ਸਮੱਗਰੀ 'ਤੇ ਜਾਓ

ਫ਼ੋਰੈਸਟ ਦਾ ਪਿਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਫ਼ੋਰੈਸਟ ਦਾ ਪਿਕਾ
Scientific classification edit
Missing taxonomy template (fix): Ochotonidae
Genus: Ochotona
Species:
ਗ਼ਲਤੀ: ਅਕਲਪਿਤ < ਚਾਲਕ।
Binomial name
ਗ਼ਲਤੀ: ਅਕਲਪਿਤ < ਚਾਲਕ।
ਫ਼ੋਰੈਸਟ ਦਾ ਪਿਕਾ ਦੇ ਰੇਂਜ

ਫ਼ੋਰੈਸਟ ਦਾ ਪਿਕਾ (Ochotona forresti - ਓਚੋਟੋਨਾ ਫ਼ੋਰੈਸਟੀ), ਪਿਕਾ ਪਰਿਵਾਰ ਓਚੋਟੋਨਾਈਡੇ ਨਾਲ ਸਬੰਧਿਤ ਇੱਕ ਥਣਧਾਰੀ ਜੀਵਾਂ ਦੀ ਨਸਲ ਹੈ। ਇਹ ਭੂਟਾਨ, ਚੀਨ, ਮਿਆਂਮਾਰ ਅਤੇ ਭਾਰਤ ਵਿੱਚ ਪਾਏ ਜਾਂਦੇ ਹਨ। ਇਹ ਸ਼ਾਕਾਹਾਰੀ ਜੀਵ ਹੁੰਦੇ ਹਨ। ਇਹਨਾਂ ਨੂੰ 1994 ਵਿੱਚ IUCN ਖਤਰੇ ਹੇਠਲੀਆਂ ਪ੍ਰਜਾਤੀਆਂ ਦੀ ਲਾਲ ਸੂਚੀ ਵਿੱਚ ਨਾਕਾਫੀ ਜਾਣੀਆਂ ਪ੍ਰਜਾਤੀਆਂ ਦੀ ਸ਼੍ਰੇਣੀ ਵਿੱਚ ਰੱਖਿਆ ਸੀ, 1996 ਵਿੱਚ ਖਤਰੇ ਦੀ ਕਗਾਰ 'ਤੇ ਖੜ੍ਹੀਆਂ ਪ੍ਰਜਾਤੀਆਂ ਦੀ ਸ਼੍ਰੇਣੀ ਵਿੱਚ ਤੇ 2008 ਵਿੱਚ ਇਹਨਾਂ ਨੂੰ ਘੱਟੋ-ਘੱਟ ਫਿਕਰ ਵਾਲੀ ਸ਼੍ਰੇਣੀ ਵਿੱਚ ਰੱਖ ਦਿੱਤਾ ਸੀ।

ਵਰਗੀਕਰਨ

[ਸੋਧੋ]

ਫ਼ੋਰੈਸਦ ਦਾ ਪਿਕਾ ਪਿਕੇਆਂ ਦਾ ਓਚੋਟੋਨਾਈਡੇ[2] ਪਰਿਵਾਰ ਨਾਲ ਸਬੰਧ ਰੱਖਦਾ ਹੈ। ਇਸ ਪਰਿਵਾਰ ਵਿਚਲੇ ਛੋਟੇ ਥਣਧਾਰੀ ਜੀਵਾਂ ਦੇ ਕੰਨ ਛੋਟੇ ਹੁੰਦੇ ਹਨ, ਅਗਲੀਆਂ ਲੱਤਾਂ ਪਿਛਲੀਆਂ ਲੱਤਾਂ ਦੇ ਮੁਕਾਬਲੇ ਛੋਟੀਆਂ ਹੁੰਦੀਆਂ ਹਨ ਤੇ ਇਹਨੇ ਦੇ ਕੋਈ ਬਾਹਰੀ ਪੂਛ ਨਹੀਂ ਹੁੰਦੀ।[3] ਇਸਦਾ ਸਭ ਤੋਂ ਪਹਿਲਾ ਵਰਣਨ ਬ੍ਰਿਟਿਸ਼ ਜੰਤੂ ਵਿਗਿਆਨੀ ਮਾਈਕਲ ਰੋਜਰਸ ਓਲਡਫ਼ੀਲਡ ਥਾਮਸ ਵੱਲੋਂ 1923 ਵਿੱਚ ਕੀਤਾ ਗਿਆ ਸੀ ਤੇ ਉਸਨੇ ਇਸਦਾ ਵਿਗਿਆਨਕ ਨਾਂ ਓਚੋਟੋਨਾ ਫ਼ੋਰੈਸਟੀ (Ochotona forresti) ਰੱਖਿਆ ਸੀ।[2] ਇਸ ਪ੍ਰਜਾਤੀ ਦਾ ਵਰਗੀਕਰਨ ਹਾਲੇ ਸਪਸ਼ਟ ਨਹੀਂ।[4] 1974 ਵਿੱਚ ਇਸਨੂੰ ਫ਼ੈਗ ਤੇ ਕਾਓ ਵੱਲੋਂ, 1982 ਵਿੱਚ ਵੈਸਟਨ ਵੱਲੋਂ ਅਤੇ 1982 ਵਿੱਚ ਹੋਨਾਕੀ, ਕਿਨਮੈਨ ਅਤੇ ਕੋਏੱਪਲ ਵੱਲੋਂ ਇਸਨੂੰ ਮਾਓਪਿਨ ਪਿਕੇਆਂ (Ochotona thibetana) ਦੀ ਉੱਪ-ਪ੍ਰਜਾਤੀ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਸੀ। 1978 ਵਿੱਚ ਇਸਨੂੰ ਕੌਰਬੈਟ ਵੱਲੋਂ ਰਾਇਲਾਂ ਦੇ ਪਿਕੇ[4] (Ochotona roylei) ਅਤੇ 1951 ਵਿੱਚ ਇਸਨੂੰ ਐਲਰਮੈਨ ਤੇ ਮੌਰੀਸਨ-ਸਕਾਟ ਵੱਲੋਂ ਸਟੈੱਪ ਪਿਕੇ (Ochotona pusilla) ਦੀ ਸ਼੍ਰੇਣੀ ਵਿੱਚ ਵੀ ਰੱਖਿਆ ਗਿਆ ਸੀ।[5] ਪਰ ਰੂਪ-ਵਿਗਿਆਨ ਅਤੇ ਜਨੈਟਿਕ ਅਧਿਐਨਾਂ ਮੁਤਾਬਿਕ ਫ਼ੋਰੈਸਟ ਦਾ ਪਿਕਾ ਇੱਕ ਵੱਖਰੀ ਜਾਤੀ ਹੈ ਜੋ ਕਿ ਗਾਓਲੀਗੌਂਗ ਦੀਆਂ ਪਹਾੜੀਆਂ ਤੱਕ ਹੀ ਸੀਮਤ ਹੈ।[1]

ਵੰਡ ਤੇ ਰਹਿਣ-ਸਹਿਣ

[ਸੋਧੋ]

ਫ਼ੋਰੈਸਟ ਦੇ ਪਿਕੇ ਦੱਖਣ-ਪੱਛਮੀ ਚੀਨ ਦੀਆਂ ਪੂਰਬੀ ਹਿਮਾਲਿਆ ਅਤੇ ਕਾਂਗੜੀ ਗਾਰਪੋ ਦੀਆਂ ਪਹਾੜੀਆਂ, ਭੂਟਾਨ, ਉੱਤਰ-ਪੂਰਬੀ ਭਾਰਤ ਅਤੇ ਉੱਤਰ-ਪੱਛਮੀ ਮਿਆਂਮਾਰ ਵਿੱਚ ਰਹਿੰਦੇ ਹਨ।[4][6]

ਇਹ ਕਦੇ-ਕਦਾਈਂ ਹੀ ਦਿਖਾਈ ਦਿੰਦੇ ਹਨ ਅਤੇ ਪਿਕੇਆਂ ਦੀਆਂ ਕੇਂਦਰੀ ਚੀਨ ਵਿਚਲੀਆਂ ਉਹਨਾਂ ਮੂਲ ਛੇ ਪ੍ਰਜਾਤੀਆਂ 'ਚੋਂ ਇੱਕ ਹਨ ਜਿਹਨਾਂ ਦੀ ਜਨਸੰਖਿਆ ਦਾ ਕਦੇ ਕੋਈ ਅਧਿਐਨ ਹੀ ਨਹੀਂ ਕੀਤਾ ਗਿਆ।[7][lower-alpha 1]

ਵਤੀਰਾ ਅਤੇ ਮਹੌਲ-ਚਾਲ

[ਸੋਧੋ]

ਫ਼ੋਰੈਸਟ ਦੇ ਪਿਕੇ ਸ਼ਾਕਹਾਰੀ ਹੁੰਦੇ ਹਨ। ਇਹਨਾਂ ਦੇ ਵਤੀਰੇ ਤੇ ਮਹੌਲ-ਚਾਲ ਬਾਰੇ ਬਹੁਤ ਘੱਟ ਜਾਣਕਾਰੀ ਹੈ। ਇਹਨਾਂ ਦੇ ਖੁੱਡਾਂ ਕੱਢਣ ਬਾਰੇ ਵੀ ਅਨੁਮਾਨ ਹੀ ਲਗਾਇਆ ਦਾ ਰਿਹਾ ਹੈ।[6] ਇਹਨਾਂ ਦੇ ਪ੍ਰਜਣਨ ਬਾਰੇ ਨਾ-ਮਾਤਰ ਹੀ ਜਾਣਕਾਰੀ ਉਪਲਬਧ ਹੈ।[1]

ਹਵਾਲੇ

[ਸੋਧੋ]

ਨੋਟਸ

[ਸੋਧੋ]
  1. The other five species are the Thomas's pika (Ochotona thomasi), the Gaoligong pika, the Tsing-ling pika (Ochotona huangensis), the Muli pika (Ochotona muliensis), and the black pika.[7]

ਹਵਾਲੇ

[ਸੋਧੋ]
  1. 1.0 1.1 1.2 Smith, A.T.; Liu, S. (2016). "Ochotona forresti". IUCN Red List of Threatened Species. 2016. IUCN: e.T15048A45178927. doi:10.2305/IUCN.UK.2016-3.RLTS.T15048A45178927.en. Retrieved 7 October 2017.
  2. 2.0 2.1 Wrobel 2007, p. 353.
  3. Armstrong, Fitzgerald & Meaney 2010, p. 260.
  4. 4.0 4.1 4.2 Chapman & Flux 1990, p. 31.
  5. Choudhury 2003, p. 99.
  6. 6.0 6.1 Smith & Xie 2013, p. 170.
  7. 7.0 7.1 Alves, Ferrand & Hacklände 2008, p. 308.

ਕਿਤਾਬਾਂ ਦੀ ਸੂਚੀ

[ਸੋਧੋ]

ਅੱਗੇ ਪੜ੍ਹੋ

[ਸੋਧੋ]

ਬਾਹਰੀ ਕੜੀਆਂ

[ਸੋਧੋ]