ਯਾਂ ਪਾਲ ਸਾਰਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਯਾਂ ਪਾਲ ਚਾਰਲਸ
Jean-Paul Sartre FP.JPG
ਯਾਂ ਪਾਲ ਸਾਰਤਰ 1950 ਵਿੱਚ
ਜਨਮਯਾਂ ਪਾਲ ਚਾਰਲਸ ਐਮਾਰਡ ਸਾਰਤਰ
21 ਜੂਨ 1905
ਪੈਰਿਸ, ਫ਼ਰਾਂਸ
ਮੌਤ15 ਅਪਰੈਲ 1980 (74 ਸਾਲ)
ਪੈਰਿਸ, ਫ਼ਰਾਂਸ
ਕਾਲ20ਵੀਂ ਸਦੀ ਦਾ ਦਰਸ਼ਨ
ਇਲਾਕਾਪੱਛਮੀ ਦਰਸ਼ਨ
ਸਕੂਲਮਹਾਦੀਪੀ ਦਰਸ਼ਨ, ਹੋਂਦਵਾਦ, ਮਾਰਕਸਵਾਦ, ਫਿਨਾਮਨਾਲੋਜੀ, ਹਰਮੀਨੌਟਿਕਸ, ਅਰਾਜਕਤਾਵਾਦ
ਮੁੱਖ ਰੁਚੀਆਂ
ਫਿਨਾਮਾਲੋਜੀ, ਗਿਆਨ-ਮੀਮਾਂਸਾ, ਨੀਤੀ ਸਾਸ਼ਤਰ, ਚੇਤਨਾ, ਆਤਮ-ਚੇਤਨਾ, ਸਾਹਿਤ, ਰਾਜਨੀਤਕ ਦਰਸ਼ਨ, ਤੱਤ-ਮੀਮਾਂਸਾ
ਮੁੱਖ ਵਿਚਾਰ
Bad faith, "ਅਸਤਿਤਵ ਸਾਰ ਤੋਂ ਪਹਿਲਾਂ ਹੈ," nothingness, “every consciousness is a non-positional consciousness of itself," Sartrean terminology

ਯਾਂ ਪਾਲ ਸਾਰਤਰ (1905 - 1980) ਫ਼ਰਾਂਸ ਦਾ ਮਸ਼ਹੂਰ ਹੋਂਦਵਾਦੀ ਫ਼ਲਸਫ਼ੀ, ਨਾਟਕਕਾਰ, ਨਾਵਲਕਾਰ, ਪਟਕਥਾ ਲੇਖਕ, ਰਾਜਨੀਤਕ ਆਗੂ, ਜੀਵਨੀਕਾਰ ਅਤੇ ਸਾਹਿਤਕ ਆਲੋਚਕ ਸੀ। ਉਹ ਹੋਂਦਵਾਦ ਦੇ ਫ਼ਲਸਫ਼ੇ ਦੀਆਂ ਅਹਿਮ ਹਸਤੀਆਂ ਵਿੱਚੋਂ ਅਤੇ 20 ਵੀਂ ਸਦੀ ਦੇ ਫਰਾਂਸੀਸੀ ਫ਼ਲਸਫ਼ੇ ਅਤੇ ਮਾਰਕਸਵਾਦ ਦੀਆਂ ਆਗੂ ਹਸਤੀਆਂ ਵਿੱਚੋਂ ਇੱਕ ਸੀ। ਉਸ ਦੇ ਕੰਮ ਨੇ ਸਮਾਜ ਸ਼ਾਸਤਰ, ਕ੍ਰਿਟੀਕਲ ਥਿਉਰੀ, ਉੱਤਰ ਬਸਤੀਵਾਦੀ ਸਿੱਧਾਂਤ, ਅਤੇ ਸਾਹਿਤਕ ਅਧਿਐਨ ਨੂੰ ਪ੍ਰਭਵਿਤ ਕੀਤਾ ਹੈ ਅਤੇ ਇਨ੍ਹਾਂ ਮਜ਼ਮੂਨਾਂ ਨੂੰ ਅੱਜ ਵੀ ਪ੍ਰਭਾਵਿਤ ਕਰ ਰਿਹਾ ਹੈ। ਸਾਰਤਰ ਪ੍ਰਮੁੱਖ ਨਾਰੀਵਾਦੀ ਚਿੰਤਕ ਸਿਮੋਨ ਦ ਬੋਵੁਆਰ ਦੇ ਨਾਲ ਆਪਣੇ ਰਿਸ਼ਤੇ ਲਈ ਵੀ ਚਰਚਾ ਵਿੱਚ ਰਿਹਾ ਹੈ।[2]

ਉਸ ਨੂੰ 1964 ਵਿੱਚ ਸਾਹਿਤ ਵਿੱਚ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ ਪਰ ਉਸਨੇ ਇਹ ਕਹਿ ਕੇ ਇਨਾਮ ਠੁਕਰਾ ਦਿੱਤਾ ਸੀ ਕਿ ਇੱਕ ਲੇਖਕ ਨੂੰ ਆਪਣੇ ਆਪ ਵਿੱਚ ਇੱਕ ਸੰਸਥਾ ਵਿੱਚ ਪਲਟਣ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ।"[3]

ਜੀਵਨ[ਸੋਧੋ]

ਸਾਰਤਰ ਦਾ ਜਨਮ 1905 ਵਿੱਚ ਪੈਰਿਸ ਵਿੱਚ ਹੋਇਆ ਸੀ ਉਸਦਾ ਪਿਤਾ, ਜ਼ਾਂ ਬਪਤਿਸਤੇ ਸਾਰਤਰ, ਫਰਾਂਸੀਸੀ ਜਲ ਸੈਨਾ ਵਿੱਚ ਅਫ਼ਸਰ ਸੀ ਪਰ ਹਾਲੇ ਸਾਰਤਰ ਦੋ ਵਰ੍ਹੇ ਦਾ ਸੀ ਕਿ ਉਸਦੀ ਮੌਤ ਹੋ ਗਈ। ਉਸਦੀ ਪਰਵਰਿਸ਼ ਉਸਦੀ ਮਾਂ, ਐਨੀ ਮੇਰੀ ਸਵੇਤਜ਼ਰ ਨੇ ਕੀਤੀ। ਉਸਦਾ ਬਚਪਨ ਆਪਣੇ ਨਾਨੇ ਦੇ ਘਰ ਵਿੱਚ ਲੰਘਿਆ ਜਿਥੇ ਇੱਕ ਵੱਡੀ ਲਾਇਬ੍ਰੇਰੀ ਸੀ। ਉਥੇ ਉਹ ਸਾਰਾ ਸਾਰਾ ਦਿਨ ਦੁਨੀਆ ਭਰ ਦੇ ਵੱਖ ਵੱਖ ਮੌਜ਼ੂਆਂ ਤੇ ਕਿਤਾਬਾਂ ਪੜ੍ਹਦਾ ਰਹਿੰਦਾ ਜਾਂ ਮਜ਼ਮੂਨ ਲਿਖਦਾ ਰਹਿੰਦਾ ਸੀ।

ਵਿਚਾਰ[ਸੋਧੋ]

ਸਾਰਤਰ ਦਾ ਮੁਢਲਾ ਵਿਚਾਰ ਇਹ ਹੈ ਕਿ ਆਜ਼ਾਦ ਹੋਣਾ ਲੋਕਾਂ ਦਾ ਭਾਗ ਹੈ।[4] ਇਹ ਗੱਲ ਉਸਦੇ ਇਸ ਸਿਧਾਂਤ ਤੇ ਟਿਕੀ ਹੈ ਕੀ ਕੋਈ ਸਿਰਜਨਹਾਰ ਨਹੀਂ ਹੈ। ਉਸਨੇ ਪੇਪਰ ਕਟਰ ਦੀ ਉਦਾਹਰਨ ਨਾਲ ਇਸ ਥਾਪਨਾ ਨੂੰ ਦਰਸਾਇਆ ਹੈ। ਸਾਰਤਰ ਕਹਿੰਦਾ ਹੈ ਕਿ ਜੇ ਬੰਦਾ ਪੇਪਰ ਕਟਰ ਬਾਰੇ ਵਿਚਾਰ ਕਰਦਾ, ਤਾਂ ਬੰਦਾ ਸੋਚਦਾ ਕਿ ਸਿਰਜਨਹਾਰ ਦੀ ਇਸ ਸੰਬੰਧੀ ਕੋਈ ਯੋਜਨਾ: ਸਾਰਤੱਤ ਸੀ। ਸਾਰਤਰ ਕਹਿੰਦਾ ਸੀ ਕਿ ਮਨੁੱਖੀ ਜੀਵਾਂ ਦਾ ਵਜੂਦ ਤੋਂ ਪਹਿਲਾਂ ਕੋਈ ਸਾਰਤੱਤ ਨਹੀਂ ਹੁੰਦਾ ਕਿਉਂਕਿ ਕੋਈ ਸਿਰਜਨਹਾਰ ਨਹੀਂ ਹੁੰਦਾ। ਇਸਤਰ੍ਹਾਂ: "ਵਜੂਦ, ਸਾਰਤੱਤ ਤੋਂ ਪਹਿਲਾਂ ਹੁੰਦਾ ਹੈ "।[5] ਇਹ ਧਰਨਾ ਉਸਦੇ ਇਸ ਦਾਹਵੇ ਦਾ ਅਧਾਰ ਬਣਦੀ ਹੈ ਕਿ ਕਿਉਂਕਿ ਬੰਦਾ ਉਨ੍ਹਾਂ ਦੇ ਕਰਮਾਂ ਅਤੇ ਵਰਤੋਂ ਵਿਹਾਰ ਦੀ ਕਿਸੇ ਵਿਸ਼ੇਸ਼ ਮਨੁੱਖੀ ਪ੍ਰਕਿਰਤੀ ਦੇ ਹਵਾਲੇ ਨਾਲ ਵਿਆਖਿਆ ਨਹੀਂ ਕਰ ਸਕਦਾ, ਉਹ ਆਪਣੇ ਕਰਮਾਂ ਲਈ ਲਾਜ਼ਮੀ ਅਤੇ ਪੂਰਨ ਤੌਰ ਤੇ ਖੁਦ ਜੁੰਮੇਵਾਰ ਹਨ।

ਹਵਾਲੇ[ਸੋਧੋ]

  1. "Sartre's Debt to Rousseau" (PDF). Retrieved 2 March 2010. 
  2. William L. McBride (2013). Sartre's French Contemporaries and Enduring Influences: Camus, Merleau-Ponty, Debeauvoir & Enduring Influences. Routledge. p. 183. 
  3. The Nobel Foundation (1964). Nobel Prize in Literature 1964 - Press Release. Address by Anders Österling, Member of the Swedish Academy. Retrieved on: 4 February 2012.
  4. http://www.studymode.com/essays/Essay-Sartres-Man-Condemned-Free-62344.html
  5. Existentialism and Humanism, page 27