ਸਮੱਗਰੀ 'ਤੇ ਜਾਓ

ਫ਼ਰੀਦਕੋਟ ਰਿਆਸਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਫ਼ਰੀਦਕੋਟ ਰਿਆਸਤ
ਫ਼ਰੀਦਕੋਟ
ਬਰਤਾਨਵੀ ਭਾਰਤ ਦਾ/ਦੀ Princely State
1803–1947
ਫ਼ਰੀਦਕੋਟ
Coat of arms of ਫ਼ਰੀਦਕੋਟ
Flag Coat of arms

ਪੰਜਾਬ ਦੇ 1911 ਦੇ ਨਕਸ਼ੇ ਵਿੱਚ ਫ਼ਰੀਦਕੋਟ ਰਿਆਸਤ
ਖੇਤਰ 
• 1892
1,652 km2 (638 sq mi)
Population 
• 1892
97034
ਇਤਿਹਾਸ
ਇਤਿਹਾਸਕ ਦੌਰNew Imperialism
• ਸਥਾਪਨਾ
1803
• ਭਾਰਤ ਦੀ ਵੰਡ
1947
ਤੋਂ ਪਹਿਲਾਂ
ਤੋਂ ਬਾਅਦ
ਮਰਾਠਾ ਸਲਤਨਤ
ਭਾਰਤ
ਫ਼ਰੀਦਕੋਟ ਰਿਆਸਤ, ਪੰਜਾਬ ਦੇ ਸ਼ਾਸਕ ਪਰਿਵਾਰ ਦੀ ਵੰਸ਼ਾਵਲੀ (ਪਰਿਵਾਰ-ਰੁੱਖ), ਸੋਧੀ ਹੋਈ ਵੰਸ਼ਾਵਲੀ-ਸਾਰਣੀ (1940)

ਫਰੀਦਕੋਟ ਰਿਆਸਤ (ਅੰਗ੍ਰੇਜ਼ੀ: Faridkot State) ਬਰਤਾਨਵੀ ਰਾਜ ਸਮੇਂ ਪੰਜਾਬ ਦੀ ਇੱਕ ਰਿਆਸਤ ਸੀ। ਫਰੀਦਕੋਟ ਰਿਆਸਤ ਪੰਜਾਬ ਦਾ ਇੱਕ ਸਵੈ-ਸ਼ਾਸਨ ਵਾਲਾ ਰਿਆਸਤ ਸੀ, ਜਿਸ ਉੱਤੇ ਬ੍ਰਿਟਿਸ਼ ਰਾਜ ਸਮੇਂ ਦੌਰਾਨ ਭਾਰਤੀ ਉਪ-ਮਹਾਂਦੀਪ ਵਿੱਚ ਭਾਰਤੀ ਆਜ਼ਾਦੀ ਤੱਕ ਬਰਾੜ ਜੱਟਾਂ ਦਾ ਰਾਜ ਸੀ।[1] ਇਹ ਰਿਆਸਤ ਬ੍ਰਿਟਿਸ਼ ਕਾਲ ਦੌਰਾਨ ਪੁਰਾਣੇ ਫਿਰੋਜ਼ਪੁਰ ਜ਼ਿਲ੍ਹੇ ਦੇ ਦੱਖਣ ਵਿੱਚ ਸਥਿਤ ਸੀ। ਸਾਬਕਾ ਰਿਆਸਤ ਦਾ ਖੇਤਰਫਲ ਲਗਭਗ 1649.82 ਵਰਗ ਕਿਲੋਮੀਟਰ (637 ਵਰਗ ਮੀਲ) ਸੀ।[2] 1941 ਵਿੱਚ ਇਸਦੀ ਆਬਾਦੀ ਲਗਭਗ 199,000 ਸੀ। ਰਾਜ ਦੇ ਸ਼ਾਸਕਾਂ ਦੇ ਅੰਗਰੇਜ਼ਾਂ ਨਾਲ ਸੁਹਿਰਦ ਸਬੰਧ ਸਨ।[3]

ਰਾਜਿਆਂ ਦੀ ਸੂਚੀ

[ਸੋਧੋ]
  1. ਚੀਫ਼ ਗੁਲਾਬ ਸਿੰਘ (3 ਅਪ੍ਰੈਲ 1809 - 1826)
  2. ਸਰਦਾਰ ਅਤਰ ਸਿੰਘ (1826)
  3. ਰਾਜਾ ਪਹਾੜ ਸਿੰਘ (1827 - 1849)
  4. ਰਾਜਾ ਵਜ਼ੀਰ ਸਿੰਘ (1849 - 1874)
  5. ਰਾਜਾ ਬਿਕਰਮ ਸਿੰਘ (1874 - 1898)
  6. ਰਾਜਾ ਬਲਬੀਰ ਸਿੰਘ (1898 - 1906)
  7. ਰਾਜਾ ਬ੍ਰਿਜਇੰਦਰ ਸਿੰਘ (1906 - 1918)
  8. ਰਾਜਾ ਹਰਿੰਦਰ ਸਿੰਘ (1918 - 1948)

ਮੁਕੰਮਲ ਸੂਚੀ ਹੇਠ ਅਨੁਸਾਰ ਹੈ:

[ਸੋਧੋ]
ਨੰਬਰ ਨਾਮ

(ਜਨਮ-ਮੌਤ)

ਚਿੱਤਰ ਰਾਜ ਸਮਾਂ
ਸਰਦਾਰ
1 ਹਮੀਰ ਸਿੰਘ

(1731–1782)

1763 – 1782
2 ਮੋਹਰ ਸਿੰਘ 1782 – 1798
3 ਚੜਤ ਸਿੰਘ 1798 – 1804
4 ਦਲ ਸਿੰਘ 1804
5 ਗੁਲਾਬ ਸਿੰਘ 1804 – 1826}}
6 ਅਤਰ ਸਿੰਘ 1826 – 1827
7 ਪਹਾੜ ਸਿੰਘ 1827 – 1846
ਰਾਜੇ
7 ਪਹਾੜ ਸਿੰਘ

(1799 – ਅਪ੍ਰੈਲ 1849)

1846 – 1849
8 ਵਜ਼ੀਰ ਸਿੰਘ 1849 – 1874
9 ਬਿਕਰਮ ਸਿੰਘ

(1843–1898)

1874 – 1898
10 ਬਲਬੀਰ ਸਿੰਘ

(ਮੌਤ 1906)

1898 – 1906
11 ਬ੍ਰਿਜ ਇੰਦਰ ਸਿੰਘ 11 November 1906 – 1918
12 ਹਰਿੰਦਰ ਸਿੰਘ 1918 – 1948
20 ਅਗਸਤ 1948 ਨੂੰ ਫਰੀਦਕੋਟ ਰਿਆਸਤ ਨੂੰ P.E.P.S.U. ਵਿੱਚ ਮਿਲਾ ਦਿੱਤਾ ਗਿਆ।

ਫੋਟੋ ਗੈਲਰੀ

[ਸੋਧੋ]

ਸਮਾਧਾਂ

[ਸੋਧੋ]

ਫ਼ਰੀਦਕੋਟ ਰਿਆਸਤ[4] ਦੇ ਰਾਜਿਆਂ ਦੀਆਂ ਬਣੀਆਂ ਸ਼ਾਹੀ ਸਮਾਧਾਂ ਦਾ ਕਬਜ਼ਾ ਫ਼ਰੀਦਕੋਟ ਰਿਆਸਤ ਦੇ ਪੁਰਖਿਆਂ ਦੇ ਚੇਲਿਆਂ ਕੋਲ ਚੱਲਿਆ ਆ ਰਿਹਾ ਹੈ। ਸ਼ਾਹੀ ਪਰਿਵਾਰ ਨੇ 1935 ਤੋਂ ਪਹਿਲਾਂ ਧਾਰਮਿਕ ਰਸਮਾਂ ਕਰਨ ਅਤੇ ਸ਼ਾਹੀ ਸਮਾਧਾਂ ਦੀ ਸਾਂਭ-ਸੰਭਾਲ ਆਪਣੇ ਚੇਲਿਆਂ ਨੂੰ ਸੌਂਪੀ ਸੀ। ਮਹਾਰਾਜਾ ਪਹਾੜਾ ਸਿੰਘ, ਬਰਜਿੰਦਰ ਸਿੰਘ, ਬਲਬੀਰ ਸਿੰਘ ਅਤੇ ਫ਼ਰੀਦਕੋਟ ਰਿਆਸਤ ਦੇ ਆਖਰੀ ਰਾਜੇ ਹਰਿੰਦਰ ਸਿੰਘ ਬਰਾੜ ਦੀ ਇੱਥੇ ਸਮਾਧ ਬਣੀ ਹੋਈ ਹੈ। ਜਿਸ ਨੂੰ ਸ਼ਾਹੀ ਸਮਾਧਾਂ (ਕਬਰਾਂ) ਦਾ ਨਾਮ ਦਿੱਤਾ ਗਿਆ। ਫ਼ਰੀਦਕੋਟ ਰਿਆਸਤ ਦੇ ਰਾਜ ਭਾਗ ਸਮੇਂ ਇਨ੍ਹਾਂ ਸ਼ਾਹੀ ਸਮਾਧਾਂ ਦੀ ਉਸਾਰੀ ਕੀਤੀ ਗਈ ਸੀ ਅਤੇ ਕਰੀਬ ਇੱਕ ਸਦੀ ਪੁਰਾਣੀ ਇਮਾਰਤ ਅੱਜ ਵੀ ਇੱਥੇ ਮੌਜੂਦ ਹੈ। ਇਮਾਰਤ ਦੇ ਇੱਕ ਹਿੱਸੇ ਵਿੱਚ ਫ਼ਰੀਦਕੋਟ ਦੇ ਸ਼ਾਹੀ ਸ਼ਾਸਕਾਂ ਦੀਆਂ ਸਮਾਧਾਂ ਹਨ। ਇਹ ਸਮਾਧਾਂ ਕਰੀਬ 6 ਕਨਾਲ 3 ਮਰਲੇ ਰਕਬੇ ਵਿੱਚ ਬਣੀਆਂ ਹੋਈਆਂ ਹਨ। ਸ਼ਹਿਰ ਦੇ ਐਨ ਵਿਚਕਾਰ ਹੋਣ ਕਾਰਨ ਸ਼ਾਹੀ ਸਮਾਧਾਂ ਦੇ ਆਸ-ਪਾਸ ਦੀ ਜ਼ਮੀਨ ਦੀ ਕੀਮਤ ਕਰੋੜਾਂ ਰੁਪਏ ਹੈ।

ਹਵਾਲੇ

[ਸੋਧੋ]
  1. Arora, A. C. (1982). British Policy Towards the Punjab States, 1858–1905. Export India Publications. p. 349. Archived from the original on 15 May 2024. Retrieved 9 March 2023.
  2. Singh, Gursharan (1991). History of Pepsu: Patiala and East Punjab States Union, 1948-1956. Konark Publishers. p. 8. ISBN 9788122002447.
  3. Chhabra, Arvind (30 September 2022). "Faridkot: An Indian maharaja and a 'mystery' will". BBC. Retrieved 7 August 2024.
  4. "Gazetteer". Archived from the original on 2022-12-08. Retrieved 2016-01-09.