ਫ਼ਾਰਸੀ ਭਾਸ਼ਾ ਅਤੇ ਸਾਹਿਤ ਅਕੈਡਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਰਾਨ ਦੀ ਅਕੈਡਮੀ ਫ਼ਾਰਸੀ ਭਾਸ਼ਾ ਅਤੇ ਸਾਹਿਤ (ਫ਼ਾਰਸੀ: فرهنگستان زبان و ادب فارسی) ਪੁਰਾਣਾ ਨਾਮ ਅਕੈਡਮੀ ਇਰਾਨ (ਫ਼ਾਰਸੀ: فرهنگستان ਪਹਿਲੀ ਵਾਰ ਲਈ) ਫ਼ਾਰਸੀ ਭਾਸ਼ਾ ਦੀ ਰੈਗੂਲੇਟਰੀ ਸੰਸਥਾ ਹੈ, ਜਿਸਦੀ ਸਥਾਪਨਾ 20 ਮਈ 1935 ਨੂੰ  ਰਜ਼ਾ ਸ਼ਾਹ ਦੀ ਪਹਿਲ ਤੇ ਕੀਤੀ ਗਈ ਸੀ ਅਤੇ ਇਸਦੇ ਮੁੱਖ ਦਫਤਰ ਤੇਹਰਾਨ, ਇਰਾਨ. ਵਿਖੇ ਰੱਖੇ ਗਏ। ਅਕੈਡਮੀ, ਭਾਸ਼ਾ ਤੇ ਸਰਕਾਰੀ ਅਥਾਰਟੀ ਵਜੋਂ ਕੰਮ ਕਰਦੀ ਹੈ ਅਤੇ  ਫ਼ਾਰਸੀ ਅਤੇ ਇਰਾਨ ਦੀਆਂ ਹੋਰ ਭਾਸ਼ਾਵਾਂ ਬਾਰੇ ਭਾਸ਼ਾਈ ਖੋਜ ਕਰਨ ਲਈ ਯੋਗਦਾਨ ਪਾਉਂਦੀ ਹੈ।

ਇਤਿਹਾਸ[ਸੋਧੋ]

ਫ਼ਾਰਸੀ ਭਾਸ਼ਾ ਅਤੇ ਸਾਹਿਤ ਦੇ ਪਹਿਲੀ ਅਕੈਡਮੀ ਦੀ ਸਥਾਪਨਾ 20 ਮਈ, 1935 ਨੂੰ  ਰਜ਼ਾ ਸ਼ਾਹ ਦੀ ਪਹਿਲ ਤੇ, ਰਾਸ਼ਟਰਵਾਦ ਦੀ ਲਹਿਰ ਵਿੱਚ ਅਤੇ ਮੁੱਖ ਤੌਰ 'ਤੇ, ਸਮਕਾਲੀ ਸਾਹਿਤ ਦੇ ਪ੍ਰਮੁੱਖ ਨਾਮ - ਮੁਹੰਮਦ ਅਲੀ ਫ਼ਾਰੂਕ਼ੀ ਅਤੇ ਹਿਕਮਤ ਸ਼ਿਰਾਜ਼ੀ ਨੇ ਇਰਾਨ ਅਕੈਡਮੀ ਦੇ ਨਾਮ ਤਹਿਤ, 1932 ਵਿੱਚ ਅਤਾਤੁਰਕ ਦੀ ਤੁਰਕ ਭਾਸ਼ਾ ਐਸੋਸੀਏਸ਼ਨ ਦੇ ਸਮਾਨ ਕੀਤੀ ਸੀ। ਅਸਲ ਵਿੱਚ ਫ਼ਿਰਦੌਸੀ ਰਜ਼ਾ ਸ਼ਾਹ ਪਾਹਲਵੀ ਦਾ ਪ੍ਰੇਰਨਾ ਸਰੋਤ ਸੀ ਅਤੇ ਉਸ ਨੇ ਫ਼ਾਰਸੀ ਭਾਸ਼ਾ ਵਿੱਚੋਂ ਅਰਬੀ ਅਤੇ ਫ਼ਰਾਂਸੀਸੀ ਸ਼ਬਦ ਹਟਾਉਣ ਅਤੇ ਉਹਨਾਂ ਦੇ ਉੱਚਿਤ ਫ਼ਾਰਸੀ ਬਦਲ ਲਿਆਉਣ ਦੀ ਕੋਸ਼ਿਸ਼ ਕਰਨ ਹਿਤ ਫ਼ਾਰਸੀ ਭਾਸ਼ਾ ਅਤੇ ਸਾਹਿਤ ਦੀ ਇਰਾਨ ਦੀ ਅਕੈਡਮੀ ਦੀ ਸਥਾਪਨਾ ਕੀਤੀ। 1934 ਵਿੱਚ, ਰਜ਼ਾ ਸ਼ਾਹ ਨੇ ਫ਼ਿਰਦੌਸੀ ਦੀ ਕਬਰ ਨੂੰ ਦੁਬਾਰਾ ਬਣਵਾਇਆ ਅਤੇ ਮਸ਼ਹਦ, ਰਾਜਾਵੀ ਖੇਰਾਸਾਨ ਸੂਬੇ ਵਿੱਚ ਫ਼ਿਰਦੌਸੀ ਦੇ ਬਾਅਦ ਵਾਲੇ ਫ਼ਾਰਸੀ ਸਾਹਿਤ ਦੇ ਇੱਕ ਹਜ਼ਾਰ ਸਾਲ ਮਨਾਉਣ ਲਈ, ਜਸ਼ਨ ਹਜ਼ਾਰਹ ਫ਼ਿਰਦੌਸੀ (ਫ਼ਾਰਸੀ: جشن هزاره فردوسی) ਨਾਮ ਹੇਠ ਸੰਮੇਲਨ ਬੁਲਾਇਆ ਜਿਸ ਵਿੱਚ ਵੱਡੇ ਸ਼ਾਮਲ  ਹੋਣ ਲਈ ਯੂਰਪੀ ਅਤੇ ਈਰਾਨੀ ਵਿਦਵਾਨਾਂ ਨੂੰ ਸੱਦਾਦਿੱਤਾ ਗਿਆ।

ਇਰਾਨ ਦਾ ਰਜ਼ਾ ਸ਼ਾਹ ਤੁਰਕੀ ਦੇ ਪ੍ਰਧਾਨ ਮੁਸਤਫਾ ਕਮਾਲ ਅਤਾਤੁਰਕ ਨਾਲ, 1934
ਰਜ਼ਾ ਸ਼ਾਹ ਪਹਲਵੀ ਜਸ਼ਨ ਹਜ਼ਾਰਹ ਫ਼ਿਰਦੌਸੀ ਕਾਨਫਰੰਸ ਦੀ ਸਮਾਪਤੀ ਸਮੇਂ ਫ਼ਿਰਦੌਸੀ ਦੇ ਮਕਬਰੇ ਦਾ ਅਧਿਕਾਰਿਕ ਤੌਰ 'ਤੇ ਜਨਤਾ ਲਈ ਉਦਘਾਟਨ ਕਰਦੇ ਹੋਏ 

ਯਾਦਗਾਰੀ ਨਾਮ, ਧਿਆਨਯੋਗ ਸਾਹਿਤਕ ਹਸਤਾਖਰ ਅਤੇ ਬਹੁਤ ਹੀ ਮਸ਼ਹੂਰ ਵਿਦਵਾਨ ਅਕੈਡਮੀ ਦੀ ਬੁਨਿਆਦ ਸਮੇਂ ਇਸ ਦੇ ਮੈਂਬਰ ਸਨ,[1] ਜਿਵੇਂ:

ਅੱਬਾਸ ਇਕਬਾਲ ਅਸ਼ਤਿਆਨੀ
 ਅਬਦੁਲਾਜ਼ਿਮ ਗਰੀਬ
 ਅਹਿਮਦ ਮਾਤਿਨ-ਦਫ਼ਤਰੀ
 ਅਲੀ ਅਕਬਰ ਦੇਹਖੋਦਾ
 ਅਲੀ ਅਕਬਰ ਸਿਆਸੀ
 ਅਲੀ ਅਸਗਰ ਹਿਕਮਤ
 ਬਾਦੀਉੱਜ਼ਮਾਂ ਫ਼ਾਰੂਜੰਫ਼ਰ
 ਇਬਰਾਹੀਮ ਪੂਰਦਾਵੂਦ
 ਹਮਾਯੂੰ ਫ਼ਾਰੂਜੰਫ਼ਰ
ਯਸਾ ਸਾਦਿਕ
ਮਹਿਮੂਦ ਹੇਸਾਬੀ
 ਮੁਹੰਮਦ ਅਲੀ ਫ਼ਾਰੂਕੀ
ਮੁਹੰਮਦ ਅਲੀ ਜਮਾਲਜ਼ਾਦੇ
 ਮੁਹੰਮਦ ਗ਼ਾਜ਼ਵਿਨੀ
ਮੁਹੰਮਦ ਹੇਜਾਜ਼ੀ
ਮੁਹੰਮਦ ਤਗੀ ਬਹਾਰ
 ਕਾਸਿਮ ਗਨੀ
ਰਾਸ਼ਿਦ ਯਾਸਮੀ
ਸਯਦ ਨਾਫੀਸੀ
 ਜ਼ਬੀਹੋੱਲਾ ਸਫਾ

References[ਸੋਧੋ]