ਸਮੱਗਰੀ 'ਤੇ ਜਾਓ

ਬਖ਼ਸ਼ਿੰਦਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਖ਼ਸ਼ਿੰਦਰ

ਖੇਲਾ
ਬਖ਼ਸ਼ਿੰਦਰ
ਬਖ਼ਸ਼ਿੰਦਰ
ਜਨਮਬਖ਼ਸ਼ਿੰਦਰ ਸਿੰਘ ਖੇਲਾ
(1951-02-04) 4 ਫਰਵਰੀ 1951 (ਉਮਰ 73)
ਪਿੰਡ: ਮੁਆਈ, ਜ਼ਿਲ੍ਹਾ ਜਲੰਧਰ (ਭਾਰਤੀ ਪੰਜਾਬ)
ਕਿੱਤਾਪੱਤਰਕਾਰੀ ਅਤੇ ਸਾਹਿਤਕਾਰੀ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਕੈਨੇਡੀਅਨ
ਸਿੱਖਿਆਬੀ.ਏ.ਆਨਰਜ਼, ਪੱਤਰਕਾਰੀ ਵਿੱਚ ਮਾਸਟਰ ਡਿਗਰੀ, ਖ਼ਤ ਕਿਤਾਬਤ ਉਰਦੂ ਕੋਰਸ
ਕਾਲ1960ਵਿਆਂ ਤੋਂ ਹੁਣ ਤੱਕ
ਸ਼ੈਲੀਪੱਤਰਕਾਰੀ, ਫ਼ਿਲਮਸਾਜ਼ੀ
ਵਿਸ਼ਾਸਮਾਜਿਕ ਸਰੋਕਾਰ
ਸਾਹਿਤਕ ਲਹਿਰਖੱਬੇ ਪੱਖੀ ਅਤੇ ਜਮਹੂਰੀ
ਸਰਗਰਮੀ ਦੇ ਸਾਲ1970 ਤੋਂ ਹੁਣ ਤੱਕ
ਪ੍ਰਮੁੱਖ ਕੰਮਫਿਲਮਸਾਜ਼ੀ ,ਸਭ ਤੋਂ ਗੰਦੀ ਗਾਲ
ਦਸਤਖ਼ਤ
ਵੈੱਬਸਾਈਟ
facebook

ਬਖ਼ਸ਼ਿੰਦਰ ਪੰਜਾਬੀ ਦਾ ਇੱਕ ਬਹੁਪੱਖੀ ਸ਼ਖਸ਼ੀਅਤ ਵਾਲਾ ਪੱਤਰਕਾਰ ਹੈ। ਉਹ ਪੱਤਰਕਾਰੀ ਤੋਂ ਇਲਾਵਾ ਫਿਲਮ ਆਲੋਚਨਾ, ਨਾਟਕ-ਕਲਾ ਸਮੇਤ ਹੋਰ ਕਈ ਕਿਸਮ ਦੀ ਸਾਹਿਤਕਾਰੀ ਨਾਲ ਵੀ ਜੁੜਿਆ ਹੋਇਆ ਹੈ। ਉਹ ਤਤਕਾਲੀ ਸਮਾਜਕ ਮਸਲਿਆਂ ਬਾਰੇ ਸਿਰਕੱਢ ਅਖਬਾਰਾਂ ਤੇ ਰਸਾਲਿਆਂ ਵਿੱਚ ਸਮੇਂ-ਸਮੇਂ ਲੇਖ ਲਿਖਦਾ ਰਹਿੰਦਾ ਹੈ। ਉਹ ਇੱਕ ਆਹਲਾ ਫਿਲਮ ਸਮੀਖਿਅਕ ਵੀ ਹੈ। ਉਸ ਨੇ ਕਈ ਸਾਲ ਫ਼ਿਲਮਾਂ ਦੀ ਸਮੀਿਖਆ ਕਰਨ ਮਗਰੋਂ ਆਪ ਵੀ ‘ਤੇਰੀ ਫ਼ਿਲਮ’ ਨਾਂ ਦੀ ਇਕ ਸ਼ਾਰਟ ਫ਼ਿਲਮ ਦਾ ਲੇਖਣ ਤੇ ਨਿਰਦੇਸ਼ਨ ਕੀਤਾ ਹੈ। ਉਹ, ਸਰੀ (ਬ੍ਰਿਿਟਸ਼ ਕੋਲੰਬੀਆ), ਕਨੇਡਾ ਵਿਖੇ ਰਹਿ ਰਿਹਾ ਹੈ।

ਜੀਵਨ

[ਸੋਧੋ]

ਬਖ਼ਸ਼ਿੰਦਰ ਦਾ ਜਨਮ ਜਲੰਧਰ ਜਿਲ੍ਹੇ ਦੇ ਪਿੰਡ ਮੁਆਈ ਵਿਖੇ 4 ਫਰਵਰੀ 1951 ਨੂੰ ਮਾਤਾ ਹਰਦੇਵ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਦੇ ਪਿਤਾ ਜੀ ਦਾ ਨਾਮ ਪ੍ਰਗਾਸ਼ ਸਿੰਘ ਸੀ। ਬਖ਼ਸ਼ਿੰਦਰ ਆਪਣੇ ਪਿੰਡ ਦੇ ਪਹਿਲੇ ਗ੍ਰੈਜੂਏਟ ਹਨ।

ਪੱਤਰਕਾਰੀ

[ਸੋਧੋ]

ਬਖ਼ਸ਼ਿੰਦਰ ਨੇ ਪੱਤਰਕਾਰੀ ਕਰਦਿਆਂ-ਕਰਦਿਆਂ ਇਸ ਹੁਨਰ ਵਿੱਚ ਉੱਚ ਵਿੱਦਿਆ ਹਾਸਲ ਕੀਤੀ ਅਤੇ ਉਹ ਪੰਜਾਬੀ ਦੇ ਪ੍ਰਮੁੱਖ ਅਖਬਾਰਾਂ, ਜਿਂਵੇ ਨਵਾਂ ਜ਼ਮਾਨਾ, ਜਗ ਬਾਣੀ ਅਤੇ ਪੰਜਾਬੀ ਟ੍ਰਿਬਿਊਨ ਵਗੈਰਾ ਵਿੱਚ ਸੰਪਾਦਕੀ ਸੇਵਾਵਾਂ ਪ੍ਰਦਾਨ ਕਰਦਿਆਂ ਤਕਰੀਬਨ 35 ਸਾਲ ਪੱਤਰਕਾਰੀ ਦੇ ਕਿੱਤੇ ਨਾਲ ਜੁੜੇ ਰਹੇ। ਇਸ ਦੌਰਾਨ ਉਨ੍ਹਾਂ ਨੇ ਕਈ ਅਹਿਮ ਅਤੇ ਭਖਦੇ ਤੱਤਕਾਲੀਨ ਮਸਲਿਆਂ ‘ਤੇ ਵਿਸ਼ੇਸ਼ ਕਵਰੇਜ ਕੀਤੀ। ਉਨ੍ਹਾਂ ਨੇ ਪੰਜਾਬ ਦੇ ਮਾੜੇ ਦਿਨੀਂ ‘ਹਿੰਦ ਸਮਾਚਾਰ ਪ੍ਰਕਾਸ਼ਨ ਸਮੂਹ’ ਲਈ ਜੰਮੂ ਅਤੇ ਕਸ਼ਮੀਰ ਤੋਂ ਵਿਸ਼ੇਸ਼ ਕਵਰੇਜ ਕੀਤੀ। ਉਹ, ਕਨੇਡਾ ਵਿੱਚ ਵੀ ਪੰਜਾਬੀ ਪੱਤਰਕਾਰੀ ਨਾਲ ਜੁੜੇ ਹੋਏ ਹਨ ਅਤੇ ਪੰਜਾਬੀ ਪ੍ਰੈੱਸ ਕਲੱਬ, ਬ੍ਰਿਟਿਸ਼ ਕੋਲੰਬੀਆ ਨੇ ਉਨ੍ਹਾਂ ਨੂੰ, ਉਨ੍ਹਾਂ ਦੇ ਲੰਬੇ ਤਜਰਬੇ ਦੇ ਆਧਾਰ ‘ਤੇ ਆਪਣੀ ਆਨਰੇਰੀ ਮੈਂਬਰਸ਼ਿੱਪ ਦਿੱਤੀ ਹੋਈ ਹੈ। ਉਹ, ਹਫ਼ਤਾਵਾਰੀ ਇੰਟਰਨੈਸ਼ਨਲ ਪੰਜਾਬੀ ਟ੍ਰਿਬਿਊਂਨ ਲਈ ਸਥਾਈ ਕਾਲਮ ‘ਸ਼ਬਦੰਗਲ’ ਲਿਖ ਰਹੇ ਹਨ।

ਰਚਨਾਵਾਂ ਅਤੇ ਰਚਨਾਤਮਕ ਕਾਰਜ

[ਸੋਧੋ]
  • ਮੌਨ ਅਵਸਥਾ ਦਾ ਸੰਵਾਦ -ਕਾਵਿ ਪੁਸਤਕ
  • ਸਭ ਤੋਂ ਗੰਦੀ ਗਾਲ - ਨਾਟਕ ਸੰਗ੍ਰਹਿ
  • ਫਿਲਮਸਾਜ਼ੀ Art of Film Making[1]- ਫਿਲਮਾਂ ਬਣਾਉਣ ਦੀ ਕਲਾ ਬਾਰੇ ਪੰਜਾਬੀ ਵਿੱਚ ਪਲੇਠੀ ਪੁਸਤਕ
  • ਆਲ ਇੰਡੀਆ ਰੇਡੀਓ ਦੇ ਸਰਬ ਭਾਰਤੀ ਨਾਟਕ ਮੁਕਾਬਲੇ ਵਿਚ ਇਨਾਮੀ ਰਿਹਾ ਰੇਡੀਓ ਨਾਟਕ ਇਸ਼ਤਿਹਾਰ
  • ਬਾਬਾ ਇਨਕਲਾਬ ਸਿੰਘ ਫੀਚਰ ਫਿਲਮ ਦੀ ਪਟਕਥਾ
  • ਮਾਹੌਲ ਠੀਕ ਹੈ ਪੰਜਾਬੀ ਦੀ ਸਫ਼ਲ ਤੇ ਚਰਚਿਤ ਫ਼ਿਲਮ
  • ਇਸ਼ਕ ਦੀ ਨਵੀਂਓ ਨਵੀਂ ਬਹਾਰ ਨਿਰਮਾਣ ਅਧੀਨ ਫੀਚਰ ਫਿਲਮ
  • ਹੋ ਸਕਦਾ ਹੈ ਅਤੇ ਕੰਮੋ ਟੈਲੀ ਫਿਲਮਾਂ ਦੀਆਂ ਪਟਕਥਾਵਾਂ ਲਿਖੀਆਂ
  • ਰਾਮ ਸਰੂਪ ਅਣਖੀ ਦੇ ਨਾਵਲ ਸਾਈਕਲ ਦੌੜ ਦਾ ਟੀ ਵੀ ਨਾਟਕੀ ਰੂਪਾਂਤਰਣ
  • ਰਾਮ ਸਰੂਪ ਅਣਖੀ ਦੇ ਨਾਵਲ ਜਮੀਨਾਂ ਵਾਲੇ’‘ ਦਾ ਰੇਡੀਓ ਨਾਟਕੀ ਰੂਪਾਂਤਰਣ
  • ਅਦਾਕਾਰੀ, ਰੰਗਮੰਚ, ਟੀ ਵੀ,ਰੇਡੀਓ ਪ੍ਰਸਾਰਣ ਅਤੇ ਨਿਰਮਾਤਾ ਅਤੇ ਨਿਰਦੇਸ਼ਕ ਵਜੋਂ ਵੀ ਰਚਨਾਤਮਕ ਕੰਮ ਕੀਤੇ

ਫਿਲਮੀ ਕਾਰਜ

[ਸੋਧੋ]

ਬਖਸ਼ਿੰਦਰ ਵੱਲੋਂ ਨਿਰਦੇਸ਼ਤ ਫਿਲਮ ਤੇਰੀ ਫ਼ਿਲਮ

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]