ਮੇਰੀ ਸ਼ੈਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Half-length portrait of a woman wearing a black dress sitting on a red sofa. Her dress is off the shoulder, exposing her shoulders. The brush strokes are broad.
ਲਾਲ ਸੋਫ਼ੇ ਤੇ ਬੈਠੀ ਇਕ ਕਾਲੇ ਪਹਿਰਾਵੇ ਵਾਲੀ ਔਰਤ ਦੀ ਅੱਧੀ-ਲੰਬਾਈ ਦੀ ਤਸਵੀਰ। ਉਸ ਦਾ ਪਹਿਰਾਵਾ ਮੋਢੇ ਤੋਂ ਢਿਲਕਿਆ ਹੋਇਆ ਹੈ ਅਤੇ ਮੋਢੇ ਨੰਗੇ ਹਨ। ਬ੍ਰਸ਼ ਛੋਹਾਂ ਖੁੱਲੀਆਂ ਡੁੱਲੀਆਂ ਹਨ। 1840 ਵਿਚ ਰਾਇਲ ਅਕੈਡਮੀ ਵਿਚ ਮੇਰੀ ਸ਼ੈਲੀ ਦਾ ਰਿਚਰਡ ਰਥਵੇਲ ਵਲੋਂ ਬਣਾਇਆ ਚਿੱਤਰ ਦਿਖਾਇਆ ਗਿਆ ਸੀ, ਨਾਲ ਪਰਸੀ ਸ਼ੈਲੀ ਦੀ ਕਵਿਤਾ ਦ ਰਿਵੋਲਟ ਆਫ਼ ਇਸਲਾਮ ਦੀਆਂ ਲਾਈਨਾਂ ਉਸਨੂੰ "child of love and light" ਕਹਿ ਰਹੀਆਂ ਹਨ। 
[1]

ਮੇਰੀ ਵੁਲਸਟੋਨਕਰਾਫਟ ਸ਼ੈਲੀ (ਜਨਮ ਸਮੇਂ  ਗੌਡਵਿਨ; 30 ਅਗਸਤ 1797 – 1 ਫਰਵਰੀ 1851) ਇੱਕ ਅੰਗਰੇਜ਼ੀ ਨਾਵਲਕਾਰ, ਕਹਾਣੀ ਲੇਖਕ, ਨਾਟਕਕਾਰ, ਨਿਬੰਧਕਾਰ, ਜੀਵਨੀ, ਅਤੇ ਯਾਤਰਾ ਲੇਖਕ ਸੀ ਜਿਸ ਨੂੰ ਉਸ ਦੇ ਗੌਥਿਕ ਨਾਵਲ ਫਰੈਂਕਨਸਟਾਇਨ ਜਾਂ ਆਧੁਨਿਕ ਪ੍ਰੋਮੀਥੀਅਸ (1818) ਲਈ ਮੁੱਖ ਤੌਰ ਤੇ ਜਾਣਿਆ ਜਾਂਦਾ ਹੈ।ਉਸਨੇ ਆਪਣੇ ਪਤੀ, ਰੋਮਾਂਸਵਾਦੀ ਕਵੀ ਅਤੇ ਫ਼ਿਲਾਸਫ਼ਰ ਪਰਸੀ ਬਿਸ਼ ਸ਼ੈਲੀ ਦੇ ਕੰਮਾਂ ਨੂੰ ਵੀ ਸੰਪਾਦਿਤ ਅਤੇ ਪ੍ਰੋਤਸਾਹਿਤ ਕੀਤਾ। ਉਸ ਦੇ ਪਿਤਾ ਸਿਆਸੀ ਫ਼ਿਲਾਸਫ਼ਰ ਵਿਲੀਅਮ ਗੌਡਵਿਨ ਸਨ, ਅਤੇ ਉਸਦੀ ਮਾਂ ਫ਼ਿਲਾਸਫ਼ਰ ਅਤੇ ਨਾਰੀਵਾਦੀ ਮੈਰੀ ਵੁਲਸਟੋਨਕ੍ਰਾਫਟ ਸੀ। 

ਉਸਦੀ ਬੇਟੀ ਮੇਰੀ ਦੇ ਜਨਮ ਤੋਂ ਇਕ ਮਹੀਨੇ ਤੋਂ ਵੀ ਘੱਟ ਦੇ ਅੰਦਰ ਵੁਲਸਟੋਨਕ੍ਰਾਫਟ ਦੀ ਮੌਤ ਤੋਂ ਬਾਅਦ ਮੇਰੀ ਨੂੰ ਗੋਡਵਿਨ ਨੇ ਪਾਲਿਆ ਸੀ, ਜੋ ਆਪਣੀ ਧੀ ਨੂੰ ਅਮੀਰ, ਭਾਵੇਂ ਗੈਰ ਰਸਮੀ ਹੀ ਸਹੀ, ਸਿੱਖਿਆ ਦਿਵਾਉਣ ਦੇ ਸਮਰਥ ਸੀ। ਉਸ ਨੇ ਮੇਰੀ ਨੂੰ ਖ਼ੁਦ ਆਪਣੀਆਂ ਉਦਾਰਵਾਦੀ ਰਾਜਨੀਤਿਕ ਥਿਊਰੀਆਂ ਦਾ ਪਾਲਣ ਕਰਨ ਲਈ ਉਤਸ਼ਾਹਿਤ ਕੀਤਾ ਸੀ। ਜਦੋਂ ਮੈਰੀ ਚਾਰ ਸਾਲ ਦੀ ਸੀ, ਉਸ ਦੇ ਪਿਤਾ ਨੇ ਇਕ ਗੁਆਂਢ ਦੀ ਔਰਤ ਨਾਲ ਵਿਆਹ ਕਰਵਾ ਲਿਆ, ਜਿਸ ਨਾਲ ਉਸ ਦੀ ਸਤੇਲੀ ਹੋਣ ਕਰਕੇ ਮੇਰੀ ਦਾ ਦੁਖਦਾਈ ਰਿਸ਼ਤਾ ਬਣ ਗਿਆ।


1814 ਵਿੱਚ, ਮੇਰੀ ਨੇ ਆਪਣੇ ਇੱਕ ਪਿਤਾ ਦੇ ਸਿਆਸੀ ਪੈਰੋਕਾਰ ਪਰਸੀ ਬਿਸ਼ ਸ਼ੈਲੀ ਨਾਲ ਇੱਕ ਰੋਮਾਂਸ ਦੀ ਸ਼ੁਰੂਆਤ ਕੀਤੀ, ਜਿਸ ਦਾ ਪਹਿਲਾਂ ਹੀ ਵਿਆਹ ਹੋਇਆ ਸੀ। ਮੈਰੀ ਆਪਣੀ ਮਤਰੇਈ ਭੈਣ ਕਲੇਅਰ ਕਲੈਰਮੋਂਟ ਨਾਲ ਮੈਰੀ ਅਤੇ ਸ਼ੈਲੀ ਨਾਲ ਫਰਾਂਸ ਚਲੇ ਗਏ ਅਤੇ ਯੂਰਪ ਦੀ ਯਾਤਰਾ ਕੀਤੀ। ਇੰਗਲੈਂਡ ਵਾਪਸ ਆਉਣ 'ਤੇ, ਮੈਰੀ ਪਰਸੀ ਦੇ ਬੱਚੇ ਨਾਲ ਗਰਭਵਤੀ ਸੀ ਅਗਲੇ ਦੋ ਸਾਲਾਂ ਵਿੱਚ, ਉਸਨੂੰ ਅਤੇ ਪਰਸੀ ਨੂੰ ਛੇਕੇ ਜਾਣ, ਲਗਾਤਾਰ ਕਰਜ਼ੇ ਅਤੇ ਸਮੇਂ ਤੋਂ ਪਹਿਲਾਂ ਜੰਮੀ ਧੀ ਦੀ ਮੌਤ ਦਾ ਸਾਹਮਣਾ ਕਰਨਾ ਪਿਆ। ਪਰਸੀ ਸ਼ੈਲੀ ਦੀ ਪਹਿਲੀ ਪਤਨੀ, ਹੈਰੀਏਟ ਦੀ ਆਤਮ ਹੱਤਿਆ ਦੇ ਬਾਅਦ, ਉਨ੍ਹਾਂ ਨੇ 1816 ਦੇ ਅੰਤ ਵਿੱਚ ਵਿਆਹ ਕੀਤਾ। 

1816 ਵਿੱਚ, ਜੋੜੇ ਨੇ ਲਾਰਡ ਬਾਇਰਨ, ਜੌਨ ਵਿਲੀਅਮ ਪੋਲੀਡੋਰੀ ਅਤੇ ਕਲੇਅਰ ਕਲੇਅਰਮੋਂਟ ਜਨੇਵਾ, ਸਵਿਟਜ਼ਰਲੈਂਡ ਦੇ ਨੇੜੇ ਦੇ ਨਾਲ ਗਰਮੀਆਂ ਬਿਤਾਈਆਂ ਜਿੱਥੇ ਮੈਰੀ ਨੂੰ ਆਪਣੇ ਨਾਵਲ ਫ੍ਰੈਂਕਨਸਟਾਈਨ ਦਾ ਵਿਚਾਰ ਸੁਝਿਆ। ਸ਼ੈਲੀਆਂ ਨੇ 1818 ਵਿਚ ਬਰਤਾਨੀਆ ਨੂੰ ਛੱਡ ਇਟਲੀ ਨੂੰ ਚਲੇ ਗਏ, ਜਿੱਥੇ ਉਨ੍ਹਾਂ ਦਾ ਦੂਜਾ ਅਤੇ ਤੀਜੇ ਬੱਚੇ ਦੀ ਮੌਤ ਹੋ ਗਈ ਅਤੇ ਮੇਰੀ ਸ਼ੈਲੀ ਨੇ ਆਪਣੇ ਆਖ਼ਰੀ ਅਤੇ ਇੱਕਲੌਤੀ ਜ਼ਿੰਦਾ ਰਹੇ ਬੱਚੇ ਪਰਸੀ ਫਲੋਰੇਂਸ ਸ਼ੈਲੀ ਨੂੰ ਜਨਮ ਦਿੱਤਾ ਸੀ। 1822 ਵਿਚ ਉਸ ਦਾ ਪਤੀ ਡੁੱਬ ਗਿਆ ਸੀ ਜਦੋਂ ਵਾਈਰੇਜੀਓ ਦੇ ਨੇੜੇ ਇਕ ਤੂਫ਼ਾਨ ਦੌਰਾਨ ਉਸ ਦੀ ਸਮੁੰਦਰੀ ਕਿਸ਼ਤੀ ਇੱਕ ਤੂਫਾਨ ਦੇ ਵਿੱਚ ਘਿਰ ਕੇ ਡੁੱਬ ਗਈ। ਇੱਕ ਸਾਲ ਬਾਅਦ, ਮੈਰੀ ਸ਼ੈਲੀ ਇੰਗਲੈਂਡ ਵਾਪਸ ਆ ਗਈ ਅਤੇ ਉਦੋਂ ਤੋਂ ਆਪਣੇ ਆਪ ਨੂੰ ਆਪਣੇ ਬੇਟੇ ਦੀ ਪਾਲਣਾ ਕਰਨ ਅਤੇ ਇੱਕ ਪੇਸ਼ੇਵਰ ਲੇਖਕ ਦੇ ਕੈਰੀਅਰ ਵਜੋਂ ਸਮਰਪਿਤ ਕਰ ਦਿੱਤਾ। ਉਸ ਦੀ ਜ਼ਿੰਦਗੀ ਦਾ ਆਖ਼ਰੀ ਦਹਾਕਾ ਬਿਮਾਰੀਆਂ ਵਿੱਚ ਘਿਰਿਆ ਹੋਇਆ ਸੀ, ਸ਼ਾਇਦ ਬ੍ਰੇਨ ਟਿਊਮਰ ਦੇ ਕਾਰਨ ਸੀ ਜਿਸ ਨੇ ਆਖਰ 53 ਸਾਲ ਦੀ ਉਮਰ ਵਿਚ ਉਸ ਦੀ ਜਾਨ ਲੈ ਲਈ ਸੀ। 

1970 ਦੇ ਦਹਾਕੇ ਤੱਕ, ਮੈਰੀ ਸ਼ੈਲੀ ਮੁੱਖ ਤੌਰ ਤੇ ਉਸਦੇ ਪਤੀ ਦੀਆਂ ਰਚਨਾਵਾਂ ਪ੍ਰਕਾਸ਼ਿਤ ਕਰਨ ਦੀਆਂ ਕੋਸ਼ਿਸ਼ਾਂ ਅਤੇ ਉਸਦੇ ਨਾਵਲ ਫਰੈਂਕਨਸਟਾਇਨ ਲਈ ਲਈ ਜਾਣੀ ਜਾਂਦੀ ਸੀ, ਜੋ ਵਿਆਪਕ ਤੌਰ ਤੇ ਪੜ੍ਹਿਆ ਜਾਂਦਾ ਅਤੇ ਇਸ ਤੇ ਕਈ ਥੀਏਟਰਕਲ ਅਤੇ ਫ਼ਿਲਮ ਰੂਪਾਂਤਰਨ ਸਾਹਮਣੇ ਆਏ ਹਨ। ਹਾਲ ਹੀ ਵਿੱਚ ਸਕਾਲਰਸ਼ਿਪ ਨੇ ਮੇਰੀ ਸ਼ੈਲੀ ਦੀਆਂ ਉਪਲਬਧੀਆਂ ਬਾਰੇ ਇੱਕ ਵਧੇਰੇ ਵਿਸਤ੍ਰਿਤ ਦ੍ਰਿਸ਼ਟੀਕੋਣ ਅਪਣਾਇਆ ਹੈ। ਵਿਦਵਾਨਾਂ ਨੇ ਉਸਦੀਆਂ ਸਾਹਿਤਕ ਰਚਨਾਵਾਂ ਵਿਚ ਖਾਸ ਤੌਰ ਤੇ ਉਸਦੇ ਨਾਵਲਾਂ ਵਿਚ ਵਧੇਰੇ ਦਿਲਚਸਪੀ ਦਰਸਾਈ ਹੈ, ਜਿਸ ਵਿਚ ਇਤਿਹਾਸਕ ਨਾਵਲ ਸ਼ਾਮਲ ਹਨ: ਵੇਲਪਰਗਾ (1823) ਅਤੇ ਪਰਕਿਨ ਵਾਰਬੇਕ (1830), ਦ ਲਾਸਟ ਮੈਨ (1826) ਅਤੇ ਉਸ ਦੇ ਆਖ਼ਰੀ ਦੋ ਨਾਵਲ, ਲੋਦੋਰ (1835) ਅਤੇ ਫਾਲਕਨਰ (1837) ਸਨ। ਰੈਮਬਲਜ਼ ਇਨ ਜਰਮਨੀ ਐਂਡ ਇਟਲੀ (1844) ਵਰਗੀ ਯਾਤਰਾ ਪੁਸਤਕ ਅਤੇ ਡਾਇਨੀਸੀਅਸ ਲਾਰਡਨਰ'ਜ ਕੈਬਨਿਟ ਸਾਈਕਲੋਪੀਡੀਆ (1829-46) ਲਈ ਜੀਵਨੀ ਸੰਬੰਧੀ ਲੇਖ ਵਰਗੀਆਂ ਉਸਦੀਆਂ ਘੱਟ ਪ੍ਰਚਲਿਤ ਰਚਨਾਵਾਂ ਦੇ ਅਧਿਐਨ ਤੋਂ ਇਸ ਵਧ ਰਹੇ ਦ੍ਰਿਸ਼ਟੀਕੋਣ ਨੂੰ ਸਮਰਥਨ ਮਿਲਦਾ ਹੈ ਕਿ ਮੇਰੀ ਸ਼ੈਲੀ ਸਾਰੀ ਉਮਰ ਰਾਜਨੀਤਿਕ ਰੈਡੀਕਲ ਬਣੀ ਰਹੀ। ਮੈਰੀ ਸ਼ੈਲੀ ਦੀਆਂ ਰਚਨਾਵਾਂ ਵਿੱਚ ਅਕਸਰ ਇਹ ਦਲੀਲ ਮਿਲਦੀ ਹੈ ਕਿ ਸਹਿਯੋਗ ਅਤੇ ਹਮਦਰਦੀ, ਖਾਸ ਤੌਰ ਤੇ ਜਿਵੇਂ ਔਰਤਾਂ ਵਲੋਂ ਪਰਿਵਾਰ ਵਿਚ ਲਾਗੂ ਕੀਤੀ ਜਾਂਦੀ ਸੀ, ਸਿਵਲ ਸੁਸਾਇਟੀ ਨੂੰ ਸੁਧਾਰਨ ਦੇ ਸਾਧਨ ਸਨ। ਇਹ ਵਿਚਾਰ ਪਰਸੀ ਸ਼ੈਲੀ ਦੁਆਰਾ ਪਰਚਾਰੇ ਜਾਣ ਵਾਲੇ ਵਿਅਕਤੀਗਤ ਰੋਮਾਂਟਿਕ ਆਦਰਸ਼ਾਂ ਅਤੇ ਉਸਦੇ ਪਿਤਾ ਵਿਲੀਅਮ ਗੌਡਵਿਨ ਦੁਆਰਾ ਪੇਸ਼ ਗਿਆਨਵਾਦੀ ਸਿਆਸੀ ਥਿਊਰੀਆਂ ਲਈ ਇੱਕ ਸਿੱਧੀ ਚੁਣੌਤੀ ਸੀ। 

ਸੂਚਨਾ[ਸੋਧੋ]

  1. Seymour, 458.