ਫ਼ਤਿਹ ਸਿੰਘ (ਸਿੱਖ ਆਗੂ)
ਸੰਤ ਫਤਿਹ ਸਿੰਘ | |
---|---|
ਜਨਮ | ਫਤਿਹ ਸਿੰਘ 27 ਅਕਤੂਬਰ 1911 ਬਦਿਆਲਾ, ਪੰਜਾਬ |
ਮੌਤ | ਅਕਤੂਬਰ 30, 1972 ਅੰਮ੍ਰਿਤਸਰ, ਪੰਜਾਬ, ਭਾਰਤ | (ਉਮਰ 61)
ਰਾਸ਼ਟਰੀਅਤਾ | ਭਾਰਤ |
ਪੇਸ਼ਾ | ਸਿੱਖ, ਧਾਰਮਿਕ ਨੇਤਾ |
ਸਰਗਰਮੀ ਦੇ ਸਾਲ | 1950-2005 |
ਧਰਮ ਸੰਬੰਧੀ ਕੰਮ | |
ਲਹਿਰ | ਸਿੱਖੀ |
ਮੁੱਖ ਰੂਚੀਆਂ | ਪੰਜਾਬੀ ਸੂਬਾ |
ਪ੍ਰਸਿੱਧ ਵਿਚਾਰ | ਲੋਕ ਸੇਵਾ, ਪੰਜਬੀ ਸੂਬਾ |
ਸੰਤ ਫਤਿਹ ਸਿੰਘ(27 ਅਕਤੂਬਰ 1911 ਤੋ 30 ਅਕਤੂਬਰ 1972)ਸਿੱਖ ਕੌਮ ਦੇ ਧਾਰਮਿਕ ਤੇ ਰਾਜਨੀਤਿਕ ਆਗੂ ਸਨ। ਪੰਜਾਬੀ ਸੂਬਾ ਮੋਰਚੇ ਵਿੱਚ ਆਪ ਜੀ ਦਾ ਅਹਿਮ ਯੋਗਦਾਨ ਸੀ। ਸੰਤ ਜੀ ਦਾ ਜਨਮ-ਪਿੰਡ ਬਦਿਆਲਾ ਹੈ।
ਵਿਸ਼ਾ ਸੂਚੀ
ਪੰਜਾਬੀ ਸੂਬਾ[ਸੋਧੋ]
ਭਾਰਤ ਵਿੱਚ ਹੋਰ ਭਾਸ਼ਾਵਾਂ ਦੇ ਆਧਾਰ ਉੱਤੇ ਸੂਬੇ ਬਣ ਗਏ ਹੋਣ ਕਰ ਕੇ ਪੰਜਾਬ ਦੇ ਬੁੱਧੀਜੀਵੀਆਂ ਅਤੇ ਲੇਖਕਾਂ ਦਾ ਵੱਡਾ ਹਿੱਸਾ ਸਰਗਰਮੀ ਨਾਲ ਪੰਜਾਬੀ ਸੂਬੇ[1] ਦੀ ਮੰਗ ਕਰ ਰਿਹਾ ਸੀ। ਰਾਜਨੀਤਕ ਖੇਤਰ ਵਿੱਚ ਇਸ ਮੰਗ ਦਾ ਝੰਡਾਬਰਦਾਰ ਮਾਸਟਰ ਤਾਰਾ ਸਿੰਘ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਸੀ। ਜਦੋਂ ਇੱਕ ਮੋਰਚੇ ਸਮੇਂ ਮਾਸਟਰ ਜੀ ਦੇ ਜੇਲ੍ਹ ਜਾਣ ਦੀ ਸੰਭਾਵਨਾ ਬਣੀ, ਉਹਨਾਂ ਨੇ ਬਾਹਰ ਆਪਣੀ ਪ੍ਰਮੁੱਖਤਾ ਸੁਰੱਖਿਅਤ ਰੱਖਣ ਲਈ ਕਿਸੇ ਹੋਰ ਰਾਜਨੀਤਕ ਅਕਾਲੀ ਆਗੂ ਦੀ ਥਾਂ ‘‘ਭੋਲੇ-ਭਾਲੇ, ਅਣਜਾਣੇ, ਗੈਰ-ਰਾਜਨੀਤਕ’’ ਸੰਤ ਫ਼ਤਹਿ ਸਿੰਘ ਨੂੰ ਦਲ ਦਾ ਸੀਨੀਅਰ ਮੀਤ-ਪ੍ਰਧਾਨ ਥਾਪਣਾ ਠੀਕ ਸਮਝਿਆ।
ਮਰਨ ਵਰਤ[ਸੋਧੋ]
ਪੰਜਾਬੀ ਸੂਬੇ ਲਈ ਸੰਤ ਜੀ ਨੇ ਮਾਸਟਰ ਜੀ ਦੇ ਨਾਲ ਹੁੰਦਿਆਂ ਅਤੇ ਮਗਰੋਂ ਵੱਖ ਹੋ ਕੇ ਕਈ ਮਰਨ-ਵਰਤ ਰੱਖੇ ਅਤੇ ਜਿਉਂਦੇ ਮੱਚ ਜਾਣ ਦੀਆਂ ਧਮਕੀਆਂ ਵੀ ਦਿੱਤੀਆਂ। 1962 ਵਿੱਚ ਵੱਖਰਾ ਦਲ ਬਣਾ ਕੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਮਾਸਟਰ ਜੀ ਦੀਆਂ 45 ਸੀਟਾਂ ਦੇ ਮੁਕਾਬਲੇ 90 ਸੀਟਾਂ ਜਿੱਤ ਲਈਆਂ। ਉਹਨਾਂ ਨੇ ਇੱਕ ਚੰਗਾ ਦਾਅ ਇਹ ਚੱਲਿਆ ਕਿ ਮਾਸਟਰ ਜੀ ਦੇ ਰਾਜਨੀਤੀ ਉੱਤੇ ਜ਼ੋਰ ਦੇ ਮੁਕਾਬਲੇ ਪੰਜਾਬੀ ਸੂਬੇ ਦੀ ਮੰਗ ਦਾ ਆਧਾਰ ਭਾਸ਼ਾ ਨੂੰ ਬਣਾਇਆ। ਇਉਂ, ਉਹਨਾਂ ਦੀ ਪਹੁੰਚ ਉਹਨਾਂ ਲੋਕਾਂ ਤਕ ਹੋ ਗਈ ਜਿਹੜੇ ਭਾਸ਼ਾਈ ਪੰਜਾਬੀ ਸੂਬੇ ਦੇ ਤਾਂ ਹੱਕ ਵਿੱਚ ਸਨ ਪਰ ਮਾਸਟਰ ਜੀ ਦੀ ਫ਼ਿਰਕੂ ਸੋਚ ਨਾਲ ਸਹਿਮਤ ਨਹੀਂ ਸਨ।
ਰਾਜਨੀਤਿਕ ਕੰਮ[ਸੋਧੋ]
ਸੰਤ ਜੀ ਤੋਂ ਮਗਰੋਂ ਦੀਆਂ ਪੀੜ੍ਹੀਆਂ ਨੂੰ ਸ਼ਾਇਦ ਇਹ ਜਾਣਕਾਰੀ ਨਹੀਂ ਕਿ ਉਹ ਪੰਜਾਬੀ ਵਿੱਚ ਧਾਰਿਮਕ-ਸੁਧਾਰਕ ਕਿਸਮ ਦੀ ਕਵਿਤਾ ਵੀ ਲਿਖਦੇ ਸਨ। ਉਹਨਾਂ ਦੀਆਂ ਕੁਝ ਪੁਸਤਕਾਂ ਵੀ ਛਪੀਆਂ ਸਨ। ਵੋਟਰਾਂ ਉੱਤੇ ਸੰਤ ਜੀ ਦਾ ਜਾਦੂ ਅਜਿਹਾ ਚੱਲਿਆ ਕਿ ਕਿੱਕਰ ਸਿੰਘ 1952 ਅਤੇ 1957 ਵਿੱਚ ਇੱਥੋਂ ਕਾਂਗਰਸੀ ਸੰਸਦ ਰਹੇ ਅਜੀਤ ਸਿੰਘ ਤੋਂ ਦੁੱਗਣੀਆਂ ਵੋਟਾਂ ਲੈ ਕੇ ਜਿੱਤ ਗਿਆ। ਜਨਸੰਘੀ ਤੇ ਤਿੰਨ ਆਜ਼ਾਦ ਉਮੀਦਵਾਰਾਂ ਦੇ ਨਾਲ-ਨਾਲ ਉਸ ਨੇ ਮਾਸਟਰ ਦਲ ਦੇ ਪ੍ਰਸਿੱਧ 1962 ਦੇ ਸੰਸਦ ਤੇ ਭਵਿੱਖੀ ਕੇਂਦਰੀ ਮੰਤਰੀ ਧੰਨਾ ਸਿੰਘ ਗੁਲਸ਼ਨ ਦੀ ਜ਼ਮਾਨਤ ਜ਼ਬਤ ਕਰਾ ਦਿੱਤੀ।
ਸਕੂਲ-ਕਾਲਜ[ਸੋਧੋ]
ਸੰਤ ਜੀ ਨੇ ਕਈ ਸਕੂਲ-ਕਾਲਜ ਖੋਲ੍ਹਣ, ਪੰਜਾਬੀ ਸੂਬੇ ਨੂੰ ਹੋਂਦ ਵਿੱਚ ਲਿਆਉਣ, ਕਈ ਰੂਪਾਂ ਵਿੱਚ ਭਾਸ਼ਾ ਦੀ ਸੇਵਾ ਕੀਤੀ। ਮਾਸਟਰ ਤਾਰਾ ਸਿੰਘ ਨੂੰ ਤਾਂ ਜਿਉਂਦੇ ਜੀ ਸੰਤ ਫ਼ਤਹਿ ਸਿੰਘ ਨੇ ਪਿਛਾੜ ਦਿੱਤਾ ਅਤੇ ਸੰਤ ਜੀ ਤੋਂ ਮਗਰੋਂ ਉਹਨਾਂ ਦਾ ਦਲ ਵੀ ਉਹਨਾਂ ਦਾ ਨਾ ਰਿਹਾ।
ਹਵਾਲੇ[ਸੋਧੋ]
- ↑ Schermerhorn, Richard Alonzo (1978). Ethnic Plurality in India. University of Arizona Press. p. 145. ISBN 978-0-8165-0612-5.