ਬਨਸਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
" | ਬਨਸਰਾ
Blue-throated Barbet (Megalaima asiatica) in Kolkata I IMG 7592.jpg
ਪੰਛੀ
" | ਵਿਗਿਆਨਿਕ ਵਰਗੀਕਰਨ
ਜਗਤ: ਜੰਤੂ
ਸੰਘ: ਕੋਰਡੇਟ
ਵਰਗ: ਪੰਛੀ
ਤਬਕਾ: ਪੈਸੀਫਾਰਮਜ਼
ਪਰਿਵਾਰ: ਮੇਗਾਲੀਮੀਡੇਈ
ਜਿਣਸ: ਸਿਲੋਪੋਗੋਨ
ਪ੍ਰਜਾਤੀ: ਪੀ. ਅਸੀਆਟੀਕਸ
" | Binomial name
ਸਿਲੋਪੋਗੋਨ ਅਸੀਆਟੀਕਸ
ਜਾਨ ਲੈਥਮ, 1790)
" | Synonyms

ਸਾਇਨੋਪਸ ਡਾਵੀਸੋਨੀ
ਮੇਗਾਲੀਮਾ ਅਸੀਆਟੀਕਸ

ਬਨਸਰਾ ਇਸ ਦੇ ਵੱਡੇ ਕੱਦ, ਹਰੇ ਰੰਗ ਅਤੇ ਬੰਸਰੀ ਵਾਂਗ ਉੱਚੀ-ਉੱਚੀ ਗਾਉਣ ਕਰਕੇ ਕਹਿੰਦੇ ਹਨ। ਇਸ ਦੇ ਹੋਰ ਨਾਮ ਹਰਾ ਬਸੰਤਾ ਜਾਂ ਵੱਡਾ ਬਸੰਥਾ ਕਹਿੰਦੇ ਹਨ। ਇਸ ਦਾ ਵਿਗਿਆਨ ਨਾਮ: ਮੇਗਾਲੇਮਾ ਜ਼ੀਲਾਨੀਕਾ ਹੈ। ਇਸ ਦੀਆਂ ਕੋਈ 70 ਜਾਤੀਆਂ ਦੇ ਪਰਿਵਾਰ ਹਨ। ਇਹ ਪੰਛੀ ਭਾਰਤ ਉਪਮਹਾਦੀਪ ਦੀ ਉਪਜ ਹੈ ਜੋ ਤਪਤ-ਖੰਡੀ ਇਲਾਕਿਆਂ ਦੇ ਜੰਗਲਾਂ, ਨਹਿਰਾਂ ਦੇ ਕਿਨਾਰਿਆਂ ਅਤੇ ਸੜਕਾਂ ਜਾਂ ਬਾਗ਼ਾਂ ਰਹਿੰਦਾ ਹੈ। ਇਸ ਦਾ ਖਾਣਾ ਫਲ ਜਿਵੇਂ ਅੰਜੀਰ, ਅੰਬ, ਪਪੀਤਾ, ਕੇਲੇ, ਨਿਮੋਲੀਆਂ,ਕੀੜੇ-ਮਕੌੜੇ, ਵੱਡੇ ਫੁੱਲਾਂ ਦਾ ਰਸ ਹੈ। ਇਹ ਪੰਛੀ ਲਗਭਗ 60 ਕਿਸਮਾਂ ਦੇ ਫਲ ਖਾ ਸਕਦੇ ਹਨ। ਇਸ ਪੰਛੀ ਦੀ ਅਵਾਜ ਕੁਰਾ-ਕੁਰਾ-ਕੁਟਰ ਹੁੰਦੀ ਹੈ।

ਅਕਾਰ[ਸੋਧੋ]

ਇਸ ਦੀ ਲੰਬਾਈ 27 ਸੈਂਟੀਮੀਟਰ, ਇਸ ਦੀ ਗਰਦਨ ਅਤੇ ਪੂਛ ਛੋਟੀ ਪਰ ਸਿਰ ਵੱਡਾ ਅਤੇ ਚੁੰਝ ਭਾਰੀ ਤੇ ਵੱਡੀ ਹੁੰਦੀ ਹੈ। ਇਸ ਦੀ ਚੁੰਝ ਮੋਟੀ ਅਤੇ ਭੂਰਾ-ਲਾਲ ਰੰਗ ਦੀ ਹੁੰਦੀ ਹੈ ਜੋ ਬਹਾਰ ਦੇ ਮੌਸਮ ਵਿੱਚ ਸੰਤਰੀ-ਲਾਲ ਹੋ ਜਾਂਦਾ ਹੈ। ਇਸ ਦੀ ਚੁੰਝ ਦੇ ਪਾਸਿਆਂ ਉੱਤੇ ਖੰਭ ਹੁੰਦੇ ਹਨ। ਇਸ ਦੇ ਸਿਰ, ਗਰਦਨ ਅਤੇ ਛਾਤੀ ਦਾ ਰੰਗ ਭੂਰਾ ਜਿਸ ਉੱਤੇ ਟੁੱਟੀਆਂ-ਭੱਜੀਆਂ ਚਿੱਟੀਆਂ ਲਕੀਰਾਂ ਜਿਹੀਆਂ ਲੱਗੀਆਂ ਹੁੰਦੀਆਂ ਹਨ ਅਤੇ ਬਾਕੀ ਦਾ ਸਾਰਾ ਸਰੀਰ ਹਰਾ ਹੁੰਦਾ ਹੈ। ਇਸ ਦੀ ਪੂਛ ਦਾ ਹੇਠਲਾ ਪਾਸਾ ਨੀਲਾ ਹੁੰਦਾ ਹੈ। ਇਸ ਦੀਆਂ ਅੱਖਾਂ ਦੇ ਚੁਫੇਰੇ ਦਾ ਰੰਗ ਪੀਲਾ-ਸੰਤਰੀ ਹੁੰਦਾ ਹੈ।

ਅਗਲੀ ਪੀੜ੍ਹੀ[ਸੋਧੋ]

ਇਹਨਾਂ ਤੇ ਬਹਾਰ ਫਰਵਰੀ ਤੋਂ ਜੂਨ ਵਿੱਚ ਆਉਂਦੀ ਹੈ ਅਤੇ ਉਸ ਵੇਲੇ ਨਰ ਤੇ ਮਾਦਾ ਰਲ ਕੇ ਗਾਉਂਦੇ ਹਨ। ਇਹ ਆਪਣਾ ਆਲ੍ਹਣਾ ਦਰੱਖਤਾਂ ਦੀਆਂ ਖ਼ੋਖਲੀਆਂ ਟਾਹਣੀਆਂ ਵਿੱਚ ਬਣਾਉਂਦੇ ਹਨ। ਮਾਦਾ ਚਿੱਟੇ ਰੰਗ ਦੇ 2 ਤੋਂ 4 ਦੇ ਅੰਡੇ ਦਿੰਦੀ ਹੈ। ਨਰ ਅਤੇ ਮਾਦਾ ਵਾਰੀ-ਵਾਰੀ ਅੰਡੇ ਸੇਕਦੇ ਹੋਏ 13 ਤੋਂ 15 ਦਿਨਾਂ ਬਾਅਦ ਅੰਡਿਆਂ ਵਿੱਚੋਂ ਬੱਚੇ ਕੱਢਦੇ ਹਨ। ਲਗਭਗ ਵੀਹ ਦਿਨਾਂ ਪਾਲਦੇ ਹਨ। ਮਾਦਾ ਅਤੇ ਨਰ ਇਕ-ਦੂਜੇ ਨਾਲ ਬਹੁਤ ਵਫ਼ਾਦਾਰ ਨਿਭਾਉਂਦੇ ਹਨ।

ਗੈਲਰੀ[ਸੋਧੋ]

ਹਵਾਲੇ[ਸੋਧੋ]