ਫਲੋਰਾ ਏਨੀ ਸਟੀਲ
ਫਲੋਰਾ ਐਨੀ ਸਟੀਲ (2 ਅਪ੍ਰੈਲ 1847 – 12 ਅਪ੍ਰੈਲ 1929) ਇੱਕ ਅੰਗਰੇਜ਼ੀ ਲੇਖਕ ਸੀ, ਜੋ ਬ੍ਰਿਟਿਸ਼ ਭਾਰਤ ਵਿੱਚ 22 ਸਾਲ ਤੋਂ ਰਹਿੰਦੀ ਸੀ। ਉਹ ਖਾਸ ਤੌਰ 'ਤੇ ਉਥੇ ਜਾਂ ਉਪ-ਮਹਾਂਦੀਪ ਨਾਲ ਜੁੜੀਆਂ ਕਿਤਾਬਾਂ ਲਈ ਜਾਣੀ ਜਾਂਦੀ ਸੀ।
ਨਿੱਜੀ ਜ਼ਿੰਦਗੀ
[ਸੋਧੋ]ਉਹ ਫਲੋਰਾ ਐਨੀ ਵੇਬਸਟਰ ਵਜੋਂ ਜਾਰਜ ਵੇਬਸਟਰ ਦੇ ਛੇਵੇਂ ਬੱਚੇ ਦੇ ਤੌਰ 'ਤੇ ਸੁੱਡਬਰੀ, ਮਿਡਲਸੈਕਸ ਵਿੱਚ ਪੈਦਾ ਹੋਈ ਸੀ। 1867 ਵਿੱਚ ਉਸ ਨੇ ਭਾਰਤੀ ਸਿਵਲ ਸਰਵਿਸ ਦੇ ਇੱਕ ਰੁਕਨ ਵਿਲੀਅਮ ਹੈਨਰੀ ਸਟੀਲ ਨਾਲ ਵਿਆਹ ਕਰਵਾਇਆ ਅਤੇ ਅਗਲੇ 22 ਸਾਲਾਂ ਤਕ ਭਾਰਤ ਵਿੱਚ (1889 ਤਕ),[1] ਮੁੱਖ ਤੌਰ 'ਤੇ ਪੰਜਾਬ ਵਿੱਚ ਰਹੀ, ਜਿਸ ਨਾਲ ਉਸ ਦੀਆਂ ਜ਼ਿਆਦਾਤਰ ਕਿਤਾਬਾਂ ਜੁੜੀਆਂ ਹੋਈਆਂ ਹਨ। ਉਸ ਨੇ ਭਾਰਤੀ ਮੂਲ ਦੇ ਜੀਵਨ ਵਿੱਚ ਬਹੁਤ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਅਤੇ ਉਸਨੇ ਭਾਰਤ ਸਰਕਾਰ ਤੇ ਵਿਦਿਅਕ ਸੁਧਾਰਾਂ ਲਈ ਜ਼ੋਰ ਪਾਇਆ। ਮਿਸਿਜ਼ ਸਟੀਲ ਪੰਜਾਬ ਵਿੱਚ ਸਰਕਾਰੀ ਅਤੇ ਏਡਿਡ ਸਕੂਲਾਂ ਦੀ ਇੰਸਪੈਕਟਰ ਬਣ ਗਈ ਅਤੇ ਉਸਨੇ ਭਾਰਤੀ ਕਲਾ ਅਤੇ ਕਾਰੀਗਰੀ ਨੂੰ ਉਤਸ਼ਾਹਤ ਕਰਨ ਲਈ ਰੂਡਯਾਰਡ ਕਿਪਲਿੰਗ ਦੇ ਪਿਤਾ ਜਾਨ ਲੌਕਵੁਡ ਕਿਪਲਿੰਗ ਨਾਲ ਵੀ ਕੰਮ ਕੀਤਾ। [2] ਜਦੋਂ ਉਸ ਦੇ ਪਤੀ ਦੀ ਸਿਹਤ ਕਮਜ਼ੋਰ ਸੀ, ਫਲੋਰਾ ਐਨੀ ਸਟੀਲ ਨੇ ਉਸ ਦੀਆਂ ਕੁਝ ਜ਼ਿੰਮੇਵਾਰੀਆਂ ਆਪਣੇ ਹਥ ਲੈ ਲਈਆਂ।
12 ਅਪ੍ਰੈਲ 1929 ਨੂੰ ਚਿਨਹੈਪਟਨ, ਗਲੌਸੈਸਟਰਸ਼ਾਇਰ ਵਿਖੇ ਉਸਦੀ ਬੇਟੀ ਦੇ ਘਰ ਉਸ ਦਾ ਦੇਹਾਂਤ ਹੋ ਗਿਆ। [3] ਉਸ ਦੇ ਜੀਵਨ ਲੇਖਕਾਂ ਵਿੱਚ ਵਾਇਲਟ ਪਾਵੇਲ [4][5] ਅਤੇ ਦਯਾ ਪਟਵਰਧਨ ਸ਼ਾਮਲ ਹਨ।[6][7]
ਲੇਖਣੀ
[ਸੋਧੋ]ਫਲੋਰਾ ਐਨੀ ਸਟੀਲ ਭਾਰਤੀ ਸਮਾਜ ਦੇ ਸਾਰੇ ਵਰਗਾਂ ਦੇ ਨਾਲ ਸੰਬੰਧਿਤ ਹੋਣ ਵਿੱਚ ਰੁਚੀ ਰੱਖਦਾ ਸੀ। ਉਸ ਦੀ ਬੇਟੀ ਦੇ ਜਨਮ ਨਾਲ ਉਸ ਨੂੰਨੇ ਸਥਾਨਕ ਔਰਤਾਂ ਨਾਲ ਗੱਲਬਾਤ ਕਰਨ ਅਤੇ ਉਹਨਾਂ ਦੀ ਭਾਸ਼ਾ ਸਿੱਖਣ ਦਾ ਮੌਕਾ ਮਿਲ ਗਿਆ ਸੀ। ਉਸਨੇ ਸਥਾਨਕ ਦਸਤਕਾਰੀ ਦੇ ਉਤਪਾਦਨ ਨੂੰ ਉਤਸ਼ਾਹਿਤ ਕੀਤਾ ਅਤੇ ਲੋਕ-ਕਹਾਣੀਆਂ ਇਕੱਤਰ ਕੀਤੀਆਂ ਜਿਹਨਾਂ ਨੇ ਉਸਨੇ 1894 ਵਿੱਚ ਪ੍ਰਕਾਸ਼ਿਤ ਕੀਤਾ।
ਸਕੂਲਾਂ ਅਤੇ ਔਰਤਾਂ ਦੀ ਸਿੱਖਿਆ ਵਿੱਚ ਉਸ ਦੀ ਦਿਲਚਸਪੀ ਨੇ ਉਸ ਨੂੰ ਮੂਲਵਾਸੀ ਜੀਵਨ ਅਤੇ ਚਰਿੱਤਰ ਦੀ ਵਿਸ਼ੇਸ਼ ਸਮਝ ਪ੍ਰਦਾਨ ਕੀਤੀ। ਭਾਰਤ ਛੱਡਣ ਤੋਂ ਇੱਕ ਸਾਲ ਪਹਿਲਾਂ, ਉਸਨੇ ਦ ਕੰਮਲੀਟ ਇੰਡੀਅਨ ਹਾਊਸਕੀਪਰ ਐਂਡ ਕੁੱਕ ਪ੍ਰਕਾਸ਼ਿਤ ਕੀਤੀ ਜਿਸ ਵਿੱਚ ਭਾਰਤ ਦੇ ਘਰੇਲੂ ਪ੍ਰਬੰਧਨ ਦੇ ਸਾਰੇ ਪਹਿਲੂਆਂ ਬਾਰੇ ਯੂਰਪੀ ਔਰਤਾਂ ਨੂੰ ਵਿਸਤ੍ਰਿਤ ਨਿਰਦੇਸ਼ ਦਿੱਤੇ ਗਏ ਸਨ।
1889 ਵਿੱਚ ਇਹ ਪਰਿਵਾਰ ਸਕਾਟਲੈਂਡ ਵਾਪਸ ਪਰਤ ਆਇਆ, ਅਤੇ ਉਸਨੇ ਉੱਥੇ ਲਿਖਣਾ ਜਾਰੀ ਰੱਖਿਆ। 1911 ਦੇ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦੇ ਅਨੁਸਾਰ, ਉਸਦੇ ਸਭ ਤੋਂ ਵਧੀਆ ਕੰਮ ਵਿੱਚ ਦੋ ਲਘੂ ਕਹਾਣੀ ਸੰਗ੍ਰਹਿਆਂ, ਫਰਾਮ ਦ ਫ਼ਾਈਵ ਰਿਵਰਜ਼ ਐਂਡ ਟੇਲਸ ਆਫ ਦ ਪੰਜਾਬ ਵਿੱਚ ਸ਼ਾਮਿਲ ਹੈ।
ਉਸ ਦੇ ਨਾਵਲ 'ਆਨ ਦ ਫੇਸ ਆਫ਼ ਦ ਵਾਟਰਸ' (1896) ਵਿੱਚ ਭਾਰਤੀ ਵਿਦਰੋਹ ਦੀਆਂ ਘਟਨਾਵਾਂ ਦਾ ਵਰਣਨ ਕੀਤਾ ਗਿਆ ਹੈ। ਉਸਨੇ ਭਾਰਤ ਦਾ ਲੋਕਪ੍ਰਿਯ ਇਤਿਹਾਸ ਵੀ ਲਿਖਿਆ। ਜੌਨ ਐੱਫ. ਰਿਦਿਕ ਨੇ ਸਟੀਲ ਦੇ ਦ ਹੋਸਟਸ ਆੱਫ ਦ ਲੌਰਡਜ਼ ਨੂੰ ਭਾਰਤੀ ਮਿਸ਼ਨਰੀਆਂ ਬਾਰੇ ਐਂਗਲੋ-ਇੰਡੀਅਨ ਲੇਖਕਾਂ ਦੁਆਰਾ ਲਿਖੇ "ਤਿੰਨ ਅਹਿਮ ਕੰਮਾਂ" ਵਿੱਚੋਂ ਇੱਕ ਦੱਸਿਆ ਹੈ। ਦੂਜਿਆਂ ਦੋ ਹਨ: ਵਿਲੀਅਮ ਵਿਲਸਨ ਹੰਟਰ ਦੀ ਦ ਓਲਡ ਮਿਸ਼ਨਰੀ (1895) ਅਤੇ ਐਲਿਸ ਪੈਰੀਨ ਦੀ ਆਈਡੋਲੇਟਰੀ (1909)। [8] ਭਾਰਤ ਵਿੱਚ ਉਸ ਦੇ ਹੋਰ ਸਾਹਿਤਕ ਸਹਿਯੋਗੀਆਂ ਵਿੱਚ ਬਿਥਿਆ ਮੈਰੀ ਕ੍ਰੋਕਰ ਵੀ ਸੀ।[9]
ਪੁਸਤਕ ਸੂਚੀ
[ਸੋਧੋ]- Wide Awake Stories (1884)
- From the Five Rivers (1893)
- Miss Stuart's Legacy (1893)
- Tales of the Punjab (1894)
- The Flower of Forgiveness (1894)
- The Potter's Thumb (1894)
- Red Rowans (1895)
- On the Face of the Waters (1896)
- In the Permanent Way, and Other Stories (1897)
- In the Tideway (1897)
- The Complete Indian Housekeeper and Cook (1888)
- The Hosts of the Lord (1900)[10]
- Voices in the Night (1900)
- In the Guardianship of God (1903)
- A Book of Mortals (1905)
- India (1905)
- A Sovereign Remedy (1906)[11]
- A Prince of Dreamers (1908)
- India through the ages; a popular and picturesque history of Hindustan (1908)
- King-Errant (1912)
- The Adventures of Akbar (1913)
- The Mercy of the Lord (1914)
- Marmaduke (1917)
- Mistress of Men (1918)
- English Fairy Tales (1922)
- A Tale of Indian Heroes (1923)
- "Lâl"
- A Cookery Book
- Late Tales
- The Curse of Eve
- The Gift of the Gods
- The Law of the Threshold
- The Woman Question
- The Garden Of Fidelity: Being The Autobiography Of Flora Annie Steel 1847–1929[12]
ਹਵਾਲੇ
[ਸੋਧੋ]- ↑ Margaret MacMillan (2007). Women of the Raj: The Mothers, Wives, and Daughters of the Bristish Empire in India. Random House Trade Paperbacks. pp. 245–. ISBN 978-0-8129-7639-7.
- ↑ The Indian Biographical Dictionary (1915)/Steel, Mrs. Flora Annie. Wikisource.ਫਰਮਾ:Cite wikisource/make link – via ਵਿਕੀਸਰੋਤ.
- ↑ Orlando. Retrieved 31 October 2015 Archived 24 September 2019[Date mismatch] at the Wayback Machine.
- ↑ Mannsaker, Frances M. (Autumn 1982). "Flora Annie Steel, Novelist of India by Violet Powell". Victorian Studies. 26 (1): 105–106. JSTOR 3827506.
- ↑ Violet Powell (May 1981). Flora Annie Steel, Novelist of India. Heinemann.
- ↑ Parry, Benita (April 1967). "A Star of India: Flora Annie Steel, Her Works and Times by Daya Patwardhan". The Modern Language Review. 62 (2): 324–325. JSTOR 3723865.
- ↑ Daya Patwardhan (1963). A Star of India: Flora Annie Steel, Her Works and Times. Sole agents: A. V. Griha Prakashan, Poona.
- ↑ John F. Riddick (1 January 2006). The History of British India: A Chronology. Greenwood Publishing Group. p. 179. ISBN 978-0-313-32280-8.
- ↑ Douglas Sladen: "Lady Authors", in: Twenty Years of My Life (London: Constable, 1915), p. 120 ff.
- ↑ "The Hosts of the Lord by Flora Annie Steel". The Sewanee Review. 9 (1): 101–102. January 1901. JSTOR 27528148.
- ↑ Willcox, Louise Collier (April 19, 1907). "A Sovereign Remedy by Flora Annie Steel". The North American Review. 184 (613): 861–863. JSTOR 25105855.
- ↑ Meston (23 November 1929). "Flora Annie Steel". The Spectator Archive. p. 39. Retrieved 28 November 2014.