ਪੰਜਾਬੀ ਸੱਭਿਆਚਾਰ ਦਾ ਮੁੱਢ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਜਾਬੀ ਸੱਭਿਆਚਾਰ[ਸੋਧੋ]

ਪੰਜਾਬੀ ਸੱਭਿਆਚਾਰ-ਪੰਜਾਬ ਦੀ ਭੂਗੋਲਿਕ ਹੱਦਬੰਦੀ ਬਾਰੇ ਪੰਜਾਬੀ ਸੱਭਿਆਚਾਰ ਦੇ ਵਿਦਵਾਨਾਂ ਵਿੱਚ ਬਹਿਸ ਹੈ, ਇਸ ਬਾਰੇ ਹਾਲੇ ਕੋਈ ਰਾਇ ਨਹੀਂ ਬਣੀ। ਪਰ ਅੱਜ ਕੱਲ ਦੇ ਲੋਕ ਇਸ ਗੱਲ ਨੂੰ ਮੰਨ ਲੈਂਦੇ ਹਨ। ਕਿ 22 ਜਿਲ੍ਹਿਆਂ ਦੇ ਪੰਜਾਬ ਨੂੰ ਪੰਜਾਬੀ ਸੱਭਿਆਚਾਰ ਮੰਨ ਲੈਂਦੇ ਹਨ। ਪੰਜਾਬ ਦਾ ਸਮਕਰਨ ਤੇ ਹੱਦਾ ਹਮੇਸ਼ਾ ਬਦਲਦੀਆਂ ਰਹੀਆਂ ਹਨ। ਅਮੀਰ ਖ਼ਸਰੋ ਨੇ ਸਭ ਤੋਂ ਪਹਿਲਾ ‘ਪੰਜਾਬ` ਨਾਮ ਵਰਤਿਆ ਗਿਆ। ਇਹ ਨਾਮ ਅਕਬਰ ਨੇ ਦਿੱਤਾ ਸੂਬਾ ਲਾਹੌਰ ਤੇ ਸੂਬਾ ਸਰਹੱਦ ਪੰਜਾਬ ਦਾ ਹਿੱਸਾ ਨਹੀਂ ਸੀ। ਇਸ ਦੀਆਂ ਹੱਦਾਂ ਈਰਾਨ ਹੱਦ ਜੁੜਦੀਆਂ ਰਹੀਆਂ ਹਨ। ਕਿਸੇ ਸਮੇਂ ਇਹ ਈਰਾਨੀ ਸਟੇਟ ਦਾ ਹਿੱਸਾ ਦੀ ਰਿਹਾ ਹੈ।

ਸੱਭਿਆਚਾਰ ਦੀਆਂ ਤਿੰਨ ਧਾਰਨਾਵਾਂ[ਸੋਧੋ]

1) ਪੰਜਾਬੀ ਸੱਭਿਆਚਾਰ ਦੀ ਕੋਈ ਭੂਗੋਲਿਕ ਹੱਦਬੰਦੀ ਨਹੀਂ ਹੋਣੀ ਚਾਹੀਦੀ। ਇਹ ਗਲੋਬਲ ਸੱਭਿਆਚਾਰ ਹੈ। 2) ਜਿਸ ਮੁਤਾਬਕ ਪੰਜਾਬੀ ਸੱਭਿਆਚਾਰ 22 ਜਿਲ੍ਹਿਆਂ ਦਾ ਸੱਭਿਆਚਾਰ ਹੈ। 3) ਦਿੱਲੀ ਤੋ ਅਟਕ ਤੱਕ ਪੰਜਾਬੀ ਸੱਭਿਆਚਾਰ ਮੰਨਿਆ ਜਾਂਦਾ ਹੈ ਪੰਜਾਬੀ ਸੱਭਿਆਚਾਰ ਦੀ ਇਤਿਹਾਸਕ ਰੂਪ ਰੇਖਾ ਤੇ ਇਸ ਵਿੱਚ ਆਉਣ ਵਾਲੇ ਪਰਿਵਰਤਨ।

ਪੰਜਾਬੀ ਸੱਭਿਆਚਾਰ ਦੇ ਮੁੱਢ ਵਿੱਚ ਚਾਰ ਵਿਦਵਾਨਾਂ ਦੇ ਵਿਚਾਰ[ਸੋਧੋ]

ਪੰਜਾਬੀ ਸੱਭਿਆਚਾਰ ਦੇ ਮੁੱਢ ਬਾਰੇ ਗੁਰਬਖ਼ਸ਼ ਸਿੰਘ ਫਰੈਂਕ, ਰਵਿੰਦਰ ਸਿੰਘ ਰਵੀ,ਭੁਪਿੰਦਰ ਸਿੰਘ ਖਹਿਰਾਅਤੇਵਣਜਾਰਾ ਬੇਦੀ ਦੇ ਵਿਚਾਰ ਹੇਠ ਲਿਖੇ ਹਨ।

ਭੁਪਿੰਦਰ ਸਿੰਘ ਖਹਿਰਾ ਦੀ ਧਾਰਨਾ[ਸੋਧੋ]

ਭੁਪਿੰਦਰ ਸਿੰਘ ਖਹਿਰਾ ਦੀ ਧਾਰਨਾ ਪੰਜਾਬੀ ਸੱਭਿਆਚਾਰ ਦੀ ਸਥਾਪਨਾ ਪਹਿਲੀ ਸਦੀ ਈਸਾ ਪੂਰਵ ਤੋਂ ਲੈ ਕੇ ਪਹਿਲੀ ਸਦੀ ਤੱਕ ਮੰਨੀ ਜਾਂਦੀ ਹੈ। ਹੁਣ ਆਹਰਸ਼ੱਕ ਦੇ ਆਉਣ ਦਾ ਸਮਾਂ ਇਸਦੇ ਵਿਚਕਾਰ ਦਾ ਹੈ। ਇੱਥੇ ਹੀ ਸੱਭਿਆਚਾਰ ਦਾ ਆਰੰਭ ਹੁੰਦਾ ਹੈ। ਜਦੋਂ ਇਹ ਲੋਕ ਇੱਥੇ ਆਉਂਦੇ ਹਨ ਤਾਂ ਵਿਸ਼ੇਸ਼ ਤਰ੍ਹਾਂ ਦਾ ਸੱਭਿਆਚਾਰ ਪੈਦਾ ਹੁੰਦਾ ਹੈ। ਕਿਸਾਨੀ ਸੱਭਿਆਚਾਰ ਦੇ ਨਾਲ-ਨਾਲ ...... ਸੱਭਿਆਚਾਰ ਪੈਦਾ ਹੁੰਦਾ ਹੈ। ਪੰਜਾਬੀ ਸੱਭਿਆਚਾਰ ਨੂੰ ਸਿਰਜਣ ਲਈ ਘੱਟੋ ਘੱਟ ਛੇ ਨੇ ਯੋਗਦਾਨ ਪਾਇਆ ਹੈ। ਨਸਲਾਂ ਜਿਹੜੀਆਂ ਅੱਗੋਂ ਨੋਂ ਉਪ ਨਸਲਾ ਵਿੱਚ ਵੰਡੀਆਂ ਪਰਿਵਾਰਾ ਦੀਆਂ ਭਾਸ਼ਾਵਾਂ ਵੱਖ-ਵੱਖ ਪੰਜ ਭਾਸ਼ਾਈ ਦੀਆਂ ਪਰਿਵਾਰ ਭਾਰਤੀ ਯੂਰਪੀ, ਸੈਮਟਿਕ, ਆਸਟਰੋ ਏਸੀਐਂਟਕ, ਦਰਾਵੜ ਅਤੇ ਭਾਰਤੀ ਤਿੱਬਤ ਪਰਿਵਾਰ ਹਨ। ਇਹ ਨਸਲਾਂ ਦਾ ਖੂਨ ਵੀ ਸਾਂਝਾ ਹੋਇਆ ਤੇ ਸੱਭਿਆਚਾਰ ਵੀ। ਇਹ ਵਰਤਾਰਾ ਕੋਈ ਪੰਜ ਸਾਲ ਪਹਿਲਾ ਸ਼ੁਰੂ ਹੋਇਆ ਹੁਣ ਤੱਕ ਚਾਲੂ ਹੈ ਭਾਰਤੀ ਸੱਭਿਆਚਾਰ, ਪੰਜਾਬੀ ਸੱਭਿਆਚਾਰ ਦਾ ਹੀ ਪ੍ਰਤੀਬਿੰਬ ਹੈ ਕਿਉਂਕਿ ਪੰਜਾਬ ਦੀ ਧਰਤੀ ਉਪਰ ਹੀ ਇਹ ਸੰਯੁਕਤ ਸੱਭਿਆਚਾਰ ਸਿਰਜਿਆ ਗਿਆ, ਜਿਸਨੂੰ ਅੱਜ ਕੱਲ੍ਹ ਭਾਰਤੀ ਸੱਭਿਆਚਾਰ ਵੀ ਆਖਿਆ ਜਾ ਸਕਦਾ ਹੈ। ਆਰੀਆ ਲੋਕਾਂ ਦੀ ਆਮਦ ਭਾਰਤੀ ਸੱਭਿਆਚਾਰ ਵੀ ਆਖਿਆ ਜਾ ਸਕਦਾ ਹੈ। ਆਰੀਆ ਲੋਕਾਂ ਦੀ ਆਮਦ ਤੋਂ ਬਾਅਦ ਨਿਸ਼ਧ ਲੋਕਾਂ ਦਾ ਸੱਭਿਆਚਾਰ ਬੁਰੀ ਤਰ੍ਹਾਂ ਲਤਾੜਿਆ ਗਿਆ। ਜਿਹੜੇ ਪੰਜਾਬ ਵਿੱਚ ਉਸ ਸਮੇਂ ਵਸਦੇ ਸਨ ਪਰ ਹੌਲੀ-ਹੌਲੀ ਆਰੀਆ ਲੋਕਾਂ ਨੇ ਨਿਸ਼ਧ ਸੱਭਿਆਚਾਰ ਦੇ ਬਹੁਤ ਸਾਰੇ ਲੱਛਣ ਧਾਰਨ ਕੀਤੇ। ਇਸਦਾ ਪ੍ਰਮੁੱਖ ਕਾਰਨ ਇਹ ਸੀ ਕਿ ਆਰੀਆ ਲੋਕ ਮੂਲ ਵਿੱਚ ਚਰਵਾਹੇ ਸਨ। ਉਹ ਖੇਤੀ ਦੀ ਪਰੰਪਰਾ ਬਾਰੇ ਬਹੁਤੇ ਜਾਣੂ ਨਹੀਂ ਸਨ। ਇਸਦੇ ਉਲਟ ਨਿਸ਼ਧ ਲੋਕ ਖੇਤੀ ਕਰਦੇ ਸਨ ਤੋਂ ਉਹ ਖੇਤੀ ਦੇ ਧੰਦੇ ਤੋਂ ਭਲੀ ਭਾਂਤ ਵਾਕਫ ਸਨ। ਭੂਗੋਲਿਕ ਹਾਲਤਾਂ ਨੂੰ ਮੁੱਖ ਰੱਖਦੇ ਹੋਏ ਆਰੀਆਂ ਲੋਕਾਂ ਵੀ ਖੇਤੀ ਦਾ ਧੰਦਾ ਅਪਣਾਉਣਾ ਪਿਆ। ਇਸ ਕਰਕੇ ਉਨ੍ਹਾਂ ਨੇ ਨਿਸ਼ਧ ਲੋਕਾਂ ਦੀਆਂ ਖੇਤੀ ਨਾਲ ਸਬੰਧਿਤ ਰਸਮਾਂ, ਰੀਤਾ, ਵਿਧੀਆਂ ਅਤੇ ਪਰੰਪਰਾਵਾਂ ਨੂੰ ਜਿਉ ਦਾ ਤਿਉ ਅਪਣਾ ਲਿਆ। ਇਸ ਸਦਕਾ ਮੁੰਡਾ ਭਾਸ਼ਾਵਾ ਦੀ ਬਹੁਤ ਸਾਰੀ ਸ਼ਬਦਾਵਲੀ ਸੰਸਕ੍ਰਿਤ ਵਿੱਚ ਪ੍ਰਵੇਸ਼ ਕਰ ਗਈ। ਇਸਦੇ ਉਲਟ ਦਰਾਵੜ ਲੋਕਾਂ ਨਾਲ ਆਰੀਆ ਲੋਕਾਂ ਦਾ ਬਹੁਤ ਮਿਲਾਪ ਨਾ ਵਧਿਆ। ਪੰਜਾਬ ਦੇ ਕਿਸਾਨੀ ਮੂਲ ਸੱਭਿਆਚਾਰ ਨੇ ਬਾਣੀਆ ਸੱਭਿਆਚਾਰ ਅਤੇ ਕੁੱਝ ਅੰਸ਼ ਤਾਂ ਜ਼ਰੂਰ ਗ੍ਰਹਿਣ ਕੀਤੇ ਪਰ ਆਪਣੇ ਮੂਲ ਰੂਪ ਨੂੰ ਬਣਾਈ ਰੱਖਿਆ। ਇਸ ਤੋਂ ਬਾਅਦ ਸਿਥੀਅਨ ਕਬੀਲੇ ਆਏ। ਇੰਨ੍ਹਾਂ ਦਾ ਸਬੰਧ ਪੰਜਾਬ ਦੇ ਲੋਕ ਸੱਭਿਆਚਾਰ ਨਾਲ ਹੋਇਆ। ਇਸ ਦਵੱਲੀ ਪ੍ਰਕਿਰਿਆ ਨਾਲ ਜਿੱਥੇ ਇਹ ਕਬੀਲੇ ਪੰਜਾਬ ਦੇ ਆਦਿ ਵਾਸੀਆ ਨਾਲ ਖੂਨ ਅਤੇ ਸੱਭਿਆਚਾਰ ਦੇ ਪੱਖੋਂ ਰਚ ਮਿਚ ਗਏ। ਉੱਥੇ ਬਾਣੀਆ ਸੱਭਿਆਚਾਰ ਤੋਂ ਵੀ ਮੁਕਤ ਹੋ ਗਏ। ਸਿਥੀਅਨ ਕਬੀਲਿਆ ਦੀ ਪੰਜਾਬ ਵਿੱਚ ਚੜਤ ਅਤੇ ਗੁਪਤ ਰਾਜਿਆ ਤੋਂ ਮੁਕਤੀ ਦੇ ਕਈ ਪੁਰਾਤਤੱਵ ਸਬੂਤ ਮਿਲਦੇ ਹਨ। ਲੁਧਿਆਣੇ ਪਾਸ ਸੁਨੇਤ ਨਾਮੀ ਖੇਹ ਦੀ ਖੁਦਾਈ ਤੋਂ ਬਹੁਤ ਸਾਰੇ ਪੁਰਾਤੱਤਵ ਸਬੂਤ ਹਾਸਲ ਹੋਏ ਹਨ। ਇਹ ਨਗਰ ਕੋਈ 15ਈ. ਦਾ ਹੈ। ਇਹ ਮਹਾਂਭਾਰਤ ਦੀ ਲੜਾਈ ਸਮੇਂ ਵੀ ਹੱਸਦਾ ਵਸਦਾ ਨਗਰ ਸੀ। ਇਸਦਾ ਅੰਤ ਅਲਾਉਦੀਨ ਖਿਲਜੀ ਦੇ ਹਮਲਿਆ ਦੌਰਾਨ ਹੋਇਆ। ਉਸ ਤੋਂ ਬਾਅਦ ਇਹ ਨਗਰ ਹੱਸਦਾ ਵੱਸਦਾ ਨਾ ਰਿਹਾ।

ਵਣਜਾਰਾ ਬੇਦੀ ਦੀ ਧਾਰਨਾ[ਸੋਧੋ]

ਵਣਜਾਰਾ ਬੇਦੀ ਦੀ ਧਾਰਨਾ ਅਨੁਸਾਰ ਪੰਜਾਬੀ ਸੱਭਿਆਚਾਰ ਦਾ ਮੁੱਢ ਵੈਦਿਕ ਅਤੇ ਪੂਰਵ ਵੈਦਿਕ ਸਮੇਂ ਵਿੱਚ ਹੋ ਜਾਂਦਾ ਹੈ। ਕਿਉਂਕਿ ਇਹ ਸੱਭਿਆਚਾਰ ਪੰਜਾਬ ਦੇ ਵਿੱਚ ਹੀ ਫੈਲੀਆ। ਭਾਸ਼ਾ ਬਾਤਾਂ, ਰਸਾਇਣ ਵਿੱਚ ਇਸਨੂੰ ਕੈਕਲੇ ਦੇਸ਼ ਵੀ ਕਿਹਾ ਜਾਂਦਾ ਹੈ। ਜਦੋਂ ਭਾਰਤ ਮਾਤਾ ਨੂੰ ਪੰਜਾਬ ਵਿੱਚ ਲੈ ਕੇ ਜਾ ਇੱਥੋਂ ਦੇ ਲੋਕ ਧਾਰਮਿਕ ਰਹੁ ਰੀਤਾ ਬਾਰੇ ਅਵੇਸਲੇ ਹਨ। ਇੱਥੋਂ ਦੀਆਂ ਔਰਤਾਂ ਮਰਦਾਂ ਨਾਲ ਹੱਸ-ਹੱਸ ਕੇ ਗੱਲਾਂ ਕਰਦੀਆਂ ਹਨ। ਭਾਸ਼ਾ ਵਿਗਿਆਨਿਕ ਅਧਿਐਨ ਦੇ ਅਧਾਰ ਤੇ ਜਾ ਜੋ ਵੀ ਯਾਤਰੀ ਇੱਥੇ ਆਉਂਦੇ ਹਨ ਉਹ ਇਸ ਪੰਜਾਬ ਦੇ ਖਿੱਤੇ ਦਾ ਵਰਣਨ ਕਰਦੇ ਹਨ। ਉਸ ਵਰਣਨ ਵਿੱਚੋਂ ਕਰਦੇ ਹਨ। ਉਸ ਵਰਣਨ ਵਿੱਚੋਂ ਪੰਜਾਬ ਬਾਰੇ ਜਾਣਕਾਰੀ ਮਿਲ ਸਕਦੀ ਹੈ। ਰਿਗਵੇਦ ਦੀ ਸਥਾਪਨਾ ਵੀ ਪੰਜਾਬ ਦੀ ਧਰਤੀ ਤੇ ਹੋਈ। ਇਸਦੇ ਅਧਾਰ ਤੇ ਹੀ ਲੋਕ ਕਹਿੰਦੇ ਹਨ। 

ਰਵਿੰਦਰ ਸਿੰਘ ਰਵੀ ਦੀ ਧਾਰਨਾ[ਸੋਧੋ]

ਰਵਿੰਦਰ ਸਿੰਘ ਰਵੀ ਦੀ ਧਾਰਨਾਅਨੁਸਾਰ ਪੰਜਾਬੀ ਸੱਭਿਆਚਾਰ ਦਾ ਮੁੱਢ ਜਦੋਂ ਮੱਧ ਏਸ਼ੀਆ ਪੱਛਮੀ ਏਸ਼ੀਆ ਤੋਂ ਹੋ ਕੇ ਇੱਥੇ ਆਉਂਦੇ ਹਨ ਤੇ ਇੱਥੇ ਰਹਿਣਾ ਸ਼ੁਰੂ ਕਰਦੇ ਹਨ। ਤਾਂ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਦੀ ਸਥਾਪਨਾ ਹੁੰਦੀ ਹੈ। ਪੰਜਾਬੀ ਭਾਸ਼ਾ ਨੂੰ ਪੂਰਵ ਵੈਦਿਕ ਭਾਸ਼ਾ ਕਿਹਾ ਗਿਆ ਹੈ। ਇਹ West ਏਸ਼ੀਆ ਭਾਸ਼ਾਵਾਂ ਦੇ ਮਿਸ਼ਰਣ ਨਾਲ ਹੋਂਦ ਵਿੱਚ ਆਈ ਹੈ ਤਾਂ ਲੋਕਾਂ ਦੇ ਜੀਵਨ ਜਾਂਚ, ਕਦਰਾਂ ਕੀਮਤਾਂ ਵਿੱਚ ਵੀ ਮਿਸ਼ਰਣ ਹੋ ਰਿਹਾ ਹੈ। ਭਾਰਤ ਦੇ ਵੱਖ-ਵੱਖ ਖੇਤਰੀ ਸੱਭਿਆਚਾਰਾ ਦਾ ਸੁਤੰਤਰ ਅਤੇ ਸਥੂਲ ਵਿਕਾਸ ਆਧੁਨਿਕ ਭਾਰਤੀ ਭਾਸ਼ਾਵਾ ਦੇ ਵਿਕਾਸ ਨਾਲ ਹੀ ਜੁੜਿਆ ਹੋਇਆ ਹੈ। ਨੌਵੀਂ-ਦਸਵੀਂ ਸਦੀ ਤੋਂ ਲੱਗਭਗ ਸ਼ੁਰੂ ਹੋਈ ਇਹ ਪ੍ਰਕਿਰਿਆ ਹੀ ਆਧੁਨਿਕ ਭਾਰਤੀ ਭਾਸ਼ਾਵਾਂ ਵਿੱਚੇ ਸਾਹਿਤ ਸਿਰਜਨਾ ਦੇ ਇਤਿਹਾਸ ਦਾ ਵੀ ਆਰੰਭ ਹੈ। ਮੱਧ ਕਾਲੀਨ ਭਾਰਤ ਦੇ ਇਸ ਇਤਿਹਾਸਕ ਦੌਰ ਵਿੱਚ ਵਿਚਾਰਧਾਰਕ ਸੰਘਰਸ਼ ਦੀ ਵਿਕਾਸ ਪ੍ਰਕਿਰਿਆ ਪ੍ਰਮੁੱਖ ਰੂਪ ਵਿੱਚ ਸਾਹਿਤ, ਧਰਮ ਅਤੇ ਰਾਜਨੀਤੀ ਉੱਤੇ ਹੀ ਅਧਾਰਤ ਸੀ। ਚੱਲੀ ਆ ਰਹੀ ਪੈਦਾਵਾਰ ਦੀ ਏਸ਼ੀਆਈ ਵਿਧੀ ਉੱਪਰ ਅਧਾਰਿਤ ਨੀਂਹ ਅਤੇ ਪਰਉਸਾਰ ਦੀ ਸਾਮੰਤਵਾਦੀ ਸਮਾਜਿਕ ਆਰਥਕ ਬਣਤਰ ਸੱਭਿਆਚਾਰਕ ਖੇਤਰ ਵਿੱਚੇ ਇੰਨਾ ਤਿੰਨਾ ਮਾਧਿਅਮ ਰਾਹੀਂ ਦੀ ਆਪਣਾ ਵਿਚਾਰਧਾਰਕ, ਪੈਂਤੜਾ ਪ੍ਰਗਟ ਕਰਦੀ ਸੀ। ਇਸ ਬਣਤਰ ਦਾ ਵਿਚਾਰਧਾਰਕ ਰੂਪ ਭਾਵੇਂ ਪੁਰਾਣੇ ਸੰਸਕਾਰਾਂ ਰਸਮਾਂ, ਰਿਵਾਜਾਂ, ਵਿਸ਼ਵਾਸਾਂ ਅਤੇ ਜੀਵਨ ਕੀਮਤਾਂ ਰਾਹੀਂ ਵੀ ਪ੍ਰਗਟ ਹੁੰਦਾ ਸੀ। ਪ੍ਰੰਤੂ ਧਰਮ ਰਾਜਨੀਤੀ ਅਤੇ ਸਾਹਿਤ ਅਜਿਹੇ ਪ੍ਰਗਟਾ ਕੇ ਅਧਿਕ ਸਰਗਰਮ, ਸਥੂਲ ਅਤੇ ਪ੍ਰਭਾਵਸ਼ਾਲੀ ਮਾਧਿਅਮ ਸਨ।

ਮੱਧਕਾਲੀਨ ਪੰਜਾਬ ਦੇ ਇਤਿਹਾਸ ਦੀ ਸਭ ਤੋਂ ਵੱਧ ਮੌਲਿਕਤਾ ਅਤੇ ਵਿਲੱਖਣਤਾ ‘ਮਾਲਵਾ` ਕਿਹਾ ਜਾਂਦਾ ਹੈ। ਇਸ ਖੇਤਰ ਦੀ ਭੂਗੋਲਿਕ ਹੱਦ-ਬੰਦੀ ਸਭ ਤੋਂ ਪਹਿਲਾਂ ਇੱਕ ਅੰਗਰੇਜ਼ੀ ਵਿਦਵਾਦਨ ਗਰੀਸਾਰਸਨ ਨੇ ਪੰਜਾਬੀ ਦੀ ਸਮਾਜਿਕ ਆਰਥਿਕ ਬਣਤਰ ਆਪਣੀ ਨੀਂਹ ਦੀ ਪੱਧਰ ਤੇ ਇਮਲਾਮਕ ਸਾਮੰਤਵਾਦੀ ਤਾਨਸ਼ਾਹੀ ਵਾਲੀ ਸੀ ਉਥੇ ਇਸ ਸਥਾਪਤੀ ਦੇ ਵਿਰੋਧ ਵਿੱਚ ਪਰਉਸਾਰ ਦੀ ਪੱਧਰ ਉੱਤੇ ਲੋਕ ਹਿੱਤ ਦੀ ਉਸਾਰੂ ਵਿਚਾਰਧਾਰਾ ਹੀ ਧਰਮ ਸਾਹਿਤ ਅਤੇ ਰਾਜਨੀਤੀ ਵਿੱਚ ਭਾਰੂ ਰਹੀ। ਗੁਰਬਾਣੀ ਅਤੇ ਸਿੱਖ ਲਹਿਰ ਆਪਣੀਆਂ ਇਤਿਹਾਸਿਕ ਸੀਮਾਵਾਂ ਦੇ ਬਾਵਜੂਦ ਉਸ ਦੌਰ ਵਿੱਚ ਅਜਿਹੇ ਇਨਕਲਾਬੀ ਵਿਚਾਰਧਾਰਕ ਸੁਹਾਜ ਦੀ ਸਿਰਜਨਾ ਕਰ ਸਕੀਆਂ। ਜਿਸ ਦੇ ਸਾਹਮਣੇ ਹਾਕਮ ਜਮਾਤਾਂ ਦੀ ਵਿਚਾਰਧਾਰਾ ਭਾਰੂ ਧਿਰ ਵਜੋਂ ਨਹੀਂ ਉਭਰ ਸਕੀ। ਰਣਜੀਤ ਸਿੰਘ ਦੁਆਰਾ ਸਥਾਪਿਤ ਸਾਮੰਤਕ ਰਾਜ ਪੈਦਾਵਾਰ ਦੀ ਏਸ਼ੀਆਈ ਵਿਧੀ ਦੇ ਅਰਥਾ ਵਿੱਚ ਹੀ ਨੇ ਆਪਣੇ ਤੋਂ ਪਹਿਲਾ ਦੇ ਪੰਜਾਬ ਦੀ ਨੀਂਹ ਅਤੇ ਪਰ ਸਉਸਾਰ ਵਿਚਲੇ ਉਪਰੋਕਤ ਅਸਲ ਨੂੰ ਬਿਲਕੁਲ ਉਲਟ ਦਿਸ਼ਾ ਵੱਲ ਮੋੜ ਦਿੱਤਾ। ਸਾਮੰਤਵਾਦੀ, ਆਰਥਿਕ, ਰਾਜਨੀਤਿਕ, ਸਮਾਜਿਕ ਅਤੇ ਵਿਚਾਰਧਾਰਕ ਬਣਤਰ ਦੇ ਵਿਰੁੱਧ ਲੰਬੇ ਸੰਘਰਸ਼ ਦੇ ਬਾਵਜੂਦ ਆਰਥਿਕ ਰਿਸ਼ਤਿਆਂ ਵਿੱਚ ਤਬਦੀਲੀ ਨਾ ਲਿਆ ਸਕਣ ਅਤੇ ਆਦਰਸ਼ਵਾਦੀ ਵਿਸ਼ਵ ਦ੍ਰਿਸ਼ਟੀਕੋਣ ਦੀ ਵਲਗਣ ਕਾਰਣ ਸਿੱਖ ਲਹਿਰ ਨੇ ਆਖਿਰ ਰਣਜੀਤ ਸਿੰਘ ਦੇ ਰਾਜ ਦੇ ਰੂਪ ਵਿੱਚ ਸਾਮੰਤਕ ਰਾਜ ਦੀ ਹੀ ਮੁੜ ਸਥਾਪਨਾ ਕੀਤੀ। ਇਸ ਕਾਰਣ ਆਰਥਿਕ ਆਸਮਾਨਤਾ ਅਤੇ ਜਾਤ ਪਾਤ ਜਿਸ ਉੁੱਤੇ ਸਿੱਖ ਲਹਿਰ ਦੇ ਭਰਪੂਰ ਵਿਚਾਰਧਾਰਕ ਹਮਲਾ ਕੀਤਾ ਸੀ। ਮੁੜ ਆਪਣੇ ਬ੍ਰਾਹਮਣਕ ਰੂਪ ਵਿੱਚ ਸਿੱਖ ਲਹਿਰ ਦੇ ਇਸ ਦੌਰ ਦਾ ਫੈਸਲਾਕੁਨ ਹਿੱਸਾ ਬਣ ਗਈ। ਪੰਜਾਬ ਦੇ ਅੰਗਰੇਜ਼ਾਂ ਅਧੀਨ ਆ ਜਾਣ ਤੋਂ ਬਾਅਦ ਉਪਰੋਕਤ ਸਥਿਤੀ ਆਪਣੇ ਨਵੇਂ ਬੁਰਜੁਆ ਉਸਾਰੂ ਰਾਹੀਂ ਕਾਇਮ ਰਹੀ। ਪੰਜਾਬ ਦੀ ਸਾਮੰਤਕ ਸਮਾਜਿਕ ਆਰਥਿਕ ਬਣਤਰ ਵਿਕਸਿਤ ਸਾਮਰਾਜ ਦੀ ਮਾਰ ਨਾਲ ਖੇਰੂ ਖੇਰੂ ਹੋ ਕੇ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਲਈ ਆਰਥਿਕ, ਸਿਆਸੀ, ਵਿਚਾਰਧਾਰਕ ਅਤੇ ਮਾਨਸਿਕ ਪੱਖੋਂ ਇਸਦੇ ਅਧੀਨ ਹੋ ਕੇ ਵਹਿ ਤੁਰੀ ਸਥਾਨਕ ਸਾਮੰਤਰ ਬਣਤਰ ਅਤੇ ਆਪਣੇ ਇਤਿਹਾਸਕ ਵਿਕਾਸ ਦੇ ਸਿੱਟੇ ਵਜੋਂ ਪ੍ਰੋੜ ਹੋ ਕੇ ਅਗਲੇ ਬੁਰਜੁਆ ਪੜਾ ਵਿੱਚ ਦਾਖਲ ਨਹੀਂ ਹੋਈ। ਸਗੋਂ ਬਰਤਾਨਵੀ ਸਾਮਰਾਜ ਇਸਦੇ ਵਿਗਠਨ ਦਾ ਅਧਾਰ ਬਣਿਆ। ਸਾਮਰਾਜ ਦੇ ਆਪਣੇ ਸੁਭਾ ਇਤਿਹਾਸਕ ਅਸਲ ਅਤੇ ਲੋੜ ਨੇ ਇੱਕ ਪਾਸੇ ਚੱਲੀ ਆ ਰਹੀ ਸਥਾਨਕ ਸਾਮੰਤਕ ਬਣਤਰ ਨੂੰ ਵਿਗਠਿਤ ਕੀਤਾ ਅਤੇ ਦੂਸਰੇ ਪਾਸੇ ਸਥਾਨਕ ਬੁਰਜੂਆਜੀ ਨੂੰ ਵੀ ਉਸਾਰਿਆ। ਬੁਰਜੂਆ ਬਣ ਰਹੀ ਪੰਜਾਬ ਦੀ ਅਸੰਤਕ ਜਮਾਤ ਦਾ ਬਰਤਾ ਨਵੀਂ ਸਾਮਰਾਜ ਵਿਰੁੱਧ ਕੋਈ ਮੁਹਾਜ ਨਹੀਂ ਸੀ। ਪੰਜਾਬੀ ਭਾਸ਼ਾ ਦੇ ਵਿਕਾਸ ਦੇ ਤਿੰਨ ਮੂਲ ਸੋਮੇ 1. ਸੰਸਕ੍ਰਿਤ, 2. ਫਾਰਸੀ 3. ਅਰਬੀ ਹਨ। ਇੱਥੇ ਦੇ ਸੱਭਿਆਚਾਰ ਦੇ ਵੀ ਦੇ ਮੂਲ ਸਰੋਤ ਬਣਦੇ ਹਨ। ਇੱਕ ਵੈਦਿਕ ਅਤੇ ਦੂਜਾ ਪੱਛਮੀ ਲੋਕਾਂ ਦੀ ਸੰਸਕ੍ਰਿਤੀ।

ਗੁਰਬਖ਼ਸ਼ ਸਿੰਘ ਫਰੈਂਕ ਦੀ ਧਾਰਨਾ[ਸੋਧੋ]

ਗੁਰਬਖ਼ਸ਼ ਸਿੰਘ ਫਰੈਂਕ ਦੀ ਧਾਰਨਾ ਅਨੁਸਾਰ ਪੰਜਾਬੀ ਸੱਭਿਆਚਾਰ ਦਾ ਮੁੱਢ ਪੰਜਾਬ ਸੱਭਿਆਚਾਰ ਦੇ ਨਾਮਕਰਨ ਅਤੇ ਭੂਗੋਲਿਕ ਖਿੱਤੇ ਨੂੰ ਇੱਕੇ ਸਮੱਸਿਆ ਵਜੋਂ ਪੇਸ਼ ਕਰਨਾ ਨਾ ਸਿਰਫ ਅਜੀਬ ਹੀ ਲੱਗੇਗਾ। ਸਗੋਂ ਖਟਕੇਗਾ ਵੀ ਅਤੇ ਕਿਸੇ ਗੁੱਸੈਲ ਟਿੱਪਣੀ ਨੂੰ ਜਨਮ ਦੇ ਵੀ ਸਕਦਾ ਹੈ ਅੱਜ ਸਾਨੂੰ ਪਤਾ ਹੈ ਕਿ ਪੰਜਾਬ ਲਫਜ ਸਭ ਤੋਂ ਪਹਿਲਾ ਕਿਸਨੇ ਵਰਤਿਆ ਅਤੇ ਇਸ ਤੋਂ ਬਣਦਾ ਵਿਸ਼ੇਸ਼ਣ ਪੰਜਾਬੀ ਸਭ ਤੋਂ ਪਹਿਲਾਂ ਕਿਸ ਨੇ ਵਰਤਿਆ। ਸਾਨੂੰ ਇਹ ਵੀ ਪਤਾ ਹੈ ਕਿ ਪੁਰਾਤਨ ਸੰਸਕ੍ਰਿਤ ਸੋਮਿਆ ਵਿੱਚ ਇੱਕ ਸ਼ਬਦ ‘ਪੰਚਨਦ` ਵੀ ਸੀ। ਜਿਹੜਾ ਪੰਜਾਬ ਦਾ ਹੀ ਪਰਿਆਇਵਾਚੀ ਸੀ ਅਤੇ ਉਸ ਖਿੱਤੇ ਲਈ ਵਰਤਿਆ ਜਾਂਦੀ ਸੀ, ਜਿੱਥੇ ਸ਼ਬਦ ਸਪਤ ਸਿੰਧੂ ਸੀ। ਜਿਹੜਾ ਸਿੰਧ ਅਤੇ ਸਰਸਵਤੀ ਨੂੰ ਮਿਲਾ ਕੇ ਕੁੱਝ ਵਡੇਰੇ ਖਿੱਤੇ ਦਾ ਸੂਚਕ ਸੀ ਇਹ ਅੱਜ ਤੋਂ ਕੁੱਝ ਹਜ਼ਾਰ ਸਾਲ ਪਹਿਲਾ ਵਰਤਿਆ ਜਾਂਦਾ ਸੀ। ਇਸ ਗੱਲ ਦਾ ਕੋਈ ਸੰਕੇਤ ਨਹੀਂ ਮਿਲਦਾ ਕਿ ਇਹ ਸ਼ਬਦ ਭੂਗੋਲਿਕ ਇਕਾਈ ਦਾ ਸੂਚਕ ਹੋਣ ਦੇ ਨਾਲ-ਨਾਲ ਸੱਭਿਆਚਾਰ ਦੀ ਗੱਲ ਕਰਦੇ ਹਾਂ ਤਾਂ ਸਾਡਾ ਮਤਲਬ ਕਿਸ ਜਨ ਸਮੂਹ ਦੇ ਸੱਭਿਆਚਾਰ ਤੋਂ ਹੁੰਦਾ ਹੈ ਅਤੇ ਉਸ ਜਨ ਸਮੂਹ ਦੀ ਇਸ ਵੇਲੇ ਦੀ ਹੋਂਦ ਦਾ ਭੂਗੋਲਿਕ ਚੌਖਟਾ ਕੀ ਹੈ। ਤਾਂ ਨਿਸਚੇ ਹੀ ਅਸੀਂ ਪੰਜਾਬੀ ਸੱਭਿਆਚਾਰ ਦੀ ਇਸ ਵੇਲੇ ਦੀ ਭਾਰਤ ਵਿਚਲੀ ਇਕਾਈ ਅਤੇ ਇਸਦੇ ਭੂਗੋਲਿਕ ਚੌਖਟੇ ਦਾ ਹੀ ਨਾ ਲਵਾਂਗੇ। ਸਾਡੇ ਵਿਚਾਰ ਗੋਚਰ ਸੱਭਿਆਚਾਰ ਉਨ੍ਹਾਂ ਲੋਕਾਂ ਦਾ ਸੱਭਿਆਚਾਰ ਹੈ। ਜਿਹੜੇ ਅੱਜ ਦੇ ਭਾਰਤੀ ਪੰਜਾਬ ਦੀਆਂ ਭੂਗੋਲਿਕ ਹੱਦਾ ਵਿੱਚ ਰਹਿ ਰਹੇ ਹਨ। ਜਿੱਥੇ ਤੱਕ ਇੰਨਾਂ ਭੂਗੋਲਿਕ ਹੱਦਾ ਦਾ ਆਧਾਰ ਬੋਲੀ ਅਤੇ ਸੱਭਿਆਚਾਰ ਨਾ ਹੋ ਕੇ ਕੋਈ ਪੱਖਪਾਤੀ ਵਿਚਾਰ ਹੈ ਅਤੇ ਰਾਜਨੀਤਿਕ ਕਾਣੌ ਨੂੰ ਪੇਸ਼ ਕਰਦਾ ਹੈ। ਇੰਨਾ ਦੀ ਉਚਿਤਤਾ ਉੱਤੇ ਹਮੇਸ਼ਾ ਹੀ ਸ਼ੰਕਾ ਕੀਤਾ ਜਾ ਸਕਦਾ ਹੈ ਅਤੇ ਆਸ ਰੱਖੀ ਜਾ ਸਕਦੀ ਹੈ ਕਿ ਇਸ ਹੱਦਬੰਦੀ ਤੋਂ ਬਾਹਰ ਰੱਖ ਲਏ ਗਏ ਇਲਾਕੇ ਆਪਣੇ ਮੂਲ ਸੱਭਿਆਚਾਰ ਅਤੇ ਭੂਗੋਲਿਕ ਖੇਤਰ ਵਿੱਚ ਆ ਸ਼ਾਮਿਲ ਹੋਵਗੇ। ਧਰਮਾਂ, ਕੌਮੀਅਤਾਂ ਅਤੇ ਸੱਭਿਆਚਾਰਾਂ ਦੀ ਅਨੇਕਤਾਂ ਵਾਲੇ ਕਿਸੇ ਵੀ ਅਜ਼ਾਦ ਦੇਸ਼ ਵਿੱਚ ਕੌਮੀ ਅਤੇ ਕੌਮੀਅਤ ਦੇ ਸਵਾਲ ਨੂੰ ਕੌਮੀ ਸੱਭਿਆਚਾਰ ਅਤੇ ਕੌਮੀਅਤਾਂ ਦੇ ਸੱਭਿਆਚਾਰਾਂ ਵਿਚਲੇ ਸਬੰਧਾਂ ਦੇ ਸਵਾਲ ਨੂੰ ਨਜਿੱਠਣ ਦੇ ਦੋ ਹੀ ਤਰੀਕੇ ਹੋ ਸਕਦੇ ਹਨ। ਇੱਕ ਲੋਕਤੰਤਰੀ ਤਰੀਕਾ, ਜਿਸ ਵਿੱਚ ਹਰ ਕੌਮੀਅਤ ਨੂੰ ਆਪਣੇ ਸੱਭਿਆਚਾਰ ਦਾ ਵਿਕਾਸ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ ਅਤੇ ਇੰਜ ਕਰਦਿਆ ਦੂਜੀਆਂ ਕੌਮੀਅਤਾਂ ਨੂੰ ਵੀ ਅਤੇ ਕੌਮੀ ਸੱਭਿਆਚਾਰ ਨੂੰ ਵੀ ਇਸ ਦੀਆਂ ਅਤਿ ਚੰਗੀਆਂ ਪ੍ਰਾਪਤੀਆਂ ਨਾਲ ਅਮੀਰ ਬਣਾਇਆ ਜਾਂਦਾ ਹੈ ਜਦੋਂ ਕਿ ਦੂਜੇ ਸੱਭਿਆਚਾਰ ਦੀਆਂ ਪ੍ਰਾਪਤੀਆਂ ਨਾਲ ਇਹ ਆਪਣਾ ਖਜਾਨਾ ਵੀ ਭਰਪੂਰ ਕਰਦੀ ਹੈ। ਇਸ ਤਰ੍ਹਾਂ ਹੋਂਦ ਵਿੱਚ ਆਇਆ ਕੌਮੀ ਸੱਭਿਆਚਾਰ ਸਮੁੱਚੀ ਕੌਮ ਦੀਆਂ ਲੋਕਤੰਤਰੀ ਭਾਵਨਾਵਾਂ ਅਤੇ ਪ੍ਰਾਪਤੀਆਂ ਦਾ ਪ੍ਰਤੀਬਿੰਬ ਹੁੰਦਾ ਹੈ। ਗੁਰਬਖ਼ਸ਼ ਸਿੰਘ ਫਰੈਂਕ ਦੇ ਵਿਚਾਰ ਅਨੁਸਾਰ ਅੱਜ ਪੰਜਾਬੀ ਸੱਭਿਆਚਾਰ ਦਾ ਭੂਗੋਲਿਕ ਚੌਖਟਾ ਨਿਸਚਿਤ ਕਰਦਿਆ ਅਸੀਂ ਅੱਜ ਦੀਆਂ ਹਾਲਤਾਂ ਨੂੰ ਅੱਖੋਂ ਓਹਲੇ ਨਹੀਂ ਕਰ ਸਕਦੇ ਅਤੇ ਇਹ ਹਾਲਾਤ ਇਸ ਨਿਰਵੇ ਦੀ ਅਧਾਰ ਦਲੀਲ ਬਣਦੀਆਂ ਹਨ ਕਿ ਅੱਜ ਦੇ ਭਾਰਤੀ ਪੰਜਾਬ ਨੂੰ ਹੀ ਪੰਜਾਬੀ ਸੱਭਿਆਚਾਰ ਦਾ ਭੂਗੋਲਿਕ ਚੌਖਟਾ ਮੰਨਿਆ ਜਾਏ। ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਗੁਰਬਖ਼ਸ਼ ਸਿੰਘ ਫਰੈਂਕ ਬਾਕੀਆਂ ਵਿਦਵਾਨਾਂ ਦੇ ਮੁਕਾਬਲੇ ਵਿਗਿਆਨਿਕ ਮੰਨਿਆ ਗਿਆ ਹੈ। ਕਿਉਂਕਿ ਉਸਨੇ ਨਾਮਕਰਨ ਭੂਗੋਲ ਬਾਰੇ ਗੱਲ ਕੀਤੀ ਹੈ ਅਤੇ ਨਾਲ ਦੀ ਨਾਲ ਸੱਭਿਆਚਾਰ ਦੇ ਕੌਮੀਅਤ ਦੀ ਗੱਲ ਕੀਤੀ ਹੈ। ਗੁਰਬਖ਼ਸ਼ ਸਿੰਘ ਅਨੁਸਾਰ ਸੱਭਿਆਚਾਰ ਵਿਗਿਆਨਿਕ ਹੈ। ਇਸ ਤੋਂ ਪਹਿਲਾਂ ਦੀਆਂ ਭੂਗੋਲਿਕ ਤਬਦੀਲੀਆਂ ਅਤੇ ਬਾਕੀ ਸਮਾਜਿਕ ਰਾਜਸੀ ਵਰਤਾਰੇ ਪੰਜਾਬੀ ਸੱਭਿਆਚਾਰ ਦੇ ਇੱਥੋ ਤੱਕ ਪੁੱਜਣ ਦੇ ਇਤਿਹਾਸ ਦਾ ਅੰਗ ਹਨ। ਇਹ ਇਤਿਹਾਸ ਆਦਿ ਕਾਲ ਤੋਂ ਸ਼ੁਰੂ ਨਹੀਂ ਹੁੰਦਾ ਸਗੋਂ ਉਦੋਂ ਤੋਂ ਸ਼ੁਰੂ ਹੁੰਦਾ ਹੈ ਜਦੋਂ ਤੋਂ ਅੱਜ ਦੇ ਪੰਜਾਬੀ ਸੱਭਿਆਚਾਰ ਨੇ ਰੂਪ ਧਾਰਨਾ ਸ਼ੁਰੂ ਕੀਤਾ ਹੈ।