ਫਰਾਂਸਿਸ ਕ੍ਰਿਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫਰਾਂਸਿਸ ਕ੍ਰਿਕ
ਫਰਾਂਸਿਸ ਕ੍ਰਿਕ
ਜਨਮਫਰਾਂਸਿਸ ਹੈਰੀ ਕੋਂਪਟਨ ਕ੍ਰਿਕ
8 ਜੂਨ 1916
ਵੈਸਟਨ ਫਾਵੈੱਲ, ਨੋਰਥਮਪਟਨਸ਼ਾਇਰ, ਇੰਗਲੈਂਡ, ਯੂਕੇ
ਮੌਤ28 ਜੁਲਾਈ 2004(2004-07-28) (ਉਮਰ 88)
ਸੈਨ ਡਿਏਗੋ, ਕੈਲੀਫ਼ੋਰਨੀਆ, ਯੂ ਐਸ
ਕੋਲਨ ਕੈਂਸਰ
ਰਿਹਾਇਸ਼ਯੂਕੇ, ਯੂਐਸ
ਕੌਮੀਅਤਬ੍ਰਿਟਿਸ਼
ਖੇਤਰਭੌਤਿਕ ਵਿਗਿਆਨ
ਮੋਲੀਕਿਊਲਰ ਬਾਇਓਲੋਜੀ
ਅਦਾਰੇਕੈਮਬ੍ਰਿਜ ਯੂਨੀਵਰਸਿਟੀ
ਯੂਨੀਵਰਸਿਟੀ ਕਾਲਜ ਲੰਡਨ
ਕਾਵੇਂਡਿਸ਼ ਲੈਬਾਰਟਰੀ
ਮੋਲੀਕਿਊਲਰ ਬਾਇਓਲੋਜੀ ਦੀ ਐਮਆਰਸੀ ਲੈਬਾਰਟਰੀ
ਬਾਇਓਲੋਜੀਕਲ ਸਟੱਡੀਜ਼ ਲਈ ਸਾਲਕ ਇੰਸਟੀਚਿਊਟ
ਥੀਸਿਸਪੋਲੀਪੈੱਪਟਾਇਡ ਅਤੇ ਪ੍ਰੋਟੀਨ: ਐਕਸਰੇ ਅਧਿਐਨ (1954)
ਖੋਜ ਕਾਰਜ ਸਲਾਹਕਾਰਮੈਕਸ ਪੇਰੁਤਜ਼
ਮਸ਼ਹੂਰ ਕਰਨ ਵਾਲੇ ਖੇਤਰਡੀਐਨਏ ਸੰਰਚਨਾ
ਚੇਤਨਾ
ਅਡਾਪਟਰ ਪਰਿਕਲਪਨਾ
ਅਹਿਮ ਇਨਾਮਨੋਬਲ ਪੁਰਸਕਾਰ (1962)
ਦਸਤਖ਼ਤ
Website
www.crick.ac.uk/about-us/francis-crick
ਅਲਮਾ ਮਾਤਰਨੋਰਥਮਪਟਨ ਗਰਾਮਰ ਸਕੂਲ
ਮਿੱਲ ਹਿੱਲ ਸਕੂਲ
ਯੂਨੀਵਰਸਿਟੀ ਕਾਲਜ ਲੰਡਨ (BSc)
ਗੋਨਵਿੱਲ ਅਤੇ ਕੈਉਸ ਕਾਲਜ, ਕੈਮਬ੍ਰਿਜ (ਪੀਐੱਚ ਡੀ)
ਚਰਚਿਲ ਕਾਲਜ
Polytechnic Institute of Brooklyn (Postdoc)[1]

ਫਰਾਂਸਿਸ ਹੈਰੀ ਕੋਂਪਟਨ ਕ੍ਰਿਕ , ਓਐਮ, ਐਫਆਰਐਸ (8 ਜੂਨ 1916 – 28 ਜੁਲਾਈ 2004) ਇੱਕ ਅੰਗਰੇਜ਼ ਮੋਲੀਕਿਊਲਰ ਜੀਵ-ਵਿਗਿਆਨੀ, ਬਾਇਓ ਭੌਤਿਕ-ਵਿਗਿਆਨੀ, ਅਤੇ ਨਿਊਰੋ ਵਿਗਿਆਨੀ ਸੀ। ਉਹਨਾਂ ਨੂੰ 1953 ਵਿੱਚ ਡੀ ਐਨ ਏ ਦਾ ਰਾਜ ਪਾਉਣ ਅਤੇ ਸੰਰਚਨਾ ਪਤਾ ਕਰਨ ਲਈ 1962 ਵਿੱਚ ਜੇਮਜ ਵਾਟਸਨ ਨਾਲ ਸਾਂਝਾ ਨੋਬਲ ਪੁਰਸਕਾਰ ਮਿਲਿਆ ਸੀ।

ਡੀ ਆਕਸੀ ਰਾਇਬੋਨਿਊਕਲਿਕ ਏਸਿਡ (ਡੀਐਨਏ) ਕਿਸੇ ਜਾਨਦਾਰ ਸੈੱਲ ਵਿੱਚ ਮੌਜੂਦ ਉਹ ਮੂਲ ਤੱਤ ਹੈ ਜੋ ਜੱਦੀ ਗੁਣਾਂ ਦਾ ਹਾਮਿਲ ਹੁੰਦਾ ਹੈ। ਇਹ ਸੈੱਲ ਦੇ ਮਰਕਜ਼ ਵਿੱਚ ਹੁੰਦਾ ਹੈ। ਜਾਨਦਾਰ ਸੈੱਲਾਂ ਦੇ ਜੀਨਾਂ ਵਿੱਚ ਡੀ ਐਨ ਏ ਜੰਜੀਰ ਦੀਆਂ ਕੜੀਆਂ ਦੀ ਸ਼ਕਲ ਵਿੱਚ ਪਾਇਆ ਜਾਂਦਾ ਹੈ ਅਤੇ ਉਸ ਦੀ ਤਰਤੀਬ ਇਸ ਜਾਨਦਾਰ ਦੇ ਜੱਦੀ ਗੁਣਾਂ ਦਾ ਨਿਰਧਾਰਨ ਕਰਦੀ ਹੈ।

ਹਵਾਲੇ[ਸੋਧੋ]