ਫਿਊ ਥਿੰਗਸ ਲੇਫਟ ਅਨਸੇਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫਿਊ ਥਿੰਗਜ ਲੇਫਟ ਅਨਸੇਡ
ਲੇਖਕਸੁਦੀਪ ਨਾਗਰਕਰ
ਦੇਸ਼ਭਾਰਤ
ਭਾਸ਼ਾਅੰਗਰੇਜ਼ੀ
ਵਿਧਾਨਾਵਲ
ਪ੍ਰਕਾਸ਼ਕਕ੍ਰਿਤੀ ਪਬਲਿਸ਼ਿੰਗ ਹੋਮ
ਆਈ.ਐਸ.ਬੀ.ਐਨ.8184004192

ਫਿਊ ਥਿੰਗਸ ਲੇਫਟ ਅਨਸੇਡ ਇੱਕ 2011 ਦਾ ਨਾਵਲ ਹੈ ਜੋ ਭਾਰਤੀ ਲੇਖਕ ਅਤੇ ਇੰਜੀਨੀਅਰ ਸੁਦੀਪ ਨਾਗਰਕਰ ਦੁਆਰਾ ਲਿਖਿਆ ਗਿਆ ਹੈ। ਸੁਦੀਪ ਆਪਣੀ ਨਿੱਜੀ ਡਾਇਰੀ ਵਿੱਚ ਲਿਖਦਾ ਸੀ।[1] ਉਸ ਦੇ ਇਕ ਦੋਸਤ ਨੇ ਇਸ ਨੂੰ ਪੜ੍ਹਿਆ ਅਤੇ ਇਸ 'ਤੇ ਸਕ੍ਰਿਪਟ ਲਿਖਣ ਦਾ ਸੁਝਾਅ ਦਿੱਤਾ।[2]

ਇਹ ਕਿਤਾਬ 13 ਜੁਲਾਈ 2011 ਨੂੰ ਕੈਬਨਿਟ ਮੰਤਰੀ ਸੁਰੇਸ਼ ਸ਼ੈਟੀ ਦੁਆਰਾ ਜੁਹੂ ਕਰਾਸਵਰਡ ਬੁੱਕ ਸਟੋਰ ਵਿਖੇ ਲਾਂਚ ਕੀਤੀ ਗਈ ਸੀ।[3][4]

ਸਟੈਕ ਯੂਅਰ ਰੈਕ ਮੈਗਜ਼ੀਨ ਅਤੇ ਰੇਡੀਓ ਮਿਰਚੀ ਦੇ ਆਰਜੇ ਜੀਤੂਰਾਜ ਦੁਆਰਾ ਸੁਦੀਪ ਦੀ ਇੰਟਰਵਿਊ ਵੀ ਕੀਤੀ ਗਈ ਸੀ।[5][6]

ਟਾਈਮਜ਼ ਆਫ਼ ਇੰਡੀਆ ਦੇ ਇੱਕ ਲੇਖ ਵਿੱਚ ਕਿਹਾ ਗਿਆ ਹੈ ਕਿ ਇੱਕ ਪੰਦਰਵਾੜੇ ਵਿੱਚ ਕਿਤਾਬ ਦੀਆਂ 8000 ਤੋਂ ਵੱਧ ਕਾਪੀਆਂ ਵਿਕ ਗਈਆਂ।

ਸਾਰ[ਸੋਧੋ]

ਫਿਊ ਥਿੰਗਸ ਲੇਫਟ ਅਨਸੇਡ ਦੋ ਕਾਲਜ ਸਾਥੀ ਆਦਿਤਿਆ ਅਤੇ ਰੀਆ ਦੀ ਕਹਾਣੀ ਹੈ। ਉਹ ਦੋਵੇਂ ਆਪਣੇ ਦੋਸਤਾਂ ਰਾਹੀਂ ਮਿਲਣ ਤੋਂ ਬਾਅਦ ਪਿਆਰ ਵਿੱਚ ਪੈ ਜਾਂਦੇ ਹਨ। ਉਹ ਦੋਵੇਂ ਆਪਣੇ ਵਿਚਾਰ ਪ੍ਰਗਟ ਕਰਨ ਲਈ ਕੁਝ ਸਮਾਂ ਲੈ ਰਹੇ ਸਨ; ਇੱਕ ਵਾਰ ਜਦੋਂ ਉਹ ਦੋਵੇਂ ਜਾਹਿਰ ਕਰ ਦਿੰਦੇ ਹਨ ਤਾਂ ਉਹ ਕੁਝ ਦਿਨਾਂ ਵਿੱਚ ਹੀ ਅਗਲੇ ਪੱਧਰ 'ਤੇ ਚਲੇ ਗਏ। ਉਹ 7 ਵਾਅਦੇ ਵੀ ਕਰਦੇ ਹਨ ਜਿਵੇਂ ਜੋੜਾ ਆਪਣੇ ਵਿਆਹ ਦੌਰਾਨ ਕਰਦੇ ਹਨ। ਉਹ ਪਿਆਰ ਨਾਮਕ ਸਵਰਗੀ ਚੀਜ਼ ਵਿੱਚ ਡੂੰਘੇ ਉਤਰ ਜਾਂਦੇ ਹਨ। ਅੰਤ ਵਿੱਚ ਕੁਝ ਮੋੜ ਅਜਿਹੇ ਆਉਂਦੇ ਹਨ ਕਿ ਉਨ੍ਹਾਂ ਦਾ ਬ੍ਰੇਕ ਅਪ ਹੋ ਜਾਂਦਾ ਹੈ।

ਹਵਾਲੇ[ਸੋਧੋ]

  1. To Be An Author, Cupid Speaks, 14 October 2011, retrieved 26 October 2011
  2. Few Things Left Unsaid — Where did Riya go, Prahar Marathi News Online, 28 July 2011, archived from the original on 13 ਸਤੰਬਰ 2012, retrieved 26 October 2011
  3. Suresh Shetty launches Sudeep Nagarkar's 'Few Things Left Unsaid', Medianama, 18 July 2011, archived from the original on 25 ਅਪ੍ਰੈਲ 2012, retrieved 26 October 2011 {{citation}}: Check date values in: |archivedate= (help)
  4. Suresh Shetty launches Sudeep Nagarkar's 'Few Things Left Unsaid', IndiaInfoline, 18 July 2011, retrieved 26 October 2011
  5. Interview Sudeep Nagarkar — Author Few Things Left Unsaid, archived from the original on 26 ਅਕਤੂਬਰ 2011, retrieved 26 October 2011
  6. FEW THINGS LEFT UNSAID, archived from the original on 2011-09-26, retrieved 26 मार्च 2022 {{citation}}: Check date values in: |access-date= (help)

ਬਾਹਰੀ ਲਿੰਕ[ਸੋਧੋ]