ਬਨਾਰਸੀ
ਦਿੱਖ
ਬਨਾਰਸੀ | |
|---|---|
ਪਿੰਡ | |
| ਗੁਣਕ: 29°49′25″N 76°04′47″E / 29.823584°N 76.079721°E | |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਸੰਗਰੂਰ |
| ਸਰਕਾਰ | |
| • ਕਿਸਮ | ਨਗਰ ਪੰਚਾਇਤ |
| • ਬਾਡੀ | ਨਗਰ ਪੰਚਾਇਤ |
| ਉੱਚਾਈ | 241 m (791 ft) |
| ਆਬਾਦੀ (2011) | |
• ਕੁੱਲ | 3,500 |
| ਭਾਸ਼ਾਵਾਂ | |
| • ਅਧਿਕਾਰਕ | ਪੰਜਾਬੀ |
| ਸਮਾਂ ਖੇਤਰ | ਯੂਟੀਸੀ+5:30 (IST) |
| ਪਿੰਨ ਕੋਡ | 148027 |
| ਵਾਹਨ ਰਜਿਸਟ੍ਰੇਸ਼ਨ | PB-13 |
ਬਨਾਰਸੀ ਪਿੰਡ ਪੰਜਾਬ ਦੇ ਪੱਛਮ ਵੱਲ੍ਹ ਸੰਗਰੂਰ ਜ਼ਿਲ੍ਹਾ ਦੀ ਤਹਿਸੀਲ ਮੂਣਕ ਅਤੇ ਬਲਾਕ ਅਨਦਾਣਾ ਇੱਕ ਪਿੰਡ ਹੈ। ਇਹ ਪਿੰਡ ਖਨੌਰੀ ਤੋਂ 6 ਕਿਲੋਮੀਟਰ ਦੀ ਦੂਰੀ ਤੇ ਹੈ।ਇਹ ਪਿੰਡ ਹਰਿਆਣੇ ਦੀ ਸਰਹੱਦ ਦੇ ਨੇੜੇ ਹੈ। ਇਹ ਜ਼ਿਲ੍ਹਾ ਹੈੱਡ ਕੁਆਰਟਰ ਸੰਗਰੂਰ ਤੋਂ ਦੱਖਣ ਵੱਲ 61 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਅੰਦਾਨਾ ਤੋਂ 11 ਕਿ.ਮੀ. ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 141 ਕਿ.ਮੀ ਹੈ। ਬਨਾਰਸੀ ਦੀ ਸਥਾਨਕ ਭਾਸ਼ਾ ਪੰਜਾਬੀ ਹੈ। [1]
ਨੇੜੇ ਦੇ ਪਿੰਡ
[ਸੋਧੋ]ਇਸਦੇ ਨਾਲ ਲਗਦੇ ਪਿੰਡ ਬੋਪੁਰ,ਅੰਦਾਣਾ,ਚੱਠਾ,ਖਨੌਰੀ,ਗਲਾੜ,ਮੰਡਵੀ,ਥੇੜੀ,ਚਾਂਗੂ,ਰਿਓਰ,ਆਦਿ ਪਿੰਡ ਹਨ।
ਅਬਾਦੀ
[ਸੋਧੋ]ਬਨਾਰਸੀ ਪਿੰਡ ਦੀ ਕੁੱਲ ਆਬਾਦੀ 3230 ਹੈ ਅਤੇ ਘਰਾਂ ਦੀ ਗਿਣਤੀ 522 ਹੈ। ਔਰਤਾਂ ਦੀ ਆਬਾਦੀ 46.9% ਹੈ। ਪਿੰਡ ਦੀ ਸਾਖਰਤਾ ਦਰ 50.7% ਹੈ ਅਤੇ ਔਰਤਾਂ ਦੀ ਸਾਖਰਤਾ ਦਰ 20.6% ਹੈ।