ਫੱਟੀ
ਦਿੱਖ
ਫੱਟੀ ਲਕੜ ਤੋਂ ਬਣੀ ਹੁੰਦੀ ਹੈ। ਇਸਦਾ ਆਕਾਰ ਚੌਰਸ਼ ਅਤੇ ਇਸਨੂੰ ਫੜਨ ਲਈ ਇਸਦੇ ਇੱਕ ਪਾਸੇ ਲਕੜ ਦੀ ਹੱਥੀਂ ਬਣੀ ਹੁੰਦੀ ਹੈ। ਵਰਤਮਾਨ ਵਿੱਚ ਇਸਦੀ ਵਰਤੋਂ ਬਹੁਤ ਘੱਟ ਹੋ ਰਹੀ ਹੈ। ਫੱਟੀ ਉੱਤੇ ਕਾਲੀ ਸਿਆਹੀ ਨਾਲ ਲੇਖ ਲਿਖਿਆ ਜਾਂਦਾ ਹੈ। ਪਿੰਡਾਂ ਦੇ ਕਈ ਸਕੂਲਾਂ ਵਿੱਚ ਅੱਜ ਵੀ ਲਿਖਤੀ ਅਭਿਆਸ ਲਈ ਫੱਟੀ ਹੀ ਵਰਤੀ ਜਾਂਦੀ ਹੈ। ਅਧਿਆਪਕ ਵੱਲੋਂ ਸਾਫ਼-ਸੁਥਰੀ ਅਤੇ ਵਧੀਆ ਲਿਖਾਈ ਵਾਲੀਆਂ ਫੱਟੀਆਂ ਵੇਖ ਕੇ ‘ਵੈਰੀ ਵੈਰੀ ਗੁੱਡ’, ‘ਵੈਰੀ ਗੁੱਡ’ ਅਤੇ ‘ਗੁੱਡ’ ਦਿੱਤੀ ਜਾਂਦੀ ਹੈ, ਇਸ ਲਈ ਫੱਟੀਆਂ ਲਿਖਣਾ ਇੱਕ ਲਿਖਤੀ ਅਭਿਆਸ ਦੇ ਨਾਲ ਨਾਲ ਵਿਧੀਆਰਥੀਆਂ ਵਿੱਚ ਸੋਹਣੀ ਲਿਖਤ ਲਈ ਮੁਕਾਬਲੇ ਵਾਜੀ ਵੀ ਹੈ। ਫੱਟੀ ਉੱਤੇ ਲਿਖੇ ਲੇਖ ਨੂੰ ਮਿਟਾਉਣ ਲਈ ਗਾਚੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਸਨੂੰ ਫੱਟੀਆਂ ਪੋਚਣੀਆਂ ਕਹਿੰਦੇ ਹਨ।
ਸੰਬੰਧਿਤ ਸਤਰਾਂ
[ਸੋਧੋ]ਪੋਚੀਆਂ ਹੋਇਆ ਫੱਟੀਆਂ ਸੁਕਾਉਂਦੀਆਂ ਵਿਧੀਆਰਥੀਆਂ ਲੋਕ ਪ੍ਰਚਲਿਤ ਸਤਰਾਂ ਬੋਲਦੇ ਹਨ।
ਰੱਬਾ ਰੱਬਾ ਫੱਟੀ ਸੁਕਾ,
ਨਹੀਂ ਸੁਕਾਉਣੀ ਗੰਗਾ ਜਾ,
ਗੰਗਾ ਜਾ ਕੇ ਪਿੰਨੀਆਂ ਵਟਾ,
ਇੱਕ ਪਿੰਨੀ ਟੁੱਟ ਗਈ ਸਾਰੀ ਫੱਟੀ ਸੁੱਕ ਗਈ।[1]
ਹਵਾਲੇ
[ਸੋਧੋ]- ↑ ਕੁਲਦੀਪ ਸਿੰਘ ਧਨੌਲਾ (21 ਫਰਵਰੀ 2016). "ਫੱਟੀਆਂ ਤੇ ਕਲਮ ਦਵਾਤਾਂ". Retrieved 26 ਜੂਨ 2016.
{{cite web}}
: Check date values in:|date=
(help)