ਬਦਨੀਤੀ (ਹੋਂਦਵਾਦ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਬਦਨੀਤੀ (ਫ਼ਰਾਂਸੀਸੀ: mauvaise foi - ਮੌਵੇਜ਼ ਫੇਈ) ਅੰਗਰੇਜ਼ੀ ਵਿੱਚ ਬੈਡ ਫੇਥ, ਇੱਕ ਸੰਕਲਪ ਹੈ ਜੋ ਹੋਂਦਵਾਦੀ ਫ਼ਿਲਾਸਫ਼ਰ ਸਿਮੋਨ ਦ ਬੋਵੁਆਰ ਅਤੇ ਯਾਂ ਪਾਲ ਸਾਰਤਰ ਦੁਆਰਾ ਵਰਤੀ ਗਈ ਇਸ ਧਾਰਨਾ ਦੀ ਵਿਆਖਿਆ ਕਰਨ ਲਈ ਹੈ ਜਿਸ ਵਿੱਚ ਮਨੁੱਖ ਸਮਾਜਿਕ ਤਾਕਤਾਂ ਦੇ ਦਬਾਅ ਹੇਠ, ਝੂਠੇ ਮੁੱਲਾਂ ਨੂੰ ਅਪਣਾਉਂਦੇ ਹਨ ਅਤੇ ਆਪਣੀ ਅੰਤਰੀਵ ਆਜ਼ਾਦੀ ਨੂੰ ਤਿਆਗ ਦਿੰਦੇ ਹਨ, ਇਸ ਲਈ ਅਪ੍ਰਮਾਣਿਕ ਤੌਰ 'ਤੇ ਅਮਲ ਕਰਦੇ ਹਨ।[1] ਸਵੈ-ਧੋਖੇ ਅਤੇ ਕੁੜੱਤਣ ਦੇ ਸੰਕਲਪਾਂ ਨਾਲ ਨਜ਼ਦੀਕੀ ਸੰਬੰਧ ਹੈ।

ਆਜ਼ਾਦੀ ਅਤੇ ਚੋਣ[ਸੋਧੋ]

ਹੋਂਦਵਾਦੀ ਵਿਚਾਰਧਾਰਾ ਵਿੱਚ ਇੱਕ ਅਚੋਚਨਾਤਮਿਕ ਦਾਅਵਾ ਇਹ ਹੈ ਕਿ ਵਿਅਕਤੀ ਹਮੇਸ਼ਾ ਚੋਣ ਕਰਨ ਲਈ ਅਤੇ ਆਪਣੇ ਜੀਵਨਾਂ ਨੂੰ ਆਪਣੇ ਟੀਚੇ ਜਾਂ "ਪ੍ਰੋਜੈਕਟ" ਵੱਲ ਸੇਧ ਦੇਣ ਲਈ ਆਜ਼ਾਦ ਹੁੰਦੇ ਹਨ। ਦਾਅਵੇ ਮੁਤਾਬਿਕ ਵਿਅਕਤੀ ਇਸ ਅਜ਼ਾਦੀ ਤੋਂ ਬਚ ਨਹੀਂ ਸਕਦੇ, ਇੱਥੋਂ ਤਕ ਕਿ ਵੱਡੀਆਂ ਸਥਿਤੀਆਂ ਵਿੱਚ ਵੀ। ਮਿਸਾਲ ਦੇ ਤੌਰ 'ਤੇ, ਇੱਕ ਸਾਮਰਾਜ ਦੇ ਬਸਤੀਵਾਦੀ ਪੀੜਤਾਂ ਕੋਲ ਵੀ ਚੋਣ ਹੁੰਦੀ ਹੈ: ਗ਼ੁਲਾਮੀ ਕਰਨ ਦੀ, ਗੱਲਬਾਤ ਕਰਨ ਦੀ, ਆਤਮ ਹੱਤਿਆ ਕਰਨ ਦੀ, ਅਹਿੰਸਾਵਾਦੀ ਢੰਗ ਨਾਲ ਸੰਘਰਸ਼ ਕਰਨ ਜਾਂ ਜਵਾਬੀ ਹਮਲੇ ਦੀ। 

ਹਵਾਲੇ[ਸੋਧੋ]

  1. J. Childers/G. Hentzi eds., The Columbia Dictionary of Modern Literary and Cultural Criticism (1995) p. 103