ਸਮੱਗਰੀ 'ਤੇ ਜਾਓ

ਫ਼ਰਹਤ ਅਹਿਸਾਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਫ਼ਰਹਤ ਅਹਿਸਾਸ (ਜਨਮ 1952) ਉਰਦੂ ਦਾ ਇੱਕ ਪ੍ਰਮੁੱਖ ਕਵੀ, ਪੱਤਰਕਾਰ ਅਤੇ ਅਨੁਵਾਦਕ ਹੈ। ਉਸ ਨੇ ਸਮਾਜਿਕ-ਸਭਿਆਚਾਰਕ ਅਤੇ ਰਾਜਨੀਤਿਕ ਮੁੱਦਿਆਂ 'ਤੇ ਵਿਸਥਾਰ ਨਾਲ ਲਿਖਿਆ ਹੈ। ਅੱਜਕੱਲ ਉਹ ਦੁਨੀਆ ਦੀ ਸਭ ਤੋਂ ਵੱਡੀ ਉਰਦੂ ਵੈੱਬਸਾਈਟ ਰੇਖਤਾ ਨਾਲ ਜੁੜਿਆ ਹੋਇਆ ਹੈ।

ਉਸਦਾ ਅਸਲ ਨਾਮ ਫ਼ਰਹਤਉੱਲਾ ਖ਼ਾਨ ਹੈ ਅਤੇ 1952 ਵਿਚ ਭਾਰਤ ਦੇ ਉੱਤਰ ਪ੍ਰਦੇਸ਼ ਦੇ ਬਹਰਾਇਚ ਵਿਖੇ ਪੈਦਾ ਹੋਇਆ ਸੀ। ਉਸਨੇ ਜਾਕਿਰ ਹੁਸੈਨ ਇੰਸਟੀਚਿਊਟ ਆਫ ਇਸਲਾਮਿਕ ਸਟੱਡੀਜ਼, ਜਾਮੀਆ ਮਿਲੀਆ ਇਸਲਾਮੀਆ, ਨਵੀਂ ਦਿੱਲੀ ਦੁਆਰਾ ਪ੍ਰਕਾਸ਼ਤ ਇੱਕ ਖੋਜ ਰਸਾਲੇ ਦੇ ਸਹਾਇਕ ਸੰਪਾਦਕ ਵਜੋਂ ਕੰਮ ਕੀਤਾ ਹੈ। ਉਹ ਸੂਫੀਜ਼ਮ ਅਤੇ ਇੰਡੀਅਨ ਮਿਸਟੀਸਿਜਮ ਦੀ ਪੁਸਤਕ ਦਾ ਕੋਆਰਡੀਟਰ ਹੈ। ਉਸਨੇ ਹਾਲ ਹੀ ਵਿੱਚ ਆਪਣੀ ਕਿਤਾਬ ‘ਕਸ਼ਕਾ ਖਾਂਚਾ ਦੈਰ ਮੇਂ ਬੈਠਾ’ ਪ੍ਰਕਾਸ਼ਤ ਕੀਤੀ ਹੈ।

ਹਵਾਲੇ

[ਸੋਧੋ]