ਫ਼ਰੰਸ ਕਫ਼ਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਫ਼ਰੰਸ ਕਾਫ਼ਕਾ
Kafka portrait.jpg
ਫ਼ਰੰਸ ਕਾਫ਼ਕਾ 1906 ਵਿੱਚ
ਜਨਮ: {{{ਜਨਮ_ਤਾਰੀਖ}}}
ਪਰਾਗ, ਔਸਟਰੀਆ-ਹੰਗਰੀ
ਕਾਰਜ_ਖੇਤਰ:ਬੀਮਾ ਅਫ਼ਸਰ, ਫੈਕਟਰੀ ਮੈਨੇਜਰ, ਨਾਵਲਕਾਰ, ਕਹਾਣੀਕਾਰ
ਰਾਸ਼ਟਰੀਅਤਾ:ਔਸਟਰੀਆ-ਹੰਗਰੀ
ਭਾਸ਼ਾ:ਜਰਮਨ
ਵਿਧਾ:ਗਲਪ, ਨਾਵਲ, ਨਿੱਕੀ ਕਹਾਣੀ
ਸਾਹਿਤਕ ਲਹਿਰ:ਆਧੁਨਿਕਤਾਵਾਦ

ਫ਼ਰੰਸ ਕਾਫ਼ਕਾ (ਜਰਮਨ ਉਚਾਰਨ : [ fʁants ˈkafka ], 3 ਜੁਲਾਈ 1883 - 3 ਜੂਨ 1924) ਵੀਹਵੀਂ ਸਦੀ ਦੇ ਇੱਕ ਮੰਨਿਆ-ਪਰਮੰਨਿਆ ਪ੍ਰਭਾਵਸ਼ਾਲੀ ਜਰਮਨ ਕਹਾਣੀਕਾਰ ਅਤੇ ਨਾਵਲਕਾਰ ਸੀ। ਉਸ ਦੀਆਂ ਰਚਨਾਵਾਂ ਆਧੁਨਿਕ ਸਮਾਜ ਦੀ ਬੇਚੈਨ ਇੱਕਲਤਾ ਨੂੰ ਚਿਤਵਦੀਆਂ ਹਨ। ਵਲਾਦੀਮੀਰ ਨਾਬੋਕੋਵ[1] ਸਹਿਤ ਸਮਕਾਲੀ ਆਲੋਚਕਾਂ ਅਤੇ ਸਿੱਖਿਆ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਕਾਫ਼ਕਾ 20ਵੀਂ ਸਦੀ ਦੇ ਸਭ ਤੋਂ ਮਹਾਨ ਲੇਖਕਾਂ ਵਿੱਚੋਂ ਇੱਕ ਹੈ। ਕਾਫਕਾਏਸਕ (Kafkaesque) ਅੰਗਰੇਜ਼ੀ ਭਾਸ਼ਾ ਦਾ ਹਿੱਸਾ ਬਣ ਗਿਆ ਹੈ ਜੋ ਕਿ ਉਸ ਦੀਆਂ ਲਿਖ਼ਤਾਂ ਵਾਂਗ ਅਸਤਿਤਵਵਾਦੀ ਹਾਲਾਂ ਨੂੰ ਦਰਸਾਉਂਦਾ ਹੈ। ਨਿਊਯਾਰਕਰ ਲਈ ਇੱਕ ਲੇਖ ਵਿੱਚ, ਜੌਨ ਅਪਡਾਈਕ ਨੇ ਦੱਸਿਆ: ਜਦੋਂ ਕਾਫ਼ਕਾ ਦਾ ਜਨਮ ਹੋਇਆ ਤਦ ਉਸ ਸਦੀ ਵਿੱਚ ਆਧੁਨਿਕਤਾ ਦੇ ਵਿਚਾਰ ਪਨਪਣ ਲੱਗੇ ਸਨ - ਜਿਵੇਂ ਕਿ ਸਦੀ ਦੇ ਵਿੱਚ ਇੱਕ ਨਵੀਂ ਆਤਮ-ਚੇਤਨਾ, ਨਵੇਂਪਣ ਦੀ ਚੇਤਨਾ ਦਾ ਜਨਮ ਹੋਇਆ ਹੋਵੇ।

ਆਪਣੀ ਮੌਤ ਦੇ ਇੰਨੇ ਸਾਲ ਬਾਅਦ ਵੀ, ਕਾਫ਼ਕਾ ਆਧੁਨਿਕ ਵਿਚਾਰਧਾਰਾ ਦੇ ਇੱਕ ਪਹਿਲੂ ਦੇ ਪ੍ਰਤੀਕ ਹਨ - ਚਿੰਤਾ ਅਤੇ ਸ਼ਰਮ ਦੇ ਉਸ ਅਨੁਭਵ ਦੇ ਜਿਸਨੂੰ ਸਥਿਤ ਨਹੀਂ ਕੀਤਾ ਜਾ ਸਕਦਾ ਹੈ ਅਤੇ ਇਸ ਲਈ ਸ਼ਾਂਤ ਨਹੀਂ ਕੀਤਾ ਜਾ ਸਕਦਾ ਹੈ; ਚੀਜਾਂ ਦੇ ਅੰਦਰ ਇੱਕ ਅਨੰਤ ਕਠਿਨਾਈ ਦੀ ਭਾਵਨਾ ਦੇ, ਜੋ ਹਰ ਕਦਮ ਅੜਚਨ ਪਾਉਂਦੀ ਹੈ; ਉਪਯੋਗਿਤਾ ਤੋਂ ਪਰੇ ਤੇਜ ਸੰਵੇਦਨਸ਼ੀਲਤਾ ਦੇ, ਜਿਵੇਂ ਕਿ ਸਾਮਾਜਕ ਉਪਯੋਗ ਅਤੇ ਧਾਰਮਿਕ ਵਿਸ਼ਵਾਸ ਦੀ ਆਪਣੀ ਪੁਰਾਣੀ ਕੁੰਜ ਦੇ ਉਤਰ ਜਾਣ ਉੱਤੇ ਉਸ ਸਰੀਰ ਦੇ ਸਮਾਨ ਜਿਸਨੂੰ ਹਰ ਛੋਹ ਨਾਲ ਪੀੜਾ ਹੋਵੇ। ਕਾਫਕਾ ਦੇ ਇਸ ਅਜੀਬ ਅਤੇ ਉੱਚ ਮੂਲ ਮਾਮਲੇ ਨੂੰ ਵੇਖੋ ਤਾਂ ਉਹਨਾਂ ਦਾ ਇਹ ਭਿਆਨਕ ਗੁਣ ਵਿਸ਼ਾਲ ਕੋਮਲਤਾ, ਵਚਿੱਤਰ ਅਤੇ ਤਕੜੇ ਹਾਸਰਸ, ਕੁਛ ਗੰਭੀਰ ਅਤੇ ਆਸ਼ਵਸਤ ਉਪਚਾਰਿਕਤਾ ਨਾਲ ਭਰਪੂਰ ਸੀ। ਇਹ ਸੰਯੋਜਨ ਉਹਨਾਂ ਨੂੰ ਇੱਕ ਕਲਾਕਾਰ ਬਣਾਉਂਦਾ ਹੈ, ਪਰ ਉਹਨਾਂ ਨੇ ਆਪਣੀ ਕਲਾ ਦੀ ਕੀਮਤ ਵਜੋਂ ਜਿਆਦਾ ਤੋਂ ਜਿਆਦਾ ਅੰਦਰ ਪ੍ਰਤੀਰੋਧ ਅਤੇ ਅਧਿਕ ਗੰਭੀਰ ਸੰਦੇਹ ਦੇ ਖਿਲਾਫ ਸੰਘਰਸ਼ ਕੀਤਾ ਹੈ।

ਕਾਫ਼ਕਾ ਦੀ ਬਹੁ-ਪ੍ਰਚੱਲਤ ਰਚਨਾਵਾਂ ਵਿੱਚੋਂ ਕੁੱਝ ਹਨ - ਕਾਇਆਪਲਟ (Metamorphosis), ਦ ਟ੍ਰਾਇਲ (The Trial), ਏ ਹੰਗਰ ਆਰਟਿਸਟ (A Hunger Artist), ਦ ਕੈਸਲ (The Castle), ਦ ਰੈਬੈਲ (The Rebel) ਆਦਿ।

ਜੀਵਨ[ਸੋਧੋ]

ਕਾਫ਼ਕਾ ਦਾ ਜਨਮ ਪਰਾਗ, ਬੋਹੀਮਿਆ ਵਿੱਚ, ਇੱਕ ਮੱਧ ਵਰਗ ਦੇ, ਜਰਮਨ ਭਾਸ਼ੀ ਯਹੂਦੀ ਪਰਿਵਾਰ ਵਿੱਚ ਹੋਇਆ। ਆਪਣੇ ਛੇ ਭੈਣ-ਭਰਾਵਾਂ 'ਚੋਂ ਫ਼ਰਾਂਜ਼ ਸਭ ਤੋਂ ਵੱਡਾ ਸੀ। ਫ਼ਰਾਂਜ਼ ਦੇ ਦੋ ਭਰਾ ਜੌਰਜ ਤੇ ਹੀਨਰਿਕ ਸਨ ਜੋ ਬਚਪਨ ਵਿੱਚ ਹੀ ਮਰ ਗਏ ਸਨ ਅਤੇ ਤਿੰਨ ਭੈਣਾਂ ਗੈਬਰੀਐਲ ("ਐਲੀ") (1889-1944), ਵੈਲੇਰੀ ("ਵੈਲੀ") (1890-1942) ਤੇ ਔਟਿਲੀ ("ਔਟਲਾ") (1892-1943) ਸਨ। ਇਹ ਸਾਰੇ ਦੂਸਰੇ ਵਿਸ਼ਵ ਯੁੱਧ ਦੌਰਾਨ ਹੌਲੋਕੌਸਟ ਵਿੱਚ ਮਾਰੇ ਗਏ ਸਨ। ਵੈਲੀ ਨੂੰ 1942 ਵਿੱਚ ਪੋਲੈਂਡ ਦੇ ਲੌਡ੍ਜ਼ ਗੈਟੋ Łódź Ghetto ਵਿੱਚ ਭੇਜ ਦਿੱਤਾ ਗਿਆ ਸੀ, ਪਰ ਇਸਤੋਂ ਬਾਅਦ ਉਸ ਬਾਰੇ ਕਦੇ ਕੋਈ ਜਾਣਕਾਰੀ ਨਹੀਂ ਮਿਲੀ।

ਫ਼ਰਾਂਜ਼ ਦੇ ਪਿਤਾ, ਹਰਮਨ ਕਾਫ਼ਕਾ ਯਹੂਦੀ ਬਸਤੀ ਵਿੱਚ ਸੁੱਕੇ ਮਾਲ ਦੀ ਇੱਕ ਦੁਕਾਨ ਚਲਾਉਂਦੇ ਸਨ ਅਤੇ ਮਾਂ, ਜੂਲੀ ਉਹਨਾਂ (ਹਰਮਨ) ਦਾ ਹੱਥ ਵਟਾਉਂਦੀ ਸੀ। ਉਸ ਦੇ ਪਿਤਾ ਨੂੰ ਲੰਬਾ-ਚੌੜਾ, ਸਵਾਰਥੀ ਤੇ ਪ੍ਰਭਾਵਸ਼ਾਲੀ ਵਪਾਰੀ ਕਿਹਾ ਜਾਂਦਾ ਸੀ। ਕਾਫ਼ਕਾ ਨੇ ਖੁਦ ਆਪ ਕਿਹਾ ਸੀ ਕਿ ਉਸ ਦੇ ਪਿਤਾ ਸ਼ਕਤੀ, ਸਿਹਤ, ਭੁੱਖ, ਅਵਾਜ਼ ਦੀ ਬੁਲੰਦੀ, ਭਾਸ਼ਣ ਕਲਾ, ਆਤਮ-ਤਸੱਲੀ, ਸੰਸਾਰਿਕ ਪ੍ਰਭੁਤਵ, ਸਬਰ, ਚੇਤੰਨ ਅਤੇ ਮਨੁੱਖੀ ਸੁਭਾਅ ਦੇ ਗਿਆਨ ਵਿੱਚ ਇੱਕ ਸੱਚੇ ਕਾਫ਼ਕਾ ਸਨ।

ਹਵਾਲੇ[ਸੋਧੋ]

  1. Strong opinions, Vladimir Nabokov, Vintage Books, 1990