ਫ਼ਰੀਦਕੋਟ ਜ਼ਿਲ੍ਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਫਰੀਦਕੋਟ ਤੋਂ ਰੀਡਿਰੈਕਟ)
Jump to navigation Jump to search
ਪੰਜਾਬ ਰਾਜ ਦੇ ਜਿਲੇ

ਜ਼ਿਲ੍ਹਾ ਫ਼ਰੀਦਕੋਟ ਭਾਰਤੀ ਪੰਜਾਬ ਦੇ ੨੩ ਜ਼ਿਲ੍ਹਿਆਂ ਵਿੱਚੋਂ ਇੱਕ ਹੈ, ਜਿਸਨੂੰ ੭ ਅਗਸਤ ੧੯੭੨ ਨੂੰ ਬਠਿੰਡਾ ਜ਼ਿਲ੍ਹੇ ਦੀ ਫ਼ਰੀਦਕੋਟ ਤਹਿਸੀਲ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ਦੀਆਂ ਮੋਗਾ ਤੇ ਮੁਕਤਸਰ ਤਹਿਸੀਲਾਂ ਨੂੰ ਮਿਲਾਕੇ ਬਣਾਇਆ ਗਿਆ ਸੀ। ਹਾਲਾਂਕਿ ਬਾਅਦ ਵਿੱਚ ਇਸ ਜ਼ਿਲ੍ਹੇ ਦੀਆਂ ਦੋ ਸਬ-ਡਿਵੀਜ਼ਨਾਂ, ਮੋਗਾ ਅਤੇ ਮੁਕਤਸਰ ਨੂੰ ਨਵੰਬਰ ੧੯੯੫ ਵਿੱਚ ਵੱਖ ਕਰਕੇ ਜ਼ਿਲ੍ਹਿਆਂ ਦਾ ਦਰਜਾ ਦੇ ਦਿੱਤਾ ਗਿਆ ਸੀ। ਉਸ ਵੇਲੇ ਜ਼ਿਲ੍ਹਾ ਫ਼ਰੀਦਕੋਟ, ਪੂਰਬੀ ਫ਼ਿਰੋਜ਼ਪੁਰ ਡਿਵੀਜ਼ਨ ਦਾ ਹਿੱਸਾ ਸੀ, ਪਰ ਸਾਲ ੧੯੯੬ ਵਿੱਚ, ਫ਼ਰੀਦਕੋਟ ਡਿਵੀਜ਼ਨ ਨੂੰ ਫ਼ਰੀਦਕੋਟ ਸ਼ਹਿਰ ਵਿਖੇ ਇੱਕ ਡਿਵੀਜ਼ਨਲ ਹੈਡਕੁਆਟਰ ਨਾਲ ਸਥਾਪਤ ਕੀਤਾ ਗਿਆ, ਜਿਸ ਵਿੱਚ ਫ਼ਰੀਦਕੋਟ ਜ਼ਿਲ੍ਹੇ ਤੋਂ ਇਲਾਵਾ, ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਵੀ ਸ਼ਾਮਲ ਸਨ।

ਨਿਰੁਕਤੀ[ਸੋਧੋ]

ਜ਼ਿਲ੍ਹੇ ਦਾ ਨਾਂ ਇਸਦੇ ਮੁੱਖ ਦਫਤਰ ਫਰੀਦਕੋਟ ਸ਼ਹਿਰ ਤੋਂ ਰੱਖਿਆ ਗਿਆ ਹੈ, ਜਿਸਦਾ ਨਾਮ ਬਾਬਾ ਫਰੀਦ ਦੇ ਸਨਮਾਨ ਵਿੱੱਚ ਰੱਖਿਆ ਗਿਆ ਹੈ, ਜੋ ਸੂਫੀ ਸੰਤ ਅਤੇ ਮੁਸਲਿਮ ਮਿਸ਼ਨਰੀ ਸਨ। ਫਰੀਦਕੋਟ ਦਾ ਕਸਬਾ 13 ਵੀਂ ਸਦੀ ਦੌਰਾਨ ਮੋਕਲਹਾਰ ਦੇ ਰੂਪ ਵਿੱਚ ਰਾਏ ਮੁੁੰਜ ਦੇ ਪੋਤਰੇ ਰਾਜਾ ਮੋਕਾਲਸੀ ਨੇ ਸਥਾਪਤ ਕੀਤਾ ਸੀ, ਜੋ ਕਿ ਰਾਜਸਥਾਨ ਦੇ ਭਟਨਾਇਰ ਦੇ ਭੱਟੀ ਚੀਫ਼ ਸਨ।