ਬਰਕਤ ਅਲੀ ਲੁਧਿਆਣਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਬੂ ਅਨੀਸ ਮੁਹੰਮਦ ਬਰਕਤ ਅਲੀ
ਤਸਵੀਰ:Sufibarkatali.gif
ਜਨਮ(1911-04-27)27 ਅਪ੍ਰੈਲ 1911[1]
ਲੁਧਿਆਣਾ, ਭਾਰਤ
ਮੌਤ26 ਜਨਵਰੀ 1997(1997-01-26) (ਉਮਰ 85)
(16 Ramadan 1417 Hijri)[1]
ਪੇਸ਼ਾਪਾਕਿਸਤਾਨ ਵਿੱਚ ਸੂਫੀ ਮੱਤ, ਲੇਖਕ, ਸਮਾਜਿਕ ਕੰਮk
ਬੱਚੇਪੰਜ
ਮਾਤਾ-ਪਿਤਾ
 • ਮੀਆਂ ਨਿਗਾਹੀ ਬਖ਼ਸ਼ (ਪਿਤਾ)
 • ਜੰਨਤ ਬੀਬੀ (ਮਾਤਾ)

ਅਬੂ ਅਨੀਸ ਮੁਹੰਮਦ ਬਰਕਤ ਅਲੀ (ابو انیس محمد برکت علی لودھیانوی) (27 ਅਪ੍ਰੈਲ 1911 – 26 ਜਨਵਰੀ 1997) ਇੱਕ ਮੁਸਲਮਾਨ ਸੂਫ਼ੀ ਸੀ ਜੋ ਕਾਦਰੀ ਅਧਿਆਤਮਿਕ ਕ੍ਰਮ ਨਾਲ ਸੰਬੰਧਤ ਸੀ। ਉਹ ਗੈਰ-ਸਿਆਸੀ, ਗੈਰ-ਲਾਭਕਾਰੀ, ਧਾਰਮਿਕ ਸੰਸਥਾ, ਦਾਰ-ਉਲ-ਅਹਿਸਾਨ ਦਾ ਬਾਨੀ ਸੀ। ਅਬੂ ਅਨੀਸ ਦੇ ਪੈਰੋਕਾਰ ਪੂਰੀ ਦੁਨੀਆ ਅਤੇ ਖਾਸ ਕਰਕੇ ਪਾਕਿਸਤਾਨ ਵਿੱਚ ਫੈਲ ਗਏ ਸਨ। ਉਸਨੇ ਆਪਣਾ ਸਾਰਾ ਜੀਵਨ ਇਸਲਾਮ ਦਾ ਪ੍ਰਚਾਰ ਕਰਨ ਵਿੱਚ ਬਿਤਾਇਆ। ਉਸਨੇ ਪਾਕਿਸਤਾਨ ਵਿੱਚ ਪਹਿਲਾ ਕੁਰਾਨ ਮਹਿਲ ਬਣਾਇਆ। ਸੂਫੀ ਬਰਕਤ ਅਲੀ ਨੂੰ ਮਿਲਣ ਲਈ ਦਾਰੁਲ ਅਹਿਸਾਨ ਵਿੱਚ ਸਿਆਸਤਦਾਨਾਂ ਅਤੇ ਅਫਸਰਾਂ ਸਮੇਤ ਵੱਡੀ ਗਿਣਤੀ ਵਿੱਚ ਲੋਕ ਆਉਂਦੇ ਸਨ। ਉਸ ਦੀ ਕਬਰ  ਫੈਸਲਾਬਾਦ ਤੋਂ 16 ਕਿਮੀ ਦੂਰ ਦਸੂਹਾ ਨੇੜੇ ਫੈਸਲਾਬਾਦ-ਸਮੁੰਦਰੀ ਰੋਡ ਤੇ ਸਥਿਤ ਹੈ। ਦਾਰੁਲ ਅਹਿਸਾਨ ਵਿਖੇ ਹਰ ਸਾਲ ਅੱਖਾਂ ਦਾ ਕੈਂਪ ਲਗਾਇਆ ਜਾਂਦਾ ਹੈ ਜਿਸ ਵਿੱਚ ਹਰ ਸਾਲ ਮਾਰਚ ਅਤੇ ਅਕਤੂਬਰ ਮਹੀਨੇ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਅੱਖਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ [2] [3] [4]

ਅਰੰਭਕ ਜੀਵਨ[ਸੋਧੋ]

ਉਸਦੇ ਪਿਤਾ, ਨਿਗਾਹੀ ਬਖ਼ਸ਼, ਬ੍ਰਿਟਿਸ਼ ਆਰਮੀ ਵਿੱਚ ਕਰਮਚਾਰੀ ਸਨ। [3]

ਸਾਹਿਤਕ ਰਚਨਾਵਾਂ[ਸੋਧੋ]

"ਉਸਦੀ ਸਾਹਿਤਕ ਰਚਨਾ ਮੁਸਲਿਮ ਸੰਸਾਰ ਵਿੱਚ ਚਰਚਿਤ ਹੈ ਅਤੇ ਉਸਦਾ ਨਾਮ ਮੁਸਲਿਮ ਲੇਖਕਾਂ ਅਤੇ ਕਵੀਆਂ ਦੀ ਸੂਚੀ ਵਿੱਚ ਵੀ ਸ਼ਾਮਲ ਹੈ।" [4] ਉਸਨੇ ਧਰਮ, ਨੈਤਿਕਤਾ ਅਤੇ ਦਰਸ਼ਨ ਸਮੇਤ ਵੱਖ-ਵੱਖ ਵਿਸ਼ਿਆਂ 'ਤੇ 400 ਤੋਂ ਵੱਧ ਕਿਤਾਬਾਂ ਲਿਖੀਆਂ। [4]

 • ਮਕਸੂਫ਼ਤ ਮਨਜ਼ਲ-ਏ-ਅਹਿਸਾਨ, 5 ਜਿਲਦਾਂ [5]
 • ਕਿਤਾਬ-ਉਲ-ਅਮਾਲ ਬਿਸ-ਸੁੰਨਹ 5 ਜਿਲਦਾਂ [6]
 • ਅਸਮਾ-ਉਨ-ਨਬੀ-ਉਲ-ਕਰੀਮ, 6 ਜਿਲਦਾਂ [7]
 • ਮਕਾਲਤ-ਏ-ਹਿਕਮਤ 30 ਜਿਲਦਾਂ [4]
 • ਜ਼ਿਕਰ-ਏ-ਇਲਾਹੀ [8]

ਮੌਤ[ਸੋਧੋ]

ਸੂਫੀ ਬਰਕਤ ਅਲੀ ਲੁਧਿਆਣਵੀ (QSA) ਦੀ ਮੌਤ 26 ਜਨਵਰੀ 1997, 16ਵੀਂ ਰਮਜ਼ਾਨ ਉਲ ਮੁਬਾਰਿਕ 1417 (ਏ.ਐਚ.) ਨੂੰ 85 ਸਾਲ ਦੀ ਉਮਰ ਵਿੱਚ ਹੋਈ। ਉਹ ਫੈਸਲਾਬਾਦ ਦੇ ਨੇੜੇ ਦਫ਼ਨਾਇਆ ਗਿਆ ਹੈ। [1]

ਇਹ ਵੀ ਵੇਖੋ[ਸੋਧੋ]

 • ਬਾਬਾ ਕਾਇਮ ਸੈਨ
 • ਬਾਬਾ ਨੂਰ ਸ਼ਾਹ ਵਲੀ
 • ਬਾਬਾ ਲਸੂੜੀ ਸ਼ਾਹ
 • ਮੋਲਾਨਾ ਸਰਦਾਰ ਅਹਿਮਦ

ਹਵਾਲੇ[ਸੋਧੋ]

 1. 1.0 1.1 1.2 Biodata of Barkat Ali Ludhianwi (Sufi Barkat Ali on commemorative postage stamp image (2013) on pakpost.gov.pk website Retrieved 4 November 2018
 2. "Free Eye Camp « Darulehsan – Hazrat Abu Anees Muhammad Barkat Ali Qudssirahul Azeez". Archived from the original on 2023-04-19. Retrieved 2023-04-19.
 3. 3.0 3.1 Profile of Barkat Ali Ludhianwi Archived from the original on 9 Jan 2009, Retrieved 4 November 2018
 4. 4.0 4.1 4.2 4.3 Profile of Barkat Ali Ludhianwi on GoogleBooks website Retrieved 4 November 2018
 5. Dar-ul-Ehsan Publications (Home of Mercy Publications, Sufi Barkat Ali's writings), Retrieved 4 November 2018
 6. Another book written by Sufi Barkat Ali, Retrieved 4 November 2018
 7. "Dar-ul-ehsan :: Asma Al-Nabi Al-Karim (SAW) Names of the Holy Prophet SAW". Archived from the original on 25 February 2009. Retrieved 4 November 2018.
 8. "Dhikr :: Read the book: Dhikr i Elahi :: Accroding to Quran, Hadith and Sunnah". Archived from the original on 9 December 2008. Retrieved 4 November 2018.