀ

·      ਪੰਜਾਬੀ ਸਾਹਿਤ ਦੇ ਸੋਮੇ

·      ਰੋਸ ਦੀ ਕਵਿਤਾ

·      ਵਾਰਾਂ ਤੇ ਉਨਾਂ ਦੇ ਨਾਇਕ

·      ਪੀੜਾਂ ਦੀ ਅੱਗ

·      ਜੁਲਾਹਿਆਂ ਅਤੇ ਚਮਾਰਾਂ ਦੀ ਕਵਿਤਾ

·      ਮੀਰੀ ਤੇ ਪੀਰੀ

·      ਪੰਜਾਬ ਦੇ ਸ਼ੇਰ

2.ਨਵੇਂ ਰਾਹਾਂ ਦੀ ਤਲਾਸ਼ ਵਿਚ               1849 ਤੋਂ ਹੁਣ ਤੱਕ

·      ਨਵੇਂ ਯੁੱਗ ਦੇ ਮੋੜ ਉੱਤੇ

·      ਚੰਨ ਅਤੇ ਹ਼ੰਝੂਆਂ ਦੀ ਕਵਿਤਾ

·      ਜੱਟ ਉਹ ਮੇਰੇ ਮਿਤ੍ਰ ਹਨ

·      ਇਨਿਸਾਨੀਅਤ ਦੇ ਰਾਹ ਉੱਤੇ

·      ਵਿਅੰਗ ਦੇ ਤੀਰ

·      ਨਵਾਂ ਬੀਜ

·      ਨਵੇਂ ਨਾਇਕ

·      ਸੰਘਰਸ਼ ਵਿਚੋਂ ਉਪਜਿਆ ਸਾਹਿਤ

·      ਯੁੱਗ ਦੀ ਅਵਾਜ

ਅਜਿਹੇ ਸਿਰਲੇਖਾਂ ਤੋਂ ਪੰਜਾਬੀ ਸਾਹਿਤ ਇਤਿਹਾਸਕਾਰੀ ਉੱਕਾ ਹੀ ਅਣਜਾਣ ਹੈ। ਸੇਰੇਬਰੀਆਕੋਵ ਪ੍ਰਗਤੀਸ਼ੀਲ ਦ੍ਰਿਸ਼ਟੀ ਤੋਂ ਪੰਜਾਬੀ ਸਾਹਿਤ ਦੀਆਂ ਵਿਭਿੰਨ ਪ੍ਰਵਿਰਤੀਆਂ ਦੇ ਹੋਂਦ ਵਿਚ ਆਉਣ ਦੇ ਸੱਭਿਆਚਾਰ ਅਤੇ ਰਾਜਸੀ ਪਿਛੋਕੜ ਨੂੰ ਸਾਹਮਣੇ ਲਿਆਉਂਦਾ ਹੈ।

“ਵਿਦੇਸ਼ੀ ਵਿਦਵਾਨ ਦੁਆਰਾ ਰਚੀ ਗਈ ਕ੍ਰਿਤ ਹੋਂਣ ਸਦਕਾ ਇਸ ਕਾਰਜ ਵਿਚੋਂ ਤੱਥਿਕ ਭੁੱਲਾਂ ਅਤੇ ਵੱਖਰਤਾ /ਨਿਖੇੜੇ/ਅਦੁੱਤੀਅਤਾ ਪਛਾਨਣ ਦੀ ਅਲਪ ਸੋਝੀ ਦੀ ਸੀਮਾ ਵੀ ਦਿਖਾਈ ਦੇਂਦੀ ਹੈ ਪ੍ਰੰਤੂ ਪੰਜਾਬੀ ਸਾਹਿਤ ਦੇ ਸਮੁੱਚੇ ਮਹਾਂਦਿਸ਼ ਨੂੰ ਇਕ,ਇਕਾਗਰਤਾ ਅਤੇ ਵਿਚਾਰਾਧਾਰਕ ਨਜ਼ਰੀਏ ਥਾਣੀ ਪਛਾਨਣ ਵਿਚ ਇਸ ਦੀ ਵੱਡੀ ਇਤਿਹਾਸਕ ਪ੍ਰਾਪਤੀ ਹੈ।‘’15

ਉਸਦੀ ਪੁਸਤਕ ਵਿਚ ਅਜਿਹੀਆਂ ਟਿੱਪਣੀਆਂ ਮਿਲਦੀਆਂ ਹਨ ਜੋ ਕਾਫੀ ਦਿਲਚਸਪ ਹਨ। ਨਾਥ ਲਹਿਰ ਨਾਲ ਸੰਬੰਧਤ ਸਾਹਿਤ ਵਿਚ ਵਿਸ਼ੇਸ਼ ਦਿਲਚਸਪੀ ਵਿਖਾਈ ਹੈ।

‘’ਨਾਥ ਜਿਸਦੇ ਅਰਥ ਹਨ ‘ ਰੱਖਿਅਕ ‘ਹਿੰਦੂ ਜਾ ਬੋਧੀ ਫਿਰਕੇ ਦਾ ਮੁੱਖੀ ਹੁੰਦਾ ਹੈ। ਨਾਥਾਂ ਦੇ ਉਪਦੇਸ਼ਾ ਵਿਚ ਬ੍ਰਾਹਮਣਵਾਦ,ਬੁੱਧ ਮੱਤ, ਹਿੰਦੂ ਧਰਮ ਦੇ ਹੋਰ ਦਾਰਸ਼ਨਿਕ ਉਪਦੇਸ਼ ਖਾਸ਼ ਕਰਕੇ ਸ਼ਿਵ ਦੀ ਸਿਖਸ਼ਾ ਦੀ ਵਿਆਖਿਆ ਦੇ ਲੱਛਣ ਮਿਲਦੇ ਹਨ। ਉਹ ਕਿਸੇ ਹੱਦ ਤਕ ਤਰਕਵਾਦ ਦੀ ਸ਼ਕਤੀ ਵਿਚ ਵਿਸ਼ਵਾਸ ਰਖਦੇ ਸਨ।‘’16

ਇਸ ਤੋਂ ਇਲਾਵਾ ਗੁਰਮਤਿ ਕਾਵਿ –ਪਰੰਪਰਾ ਬਾਰੇ ਆਪਣੇ ਅਧਿਐਨ ਦਾ ਨਿਚੋੜ ਉਹ ਇਸ ਤਰਾ ਪੇਸ਼ ਕਰਦਾ ਹੈ :

‘’ਆਦਿ ਗ੍ਰੰਥ ਰਾਹੀਂ ਚਲ ਰਹੇ ਮੂਲ ਵਿਚਾਰ ਦਾ ਤੱਤ ਇਹ ਹੈ ਕਿ ਧਰਮ ਅਤੇ ਦਰਸ਼ਨ ਕੇਵਲ ਹਿੰਦੂ,ਪੰਡਤਾਂ ਅਤੇ ਮੁਸਲਮਾਨ ਚਿੰਤਕਾਂ ਦੀ ਪਹੁੰਚ ਵਿਚ ਹੀ ਨਹੀਂ ਸਨ। ਸਗੋਂ ਇਨਾਂ ਨੂੰ ਉਨੀ ਹੀ ਚੰਗੀ ਤਰਾਂ ਜੁਲਾਹੇ ਅਤੇ ਚਮਾਰ ਵੀ ਸਮਝ ਸਕਦੇ ਹਨ ਅਤੇ ਵਿਸ਼ਵ ਦੀ ਸੁੰਦਰਤਾ ਅਤੇ ਜੀਵਨ ਦੀ ਆਭਾ ਨੂੰ ਬਰਾਬਰ ਮਾਣ ਸਕਦੇ ਹਨ।‘’17

ਸੇਰੇਬਰੀਆਕੋਵ ਦੀ ਪੁਸਤਕ ਪੰਜਾਬੀ ਸਾਹਿਤ ਦਾ ਵੱਡਾ ਭਾਗ ਆਧੁਨਿਕ ਪੰਜਾਬੀ ਸਾਹਿਤ ਨਾਲ ਸੰਬੰਧਿਤ ਹੈ। ਆਧੁਨਿਕ ਪੰਜਾਬੀ ਸਾਹਿਤ ਦੇ ਸਰੂਪ ਨੂੰ ਨਿਸ਼ਚਿਤ ਕਰਦਾ ਹੋਇਆ ਲਿਖਦਾ ਹੈ :

‘’ਬਰਤਾਨਵੀ ਬੰਦੂਕਾਂ ਦੀ ਜਿੱਤ ਨਾਲ ਪੰਜਾਬ ਕਾਨੂੰਨੀ ਤੋਰ ਉੱਤੇ ਬਰਤਾਨੀਆ ਦੇ ਕਬਜੇ ਵਿਚ ਆ ਗਿਆ ਅਤੇ ਮਾਰਚ 29,1849 ਨੂੰ ਇਹ ਐਲਾਨ ਸਰਕਾਰੀ ਤੋਰ ਉੱਤੇ ਉਰਦੂ,ਫਾਰਸੀ ਅਤੇ ਅੰਗਰੇਜੀ ਵਿਚ ਕਰ ਦਿੱਤਾ ਗਿਆ।.... ਬਰਤਾਨਵੀ ਰਾਜ ਨੇ ਭਾਰਤ ਦੇ ਲੋਕਾਂ ਦੇ ਜੀਵਨ ਦੇ ਹਰ ਪੱਖ ਉੱਤੇ ਪ੍ਰਭਾਵ ਪਾਇਆ, ਸਮੇਤ ਇਸਦੇ ਸੱਭਿਆਚਾਰ ਦੇ।‘’18

ਉਸਨੇ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਨੂੰ ਜੋ ਵਿਲੱਖਣ ਗੁਣ-ਲੱਛਣ ਪ੍ਰਦਾਨ ਕੀਤੇ ਹਨ,ਉਨਾ ਦਾ ਵੇਰਵਾ ਇਸ ਪ੍ਰਕਾਰ ਹੈ:

·      ਡਾ. ਸੇਰੇਬਰੀਆਕੋਵ ਪੰਜਾਬੀ ਸਾਹਿਤ ਨੂੰ ਜਾਤੀ ਅਤੇ ਜਮਾਤੀ ਦਿਸ਼ਟੀਕੋਣ ਤੋਂ ਦੇਖਣ ਦੀ ਪਹਿਲ ਕੀਤੀ। ਉਸ ਤੋਂ ਪਹਿਲਾ ਹੀਰਾ ਸਿੰਘ ਦਰਦ ਵਰਗੇ ਲੇਖਕਾਂ ਨੇ ਜਮਾਤੀ ਦਿਸ਼ਟੀਕੋਣ ਤੋਂ ਤਾਂ ਪੰਜਾਬੀ ਸਾਹਿਤ ਦਾ ਅਧਿਐਨ ਕੀਤਾ ਸੀ। ਪਰ ਭਾਰਤ ਵਰਸ਼ ਵਰਗੇ ਦੇਸ਼ ਅਤੇ ਪੰਜਾਬ ਵਰਗੇ ਪ੍ਰਦੇਸ਼ ਵਿਚ ਜਮਾਤੀ ਅਧਿਐਨ ਦੇ ਨਾਲ ਜਾਤੀ ਅਧਿਐਨ ਵੀ ਕਾਫੀ ਲਾਹੇਵੰਦ ਸਿੱਟੇ ਉਪਜਾ ਸਕਦਾ ਸੀ, ਇਸ ਸੰਭਾਵਨਾ ਵੱਲ ਪਹਿਲੀ ਵਾਰ ਡਾ. ਸੇਰੇਵਰੀਆਕੋਵ ਨੇ ਸਾਡਾ ਧਿਆਨ ਆਕਰਸ਼ਿਤ ਕੀਤਾ।

·      ਮੱਧਕਾਲੀ ਵਰਣਨਾਤਮਕ ਸਾਹਿਤ ਦੇ ਵਿਸ਼ਲੇਸ਼ਣ ਲਈ ਉਸਨੇ ਕੁਝ ਇੱਕ ਕਥਾ –ਰੂੜੀਆ ਦੀ ਤਲਾਸ਼ ਕੀਤੀ ਅਤੇ ਦਰਸਾਇਆ ਹੈ ਕਿ ਇਸ ਵਿਧੀ ਦੁਆਰਾ ਮੱਧਕਾਲੀਨ ਪੰਜਾਬੀ ਸਾਹਿਤ ਦਾ ਅਧਿਐਨ ਵਧੇਰੇ ਚੰਗੀ ਤਰਾਂ ਹੋ ਸਕਦਾ ਹੈ।

·      ਸੇਰੇਬਰੀਆਕੋਵ ਦਾ ਇਤਿਹਾਸ,ਇਤਿਹਾਸਕਾਰੀ ਨੂੰ ਪੂਰਵ –ਆਗ੍ਰਹਿਆਂ ਤੋਂ ਉੱਪਰ ਉੱਠਣ ਦੀ ਪ੍ਰੇਰਣਾ ਦੇਂਦਾ ਹੈ। ਪੰਜਾਬੀ ਸਾਹਿਤ ਦਾ ਵਿਭਿੰਨ ਇਤਿਹਾਸਾਂ ਵਿੱਚੋਂ ਇਹ ਲੱਛਣ ਬੜਾ ਘੱਟ ਨਜ਼ਰ ਆਉਂਦਾ ਹੈ।

·      ਇਸ ਪੁਸਤਕ ਦੇ ਸੰਯੋਜਨ ਸਮੇਂ ਸੇਰੇਬਰੀਆਕੋਵ ਨੇ ਪੰਜਾਬੀ ਸਾਹਿਤ ਨਾਲ ਸੰਬੰਧਿਤ ਲੇਖਕਾਂ ਅਤੇ ਉਨਾਂ ਦੀਆਂ ਰਚਨਾਵਾਂ ਦੀ ਮਹਿਜ਼ ਇੱਕ ਸੂਚੀ ਹੀ ਤਿਆਰ ਨਹੀਂ ਕੀਤੀ ਸਗੋਂ ਉਨਾਂ ਲੇਖਕਾਂ/ਰਚਨਾਵਾਂ ਨੂੰ ਆਪਣੇ ਧਿਆਨ ਵਿਚ ਰੱਖਿਆ ਹੈ ਜਿਨਾਂ ਨੇ ਵਿਚਾਰਧਾਰਕ ਪੱਧਰ ਉੱਤੇ ਪੰਜਾਬੀ ਸਾਹਿਤ ਵਿਚ ਕੋਈ ਮੁੱਲਪਰਕ ਪਰਿਵਰਤਨ ਲਿਆਂਦੇ।

ਉਪਰੋਕਤ ਚਰਚਾ ਤੋਂ ਅਸੀ ਕਹਿ ਸਕਦੇ ਹਾਂ ਕਿ ਸੇਰੇਬਰੀਆਕੋਵ ਨੇ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੇ ਖੇਤਰ ਵਿਚ ਨਵੀਆਂ ਦਿਸ਼ਾਵਾ ਦਾ ਨਿਰਮਾਣ ਕੀਤਾ ਹੈ। ਉਸ ਸਮੇਂ ਦੀ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਵਿਚ ਅਜਿਹੀਆਂ ਸਥਾਪਨਾਵਾਂ ਦੀ ਲਗਭਗ ਅਣਹੋਂਦ ਸੀ। ਇਸ ਪਿੱਛੋਂ ਬਹੁਤ ਸਾਰੇ ਪੰਜਾਬੀ ਵਿਦਵਾਨਾਂ ਨੇ ਇਹਨਾਂ ਸਥਾਪਨਾਵਾਂ ਨਾਲ ਸੰਵਾਦ ਰਚਾਉਣ ਦਾ ਯਤਨ ਕੀਤਾ ਹੈ।

[11]

[12]

[13]

[14]

[15]

ਹਵਾਲੇ[ਸੋਧੋ]

  1. Prof. Pritam Singh (1993). Punjabi Sahit Di Itihaskari (Punjabi) Historiography of Punjabi Literature. p. 34.  Check date values in: |date= (help)
  2. ਪ੍ਰੋ ਪ੍ਰੀਤਮ ਸਿੰਘ.ਪੰਜਾਬੀ ਸਾਹਿਤ ਦੀ ਇਤਿਹਾਸਕਾਰੀ.1993.ਕੇਂਦਰੀ ਪੰਜਾਬੀ ਲੇਖਕ ਸਭਾ,ਪੰਜਾਬ.ਪੰਨਾ ਨੰ. 36
  3. 3.0 3.1 ਪ੍ਰੋ ਪ੍ਰੀਤਮ ਸਿੰਘ.ਪੰਜਾਬੀ ਸਾਹਿਤ ਦੀ ਇਤਿਹਾਸਕਾਰੀ.1993.ਕੇਂਦਰੀ ਪੰਜਾਬੀ ਲੇਖਕ ਸਭਾ,ਪੰਜਾਬ.ਪੰਨਾ ਨੰ. 36
  4. ਪ੍ਰੋ ਪ੍ਰੀਤਮ ਸਿੰਘ.ਪੰਜਾਬੀ ਸਾਹਿਤ ਦੀ ਇਤਿਹਾਸਕਾਰੀ.1993.ਕੇਂਦਰੀ ਪੰਜਾਬੀ ਲੇਖਕ ਸਭਾ,ਪੰਜਾਬ.ਪੰਨਾ ਨੰ. 21
  5. 5.0 5.1 5.2 ਪ੍ਰੋ ਪ੍ਰੀਤਮ ਸਿੰਘ.ਪੰਜਾਬੀ ਸਾਹਿਤ ਦੀ ਇਤਿਹਾਸਕਾਰੀ.1993.ਕੇਂਦਰੀ ਪੰਜਾਬੀ ਲੇਖਕ ਸਭਾ,ਪੰਜਾਬ.ਪੰਨਾ ਨੰ. 37
  6. http://books.google.co.in/books/about/I_D_Serebryakov_Sketches_of_ancient_Indi.html?id=kyaXtgAACAAJ&redir_esc=y
  7. Punjabi literature: a brief outline / I. Serebryakov ; [translated by T. A. Zalite]| National Library of Australia
  8. Punjabi literature (Open Library)
  9. Punjabi literature: a brief outline / I. Serebryakov ; [translated by T. A. Zalite]. - Version details - Trove
  10. ਪ੍ਰੋ ਪ੍ਰੀਤਮ ਸਿੰਘ.ਪੰਜਾਬੀ ਸਾਹਿਤ ਦੀ ਇਤਿਹਾਸਕਾਰੀ.1993.ਕੇਂਦਰੀ ਪੰਜਾਬੀ ਲੇਖਕ ਸਭਾ,ਪੰਜਾਬ.ਪੰਨਾ ਨੰ. 30
  11. 1.              ਪ੍ਰੋ : ਪ੍ਰੀਤਮ ਸਿੰਘ, ਪੰਜਾਬੀ ਸਾਹਿਤ ਦੀ ਇਤਿਹਾਸਕਾਰੀ, ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬ 1993, ਪੰਨਾ 119
  12. 1.              ਹਰਭਜਨ ਸਿੰਘ ਭਾਟੀਆ,ਸੰਵਾਦ-ਪੁਨਰ-ਸੰਵਾਦ,ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ 2012, ਪੰਨਾ 275
  13. 1.              ਆਈ. ਸੇਰੇਬਰੀਆਕੋਵ,ਪੰਜਾਬੀ ਸਾਹਿਤ :ਸੰਖੇਪ ਰੂਪ ਰੇਖਾ,ਪੰਨਾ 18
  14. ਆਈ. ਸੇਰੇਬਰੀਆਕੋਵ,ਪੰਜਾਬੀ ਸਾਹਿਤ :ਸੰਖੇਪ ਰੂਪ ਰੇਖਾ,ਪੰਨਾ 44
  15. ਆਈ. ਸੇਰੇਬਰੀਆਕੋਵ,ਪੰਜਾਬੀ ਸਾਹਿਤ :ਸੰਖੇਪ ਰੂਪ ਰੇਖਾ,ਪੰਨਾ 91