ਫਰੈਂਕਨਸਟਾਇਨ
| ਲੇਖਕ | Mary Wollstonecraft Godwin Shelley |
|---|---|
| ਦੇਸ਼ | ਯੂਨਾਇਟਡ ਕਿੰਗਡਮ |
| ਭਾਸ਼ਾ | ਅੰਗਰੇਜ਼ੀ |
| ਵਿਧਾ | Horror, Gothic, Romance, science fiction |
| ਪ੍ਰਕਾਸ਼ਕ | Lackington, Hughes, Harding, Mavor & Jones |
ਪ੍ਰਕਾਸ਼ਨ ਦੀ ਮਿਤੀ | 1 ਜਨਵਰੀ 1818 |
| ਸਫ਼ੇ | 280 |
| ਆਈ.ਐਸ.ਬੀ.ਐਨ. | N/Aerror |
ਫਰੈਂਕਨਸਟਾਇਨ ਜਾਂ ਦ ਮਾਡਰਨ ਪ੍ਰੋਮੀਥੀਅਸ ਜੋ ਆਮ ਤੌਰ ਤੇ ਫਰੈਂਕਨਸਟਾਇਨ ਨਾਮ ਨਾਲ ਪ੍ਰਸਿੱਧ ਹੈ, ਮੇਰੀ ਸ਼ੈਲੀ ਦਾ ਲਿਖਿਆ ਇੱਕ ਅੰਗਰੇਜ਼ੀ ਨਾਵਲ ਹੈ। ਸ਼ੈਲੀ ਨੇ ਅਠਾਰਾਂ ਸਾਲ ਦੀ ਉਮਰ ਵਿੱਚ ਇਸਨੂੰ ਲਿਖਣਾ ਸ਼ੁਰੂ ਕੀਤਾ ਸੀ ਅਤੇ ਨਾਵਲ ਦੇ ਪ੍ਰਕਾਸ਼ਨ ਦੇ ਸਮੇਂ ਉਹ ਵੀਹ ਸਾਲ ਦੀ ਸੀ। ਇਸ ਦਾ ਪਹਿਲਾ ਸੰਸਕਰਣ 1818 ਵਿੱਚ ਲੰਦਨ ਵਿੱਚ ਅਗਿਆਤ ਤੌਰ ਤੇ ਪ੍ਰਕਾਸ਼ਿਤ ਕੀਤਾ ਗਿਆ ਸੀ। ਸ਼ੈਲੀ ਦਾ ਨਾਮ ਫ਼ਰਾਂਸ ਵਿੱਚ ਪ੍ਰਕਾਸ਼ਿਤ ਦੂਜੇ ਸੰਸਕਰਣ ਵਿੱਚ ਅੰਕਿਤ ਸੀ। ਨਾਵਲ ਦੇ ਸਿਰਲੇਖ ਦਾ ਸੰਬੰਧ ਇੱਕ ਵਿਗਿਆਨੀ ਵਿਕਟਰ ਫਰੈਂਕਨਸਟਾਇਨ ਨਾਲ਼ ਹੈ, ਜੋ ਜੀਵਨ ਪੈਦਾ ਕਰਨ ਦਾ ਤਰੀਕਾ ਸਿੱਖ ਜਾਂਦਾ ਹੈ। ਫਰੈਂਕਨਸਟਾਇਨ ਨੂੰ ਇੱਕ ਦੈਂਤ ਸਮਝਿਆ ਜਾਂਦਾ ਹੈ, ਐਪਰ ਇਹ ਸਹੀ ਨਹੀਂ। ਫਰੈਂਕਨਸਟਾਇਨ ਵਿੱਚ ਗੌਥਿਕ ਨਾਵਲਾਂ ਅਤੇਰੋਮਾਂਸਵਾਦ ਦੇ ਕੁੱਝ ਪਹਿਲੂਆਂ ਦੀ ਮਿਲਾਵਟ ਹੈ। ਉਦਯੋਗਕ ਕ੍ਰਾਂਤੀ ਦੇ ਜ਼ਮਾਨੇ ਵਿੱਚ ਇਹਦਾ ਆਧੁਨਿਕ ਮਨੁੱਖ ਦੇ ਸਾਹਿਤ ਅਤੇ ਲੋਕ ਸੰਸਕ੍ਰਿਤੀ ਤੇ ਕਾਫ਼ੀ ਪ੍ਰਭਾਵ ਰਿਹਾ ਹੈ ਅਤੇ ਇਹ ਕਈ ਡਰਾਉਣੀਆਂ ਕਹਾਣੀਆਂ ਅਤੇ ਫਿਲਮਾਂ ਦਾ ਆਧਾਰ ਵੀ ਬਣਿਆ ਹੈ।
ਹਵਾਲੇ
[ਸੋਧੋ]- ↑ This illustration is reprinted in the frontpiece to the 2008 edition of Frankenstein