ਫ਼ਰੀਦਕੋਟ ਸ਼ਹਿਰ ਦੀਆਂ ਇਤਿਹਾਸਕ ਇਮਾਰਤਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਫਰੀਦਕੋਟ,ਮਾਲਵੇ ਦਾ ਪੁਰਾਤਨ ਅਤੇ ਇਤਿਹਾਸਕ ਅਤੇ ਸ਼ਹਿਰ ਹੈ।ਇਹ ਪੁਰਾਣਾ ਰਿਆਸਤੀ ਸ਼ਹਿਰ ਹੈ।ਇਹ ਸ਼ਹਿਰ ਪੰਜਾਬ ਦੇ ਮਸ਼ਹੂਰ ਸੂਫ਼ੀ ਬਾਬਾ ਫ਼ਰੀਦ ਜੀ ਦੇ ਨਾਮ ਤੇ ਵਸਿਆ ਹੋਇਆ ਹੈ। 1948 ਵਿੱਚ ਰਿਆਸਤਾਂ ਨੂੰ ਤੋੜ ਕੇ ਪੈਪਸੂ ਰਾਜ ਦੇ ਗਠਨ ਵੇਲੇ ਫਰੀਦਕੋਟ ਰਿਆਸਤ ਵੀ ਪੈਪਸੂ ਦਾ ਹਿੱਸਾ ਬਣੀ। 7 ਅਗਸਤ 1972 ਨੂੰ ਉਸ ਸਮੇਂ ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਨੇ ਇਸ ਨੂੰ ਰਾਜ ਦੇ 12ਵੇਂ ਜ਼ਿਲ੍ਹੇ ਦਾ ਦਰਜਾ ਦੇ ਦਿੱਤਾ। 26 ਜਨਵਰੀ, 1996 ਨੂੰ ਇਸ ਨੂੰ ਪੰਜਾਬ ਰਾਜ ਦੀ ਚੌਥੀ ਡਵੀਜ਼ਨ ਬਣਾਇਆ ਗਿਆ। ਇਥੇ ਯੂਰਪੀਅਨ ਇਮਾਰਤਸਾਜੀ ਉੱਤੇ ਆਧਾਰਿਤ ਦਿਲ-ਖਿੱਚਵੀਆਂ ਪੁਰਾਤਨ ਇਤਿਹਾਸਕ ਇਮਾਰਤਾਂ ਦੀ ਵੱਡੀ ਗਿਣਤੀ ਹੈ।[1]

ਫਰੀਦਕੋਟ ਦੀਆਂ ਮੁੱਖ ਇਤਿਹਾਸਕ ਇਮਾਰਤਾਂ[ਸੋਧੋ]

ਕਿਲ੍ਹਾ ਮੁਬਾਰਕ[ਸੋਧੋ]

ਇਹ ਕਿਲਾ 10 ਏਕੜ ਰਕਬੇ ਵਿੱਚ ਬਣਿਆ ਹੋਇਆ ਹੈ ਜਿਸਦੀ ਮੁੱਢਲੀ ਉਸਾਰੀ ਰਾਜਾ ਮੋਕਲਸੀ ਨੇ 1775 ਵਿੱਚ ਕਰਵਾਈ। ਇਸ ਦੀ ਮੁੱਖ ਇਮਾਰਤ ਦੀ ਮੁੜ ਉਸਾਰੀ 1890 ਵਿੱਚ ਮਹਾਰਾਜਾ ਬਿਕਰਮ ਸਿੰਘ ਤੇਰਾਜਾ ਬਲਬੀਰ ਸਿੰਘ ਵੱਲੋਂ ਕਾਰਵਾਈ ਗਈ। ਇਸ ਕਿਲ੍ਹੇ ਦੀਆਂ ਛੱਤਾਂ ’ਤੇ ਕੀਤਾ ਗਿਆ ਕੰਮ ਤੇ ਦੀਵਾਰਾਂ ’ਤੇ ਕੀਤੀ ਲੱਕੜੀ ਦੀ ਖ਼ੂਬਸੂਰਤ ਮੀਨਾਕਾਰੀ ਕਲਾ ਦਾ ਉੱਤਮ ਨਮੂਨਾ ਹੈ। ਕਿਲ੍ਹੇ ਦਾ 14 ਫੁੱਟ ਚੌੜਾ ਤੇ 22 ਫੁੱਟ ਉੱਚਾ ਮਜ਼ਬੂਤ ਲੱਕੜੀ ਦਾ ਮੁੱਖ ਦਰਵਾਜ਼ਾ ਹੈ।ਇਥੇ ਹੀ ਉਹ ਪਵਿੱਤਰ ਅਸਥਾਨ ਹੈ, ਜਿੱਥੇ ਸੂਫ਼ੀ ਸੰਤ ਸ਼ੇਖ਼ ਫਰੀਦ ਵੱਲੋਂ ਕਿਲ੍ਹੇ ਦੀ ਉਸਾਰੀ ਕਰਦਿਆਂ ਮਿੱਟੀ ਦੀ ਟੋਕਰੀ ਸਿਰ ਤੋਂ ਕੁਝ ਉੱਚੀ ਰਹਿੰਦੀ ਸੀ।ਕਿਲ੍ਹੇਵਿਚ 34 ਫੁੱਟ ਚੌੜੇ, 90 ਫੁੱਟ ਲੰਬੇ ਤੇ 22 ਫੁੱਟ ਉੱਚੇ ਦਰਬਾਰ ਹਾਲ ਦੀ ਬਣਤਰ ਵੀ ਵਿਲਖਣ ਕਿਸਮ ਦੀ ਹੈ।

ਕਚਹਿਰੀ ਭਵਨ[ਸੋਧੋ]

ਸਰਕਾਰੀ ਪ੍ਰਸ਼ਾਸਨ ਦੇ ਸਾਰੇ ਦਫ਼ਤਰਾਂ ਨੂੰ ਇੱਕੋ ਥਾਂ ਵਿੱਚ ਜਗ੍ਹਾ ਦੇਣ ਲਈ ਉਸਾਰੀ ਸਕੱਤਰੇਤ ਦਾ ਉਦਘਾਟਨ 18 ਅਕਤੂਬਰ, 1934 ਨੂੰ ਮਹਾਰਾਜਾ ਹਰਿੰਦਰ ਸਿੰਘ ਬਰਾੜ ਬੰਸ ਬਹਾਦਰ ਨੇ ਰਾਜ ਗੱਦੀ ਸੰਭਾਲਣ ਮੌਕੇ ਕੀਤਾ ਸੀ। ਇਸ ਵਿੱਚ 60 ਫੁੱਟ ਉੱਚੇ ਹਾਲ ਦੀ ਗੋਲਾਕਾਰ ਛੱਤ, ਬਣਾਈ ਗਈ ਹੈ ਜੋ ਬਾਹਰੋਂ ਦੇਖਣ ਉੱਤੇ ਗੁੰਬਦ ਦਿਸਦੀ ਹੈ ਅਤੇ ਅੰਦਰੋਂ ਦੇਖਣ ’ਤੇ ਹਾਲ। ਇਮਾਰਤ ਦੇ ਦੋਹਾਂ ਪਾਸਿਆਂ ’ਤੇ ਬਾਰਾਂ ਖੰਭਿਆਂ ’ਤੇ ਦੋ ਛੋਟੇ ਗੁੰਬਦ ਬਣੇ ਹਨ।

ਰਾਜ ਮਹਿਲ[ਸੋਧੋ]

ਵਿਕਟੋਰੀਆ ਕਲਾਕ ਟਾਵਰ[ਸੋਧੋ]

ਇਸ ਸ਼ਹਿਰ ਵਿੱਚ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਦੇ ਸਨਮਾਨ ਵਿੱਚ ਇੱਕ 115 ਫੁੱਟ ਉੱਚਾ ਘੰਟਾ ਘਰ ਬਣਾਇਆ ਗਿਆ ਹੈ ਜੋ ਮਹਾਰਾਜਾ ਬਲਬੀਰ ਸਿੰਘ ਨੇ 1902 ਵਿੱਚ ਬਣਵਾਇਆ ਸੀ। ਇਸ ਕਲਾਕ ਵਿੱਚ ਹਫ਼ਤੇ ਵਿੱਚ ਇੱਕ ਵਾਰ ਚਾਬੀ ਭਰਨੀ ਪੈਂਦੀ ਹੈ। ਇਸ ਵਿੱਚ ਇੱਕ ਕੁਇੰਟਲ ਭਾਰੀ ਕਾਂਸੀ ਦੀ ਘੰਟੀ ਲੱਗੀ ਹੋਈ ਹੈ।

ਦਰਬਾਰ ਗੰਜ ਗੈਸਟ ਹਾਊਸ[ਸੋਧੋ]

ਫਰੀਦਕੋਟ ਰਿਆਸਤ ਵਿੱਚ ਆਉਣ ਵਾਲੇ ਵਿਦੇਸ਼ੀ ਮਹਿਮਾਨਾਂ ਦੇ ਠਹਿਰਨ ਲਈ ਦਰਬਾਰ ਗੰਜ ਗੈਸਟ ਹਾਊਸ ਇਮਾਰਤ ਕਲਾਤਮਕ ਤਰੀਕੇ ਨਾਲ ਬਣਾਈ ਗਈ ਸੀ। ਇਸ ਇਮਾਰਤ ਨੂੰ ਹੁਣ ਪੰਜਾਬ ਸਰਕਾਰ ਦੁਆਰਾ ਸਰਕਟ ਹਾਊਸ ਅਤੇ ਫਰੀਦਕੋਟ ਦੇ ਕਮਿਸ਼ਨਰ ਦਫ਼ਤਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਇਮਾਰਤ ਵਿੱਚ 12 ਕਮਰੇ ਹਨ ਅਤੇ ਗੈਸਟ ਹਾਊਸ ਦੇ ਆਲੇ-ਦੁਆਲੇ ਰੁਖਾਂ ਡਾ ਝੁਰਮਟ ਅਤੇ ਘਾਹ ਦੇ ਮੈਦਾਨ ਇਸਦੀ ਦਿਖ ਨੂੰ ਮਨਮੋਹਕ ਬਣਾਉਂਦੇ ਹਨ।

ਬ੍ਰਿਜਿੰਦਰਾ ਕਾਲਜ[ਸੋਧੋ]

ਇਥੇ 23 ਮਾਰਚ 1942 ਨੂੰ ਬ੍ਰਿਜਿੰਦਰਾ ਹਾਈ ਸਕੂਲ ਵਿੱਚ ਸਥਾਪਿਤ ਅਤੇ ਪਹਿਲਾ ਸਰਕਾਰੀ ਡਿਗਰੀ ਕਾਲਜ ਬਰਜਿੰਦਰਾ ਕਾਲਜ ਜੋ ਹੁਣ ਪੰਜਾਬੀ ਯੂਨੀਵਰਸਿਟੀ ਦੇ ਪ੍ਰਮੁੱਖ ਕਾਲਜਾਂ ਵਿੱਚੋਂ ਇੱਕ ਹੈ, ਸਥਾਪਤ ਕੀਤਾ ਗਿਆ ਸੀ

ਹਵਾਲੇ[ਸੋਧੋ]