ਰਾਜਾ ਹਰਿੰਦਰ ਸਿੰਘ ਬਰਾੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮਹਾਰਾਜਾ ਹਰਿੰਦਰ ਸਿੰਘ ਬਰਾੜ 29 ਜਨਵਰੀ, 1915 ਨੂੰ ਮਹਾਰਾਜਾ ਬਰਜਿੰਦਰ ਸਿੰਘ ਬਰਾੜ ਅਤੇ ਮਹਾਰਾਣੀ ਮਹਿੰਦਰ ਕੌਰ ਦੇ ਘਰ ਪੈਦਾ ਹੋਇਆ। ਇਹ ਫ਼ਰੀਦਕੋਟ ਦਾ ਆਖ਼ਰੀ ਰਾਜਾ ਸੀ। ਉਸਨੇ 1934 ਤੋਂ ਲੈਕੇ 1948 ਤੱਕ 14 ਸਾਲ ਆਪਣੀ ਰਿਆਸਤ ਸੰਭਾਲੀ। ਅਕਤੂਬਰ 1989 ਵਿੱਚ ਹਰਿੰਦਰ ਸਿੰਘ ਦੀ ਮੌਤ ਹੋ ਗਈ ਸੀ[1]

ਕਾਰਜ[ਸੋਧੋ]

ਹਰਿੰਦਰ ਸਿੰਘ ਬਰਾੜ ਨੇ ਫ਼ਰੀਦਕੋਟ ਵਿੱਚ ਬਿਕਰਮ ਕਾਲਜ ਆਫ਼ ਕਾਮਰਸ, ਬਰਜਿੰਦਰਾ ਕਾਲਜ (ਆਪਣੇ ਪਿਤਾ ਦੇ ਨਾਮ ਤੇ), ਬੀ.ਟੀ. ਕਾਲਜ, ਖੇਤੀਬਾੜੀ ਕਾਲਜ ਦੀ ਸਥਾਪਨਾ ਕਰਵਾਈ ਅਤੇ ਰਿਆਸਤ ਦੇ ਕੁੱਲ 182 ਪਿੰਡਾਂ ਵਿੱਚ ਪ੍ਰਾਇਮਰੀ ਸਕੂਲ ਖੋਲੇ ਸਨ। ਉਸਨੇ ਬਹੁਤ ਸਾਰੀਆਂ ਇਮਾਰਤਾਂ ਦਾ ਨਿਰਮਾਣ ਕਰਵਾਇਆ ਜਿੰਨਾ ਵਿੱਚੋਂ ਕੁਝ ਦਾ ਵਜੂਦ ਖ਼ਤਮ ਹੋ ਗਿਆ ਪਰੰਤੂ ਲਾਲ ਕੋਠੀ, ਵਿਕਟੋਰਿਆ ਟਾਵਰ, ਅਸਤਬਲ, ਰਾਜ ਮਹਲ, ਸ਼ਾਹੀ ਕਿਲਾ ਅਤੇ ਸ਼ਾਹੀ ਸਮਾਧਾਂ ਆਦਿ ਇਮਾਰਤਾਂ ਹੁਣ ਵੀ ਦੇਖੀਆਂ ਜਾਂਦੀਆਂ ਹਨ।[2]

ਹਵਾਲੇ[ਸੋਧੋ]

  1. "ਫ਼ਰੀਦਕੋਟ ਦੇ ਮਹਾਰਾਜੇ ਦੀ ਜਨਮ ਸ਼ਤਾਬਦੀ ਦੇਵੇਗੀ ਲੋਕਪੱਖੀ ਪ੍ਰਾਜੈਕਟ ਨੂੰ ਜਨਮ". Punjabi Tribune Online (in ਹਿੰਦੀ). 2015-01-27. Retrieved 2019-07-18. 
  2. "ਫਰੀਦਕੋਟ ਦੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦਾ ਜਾਣੋਂ ਇਤਿਹਾਸ". jagbani. 2018-11-13. Retrieved 2019-07-18.