ਫ਼ਿਰਦੌਸੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਫਿਰਦੌਸੀ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਹਕੀਮ ਅਬੁਲ ਕਾਸਿਮ ਫਿਰਦੌਸੀ ਤੂਸੀ
حکیم ابوالقاسم فردوسی توسی

ਰੋਮ, ਇਟਲੀ ਵਿੱਚ ਫਿਰਦੌਸੀ ਦਾ ਬੁੱਤ
ਜਨਮ 940
ਤੂਸ
ਮੌਤ 1020 (ਉਮਰ 79–80)
ਤੂਸ
ਨਸਲੀਅਤ ਇਰਾਨੀ
ਕਿੱਤਾ ਕਵੀ
ਵਿਧਾ ਫ਼ਾਰਸੀ ਕਵਿਤਾ, ਕੌਮੀ ਮਹਾਕਾਵਿ

ਹਕੀਮ ਅਬੁਲ ਕਾਸਿਮ ਫਿਰਦੌਸੀ ਤੂਸੀ (حکیم ابوالقاسم فردوسی توسی‎) (940-1020) ਫਾਰਸੀ ਕਵੀ ਸਨ। ਉਨ੍ਹਾਂ ਨੇ ਸ਼ਾਹਨਾਮਾ ਦੀ ਰਚਨਾ ਕੀਤੀ ਜੋ ਬਾਅਦ ਵਿੱਚ ਫਾਰਸ (ਈਰਾਨ) ਦੀ ਰਾਸ਼ਟਰੀ ਮਹਾਗਾਥਾ ਬਣ ਗਈ। ਇਸ ਵਿੱਚ ਉਨ੍ਹਾਂ ਨੇ ਸੱਤਵੀਂ ਸਦੀ ਵਿੱਚ ਫਾਰਸ ਉੱਤੇ ਅਰਬੀ ਫਤਹ ਦੇ ਪਹਿਲਾਂ ਦੇ ਈਰਾਨ ਦੇ ਬਾਰੇ ਵਿੱਚ ਲਿਖਿਆ ਹੈ।

ਜੀਵਨ[ਸੋਧੋ]

ਫਿਰਦੌਸੀ ਦਾ ਜਨਮ 940 ਵਿੱਚ ਖੁਰਾਸਾਨ ਦੇ ਤੂਸ ਨਾਮਕ ਕਸਬੇ ਵਿੱਚ ਹੋਇਆ। ਨਿਜ਼ਾਮੀ ਅਰੂਜ਼ੀ ਸਮਰਕੰਦੀ ਅਨੁਸਾਰ ਫਿਰਦੌਸੀ ਦਾ ਜਨਮ ਤਾਬਰਾਨ ਸੂਬੇ ਦੇ ਤੂਸ ਇਲਾਕੇ ਦੇ ਇੱਕ ਪਿੰਡ ਪਾਜ਼ ਵਿਖੇ ਹੋਇਆ। ਦੌਲਤ ਸ਼ਾਹ ਸਮਰਕੰਦੀ ਅਨੁਸਾਰ ਫਿਰਦੌਸੀ ਦੀ ਜਨਮ ਭੂਮੀ ਰਜ਼ਾਨ ਹੈ। ਇਹ ਦੋਵੇਂ ਇਲਾਕੇ ਤੂਸ ਇਲਾਕੇ ਵਿੱਚ ਹੀ ਸਥਿਤ ਹਨ।'[1] ਅਸਦੀ ਨਾਮਕ ਕਵੀ ਨੇ ਉਸਨੂੰ ਸਿੱਖਿਆ ਦਿੱਤੀ ਅਤੇ ਕਵਿਤਾ ਦੇ ਵੱਲ ਪ੍ਰੇਰਿਤ ਕੀਤਾ । ਉਸਨੇ ਈਰਾਨ ਦੇ ਪ੍ਰਾਚੀਨ ਬਾਦਸ਼ਾਹਾਂ ਦੇ ਸੰਬੰਧ ਵਿੱਚ ਉਸਨੂੰ ਇੱਕ ਗਰੰਥ ਦਿੱਤਾ ਜਿਸਦੇ ਆਧਾਰ ਉੱਤੇ ਫਿਰਦੌਸੀ ਨੇ ਸ਼ਾਹਨਾਮੇ ਦੀ ਰਚਨਾ ਕੀਤੀ।

ਸ਼ਾਹਨਾਮਾ[ਸੋਧੋ]

ਇਸ ਵਿੱਚ 60 , 000 ਸ਼ੇਅਰ ਹਨ।[2] ਉਹ 30-35 ਸਾਲ ਤੱਕ ਇਸ ਮਹਾਨ ਕਾਰਜ ਵਿੱਚ ਲੱਗੇ ਰਹੇ ਅਤੇ 25 ਫਰਵਰੀ 1010 ਨੂੰ ਇਸਨੂੰ ਪੂਰਾ ਕੀਤਾ। ਇਸ ਸਮੇਂ ਉਹ 85 ਸਾਲ ਦੇ ਹੋ ਚੁੱਕੇ ਸੀ। ਉਸਨੇ ਇਹ ਕਵਿਤਾ ਸੁਲਤਾਨ ਮਹਿਮੂਦ ਗਜਨਵੀ ਨੂੰ ਸਮਰਪਤ ਕੀਤੀ ਜਿਸਨੇ 999 ਈ ਵਿੱਚ ਖੁਰਾਸਾਨ ਫਤਹਿ ਕਰ ਲਿਆ ਸੀ। ਸ਼ਾਹਨਾਮਾ ਦਾ ਲਫ਼ਜ਼ੀ ਮਤਲਬ ਸ਼ਾਹ ਦੇ ਬਾਰੇ ਜਾਂ ਕਾਰਨਾਮੇ ਬਣਦਾ ਹੈ। ਇਸ ਸ਼ੇਅਰੀ ਸੰਗ੍ਰਹਿ ਵਿੱਚ ਅਜੀਮ ਫ਼ਾਰਸ ਦੀ ਤਹਜ਼ੀਬੀ ਅਤੇ ਸਭਿਆਚਾਰਕ ਇਤਹਾਸ ਉੱਤੇ ਰੋਸ਼ਨੀ ਪਾਈ ਗਈ ਹੈ, ਈਰਾਨੀ ਦਾਸਤਾਨਾਂ ਅਤੇ ਈਰਾਨੀ ਸਲਤਨਤ ਦਾ ਇਤਹਾਸ ਬਿਆਨ ਕੀਤਾ ਗਿਆ ਹੈ।

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png