ਪੰਜਾਬ ਅਤੇ ਹਰਿਆਣਾ ਹਾਈਕੋਰਟ
ਪੰਜਾਬ ਅਤੇ ਹਰਿਆਣਾ ਹਾਈਕੋਰਟ | |
---|---|
ਸਥਾਪਨਾ | 15 ਅਗਸਤ 1947 |
ਅਧਿਕਾਰ ਖੇਤਰ | ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ |
ਟਿਕਾਣਾ | ਚੰਡੀਗੜ੍ਹ |
ਦੁਆਰਾ ਅਧਿਕਾਰਤ | ਭਾਰਤ ਦਾ ਸੰਵਿਧਾਨ |
ਨੂੰ ਅਪੀਲ | ਭਾਰਤ ਦੀ ਸੁਪਰੀਮ ਕੋਰਟ |
ਜੱਜ ਦਾ ਕਾਰਜਕਾਲ | 62 ਸਾਲ ਦੀ ਉਮਰ ਤੱਕ |
ਅਹੁਦਿਆਂ ਦੀ ਗਿਣਤੀ | 85 (64 ਪੱਕੇ, 21 ਵਾਧੂ) |
ਵੈੱਬਸਾਈਟ | ਪੰਜਾਬ ਅਤੇ ਹਰਿਆਣਾ ਹਾਈਕੋਰਟ |
ਮੁੱਖ ਜੱਜ | |
ਵਰਤਮਾਨ | ਰਿਤੂ ਬਾਹਰੀ (ਐਕਟਿੰਗ) |
ਤੋਂ | 14 ਅਕਤੂਬਰ 2023 |
ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿੱਚ ਸਥਿਤ ਹੈ ਇਸ ਦਾ ਅਧਿਕਾਰ ਖੇਤਰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਹੈ। ਇਨਸਾਫ ਦਾ ਮਹਿਲਾ ਕਿਹਾ ਜਾਣ ਵਾਲੇ ਇਸ ਇਮਾਰਤ ਦਾ ਨਕਸ਼ਾ ਲ ਕਾਰਬੂਜ਼ੀਏ ਨੇ ਤਿਆਰ ਕੀਤਾ। ਇਸ ਹਾਈ ਕੋਰਟ ਦੇ ਜੱਜਾਂ ਦੀ ਪ੍ਰਵਾਨਿਤ ਗਿਣਤੀ 85 ਹੈ ਜਿਸ ਵਿੱਚ ਚੀਫ਼ ਜਸਟਿਸ ਸਮੇਤ 64 ਸਥਾਈ ਜੱਜ ਅਤੇ 21 ਵਧੀਕ ਜੱਜ ਸ਼ਾਮਲ ਹਨ। 14 ਸਤੰਬਰ 2023 ਤੱਕ, ਹਾਈ ਕੋਰਟ ਵਿੱਚ 58 ਜੱਜ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚ 36 ਸਥਾਈ ਅਤੇ 22 ਵਧੀਕ ਜੱਜ ਹਨ।[1]
ਇਤਿਹਾਸ
[ਸੋਧੋ]ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ 21 ਮਾਰਚ, 1919 ਨੂੰ ਲਾਹੌਰ ਵਿਖੇ ਸਥਾਪਿਤ ਕੀਤਾ ਗਿਆ ਸੀ। ਇਸ ਦਾ ਅਧਿਕਾਰ ਖੇਤਰ ਅਣਵੰਡਿਆ ਪੰਜਾਬ, ਬ੍ਰਿਟਿਸ਼ ਭਾਰਤ ਅਤੇ ਦਿੱਲੀ ਸੀ। 15 ਅਗਸਤ 1947 ਨੂੰ ਭਾਰਤ ਦੀ ਆਜ਼ਾਦੀ ਦੇ ਬਾਅਦ, ਪੰਜਾਬ ਦੇ ਲਈ ਵੱਖਰੀ ਹਿਮਾਚਲ ਪ੍ਰਦੇਸ਼ ਹਾਈਕੋਰਟ ਸ਼ਿਮਲਾ ਵਿੱਖੇ ਬਣਾਈ ਗਈ। ਇਸ ਦਾ ਅਧਿਕਾਰ ਖੇਤਰ ਹੁਣ ਪੰਜਾਬ, ਹਰਿਆਣਾ ਅਤੇ ਦਿੱਲੀ ਸੀ। 15 ਅਗਸਤ 1948 ਨੂੰ ਹਿਮਾਚਲ ਪ੍ਰਦੇਸ਼ ਦੀ ਰਚਨਾ ਜੁਡੀਸ਼ੀਅਲ ਕਮਿਸ਼ਨਰ ਦੀ ਇੱਕ ਵੱਖਰੀ ਕੋਰਟ ਬਣ ਗਈ ਅਤੇ 17 ਜਨਵਰੀ 1955 ਨੂੰ ਇਸ ਦਾ ਸਥਾਨ ਮੌਜੂਦਾ ਚੰਡੀਗੜ੍ਹ ਹੋ ਗਿਆ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ 1 ਨਵੰਬਰ 1966 ਤੋਂ ਚਲ ਰਿਹਾ ਹੈ।