ਸਰਕਾਰੀ ਬਰਜਿੰਦਰਾ ਕਾਲਜ
ਸਰਕਾਰੀ ਬਰਜਿੰਦਰਾ ਕਾਲਜ | |
---|---|
ਸਥਾਪਨਾ | 1942 |
ਕਿਸਮ | ਸਰਕਾਰੀ |
ਵਿਦਿਆਰਥੀ | 4,271 (2015 ਮੁਤਾਬਿਕ) 2,254 ਮੁੰਡੇ 2017 ਕੁੜੀਆਂ |
ਟਿਕਾਣਾ | ਫਰੀਦਕੋਟ, ਪੰਜਾਬ, ਭਾਰਤ |
ਕੈਂਪਸ | ਸ਼ਹਿਰੀ |
ਮੈਗਜ਼ੀਨ | ਬਰਜਿੰਦਰ |
ਨਿੱਕਾ ਨਾਂ | ਬਰਜਿੰਦਰਾ ਕਾਲਜ |
ਮਾਨਤਾਵਾਂ | |
ਵੈੱਬਸਾਈਟ | gbcfdk |
ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਸਥਿਤ ਹੈ। ਇਹ ਕਾਲਜ ਫ਼ਰੀਦਕੋਟ ਤੋਂ ਚਹਿਲ ਪਿੰਡ ਨੂੰ ਜਾਂਦਿਆਂ 'ਨਹਿਰੂ ਸਟੇਡੀਅਮ' ਦੇ ਸਾਹਮਣੇ ਸਥਿਤ ਹੈ। ਇਹ 1942 ਈ: ਵਿੱਚ ਸਥਾਪਿਤ ਕੀਤਾ ਗਿਆ ਸੀ। ਇਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਸੰਬੰਧਿਤ ਇੱਕ ਵਿਦਿਅਕ ਸੰਸਥਾ ਹੈ।[1]
ਇਤਿਹਾਸ[ਸੋਧੋ]
ਫ਼ਰੀਦਕੋਟ ਰਿਆਸਤ ਦਾ ਪਹਿਲਾ ਸਕੂਲ ਰਾਜਾ ਬਿਕਰਮ ਸਿੰਘ ਨੇ 1875 ਈ. ਵਿੱਚ ਸਥਾਪਿਤ ਕੀਤਾ। 1901 ਈ. ਵਿੱਚ 'ਰਾਜਾ ਬਲਵੀਰ ਸਿੰਘ' ਨੇ ਇਸ ਮਿਡਲ ਸਕੂਲ ਨੂੰ "ਐਂਗਲੋ-ਵਰਨੈਕੂਲਰ ਹਾਈ ਸਕੂਲ"ਦੇ ਤੌਰ ਤੇ ਅਪਗ੍ਰੇਡ ਕੀਤਾ। ਸੰਨ 1913 ਈ. ਵਿੱਚ ਰਾਜਾ ਬਲਵੀਰ ਸਿੰਘ ਨੇ 75000/- ਰਪਏ ਖ਼ਰਚ ਕੇ ਸਕੂਲ ਤੇ ਹੋਸਟਲ ਦੀ ਇਮਾਰਤ ਦੀ ਨਿਰਮਾਣ ਕੀਤਾ ਅਤੇ ਸਕੂਲ ਦਾ ਨਾਮ ਬੰਸ ਬਹਾਦੁਰ ਬਰਜਿੰਦਰ ਸਿੰਘ ਦੇ ਨਾਮ ਤੇ 'ਬਰਜਿੰਦਰ ਹਾਈ ਸਕੂਲ' ਰੱਖਿਆ।
ਕਾਲਜ-ਕੋਰਸ[ਸੋਧੋ]
ਸਰਕਾਰੀ ਬਰਜਿਦਰਾ ਕਾਲਜ ਵਿੱਚ ਹੇਠ ਲਿਖੇ ਕੋਰਸ ਚੱਲ ਰਹੇ ਹਨ-
ਕੋਰਸ | ਵਿਸ਼ੇਸ਼ਗਤਾ | ਸੀਟਾਂ ਦੀ ਗਿਣਤੀ | ਵਿਵੇਸ਼ ਨੋਟ |
---|---|---|---|
ਐਮ.ਏ. | ਪੰਜਾਬੀ | 40 | |
ਐਮ.ਏ. | ਇਕਨਾਮਿਕਸ | 40 | |
ਐਮ.ਏ. | ਅੰਗਰੇਜ਼ੀ | 40 | ਸੈਲਫ ਫਾਈਨਾਂਸ ਕੋਰਸ |
ਐਮ.ਐਸ.ਸੀ. | ਰਸਾਇਣ ਵਿਗਿਆਨ | 40 | ਸੈਲਫ ਫਾਈਨਾਂਸ ਕੋਰਸ |
ਬੀ.ਐਸ.ਸੀ. | ਨਾਨ ਮੈਡੀਕਲ | 60 | |
ਬੀ. ਐਸ.ਸੀ. | ਮੈਡੀਕਲ | 60 | |
ਬੀ ਐਸ.ਸੀ. | ਖੇਤੀਬਾੜੀ | 40 | |
ਬੀ ਐਸ.ਸੀ. | ਖੇਤੀਬਾੜੀ | 40 | ਸੈਲਫ ਫਾਈਨਾਂਸ ਕੋਰਸ |
ਬੀ.ਕਾਮ. | 50 | ||
ਬੀ.ਏ. | ਅਧਿਆਪਕਾਂ ਦੀ ਗਿਣਤੀ ਅਨੁਸਾਰ |
ਫ਼ੋਟੋ ਗੈਲਰੀ[ਸੋਧੋ]
ਬਰਜਿੰਦਰ ਸਭਿਆਚਾਰਕ ਮੰਚ[ਸੋਧੋ]
ਸਰਕਾਰੀ ਬਰਜਿੰਦਰਾ ਕਾਲਜ ਵਿੱਚ ਬਰਜਿੰਦਰ ਸਭਿਆਚਾਰਕ ਮੰਚ ਦੀ ਸਥਾਪਨਾ ਕੀਤੀ ਗਈ ਹੈ। ਕਾਲਜ ਵਿਚਲੀਆਂ ਸਾਰੀਆਂ ਸਭਿਆਚਾਰਕ ਸਰਗਰਮੀਆਂ ਇਸ ਬੈਨਰ ਹੇਠ ਹੁੰਦੀਆਂ ਹਨ।
ਐਨ.ਐਸ.ਐਸ.[ਸੋਧੋ]
ਸਰਕਾਰੀ ਬਰਜਿੰਦਰਾ ਕਾਲਜ ਵਿੱਚ ਐਨ.ਐਸ.ਐਸ. ਦੇ ਪੰਜ ਯੂਨਿਟ ਕਾਰਜਸ਼ੀਲ ਹਨ। ਇਹਨਾਂ ਵਿਚੋਂ ਤਿੰਨ ਯੂਨਿਟ ਲੜਕਿਆਂ ਦੇ ਅਤੇ ਦੋ ਯੂਨਿਟ ਲੜਕੀਆਂ ਦੇ ਹਨ। ਕਾਲਜ ਦਾ ਐਨ.ਐਸ.ਐਸ. ਵਿਭਾਗ ਕਾਲਜ ਵਿੱਚ ਖੂਂਨਦਾਨ ਕੈਂਪ,ਜਾਗਰੂਕਤਾ ਲੈਕਚਰ, ਪੌਦੇ ਲਗਾਉਣੇ ਅਦਿ ਕੰਮ ਕਰਦੇ ਰਹਿੰਦੇ ਹਨ।
ਬਾਹਰੀ ਲਿੰਕ[ਸੋਧੋ]
- (https://www.google.co.in/maps/place/govt+brijindra+college/@30.669733,74.7661218,15z/data=!4m2!3m1!1s0x0:0xcee70eeac21d27fe)
- (https://www.youtube.com/watch?v=idP09TO8FaA)
- (http://www.htcampus.com/college/government-brijindra-college-faridkot/)