ਫ਼ਾਤਿਮਾ ਸਨਾ ਸ਼ੇਖ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਫ਼ਾਤਿਮਾ ਸਨਾ ਸ਼ੇਖ ਇੱਕ ਭਾਰਤੀ ਅਦਾਕਾਰਾ ਅਤੇ ਫ਼ੋਟੋਗ੍ਰਾਫ਼ਰ ਹੈ।[1] ਉਹ ਬਾਲੀਵੁੱਡ ਫ਼ਿਲਮਾਂ ਅਤੇ ਟੈਲੀਵਿਜ਼ਨ ਲੜੀਆਂ ਵਿੱਚ ਕੰਮ ਕਰ ਚੁੱਕੀ ਹੈ। ਉਹ ਚਾਚੀ 420 ਵਿੱਚ ਭਾਰਤੀ ਦਾ ਕਿਰਦਾਰ ਨਿਭਾਉਣ ਲਈ ਮਸ਼ਹੂਰ ਹੈ। ਉਸਨੇ ਫ਼ਿਲਮ ਦੰਗਲ ਵਿੱਚ ਗੀਤਾ ਫ਼ੋਗਟ ਦਾ ਕਿਰਦਾਰ ਨਿਭਾਇਆ ਸੀ।

2016 ਵਿੱਚ, ਉਸ ਨੇ ਸਪੋਰਟਸ ਡਰਾਮਾ ਫਿਲਮ ਦੰਗਲ ਵਿੱਚ ਭਾਰਤੀ ਪਹਿਲਵਾਨ ਗੀਤਾ ਫੋਗਾਟ ਦੀ ਭੂਮਿਕਾ ਨਿਭਾਈ ਜਿਸ ਨੂੰ ਬੀਜਿੰਗ ਇੰਟਰਨੈਸ਼ਨਲ ਫਿਲਮ ਫੈਸਟੀਵਲ ਅਤੇ ਦੂਜਾ ਬ੍ਰਿਕਸ ਫੈਸਟੀਵਲ ਵਿੱਚ ਪ੍ਰਦਰਸ਼ਿਤ ਕੀਤੀ ਗਈ।[2] ਉਸ ਨੇ ਜ਼ਫੀਰਾ ਬੇਗ ਵਜੋਂ, ਮਹਾਂਕਾਵਿ ਐਕਸ਼ਨ-ਐਡਵੈਂਚਰ ਫਿਲਮ, ਠੱਗਸ ਆਫ ਹਿੰਦੋਸਤਾਨ ਵਿੱਚ ਇੱਕ ਯੋਧਾ-ਤੀਰਅੰਦਾਜ਼ ਠੱਗ ਦਾ ਕਿਰਦਾਰ ਨਿਭਾਇਆ।[3]

ਮੁੱਢਲਾ ਜੀਵਨ[ਸੋਧੋ]

ਫਾਤਿਮਾ ਦਾ ਜਨਮ ਭਾਰਤ ਦੇ ਹੈਦਰਾਬਾਦ ਵਿੱਚ ਜੰਮੂ ਦੇ ਇੱਕ ਹਿੰਦੂ ਵਿਪਨ ਸ਼ਰਮਾ ਅਤੇ ਸ੍ਰੀਨਗਰ ਤੋਂ ਇੱਕ ਮੁਸਲਮਾਨ ਰਾਜ ਤਾਬਾਸਮ ਦੇ ਘਰ ਹੋਇਆ ਸੀ।

ਫ਼ਿਲਮਾਂ[ਸੋਧੋ]

ਸਾਲ ਫ਼ਿਲਮ ਕਿਰਦਾਰਜ਼ ਜ਼ਿਕਰਯੋਗ
1997 ਅੱਵਾਈ ਸਾਨਮੁਘੀ
1997 ਇਸ਼ਕ
1997 ਚਾਚੀ 420 ਭਾਰਤੀ ਰਤਨ
1998 ਬੜੇ ਦਿਲਵਾਲਾ
2001 ਵਨ ਟੂ ਕਾ ਫ਼ੋਰ
2008 ਤਹਾਂ ਜ਼ੋਇਆ
2012 ਬਿੱਟੂ ਬੌਸ
2013 ਅਕਾਸ਼ ਵਾਣੀ[4] ਸੰਬੁਲ ਯਾਕ਼ੂਬ
2016 ਦੰਗਲ ਗੀਤਾ ਫੋਗਟ

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]